1. Home
  2. ਖਬਰਾਂ

ਪੰਜਾਬ ਵਿੱਚ ਕਣਕ ਲਈ 9 ਲੱਖ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਹੋਏ 23 ਹਜ਼ਾਰ ਕਰੋੜ ਰੁਪਏ

ਇਸ ਵਾਰ ਕਣਕ ਦਾ ਸਮਰਥਨ ਮੁੱਲ 1975 ਰੁਪਏ ਹੋਣ ਕਾਰਨ ਕਿਸਾਨਾਂ ਨੇ ਸਿੱਧੀ ਅਦਾਇਗੀ ਲਈ ਵੀ ਆਪਣਾ ਪੂਰਾ ਸਮਰਥਨ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਕਣਕ ਦਾ ਭੁਗਤਾਨ ਕੀਤਾ ਗਿਆ ਹੈ।

KJ Staff
KJ Staff
Punjab Wheat farmer

Punjab Wheat farmer

ਇਸ ਵਾਰ ਕਣਕ ਦਾ ਸਮਰਥਨ ਮੁੱਲ 1975 ਰੁਪਏ ਹੋਣ ਕਾਰਨ ਕਿਸਾਨਾਂ ਨੇ ਸਿੱਧੀ ਅਦਾਇਗੀ ਲਈ ਵੀ ਆਪਣਾ ਪੂਰਾ ਸਮਰਥਨ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਕਣਕ ਦਾ ਭੁਗਤਾਨ ਕੀਤਾ ਗਿਆ ਹੈ।

ਸ਼ੁਰੂਆਤ ਵਿੱਚ, ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਸਿੱਧੀ ਅਦਾਇਗੀ ਦਾ ਵਿਰੋਧ ਕੀਤਾ, ਇਸਦੇ ਲਾਭ ਵੇਖਦੇ ਹੋਏ ਆਖਰਕਾਰ ਇਸ ਨੂੰ ਨਾ ਸਿਰਫ ਸਵੀਕਾਰ ਕੀਤਾ, ਬਲਕਿ ਭਵਿੱਖ ਵਿੱਚ ਵੀ ਇਸੇ ਪ੍ਰਕਿਰਿਆ ਦੇ ਤਹਿਤ ਇਸਦਾ ਭੁਗਤਾਨ ਕਰਨ ਲਈ ਸਹਿਮਤ ਹੋਏ। ਕਣਕ ਦੇ ਚੱਲ ਰਹੇ ਸੀਜ਼ਨ ਵਿੱਚ ਹੁਣ ਤੱਕ ਰਾਜ ਭਰ ਵਿੱਚ 9 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 23 ਹਜ਼ਾਰ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ।

ਟੀਚੇ ਤੋਂ ਵੱਧ ਹੋਈ ਝਾੜ ਅਤੇ ਖਰੀਦ (Yield and purchase exceeded target)

ਕੇਂਦਰ ਦੁਆਰਾ ਪੰਜਾਬ ਦੇ ਲਈ ਨਿਰਧਾਰਤ ਟੀਚੇ ਤੋਂ ਵੀ ਵੱਧ ਝਾੜ ਅਤੇ ਖਰੀਦ ਹੋਈ ਹੈ। ਹੁਣ ਤੱਕ ਰਾਜ ਵਿੱਚ 132.08 ਲੱਖ ਟਨ ਕਣਕ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ, ਜੋ ਕਿ ਨਿਰਧਾਰਤ ਨਾਲੋਂ ਦੋ ਲੱਖ ਟਨ ਵੱਧ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਵਧੇਰੇ ਝਾੜ ਹੋਣ ਦੇ ਬਾਵਜੂਦ ਮੰਡੀ ਪਿੰਡ ਵਿੱਚ ਕਿਸਾਨਾਂ ਦੀ ਫਸਲ ਦਾ ਇਕ -ਇਕ ਦਾਣਾ ਖਰੀਦਿਆ ਗਿਆ ਹੈ। ਹਾਲਾਂਕਿ ਸ਼ੁਰੂ ਵਿੱਚ ਕਈ ਥਾਵਾਂ 'ਤੇ ਬਾਰਦਾਨੇ ਦੀ ਘਾਟ ਨੂੰ ਲੈ ਕੇ ਸ਼ਿਕਾਇਤਾਂ ਆਈਆਂ ਸਨ, ਪਰ ਖਰੀਦ ਏਜੰਸੀਆਂ ਦੇ ਪੱਧਰ ਤੋਂ ਪੈਦਾ ਹੋਈ ਇਸ ਖਾਮੀ ਨੂੰ ਵੀ ਸਰਕਾਰ ਨੇ ਸੁਧਾਰ ਲਿਆ।

Wheat

Wheat

ਅਨਾਜ ਖਰੀਦ ਪੋਰਟਲ ਰਿਹਾ ਮਦਦਗਾਰ (Grain procurement portal was helpful)

ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਤਬਦੀਲ ਕਰਨ ਵਿੱਚ ਪੋਰਟਲ ਬਹੁਤ ਮਦਦਗਾਰ ਰਿਹਾ ਹੈ। ਫੂਡ ਸਪਲਾਈ ਵਿਭਾਗ ਦੁਆਰਾ ਤਿਆਰ ਕੀਤੇ ਪੋਰਟਲ ਵਿੱਚ, ਕਿਸਾਨਾਂ ਦੁਆਰਾ ਕਣਕ ਦੀ ਵਿਕਰੀ, ਘੱਟੋ ਘੱਟ ਸਮਰਥਨ ਮੁੱਲ ਅਤੇ ਹਰ ਕਿਸਮ ਦੀ ਜਾਣਕਾਰੀ ਨੂੰ ਅਪਡੇਟ ਕੀਤੀ ਜਾਂਦੀ ਰਹੀ। ਜਿਸਦੇ ਪੂਰੇ ਹੁੰਦੇ ਹੀ, ਕਿਸਾਨਾਂ ਦੇ ਖਾਤਿਆਂ ਵਿੱਚ ਕਣਕ ਦੀ ਰਾਸ਼ੀ ਤਬਦੀਲ ਕੀਤੀ ਜਾਂਦੀ ਰਹੀ। ਕਿਸਾਨਾਂ ਨੂੰ ਅਨਾਜ ਖਰੀਦ ਪੋਰਟਲ ਦੀ ਸਹੂਲਤ ਦੇਣ ਲਈ ਮਾਰਕੀਟ ਕਮੇਟੀ ਦੇ ਪੱਧਰ 'ਤੇ ਮੁਫਤ ਕੈਂਪ ਵੀ ਲਗਾਏ ਗਏ ਸਨ। ਜਿਥੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਿਸਾਨਾਂ ਦੀ ਸਾਰੀ ਜਾਣਕਾਰੀ ਅਪਲੋਡ ਕੀਤੀ ਜਾਂਦੀ ਰਹੀ।

ਸਿੱਧੀ ਅਦਾਇਗੀ ਨਾਲ ਖਿਲੇ ਕਿਸਾਨਾਂ ਦੇ ਚਿਹਰੇ (Farmers' faces blossomed with direct payment)

ਕੇਂਦਰ ਸਰਕਾਰ ਦੁਆਰਾ ਫਸਲਾਂ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਰਨ ਨਾਲ ਉਹਨਾਂ ਨੂੰ ਦੋਹਰਾ ਲਾਭ ਹੋਇਆ ਹੈ। ਇਕ ਤਾਂ ਵਿਚੋਲੇ ਲੋਕਾਂ ਦੁਆਰਾ ਕੀਤੀ ਗਈ ਲੁੱਟ ਤੋਂ ਛੁਟਕਾਰਾ ਮਿਲ ਗਿਆ। ਉਹਵੇ ਹੀ ਦੂਜੇ ਪਾਸੇ, ਤਮਾਮ ਤਰਾਂ ਦੀਆਂ ਖਰੀਦ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਆਈ ਹੈ। ਇਸ ਬਾਰੇ ਵਿੱਚ ਨਵੀਂ ਦਾਣਾ ਮੰਡੀ ਵਿਖੇ ਕਣਕ ਵੇਚਣ ਲਈ ਪਹੁੰਚੇ ਪਿੰਡ ਧੀਨਾ ਦੇ ਜਸਪਾਲ ਸਿੰਘ ਦਸਦੇ ਹਨ ਕਿ ਫਸਲ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਹਿੱਤ ਵਿੱਚ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਚੋਲੇ ਤੋਂ ਪੈਸੇ ਕਡਵਾਉਣ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਂਦੀਆਂ ਸਨ , ਜਦੋਂਕਿ ਉਹਨਾਂ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਹੋਣ ਤੋਂ ਬਾਅਦ ਉਹਨਾਂ ਦਾ ਸਿਰ ਦਰਦ ਖਤਮ ਹੋ ਗਿਆ ਹੈ। ਇਸੇ ਤਰ੍ਹਾਂ ਸ਼ਾਹਕੋਟ ਦੇ ਇੱਕ ਕਿਸਾਨ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਅਦਾਇਗੀ ਹੋਣ ਨਾਲ ਸਿਸਟਮ ਵਿੱਚ ਪਾਰਦਰਸ਼ਤਾ ਆਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਵਿਵਸਥਾ ਤੋਂ ਬਾਅਦ ਹੁਣ ਉਹ ਫਸਲਾਂ ਦੀ ਬਿਜਾਈ ਨੂੰ ਲੈ ਕੇ ਹਰ ਕਿਸਮ ਦੀ ਖਰੀਦ ਆਪਣੇ ਹਿਸਾਬ ਨਾਲ ਖੁਦ ਕਰ ਸਕਦੇ ਹਨ। ਇਸ ਤੋਂ ਪਹਿਲਾਂ, ਏਜੰਟ ਦੁਆਰਾ ਬੀਜ ਤੋਂ ਲੈ ਕੇ ਹਰ ਕਿਸਮ ਦੀਆਂ ਚੀਜ਼ਾਂ ਉਹਨਾਂ ਦੇ ਹਿਸਾਬ ਨਾਲ ਲੈਣੀਆਂ ਪੈਂਦੀਆਂ ਸਨ। ਜਿਸ ਕਾਰਨ ਉਨ੍ਹਾਂ ਨੂੰ ਦੋਹਰਾ ਨੁਕਸਾਨ ਸਹਿਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਖਰੀਦ ਪ੍ਰਕਿਰਿਆ ਨੂੰ ਸੌਖਾ ਬਣਾਉਣ ਤੋਂ ਇਲਾਵਾ, ਪੈਸੇ ਦੀ ਅਦਾਇਗੀ ਵੀ ਇਸ ਨਾਲ ਅਸਾਨ ਹੋ ਗਈ ਹੈ।

ਇਹ ਵੀ ਪੜ੍ਹੋ :- ਮੋਦੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, DAP ਖਾਦ ਦੀ ਬੋਰੀ ਹੁਣ 2400 ਦੀ ਬਜਾਏ ਮਿਲੇਗੀ 1200 ਰੁਪਏ ਵਿੱਚ

Summary in English: 9 lacs Wheat farmers got Rs. 23000 crore in their account in Punjab

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters