1. Home
  2. ਖਬਰਾਂ

ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ, ਕਿਸਾਨਾਂ ਲਈ ਹੋਣਗੀਆਂ ਲਾਹੇਵੰਦ

ਆਈ.ਸੀ.ਏ.ਆਰ.- ਆਈ.ਆਈ.ਐਮ.ਆਰ ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ ਕੀਤੀਆਂ ਹਨ। ਆਓ ਜਾਣਦੇ ਹਾਂ ਕਿਸਾਨਾਂ ਨੂੰ ਇਸ ਦਾ ਲਾਭ ਕਿਵੇਂ ਮਿਲੇਗਾ।

Gurpreet Kaur Virk
Gurpreet Kaur Virk
ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ

ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ

Maize Varieties: ਆਈ.ਸੀ.ਏ.ਆਰ.- ਆਈ.ਆਈ.ਐਮ.ਆਰ (ICAR-IIMR) ਨੇ ਮੱਕੀ ਦੀ ਫਸਲ ਲਈ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ ਕੀਤੀਆਂ ਹਨ। ਇਸ ਲੇਖ ਵਿਚ ਜਾਣੋ ਕਿਸਾਨਾਂ ਨੂੰ ਇਸ ਦਾ ਲਾਭ ਕਿਵੇਂ ਮਿਲੇਗਾ।

New Hybrid Varieties of Maize: ਮੱਕੀ ਇੱਕ ਨਕਦੀ ਫਸਲ ਹੈ, ਜਿਸਦੀ ਕਾਸ਼ਤ ਭਾਰਤ ਵਿੱਚ ਹਾੜੀ ਅਤੇ ਸਾਉਣੀ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ। ਮੱਕੀ ਦੀ ਫ਼ਸਲ ਵਿੱਚ ਕਾਰਬੋਹਾਈਡ੍ਰੇਟ ਸਹੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜ਼ਿਆਦਾਤਰ ਕਿਸਾਨ ਮੁਨਾਫਾ ਕਮਾਉਣ ਲਈ ਇਸ ਦੀ ਖੇਤੀ ਕਰਦੇ ਹਨ। ਪੰਜਾਬ 'ਚ ਵੱਡੇ ਪੱਧਰ 'ਤੇ ਮੱਕੀ ਕਿ ਖੇਤੀ ਕੀਤੀ ਜਾਂਦੀ ਹੈ।

ਇਸ ਦੀ ਕਾਸ਼ਤ ਨੂੰ ਦੋਹਰੇ ਮੁਨਾਫ਼ੇ ਵਾਲੀ ਫ਼ਸਲ ਵੀ ਮੰਨਿਆ ਜਾਂਦਾ ਹੈ, ਪਰ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਕਿਸਾਨ ਮੱਕੀ ਦੀ ਫ਼ਸਲ ਨਾਲੋਂ ਵੱਧ ਝਾੜ ਨਹੀਂ ਲੈ ਪਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਮੰਡੀ ਵਿੱਚ ਚੰਗਾ ਮੁਨਾਫ਼ਾ ਨਹੀਂ ਮਿਲਦਾ। ਕਿਸਾਨਾਂ ਦੀ ਇਸ ਸਮੱਸਿਆ ਲਈ ਕਈ ਖੇਤੀਬਾੜੀ ਵਿਭਾਗ ਆਪਣੇ ਪੱਧਰ 'ਤੇ ਉਪਰਾਲੇ ਕਰਦੇ ਰਹਿੰਦੇ ਹਨ। ਇਸ ਲੜੀ ਵਿੱਚ ਆਈ.ਸੀ.ਏ.ਆਰ.- ਆਈ.ਆਈ.ਐਮ.ਆਰ (ICAR-IIMR) ਨੇ ਕਿਸਾਨਾਂ ਲਈ ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ ਕੀਤੀਆਂ ਹਨ, ਤਾਂ ਜੋ ਕਿਸਾਨ ਮੱਕੀ ਦੀ ਕਾਸ਼ਤ ਤੋਂ ਵੱਧ ਤੋਂ ਵੱਧ ਲਾਭ ਲੈ ਸਕਣ।

ਮੱਕੀ ਦੀ ਫ਼ਸਲ ਲਈ ਨਵੀਆਂ ਹਾਈਬ੍ਰਿਡ ਕਿਸਮਾਂ

ਆਈ.ਸੀ.ਏ.ਆਰ.- ਆਈ.ਆਈ.ਐਮ.ਆਰ (ICAR-IIMR) ਸੰਸਥਾ ਨੇ ਕਿਸਾਨਾਂ ਲਈ ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਵਿਕਸਿਤ ਕੀਤੀਆਂ ਹਨ। ਜਿਸ ਤੋਂ ਕਿਸਾਨਾਂ ਨੂੰ ਫ਼ਸਲ ਦਾ ਚੰਗਾ ਝਾੜ ਮਿਲੇਗਾ। ਇਹ ਨਵੀਂ ਹਾਈਬ੍ਰਿਡ ਕਿਸਮਾਂ ਦਾ ਨਾਂ ਹੈ।

● ਪੀ.ਐੱਮ.ਐੱਚ.- 1ਐੱਲ.ਪੀ (Maize PMH-1 LP)
● ਆਈ.ਐੱਮ.ਐੱਚ.- 222 (IMH-222)
● ਆਈ.ਐੱਮ.ਐੱਚ.- 223 (IMH-223)
● ਆਈਐਮਐਚ - 224 (IMH-224)

95 ਕੁਇੰਟਲ ਤੋਂ ਵੱਧ ਉਤਪਾਦਨ

ਇਨ੍ਹਾਂ ਕਿਸਮਾਂ ਵਿੱਚ ਪੀਐਮਐਚ-1 ਐਲਪੀ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਿਸਮ ਵਿੱਚ ਲਗਭਗ 36 ਪ੍ਰਤੀਸ਼ਤ ਫਾਈਟਿਕ ਐਸਿਡ ਅਤੇ 140 ਪ੍ਰਤੀਸ਼ਤ ਅਕਾਰਗਨਿਕ ਫਾਸਫੇਟ ਪਾਇਆ ਜਾਂਦਾ ਹੈ। ਕਿਸਾਨ ਇਸ ਕਿਸਮ ਦੀ ਵਰਤੋਂ ਕਰਕੇ 95 ਕੁਇੰਟਲ ਤੋਂ ਵੱਧ ਉਤਪਾਦਨ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਟੁੱਟੇ ਚੌਲਾਂ ਦੀ ਬਰਾਮਦ 'ਤੇ ਪਾਬੰਦੀ, ਜਾਣੋ ਇਹ ਵੱਡਾ ਕਾਰਨ

ਇਨ੍ਹਾਂ ਕਿਸਮਾਂ ਦੇ ਫਾਇਦੇ

● ਇਨ੍ਹਾਂ ਕਿਸਮਾਂ ਦੀ ਫ਼ਸਲ ਵਿੱਚ ਕੀੜੇ-ਮਕੌੜੇ ਰੋਗ ਲੱਗਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

● ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਿਸਮਾਂ ਫਸਲਾਂ ਵਿੱਚ ਮੇਡਿਸ ਲੀਫ ਬਲਾਈਟ, ਟਰਸੀਕਮ ਲੀਫ ਬਲਾਈਟ, ਚਾਰਕੋਲ ਸੜਨ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਕਿਸੇ ਸੁਰੱਖਿਆ ਢਾਲ ਤੋਂ ਘੱਟ ਨਹੀਂ ਹਨ।

● ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਇਸ ਕਿਸਮ ਵਿੱਚ ਮੱਕੀ ਦੇ ਸਟੈਮ ਬੋਰਰ ਅਤੇ ਫਾਲ ਆਰਮੀਵਰਮ ਕੀੜੇ ਦਾ ਪ੍ਰਭਾਵ ਘੱਟ ਹੁੰਦਾ ਹੈ।

● ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਹਾਈਬ੍ਰਿਡ ਕਿਸਮਾਂ ਵਿੱਚ ਫਾਈਟਿਕ ਐਸਿਡ ਅਤੇ ਆਇਰਨ ਅਤੇ ਜ਼ਿੰਕ ਖਣਿਜ ਦੀ ਘੱਟ ਮਾਤਰਾ ਵੀ ਮੌਜੂਦ ਹੈ। ਇਸ ਲਈ ਤੁਸੀਂ ਇਨ੍ਹਾਂ ਦੀ ਵਰਤੋਂ ਪੋਲਟਰੀ ਸੈਕਟਰ ਵਿੱਚ ਵੀ ਕਰ ਸਕਦੇ ਹੋ।

Summary in English: 4 new hybrid varieties of maize launched will be beneficial for farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters