1. Home
  2. ਖਬਰਾਂ

PAU ਅਤੇ ACIAR ਵਿਚਾਲੇ ਸਾਂਝ ਲਈ ਗੱਲਬਾਤ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਸਟਰੇਲੀਆ ਦੇ ਕੌਮਾਂਤਰੀ ਖੇਤੀ ਖੋਜ ਕੇਂਦਰ ਵਿਚਕਾਰ ਸਾਂਝ ਲਈ ਗੱਲਬਾਤ ਹੋਈ।

Gurpreet Kaur Virk
Gurpreet Kaur Virk
ਸਾਂਝ ਲਈ ਗੱਲਬਾਤ

ਸਾਂਝ ਲਈ ਗੱਲਬਾਤ

Sustainable Agriculture: ਆਸਟਰੇਲੀਅਨ ਸੈਂਟਰ ਫਾਰ ਇੰਟਰਨੈਸਨਲ ਐਗਰੀਕਲਚਰਲ ਰਿਸਰਚ ਦੇ ਮੁੱਖ ਕਾਰਜਕਾਰੀ ਅਫਸਰ ਡਾ. ਐਂਡਰਿਊ ਕੈਂਪਬੈਲ ਨੇ ਦੱਖਣੀ ਏਸ਼ੀਆ ਵਿੱਚ ਆਸਟਰੇਲੀਅਨ ਕੇਂਦਰ ਦੇ ਖੇਤਰੀ ਪ੍ਰਬੰਧਕ ਡਾ. ਪ੍ਰਤਿਭਾ ਸਿੰਘ ਨਾਲ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ।

ਇਸ ਮੌਕੇ ਉਹਨਾਂ ਨੇ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ। ਡਾ. ਕੈਂਪਬੈਲ 30 ਸਾਲਾਂ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਆ ਵਿੱਚ ਸਥਿਰ ਖੇਤੀਬਾੜੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਨਾਲ ਹੀ ਉਹ ਆਸਟਰੇਲੀਆ ਵਿੱਚ ਭੂਮੀ ਅਤੇ ਪਾਣੀ ਸੰਬੰਧੀ ਕੰਮਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਹਨ।

ਇਸ ਮੌਕੇ ਆਸਟਰੇਲੀਆ ਖੇਤੀ ਖੋਜ ਕੇਂਦਰ ਨਾਲ ਜੁੜੇ ਮਾਹਿਰਾਂ ਵੱਲੋਂ ਸਾਂਝੀਦਾਰ ਦੇਸ਼ਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕਰਦਿਆਂ ਡਾ. ਕੈਂਪਬੈਲ ਨੇ ਕਿਹਾ ਕਿ ਆਸਟ੍ਰੇਲੀਆਈ ਖੇਤੀ ਚੁਣੌਤੀਪੂਰਨ ਮਾਹੌਲ ਵਿੱਚ ਬਾਹਰੀ ਸਬਸਿਡੀਆਂ ਤੋਂ ਬਿਨਾਂ ਸਿਰੇ ਚੜ੍ਹਦੀ ਹੈ। ਉਥੋ ਦੇ ਮਾਹਿਰਾਂ ਮੁਹਾਰਤ ਇਸ ਗੱਲ ਵਿੱਚ ਪਈ ਹੈ ਕਿ ਉਹ ਉਹਨਾਂ ਦੇਸ਼ਾਂ ਦੇ ਕਿਸਾਨਾਂ ਦੇ ਲਾਭ ਲਈ ਕੰਮ ਕਰਨ ਜੋ ਸੰਕਟ ਵਿੱਚ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਯੂਰੀਆ-ਡੀਏਪੀ ਨਾਲ ਇਹ ਖਾਦ ਖਰੀਦਣੀ ਲਾਜ਼ਮੀ

ਸਾਂਝ ਲਈ ਗੱਲਬਾਤ

ਸਾਂਝ ਲਈ ਗੱਲਬਾਤ

ਨਾਲ ਹੀ ਪੇਂਡੂ ਲੋਕਾਂ, ਖੋਜੀਆਂ ਅਤੇ ਨੀਤੀ ਨਿਰਧਾਰਕ ਵੀ ਧਿਆਨ ਦੇ ਕੇਂਦਰ ਵਿੱਚ ਰਹਿੰਦੇ ਹਨ। ਉਹਨਾਂ ਨੇ ਖੇਤੀ ਕਾਰੋਬਾਰ, ਪੌਣਪਾਣੀ ਦੀ ਤਬਦੀਲੀ, ਫਸਲਾਂ, ਮੱਛੀ ਪਾਲਣ, ਜੰਗਲਾਤ, ਬਾਗਬਾਨੀ, ਪਸ਼ੂ ਪਾਲਣ, ਸਮਾਜਿਕ ਢਾਂਚਾ, ਭੂਮੀ ਅਤੇ ਪਾਣੀ ਆਦਿ ਲਈ ਆਸਟਰੇਲੀਅਨ ਖੇਤੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ।

ਡਾ. ਕੈਂਪਬੈਲ ਨੇ ਭਾਰਤੀ ਮਹਾਂਦੀਪ ਦੇ ਖਿੱਤੇ ਵਿੱਚ ਭੋਜਨ ਸੁਰੱਖਿਆ, ਗਰੀਬੀ ਦੇ ਖਾਤਮੇ, ਸਥਿਰਤਾ ਵਿੱਚ ਵਾਧਾ, ਪੋਸ਼ਕਤਾ ਦਾ ਵਿਕਾਸ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਆਸਟਰੇਲੀਅਨ ਕੇਂਦਰ ਦੀ ਚਿੰਤਾ ਨੂੰ ਸਾਂਝਾ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਤਰਜੀਹ ਹੈ ਕਿ ਬਰਾਬਰੀ, ਲਿੰਗਕ ਸਮਾਨਤਾ, ਮੁੱਲ ਲੜੀ ਵਾਧੇ ਅਤੇ ਸਾਂਝੀਦਾਰ ਮੁਲਕਾਂ ਵਿੱਚ ਵਿਗਿਆਨਕਤਾ ਦੇ ਪਸਾਰ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾਣ।

ਇਸ ਮੌਕੇ ਪੀ.ਏ.ਯੂ. ਵੱਲੋਂ ਹਾਸਲ ਕੀਤੀਆਂ ਸਫਲਤਾਵਾਂ ਦਾ ਵੇਰਵਾ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਸੰਸਥਾ ਨੂੰ ਹਰੀ ਕ੍ਰਾਂਤੀ ਦੀ ਸਥਾਪਨਾ ਲਈ ਯਾਦ ਕੀਤਾ ਜਾਂਦਾ ਹੈ। ਨਾਲ ਹੀ ਪੀ.ਏ.ਯੂ. ਨੇ ਕਿਸਾਨਾਂ ਦੀ ਬਿਹਤਰੀ ਲਈ ਇਸ ਖਿੱਤੇ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਮਾਣ ਕਰਨ ਯੋਗ ਕਾਰਜ ਕੀਤਾ ਹੈ।

ਇਹ ਵੀ ਪੜ੍ਹੋ : Agriculture Department ਵੱਲੋਂ ਔਰਤਾਂ ਨੂੰ ਸਹਾਇਕ ਕਿੱਤਿਆਂ ਦੀ Training

ਸਾਂਝ ਲਈ ਗੱਲਬਾਤ

ਸਾਂਝ ਲਈ ਗੱਲਬਾਤ

ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਉਹਨਾਂ ਤਕਨੀਕਾਂ ਦਾ ਵਿਕਾਸ ਕੀਤਾ ਜਿਨ੍ਹਾਂ ਨਾਲ ਨਾ ਸਿਰਫ ਖੇਤੀ ਉਤਪਾਦਨ ਵਿੱਚ ਵਾਧਾ ਹੋਇਆ ਬਲਕਿ ਇਹਨਾਂ ਤਕਨੀਕਾਂ ਦੇ ਪਸਾਰ ਨਾਲ ਕਿਸਾਨੀ ਸਮਾਜ ਦਾ ਜੀਵਨ ਪੱਧਰ ਬਿਹਤਰ ਹੋਇਆ। ਮੌਜੂਦਾ ਸਮੇਂ ਵਿੱਚ ਵਾਤਾਵਰਨ ਦੀ ਸੰਭਾਲ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੀ ਇੱਛਾ ਹੈ ਕਿ ਉਹ ਵਾਤਾਵਰਨ ਦੀਆਂ ਤਬਦੀਲੀਆਂ ਪ੍ਰਤੀ ਸਹਿਣਸ਼ੀਲ ਤਕਨੀਕਾਂ ਦੇ ਵਿਕਾਸ ਲਈ ਸਾਂਝੀਦਾਰੀ ਦਾ ਮਾਹੌਲ ਵਿਕਸਿਤ ਕਰੇ।

ਇਸਦੇ ਨਾਲ ਹੀ ਪੀ.ਏ.ਯੂ. ਨਵੇਂ ਖੇਤਰਾਂ ਜਿਵੇਂ ਜੀਨੋਮ ਐਡਿੰਟਿੰਗ, ਵਿਸ਼ੇਸ਼ ਗੁਣਾਂ ਵਾਲੀਆਂ ਫ਼ਸਲਾਂ ਦਾ ਵਿਕਾਸ, ਬਾਇਓਸੈਂਸਰ, ਸਪੀਡ ਬਰੀਡਿੰਗ, ਸਬਜੀਆਂ ਦੇ ਅਣੂ ਪ੍ਰਜਣਨ, ਫਸਲਾਂ ਦੀ ਸਿਹਤ ਦੀ ਪੜਚੋਲ, ਬਾਇਓਟਿਕ ਤਣਾਅ ਬਾਰੇ ਪਹਿਲਾਂ ਚੇਤਾਵਨੀ ਦੇਣ ਦੀ ਪ੍ਰਣਾਲੀ, ਖੇਤੀ ਸਥਿਰਤਾ, ਭੂਮੀ ਸਿਹਤ ਸੰਭਾਲ, ਆਰਟੀਫੀਸੀਅਲ ਇੰਟੈਲੀਜੈਂਸ, ਆਈਓਟੀ-ਅਧਾਰਿਤ ਸਿੰਚਾਈ, ਅੰਕੜਾ ਪ੍ਰਬੰਧਨ ਆਦਿ ਖੇਤਰਾਂ ਵਿੱਚ ਸਾਂਝੀਦਾਰੀ ਲਈ ਤਿਆਰ ਹੈ। ਉਨ੍ਹਾਂ ਨੇ ਮਹਿਮਾਨਾਂ ਨੂੰ ਵਿਸੇਸ ਕਿਸਮਾਂ ਦੇ ਵਿਕਾਸ ਰਾਹੀਂ ਪੋਸ਼ਣ ਸੰਬੰਧੀ ਘਾਟਾਂ ਦਾ ਮੁਕਾਬਲਾ ਕਰਨ ਲਈ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ : ਪੀ.ਏ.ਯੂ. ਦੇ Vegetable Scientists ਨੂੰ ਮਿਲਿਆ National Level 'ਤੇ ਸਨਮਾਨ

ਸਾਂਝ ਲਈ ਗੱਲਬਾਤ

ਸਾਂਝ ਲਈ ਗੱਲਬਾਤ

ਡਾ. ਪ੍ਰਤਿਭਾ ਸਿੰਘ ਨੇ ਉਹਨਾਂ ਦੇ ਕੇਂਦਰ ਦੀਆਂ ਭਾਰਤ ਵਿੱਚ ਮੁੱਖ ਤਰਜੀਹਾਂ ਦਾ ਜ਼ਿਕਰ ਕੀਤਾ | ਇਹਨਾਂ ਵਿੱਚ ਖੇਤੀਬਾੜੀ ਜਲ ਪ੍ਰਬੰਧਨ, ਟਿਕਾਊ ਫ਼ਸਲੀ ਘਣਤਾ, ਫਸਲੀ ਵਿਭਿੰਨਤਾ, ਸੁਧਰੀਆਂ ਕਿਸਮਾਂ ਦੇ ਪ੍ਰਜਣਨ, ਮਸੀਨੀਕਰਨ, ਖੇਤੀ ਰੋਬੋਟਿਕਸ, ਅਤੇ ਜਮੀਨੀ ਪਾਣੀ ਦੀ ਨਿਗਰਾਨੀ ਪ੍ਰਮੁੱਖ ਹਨ। ਨਾਹ ਹੀ ਉਹਨਾਂ ਨੇ ਫ਼ਸਲਾਂ, ਭੂਮੀ ਸੰਭਾਲ ਪਾਣੀ ਅਤੇ ਸਮਾਜਿਕ ਢਾਂਚੇ ਬਾਰੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਡਾ. ਸਿੰਘ ਨੇ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਸਾਂਝੇ ਨਿਵੇਸ, ਸਹਿਯੋਗ ਅਤੇ ਸਾਂਝੀ ਮੁਹਾਰਤ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਇਹ ਵੀ ਪੜ੍ਹੋ : ਬਾਜਰੇ ਦੇ ਪੌਸ਼ਟਿਕ ਮਹੱਤਵ, ਵਣ-ਖੇਤੀ ਅਤੇ ਬੂਟਿਆਂ ਦੀ ਸਾਂਭ-ਸੰਭਾਲ ਸੰਬੰਧੀ ਸਿਖਲਾਈ

ਸਾਂਝ ਲਈ ਗੱਲਬਾਤ

ਸਾਂਝ ਲਈ ਗੱਲਬਾਤ

ਪੀ.ਏ.ਯੂ. ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਫਸਲੀ ਪ੍ਰਣਾਲੀਆਂ, ਖੇਤੀ ਮਸੀਨੀਕਰਨ, ਖੇਤੀ-ਵਣ ਵਿਗਿਆਨ ਪ੍ਰਣਾਲੀਆਂ, ਜੈਵ ਖਾਦਾਂ, ਕੀਟਨਾਸਕਾਂ ਦੀ ਰਹਿੰਦ-ਖੂੰਹਦ ਦੀ ਸੰਭਾਲ, ਕੀਟ ਪ੍ਰਬੰਧਨ, ਵਾਢੀ ਤੋਂ ਬਾਅਦ ਸੰਭਾਲਣ ਅਤੇ ਪ੍ਰੋਸੈਸਿੰਗ ਦੇ ਖੇਤਰਾਂ ਵਿੱਚ ਯੂਨੀਵਰਸਿਟੀ ਦੀਆਂ ਕਈ ਖੋਜ ਤਕਨੀਕਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਨਾਲ ਹੀ ਉਹਨਾਂ ਨੇ ਉੱਨਤ ਤਕਨੀਕਾਂ ਜਿਵੇਂ ਕਿ ਮਾਈਕ੍ਰੋਪ੍ਰੋਪੈਗੇਸਨ, ਟ੍ਰਾਂਸਕ੍ਰਿਪਟੌਮਿਕਸ, ਜੀਐਮ ਫਸਲਾਂ, ਨੈਨੋ ਖਾਦ, ਆਦਿ ਦੇ ਖੇਤਰ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦਿੱਤਾ।

ਉਹਨਾਂ ਨੇ ਪੀ.ਏ.ਯੂ. ਦੇ ਪਸਾਰ ਢਾਂਚੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸਾਨਾਂ ਨਾਲ ਸੰਪਰਕ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਕਿਸਾਨ ਸੇਵਾ ਸਲਾਹਕਾਰ ਕੇਂਦਰ, ਕੈਂਪਾਂ, ਖੇਤ ਦਿਵਸਾਂ, ਸਰਵੇਖਣਾਂ, ਹਾੜੀ ਸਾਉਣੀ ਦੇ ਕਿਸਾਨ ਮੇਲਿਆਂ ਦੇ ਨਾਲ-ਨਾਲ ਡਿਜ਼ੀਟਲ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Dairy Training ਦੇ ਨਵੇਂ ਬੈਚ ਲਈ 28 ਜੂਨ ਨੂੰ ਯੋਗ ਲਾਭਪਾਤਰੀਆਂ ਦੀ ਚੋਣ

ਸਾਂਝ ਲਈ ਗੱਲਬਾਤ

ਸਾਂਝ ਲਈ ਗੱਲਬਾਤ

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸਣ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਐਚ.ਐਸ. ਸਿੱਧੂ ਨੇ ਕਿਹਾ ਕਿ ਪੀ.ਏ.ਯੂ. ਅਤੇ ਆਸਟਰੇਲੀਆਈ ਕੇਂਦਰ ਰਲ ਕੇ ਦੋਵਾਂ ਖਿੱਤਿਆਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਕਾਰਜ ਕਰ ਸਕਦੇ ਹਨ। ਜਿਸ ਨਾਲ ਖੇਤੀਬਾੜੀ ਖੇਤਰ ਨੂੰ ਵਧੇਰੇ ਲਚਕਦਾਰ, ਉਤਪਾਦਕ ਅਤੇ ਵਾਤਾਵਰਣ ਪ੍ਰਤੀ ਚੇਤੰਨ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।

ਸੰਭਾਵੀ ਸਹਿਯੋਗ ’ਤੇ ਵਿਚਾਰਾਂ ਦਾ ਵਟਾਂਦਰਾ ਕੀਤਾ ਗਿਆ। ਮਹਿਮਾਨਾਂ ਨੂੰ ਪੀ.ਏ.ਯੂ. ਪ੍ਰਕਾਸ਼ਨਾਵਾਂ ਅਤੇ ਯੂਨੀਵਰਸਿਟੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਧੰਨਵਾਦ ਦੇ ਸ਼ਬਦ ਰਜਿਸਟਰਾਰ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਕਹੇ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Partnership talks between PAU and ACIAR

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters