1. Home
  2. ਖਬਰਾਂ

ਕਿਸਾਨਾਂ ਲਈ ਇੱਕ ਨੁਸਖਾ, ਨਕਲੀ ਰੂੜੀ ਤੋਂ ਰਹੋ ਸਾਵਧਾਨ

ਅਸਲੀ ਜਾਂ ਨਕਲੀ ਰੂੜੀ ਦੀ ਪਛਾਣ ਕਰਦੇ ਹੋਏ ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣ ਦਾ ਸਹੀ ਤਰੀਕਾ।

 Simranjeet Kaur
Simranjeet Kaur
Use of real fertilizer

Use of real fertilizer

ਸਭ ਜਾਣਦੇ ਹਨ ਕਿ ਅਗਸਤ ਮਹੀਨੇ ਦਾ ਅੰਤ ਹੋਣ 'ਤੇ ਆਇਆ ਹੈ। ਜਿਸ `ਚ ਸਾਉਣੀ ਦੀਆਂ ਫ਼ਸਲਾਂ(Kharif crop) ਜਿਵੇਂ ਕਿ ਚਾਵਲ, ਮੱਕੀ, ਮੂੰਗਫਲੀ, ਕਪਾਹ ਆਪਣੇ ਵਿਕਾਸ ਪੜਾਅ ਤੇ ਪਹੁੰਚ ਚੁੱਕੇ ਹਨ। ਇਨ੍ਹਾਂ ਫ਼ਸਲਾਂ ਦੀ ਵਾਢੀ ਸਤੰਬਰ ਅਤੇ ਅਕਤੂਬਰ ਦੇ ਅੰਤ 'ਚ ਕੀਤੀ ਜਾਂਦੀ ਹੈ। ਸਾਉਣੀ ਫ਼ਸਲਾਂ ਨੂੰ ਸਹੀ ਤਰ੍ਹਾਂ ਉਗਾਉਣ ਲਈ ਕਿਸਾਨ ਬਹੁਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਯੂਰੀਆ(urea), ਡੀ.ਏ.ਪੀ(DAP), ਨਾਈਟ੍ਰੋਜਨ(nitrogen), ਫਾਸਫੋਰਸ(phosphorus), ਪੋਟਾਸ਼ੀਅਮ(potassium) ਆਦਿ।

ਦੇਸ਼ ਦੇ ਕਈ ਹਿੱਸਿਆਂ ਵਿੱਚ ਰਸਾਇਣਕ ਖਾਦਾਂ ਦੀ ਕਮੀ ਹੈ। ਜੇਕਰ ਰਸਾਇਣਕ ਖਾਦਾਂ ਮਿਲਦੀਆਂ ਵੀ ਹਨ ਤਾਂ ਉਨ੍ਹਾਂ ਦੀਆਂ ਕੀਮਤਾਂ ਅੱਗ `ਚ ਘਿਓ ਪਾਉਣ ਵਾਲਾ ਕੰਮ ਕਰਦਿਆਂ ਹਨ। ਇਸ ਦੌਰਾਨ ਕੁਝ ਗੈਰ-ਕਾਨੂੰਨੀ ਲੋਕ ਕਿਸਾਨਾਂ ਦੀ ਇਸ ਕਮੀ ਦਾ ਫਾਇਦਾ ਚੁੱਕਣ ਲਈ ਨਕਲੀ ਖਾਦ ਵੇਚਣ ਦਾ ਧੰਦਾ ਕਰਦੇ ਹਨ। ਪਰ ਜੇ ਕਿਸਾਨ ਭਰਾਵਾਂ ਨੂੰ ਅਸਲੀ ਜਾਂ ਨਕਲੀ ਖਾਦਾਂ ਦੀ ਪਛਾਣ ਹੋਏ ਤਾਂ ਉਹ ਇਸ ਧੋਖੇ ਤੋਂ ਬਚ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਦਾ ਹਲ਼ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਨਾਲ ਤੁਸੀ ਅਸਲੀ ਜਾਂ ਨਕਲੀ ਖਾਦਾਂ ਦੀ ਪਛਾਣ ਕਰ ਸਕਦੇ ਹਨ।

ਅਸਲੀ ਜਾਂ ਨਕਲੀ ਰੂੜੀ ਦੀ ਪਛਾਣ ਕਿਵੇਂ ਕਰੀਏ 

ਅਸਲੀ ਯੂਰੀਆ ਦੀ ਪਛਾਣ:

ਅਸਲੀ ਯੂਰੀਆ ਬੀਜ ਚਿੱਟੇ, ਗੋਲ ਆਕਾਰ ਦੇ ਹੁੰਦੇ ਹਨ।

ਯੂਰੀਆ ਦੀ ਵਰਤੋਂ ਦੌਰਾਨ, ਜੇ ਹੱਥ ਗਿੱਲੇ ਹੋ ਜਾਣ ਤਾਂ ਬਾਅਦ `ਚ ਠੰਡੇ ਹੋ ਜਾਂਦੇ ਹਨ। 

ਯੂਰੀਆ ਇੱਕ ਚਮਕਦਾਰ ਸ਼ਕਲ ਵਿੱਚ ਇਕਸਾਰ ਹੁੰਦੇ ਹਨ। 

ਇਹ ਪਾਣੀ ਵਿੱਚ ਪੂਰੀ ਤਰ੍ਹਾਂ ਘੁਲਣਸ਼ੀਲ ਹੁੰਦੇ ਹਨ। 

ਯੂਰੀਆ ਗਰਮ ਪਲੇਟ 'ਤੇ ਰੱਖੇ ਜਾਣ 'ਤੇ ਤੁਰੰਤ ਪਿਘਲ ਜਾਂਦਾ ਹੈ।

ਨਕਲੀ ਯੂਰੀਆ ਦੀ ਪਛਾਣ: 

ਜੇਕਰ ਯੂਰੀਆ ਦੀ ਵਰਤੋਂ ਦੌਰਾਨ ਹੱਥ ਠੰਡੇ ਨਾ ਹੋਣ ਜਾਂ ਯੂਰੀਆ ਨੂੰ ਪਾਣੀ `ਚ ਘੋਲਣ `ਤੇ ਉਹ ਅਘੁਲਣਸ਼ੀਲ ਪ੍ਰਤੀਤ ਹੁੰਦਾ ਹੈ ਤਾਂ ਸੱਮਝ ਜਾਓ ਕਿ ਜਿਹੜੇ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸਾਡੇ ਖੇਤ ਲਈ ਨਕਾਰਾਤਮਕ ਸਿੱਧ ਹੋ ਸਕਦਾ ਹੈ।  

ਇਹ ਵੀ ਪੜ੍ਹੋ : ਮਲੇਸ਼ੀਆ ਦੇ ਪ੍ਰੋਫੈਸਰਾਂ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖਿਅਤ!

ਅਸਲੀ ਡੀਏਪੀ(DAP) ਦੀ ਪਛਾਣ: 

ਡੀਏਪੀ ਦੇ ਮਾਮਲੇ ਵਿੱਚ ਇਹ ਠੋਸ, ਭੂਰਾ ਅਤੇ ਕਾਲਾ ਹੁੰਦਾ ਹੈ।

ਨਹੁੰਆਂ ਨਾਲ ਦਬਾਉਣ 'ਤੇ ਜੇ ਡੀਏਪੀ ਆਸਾਨੀ ਨਾਲ ਨਹੀਂ ਟੁੱਟਦਾ ਇਸ ਦਾ ਮਤਲਬ ਡੀਏਪੀ ਅਸਲੀ ਹੈ । 

ਇਸ ਤੋਂ ਇਲਾਵਾ ਜੇਕਰ ਚੂਨੇ ਨਾਲ ਰਗੜਨ 'ਤੇ ਇਸ ਵਿੱਚ ਅਸਹਿਣਸ਼ੀਲ ਤਿੱਖੀ ਗੰਧ ਆਉਂਦੀ ਹੈ ਤਾਂ ਇਹ ਅਸਲੀ ਡੀਏਪੀ ਦੀ ਪਛਾਣ ਹੈ। 

ਜੇਕਰ ਡੀਏਪੀ ਨੂੰ ਗਰਮ ਪਲੇਟ 'ਤੇ ਹੌਲੀ-ਹੌਲੀ ਗਰਮ ਕੀਤਾ ਜਾਵੇ ਤਾਂ ਡੀਏਪੀ (DAP) ਗਿਰੀ ਵਾਂਗੂ ਸੁੱਜ ਜਾਂਦੇ ਹਨ।  

ਨਕਲੀ ਡੀਏਪੀ ਦੀ ਪਛਾਣ:

ਜੇਕਰ ਉਪਰੋਕਤ ਤੱਥਾਂ ਦੀ ਪੁਸ਼ਟੀ ਸਹੀ ਨਾਲ ਨਹੀਂ ਹੁੰਦੀ ਜਾਂ ਡੀਏਪੀ ਆਸਾਨੀ ਨਾਲ ਟੁੱਟ ਜਾਵੇ ਤਾਂ ਸੱਮਝ ਜਾਓ ਕਿ ਜਿਹੜੇ ਡੀਏਪੀ ਦੀ ਵਰਤੋਂ ਤੁਸੀਂ ਆਪਣੇ ਖੇਤ ਦੀ ਪੈਦਾਵਾਰ ਨੂੰ ਵਧਾਉਣ ਲਈ ਕਰ ਰਹੇ ਹੋ ਉਹ ਸਰਾਸਰ ਤੁਹਾਡੇ ਖੇਤ ਦੀ ਉਪਜਾਊ ਸ਼ਕਤੀ ਨੂੰ ਘਟਾਉਂਦਾ ਹੈ। 

ਅਸਲੀ ਅਮੋਨੀਅਮ ਨਾਈਟ੍ਰੇਟ ਦੀ ਪਛਾਣ:

ਅਮੋਨੀਅਮ ਨਾਈਟ੍ਰੇਟ(Ammonium nitrate) ਇੱਕ ਰੰਗਹੀਣ ਕ੍ਰਿਸਟਲਿਨ ਠੋਸ ਖਾਦ ਹੈ।

ਇਸ ਦੀ ਮੁੱਖ ਵਰਤੋਂ ਵਪਾਰਿਕ ਫ਼ਸਲਾਂ ਲਈ ਕੀਤੀ ਜਾਂਦੀ ਹੈ।

ਇਹ ਪਾਣੀ ਵਿੱਚ ਪੂਰੀ ਤਰ੍ਹਾਂ ਘੁਲਣਸ਼ੀਲ ਹੁੰਦੇ ਹਨ।

ਇਹ ਆਸਾਨੀ ਨਾਲ ਨਹੀਂ ਸੜਦਾ।

ਇਸ ਦੀ ਵਰਤੋਂ ਐਂਟੀਬਾਇਓਟਿਕਸ(antibiotics) ਅਤੇ ਖਮੀਰ(yeast) ਪੈਦਾ ਕਰਨ ਵਿੱਚ ਵੀ ਕੀਤੀ ਜਾਂਦੀ ਹੈ।   

ਨਕਲੀ ਅਮੋਨੀਅਮ ਨਾਈਟ੍ਰੇਟ ਦੀ ਪਛਾਣ:

ਜੇਕਰ ਅਮੋਨੀਅਮ ਨਾਈਟ੍ਰੇਟ(Ammonium nitrate) ਨਾਈਟ੍ਰੋਜਨ(nitrogen) ਨਾਲ ਬਲਨ `ਤੇ ਜ਼ਹਿਰੀਲੇ ਆਕਸਾਈਡ ਪੈਦਾ ਨਹੀਂ ਕਰਦਾ ਤਾਂ ਤੁਹਾਡੇ ਕੋਲ ਮੌਜੂਦਾ ਖਾਦ ਨਕਲੀ ਹੈ।

Summary in English: A Prescription for Farmers, Beware of Artificial Fertilizers

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters