1. Home
  2. ਖਬਰਾਂ

ਸਸਤੇ ਘਰ ਅਤੇ ਦੁਕਾਨਾਂ ਖਰੀਦਣ ਦਾ ਵਧੀਆ ਮੌਕਾ, SBI ਕਰਨ ਜਾ ਰਿਹਾ ਹੈ ਮੈਗਾ ਈ-ਨਿਲਾਮੀ

State Bank of India (SBI) 25 ਅਕਤੂਬਰ ਨੂੰ ਗਿਰਵੀ ਰੱਖੀਆਂ ਹੋਈਆਂ ਕਮਰਸ਼ੀਅਲ ਤੇ ਰਿਹਾਇਸ਼ੀ ਜਾਇਦਾਦਾਂ ਦੀ ਮੈਗਾ ਨਿਲਾਮੀ ਕਰਨ ਜਾ ਰਿਹਾ ਹੈ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਬਕਾਇਆ ਰਕਮ ਦੀ ਵਸੂਲੀ ਲਈ, ਡਿਫਾਲਟਰਾਂ ਦੀਆਂ ਕਮਰਸ਼ੀਅਲ ਤੇ ਰਿਹਾਇਸ਼ੀ ਜਾਇਦਾਦਾਂ ਦੀ ਮੈਗਾ ਨਿਲਾਮੀ ਕਰੇਗਾ। ਇਸ ਤਹਿਤ ਬੈਂਕ ਵੱਲੋਂ ਪਲਾਟ, ਰਿਹਾਇਸ਼, ਸਨਅਤੀ ਤੇ ਕਮਰਸ਼ੀਅਲ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਵੇਗੀ।

KJ Staff
KJ Staff
SBI

SBI ਨੇ ਇਸ ਬਾਰੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਤੁਹਾਡਾ ਅਗਲਾ ਵੱਡਾ ਨਿਵੇਸ਼ ਅਵਸਰ ਇੱਥੇ ਹੈ। ਈ-ਨਿਲਾਮੀ ਦੌਰਾਨ ਸਾਡੇ ਨਾਲ ਜੁੜੋ ਅਤੇ ਆਪਣੀ ਸਰਬੋਤਮ ਬੋਲੀ ਲਗਾਓ।'

SBI ਦੀਆਂ ਸੰਬੰਧਤ ਬ੍ਰਾਂਚਾਂ ਵੱਲੋਂ ਪ੍ਰਮੁੱਖ ਹਿੰਦੀ ਤੇ ਅੰਗਰੇਜ਼ੀ ਦੇ ਅਖਬਾਰਾਂ 'ਚ ਇਸ ਨਿਲਾਮੀ ਨਾਲ ਸੰਬੰਧਤ ਵਿਗਿਆਪਨ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਵਿਗਿਆਪਨ 'ਚ ਉਸ ਵੈੱਬਸਾਈਟ ਦਾ ਲਿੰਕ ਵੀ ਹੋਵੇਗਾ, ਜਿਸ ਵਿਚ ਨੀਲਾਮ ਕੀਤੀਆਂ ਜਾਣ ਵਾਲੀਆਂ ਜਾਇਦਾਦਾਂ ਦਾ ਵੇਰਵਾ ਹੋਵੇਗਾ।

ਜਨਤਕ ਨੋਟਿਸ ਰਾਹੀਂ ਸੰਭਾਵੀ ਖਰੀਦਦਾਰਾਂ ਨੂੰ ਜਾਇਦਾਦ ਦੇ ਫ੍ਰੀਹੋਲਡ ਜਾਂ ਲੀਜ਼ਹੋਲਡ ਦੇ ਨਾਲ ਇਸ ਦੇ ਅਕਾਰ ਤੇ ਜਗ੍ਹਾ ਬਾਰੇ ਵੀ ਸੂਚਿਤ ਕੀਤਾ ਜਾਵੇਗਾ। SBI ਦੀਆਂ ਬ੍ਰਾਂਚਾਂ 'ਚ ਨਿਲਾਮੀ 'ਚ ਮਦਦ ਦੇਣ ਲਈ ਇਕ ਸਹਾਇਕ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ। ਇਹ ਖਰੀਦਦਾਰਾਂ ਨੂੰ ਨਿਲਾਮੀ ਪ੍ਰਕਿਰਿਆ ਨਾਲ ਸੰਬੰਧਤ ਸਮੱਸਿਆਵਾਂ 'ਚ ਮਦਦ ਵੀ ਕਰੇਗਾ। ਬੈਂਕ ਖਰੀਦਦਾਰ ਨੂੰ ਆਪਣੀ ਰੁਚੀ ਦੀਆਂ ਜਾਇਦਾਦਾਂ ਦਾ ਨਿਰੀਖਣ ਕਰਨ ਦੀ ਇਜਾਜ਼ਤ ਦੇਵੇਗਾ।

ਇਹ ਵੀ ਪੜ੍ਹੋ : PM Kisan Yojana : ਕਿਸਾਨਾਂ ਨੂੰ ਹੁਣ 2,000 ਰੁਪਏ ਦੀ ਬਜਾਏ ਮਿਲਣਗੇ 4,000 ਰੁਪਏ, ਜਾਣੋ ਕਿਵੇਂ?

Summary in English: A great opportunity to buy cheap houses and shops, SBI is going to do mega e-nilami

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters