1. Home
  2. ਖਬਰਾਂ

ਮਾਲੀ ਤੋਂ ਆਏ Delegation ਵੱਲੋਂ ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਵਾਤਾਵਰਣ ਪੱਖੀ ਤਕਨਾਲੋਜੀਆਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ PAU ਨਵੀਆਂ ਖੇਤੀ ਤਕਨੀਕਾਂ ਨੂੰ ਵੀ ਆਪਣੇ ਖੋਜ ਦਾ ਕੇਂਦਰ ਬਣਾ ਰਹੀ ਹੈ: Vice Chancellor

Gurpreet Kaur Virk
Gurpreet Kaur Virk
ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

Wheat Research: ਕਣਕ ਦੀ ਕਾਸ਼ਤ ਵਿੱਚ ਸਹਿਯੋਗ ਅਤੇ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ ਵਟਾਂਦਰੇ ਲਈ ਪੱਛਮੀ ਅਫਰੀਕਾ ਦੇ ਦੇਸ਼ ਮਾਲੀ ਦੇ ਮੁਲਾਜ਼ਮਾਂ ਦੀ ਰਾਸ਼ਟਰੀ ਕੌਂਸਲ ਦੇ ਮੀਤ ਪ੍ਰਧਾਨ ਸ੍ਰੀ ਮਮਦੋ ਲਾਮਿਨ ਹੈਦਰ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫਦ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਸ੍ਰੀ ਹੈਦਰ ਦੇ ਨਾਲ ਸ੍ਰੀ ਮੁਹੰਮਦ ਅਲਸਾਨੇ ਕਨੌਤੇ ਅਤੇ ਸ੍ਰੀ ਮੈਕਾਲੂ, ਸ੍ਰੀ ਕਬੀਰੂ ਕੋਲੋ, ਸ੍ਰੀ ਮਾਮਦੌ ਕੌਲੀਬਲੀ ਮੌਜੂਦ ਸਨ। ਇਸਦੇ ਨਾਲ ਹੀ ਭਾਰਤ ਵੱਲੋਂ ਸ੍ਰੀ ਰਾਜੇਸ ਅਗਰਵਾਲ, ਸ੍ਰੀ ਦਿਵਯਾਸ਼ ਅਗਰਵਾਲ ਅਤੇ ਸ੍ਰੀ ਹਰਪ੍ਰੀਤ ਸੰਧੂ ਵੀ ਹਾਜ਼ਰ ਸਨ। ਗੱਲਬਾਤ ਦੌਰਾਨ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਤੋਂ ਬਿਨਾਂ ਕਈ ਸੀਨੀਅਰ ਵਿਗਿਆਨੀ ਵੀ ਹਾਜਰ ਸਨ।

ਇਹ ਵੀ ਪੜ੍ਹੋ : PAU ਅਤੇ ACIAR ਵਿਚਾਲੇ ਸਾਂਝ ਲਈ ਗੱਲਬਾਤ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਖੇਤੀਬਾੜੀ ਵਿੱਚ ਪੀ.ਏ.ਯੂ. ਦੇ ਇੱਕ ਸੰਸਥਾ ਵਜੋਂ ਪਾਏ ਯੋਗਦਾਨ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਦੇਸ ਵਿੱਚ ਹਰੀ ਕ੍ਰਾਂਤੀ ਪਿੱਛੇ ਇੱਕ ਪ੍ਰੇਰਕ ਸਕਤੀ ਰਿਹਾ ਹੈ ਅਤੇ ਇਹ ਵਰਤਮਾਨ ਵਿੱਚ ਖੇਤੀਬਾੜੀ, ਮਧੂ-ਮੱਖੀ ਪਾਲਣ ਅਤੇ ਖੇਤੀ ਮਸੀਨੀਕਰਨ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਾਤਾਵਰਣ ਪੱਖੀ ਤਕਨਾਲੋਜੀਆਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਪੀ.ਏ.ਯੂ. ਨਵੀਆਂ ਖੇਤੀ ਤਕਨੀਕਾਂ ਨੂੰ ਵੀ ਆਪਣੇ ਖੋਜ ਦਾ ਕੇਂਦਰ ਬਣਾ ਰਹੀ ਹੈ।

ਇਨ੍ਹਾਂ ਵਿੱਚ ਜੀਨੋਮ ਸੰਪਾਦਨ, ਬਾਇਓਸੈਂਸਰ, ਆਰਟੀਫੀਸੀਅਲ ਇੰਟੈਲੀਜੈਂਸ ਅਤੇ ਸੂਖਮ ਖੇਤੀ ਦੇ ਖੇਤਰ ਵਿੱਚ ਕਾਰਜ ਹੋ ਰਿਹਾ ਹੈ। ਉਹਨਾਂ ਨੇ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਗੱਲਬਾਤ ਕਰਦਿਆਂ ਭਾਰਤ ਅਤੇ ਮਾਲੀ ਦਰਮਿਆਨ ਖੇਤੀ ਖੋਜ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : Agriculture Department ਵੱਲੋਂ ਔਰਤਾਂ ਨੂੰ ਸਹਾਇਕ ਕਿੱਤਿਆਂ ਦੀ Training

ਦੋਵਾਂ ਦੇਸਾਂ ਦਰਮਿਆਨ ਸਬੰਧਾਂ ਬਾਰੇ ਗੱਲ ਕਰਦਿਆ ਸ੍ਰੀ ਹੈਦਰਾ ਨੇ ਪੀ.ਏ.ਯੂ. ਦੀ ਮੁਹਾਰਤ ਦਾ ਲਾਹਾ ਲੈਣ ਅਤੇ ਮਾਲੀ ਵਿੱਚ ਖੇਤੀ ਖੇਤਰ ਅੰਦਰ ਇਸ ਦੀ ਵਰਤੋਂ ਕਰਨ ਦੀ ਇੱਛਾ ਪ੍ਰਗਟਾਈ। ਆਪਣੇ ਦੇਸ ਦੀਆਂ ਵਿਸੇਸਤਾਵਾਂ ਬਾਰੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮਾਲੀ ਪੱਛਮੀ ਅਫਰੀਕਾ ਵਿੱਚ ਇੱਕ ਭੂਮੀਗਤ ਦੇਸ ਹੈ, ਜਿਸਦਾ ਵਡੇਰਾ ਭਾਗ ਰੇਗਿਸਤਾਨ ਜਾਂ ਅਰਧ-ਰੇਗਿਸਤਾਨ ਨਾਲ ਢੱਕਿਆ ਹੋਇਆ ਹੈ।

ਮਾਲੀ ਦੀ ਖੇਤੀਬਾੜੀ ਉਥੋਂ ਦੇ ਕੁੱਲ ਘਰੇਲੂ ਉਤਪਾਦਨ ਵਿੱਚ 33% ਦਾ ਯੋਗਦਾਨ ਪਾਉਂਦੀ ਹੈ ਅਤੇ 80% ਆਬਾਦੀ ਨੂੰ ਰੁਜਗਾਰ ਦਿੰਦੀ ਹੈ। ਉਹਨਾਂ ਦੱਸਿਆ ਕਿ ਨਾਈਜਰ ਅਤੇ ਸੇਨੇਗਲ ਨਦੀਆਂ ਤੋਂ ਇਲਾਵਾ ਸਹਾਰਾ ਮਾਰੂਥਲ ਉਹਨਾਂ ਦੇ ਦੇਸ਼ ਦੇ ਉੱਤਰ ਵੱਲ ਪੈਂਦਾ ਹੈ।

ਇਹ ਵੀ ਪੜ੍ਹੋ : ਪੀ.ਏ.ਯੂ. ਦੇ Vegetable Scientists ਨੂੰ ਮਿਲਿਆ National Level 'ਤੇ ਸਨਮਾਨ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਮਾਲੀ ਦੇ ਖੇਤੀਬਾੜੀ ਸੈਕਟਰ ਵਿੱਚ ਕਪਾਹ ਵਰਗੀਆਂ ਫਸਲਾਂ ਦੀ ਮਹੱਤਤਾ ’ਤੇ ਜੋਰ ਦਿੰਦੇ ਹੋਏ, ਮਿਸਟਰ ਮੈਕਾਲੂ ਨੇ ਅਣਕਿਆਸੀ ਬਰਸਾਤ ਅਤੇ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਝੋਨਾ, ਮੱਕੀ, ਬਾਜਰਾ, ਜੁਆਰ ਅਤੇ ਕਣਕ ਵਰਗੀਆਂ ਪ੍ਰਮੁੱਖ ਫਸਲਾਂ ਦੇ ਨਾਲ ਉਹਨਾਂ ਨੇ ਅੰਬ, ਮੂੰਗਫਲੀ, ਕਾਜੂ ਅਤੇ ਜੈਵ ਈਂਧਨ ਦੇ ਖੇਤਰ ਵਿੱਚ ਕਾਰਜ ਕੀਤਾ ਹੈ। ਸ੍ਰੀ ਹੈਦਰਾ ਨੇ ਮੁਰਗੀ ਪਾਲਣ, ਪਸ਼ੂ ਪਾਲਣ, ਖੇਤੀ ਮਸੀਨਰੀ, ਖਾਦਾਂ, ਖੇਤੀ ਕਾਰੋਬਾਰ, ਸਿੰਚਾਈ ਸੰਦਾਂ ਅਤੇ ਪਸ਼ੂ ਖੁਰਾਕ ਦੇ ਖੇਤਰ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 99% ਸਿੰਚਾਈ ਵਾਲਾ ਰਕਬਾ ਹੈ ਜਿਸ ਵਿੱਚੋਂ 71% ਟਿਊਬਵੈੱਲਾਂ ਦੇ ਪਾਣੀ ਨਾਲ ਸਿੰਜਿਆ ਜਾਂਦਾ ਹੈ। ਰਾਜ ਵਿੱਚ ਕਣਕ ਦਾ ਉਤਪਾਦਨ 1960-61 ਵਿੱਚ 1.7 ਮਿਲੀਅਨ ਟਨ ਤੋਂ ਵੱਧ ਕੇ 2022-23 ਵਿੱਚ 16.8 ਮਿਲੀਅਨ ਟਨ ਹੋ ਗਿਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਯੂਰੀਆ-ਡੀਏਪੀ ਨਾਲ ਇਹ ਖਾਦ ਖਰੀਦਣੀ ਲਾਜ਼ਮੀ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਕਣਕ ਖੋਜ 'ਤੇ ਵਿਚਾਰ-ਵਟਾਂਦਰਾ

ਪੰਜਾਬ ਦੀ ਖੇਤੀ ਦੀਆਂ ਮੁਢਲੀਆਂ ਵਿਸੇਸਤਾਵਾਂ ਬਾਰੇ ਦੱਸਦਿਆਂ ਡਾ. ਢੱਟ ਨੇ ਕਿਹਾ ਕਿ ਰਾਜ ਵਿੱਚ ਝੋਨੇ-ਕਣਕ ਦੀ ਭਾਰੂ ਫਸਲੀ ਪ੍ਰਣਾਲੀ ਹੈ ਜਿਸ ਵਿੱਚ ਬਹੁਤ ਜ਼ਿਆਦਾ ਫਸਲਾਂ ਦੀ ਘਣਤਾ (200%) ਤੱਕ ਦੇਖੀ ਜਾਂਦੀ ਹੈ| ਉਨ੍ਹਾਂ ਨੇ ਪੀ.ਏ.ਯੂ. ਦੁਆਰਾ ਵਿਕਸਤ ਕੀਤੀਆਂ ਕਣਕ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ ਜੋ ਕੁੰਗੀਆਂ ਦਾ ਸਾਹਮਣਾ ਕਰਨ ਦੇ ਸਮਰਥ ਹਨ।

ਨਾਲ ਹੀ ਉਨ੍ਹਾਂ ਨੇ ਨਵੀਂ ਜਾਰੀ ਕੀਤੀ ਗਰਮੀ-ਸਹਿਣਸੀਲ ਅਗੇਤੀ ਪੱਕਣ ਵਾਲੀ ਕਿਸਮ ਪੀਬੀਡਬਲਯੂ 826 ਦਾ ਹਵਾਲਾ ਦਿੱਤਾ ਜੋ ਦੂਜੇ ਰਾਜਾਂ ਲਈ ਵੀ ਢੁਕਵੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਵਿਸੇਸ ਕਿਸਮਾਂ ਜਿਵੇਂ ਪੀ.ਏ.ਯੂ ਆਰ ਐੱਸ-1, ਪੀ.ਏ.ਯੂ-1 ਚਪਾਤ, ਅਤੇ ਪੀ.ਏ.ਯੂ. 1 ਜ਼ਿੰਕ ਆਦਿ ਕਿਸਮਾਂ ਦਾ ਜ਼ਿਕਰ ਕੀਤਾ।

ਇਸੇ ਤਰ੍ਹਾਂ ਉਨ੍ਹਾਂ ਨੇ ਮਹਿਮਾਨਾਂ ਨੂੰ ਝੋਨਾ, ਨਰਮਾ, ਮੱਕੀ, ਗੰਨਾ, ਤੇਲ ਬੀਜ, ਦਾਲਾਂ, ਚਾਰੇ, ਸਬਜੀਆਂ, ਫਲਾਂ, ਫੁੱਲਾਂ ਅਤੇ ਖੇਤੀ ਜੰਗਲਾਤ ਦੀਆਂ ਕਿਸਮਾਂ ਦੇ ਨਾਲ-ਨਾਲ ਆਧੁਨਿਕ ਤਕਨੀਕਾਂ ਦੀ ਵਰਤੋਂ ਬਾਰੇ ਵੀ ਜਾਣੂ ਕਰਵਾਇਆ। ਅੰਤ ਵਿੱਚ ਸ੍ਰੀ ਹਰਪ੍ਰੀਤ ਸੰਧੂ ਨੇ ਧੰਨਵਾਦ ਦੇ ਸ਼ਬਦ ਕਹੇ। ਬਾਅਦ ਵਿੱਚ ਵਫ਼ਦ ਨੇ ਪੀ.ਏ.ਯੂ. ਵਿੱਚ ਸਥਿਤ ਪੰਜਾਬ ਦੇ ਸਮਾਜਿਕ ਇਤਿਹਾਸ ਅਤੇ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਦੌਰਾ ਕੀਤਾ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: A delegation from Mali discussed wheat research

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters