1. Home
  2. ਖਬਰਾਂ

ਹਰਿਆਣਾ ਦੇ ਕਿਸਾਨਾਂ ਨੂੰ ਸਲਾਹ, ਮੌਸਮ ਵਿਭਾਗ ਵੱਲੋਂ ਖੇਤੀਬਾੜੀ ਖੇਤਰ ਲਈ ਐਡਵਾਈਜ਼ਰੀ ਜਾਰੀ

ਹਰਿਆਣਾ ਦੇ ਕਿਸਾਨਾਂ ਲਈ ਜਾਰੀ ਕੀਤੀ ਗਈ ਐਡਵਾਈਜ਼ਰੀ, ਜਾਣੋ ਆਪਣੀ ਫ਼ਸਲਾਂ ਦੇ ਨੁਕਸਾਨ ਨੂੰ ਕਿਵੇਂ ਘਟਾਈਏ...

 Simranjeet Kaur
Simranjeet Kaur
ਐਗਰੋਮੇਟ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ

ਐਗਰੋਮੇਟ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ

AGROMET ADVISORIES: ਅੱਜ ਅਸੀਂ ਹਰਿਆਣਾ ਦੇ ਕਿਸਾਨਾਂ ਨੂੰ ਬਹੁਤ ਹੀ ਜ਼ਰੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਐਗਰੋਮੇਟ (AGROMET) ਵੱਲੋਂ ਐਡਵਾਈਜ਼ਰੀ (Advisory) ਜਾਰੀ ਕੀਤੀ ਗਈ ਹੈ। ਐਗਰੋਮੇਟ ਸਿਸਟਮ ਇਹ ਜਾਣਕਾਰੀ ਆਪਣੀ ਤਕਨੀਕੀ ਤਕਨਾਲੋਜੀ (Advance Technology) ਰਾਹੀਂ ਪ੍ਰਾਪਤ ਕਰਦੇ ਹਨ। ਜਿਸ ਰਾਹੀਂ ਉਹ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੌਸਮ, ਕੀੜੇ ਮਕੌੜਿਆਂ, ਬਿਮਾਰੀਆਂ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਦੀ ਸਲਾਹ ਦਿੰਦੇ ਹਨ। ਜੇਕਰ ਫ਼ਸਲ ਇਨ੍ਹਾਂ ਕਾਰਕਾਂ ਤੋਂ ਬਚੀ ਰਹੇਗੀ ਤਾਂ ਫ਼ਸਲਾਂ ਦੀ ਪੈਦਾਵਾਰ `ਚ ਵੀ ਵਾਧਾ ਹੋਏਗਾ। ਇਸਦੇ ਨਾਲ ਹੀ ਮੌਸਮ ਵਿਭਾਗ (Meteorological Department) ਵੱਲੋਂ ਪਸ਼ੂ ਪਾਲਣ, ਮੱਖੀ ਪਾਲਣ, ਮੱਛੀ ਪਾਲਣ ਤੇ ਸਬਜ਼ੀਆਂ ਦੀ ਵੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ, ਇਸ ਐਡਵਾਈਜ਼ਰੀ ਬਾਰੇ...

ਹਰਿਆਣਾ ਦੇ ਕਿਸਾਨਾਂ ਲਈ ਐਡਵਾਈਜ਼ਰੀ:

ਬਾਜਰਾ:

● ਕਿਸਾਨਾਂ ਨੂੰ ਬਾਜਰੇ ਦੀ ਫ਼ਸਲ ਲਈ ਲੋੜ ਅਨੁਸਾਰ ਹੀ ਖਾਦ ਤੇ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

● ਧਿਆਨ ਰੱਖੋਂ ਕਿ ਬਾਜਰੇ ਦੀ ਫ਼ਸਲ `ਚ ਨਮੀ ਜਿਆਦਾ ਮਾਤਰਾ `ਚ ਮੌਜ਼ੂਦ ਨਾ ਰਹੇ, ਕਿਉਂਕਿ ਇਸ ਨਾਲ ਫ਼ਸਲ `ਚ ਕੀੜੇ ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ।

● ਕੀੜੇ ਮਕੌੜਿਆਂ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਨਿਯਮਿਤ ਤੌਰ 'ਤੇ ਖੇਤ ਦੀ ਨਿਗਰਾਨੀ ਕਰਨੀ ਚਾਹੀਦੀ ਹੈ।

ਝੋਨਾ:

ਝੋਨੇ ਦੀ ਵਧੀਆ ਕਾਸ਼ਤ ਲਈ ਮੌਸਮ ਅਨੁਸਾਰ ਸਿੰਚਾਈ ਦੀ ਯੋਜਨਾ ਬਣਾਓ।

● ਇਹ ਗੱਲ ਧਿਆਨ 'ਚ ਰੱਖੋ ਕਿ ਫ਼ਸਲ ਦੀ ਵਾਢੀ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਸਿੰਚਾਈ ਬੰਦ ਕਰ ਦੇਣੀ ਹੈ।

● ਤੁਹਾਨੂੰ ਦੱਸ ਦੇਈਏ ਕਿ ਖੇਤ `ਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ।

● ਮੌਜ਼ੂਦਾ ਮੌਸਮ ਝੋਨੇ ਦੀ ਫ਼ਸਲ `ਚ ਸ਼ੀਥ ਝੁਲਸ (sheath blight) ਦੀ ਲਾਗ ਲਈ ਅਨੁਕੂਲ ਹੈ। 

● ਇਸ ਲਈ ਖੇਤ ਦੇ ਬੰਨ੍ਹਾਂ `ਤੋਂ ਰਹਿੰਦ-ਖੂਹੰਦ ਜਿਵੇਂ ਘਾਹ-ਫੂਸ ਨੂੰ ਹਟਾ ਦਵੋ।

● ਜੇਕਰ ਫਿਰ ਵੀ ਫ਼ਸਲ `ਚ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਪ੍ਰਤੀ ਏਕੜ 200 ਲੀਟਰ ਪਾਣੀ `ਚ 150 ਮਿ.ਲੀ. ਪਲਸਰ (Pulsar), 26.8 ਗ੍ਰਾਮ ਐਪਿਕ, 80 ਗ੍ਰਾਮ ਨਟੀਵੋ (nativo) ਜਾਂ 200 ਮਿ.ਲੀ ਅਮਿਸਟਰ ਟਾਪ (Amister Top) ਦੀ ਵਰਤੋਂ ਕਰ ਸਕਦੇ ਹੋ। 

● ਜਦੋਂ ਪ੍ਰਤੀ ਪੱਟੀ 5 ਪੌਦੇ ਹਾਪਰ ਪਾਣੀ ਵਿੱਚ ਤੈਰਦੇ ਦਿਖਾਈ ਦੇਣ ਤਾਂ ਉਸ ਨੂੰ ਰੋਕਣ ਲਈ 94 ਮਿ.ਲੀ ਪੈਕਸਾਲੋਨ, 10 ਐਸਸੀ (ਟ੍ਰਾਈਫਲੂਮੇਜ਼ੋਪਾਈਰਿਮ) ਜਾਂ 80 ਗ੍ਰਾਮ ਓਸ਼ੀਨ ਦਾ ਖੇਤ `ਚ ਛਿੜਕਾਅ ਕਰੋ।

ਗੰਨਾ:

● ਜੇਕਰ ਗੰਨੇ ਦੀ ਫ਼ਸਲ `ਚ ਬੋਰਰ ਕੀੜੇ ਦਾ ਪ੍ਰਭਾਵ ਜਿਆਦਾ ਹੋਵੇ ਤਾਂ 10 ਕਿਲੋਗ੍ਰਾਮ ਫੇਰਟਰਰਾ ( Ferterra) 0.4GR ਜਾਂ 12 ਕਿਲੋਗ੍ਰਾਮ ਫੁਰਾਡੇਨ, ਡਿਆਫੁਰੇਨ, ਫਿਊਰਾਕਰਬ, ਫਿਊਰੀ 3G ਕਾਰਬੋਫੁਰੈਨਪਰ ਏਕੜ ਸ਼ੂਟ ਦੇ ਅਧਾਰ 'ਤੇ  ਛਿੜਕਾਅ ਕਰੋ। 

● ਗੰਨੇ ਦੀ ਜ਼ਮੀਨ ਨੂੰ ਥੋੜਾ ਜਿਹਾ ਉੱਪਰ ਰੱਖੋ ਤੇ ਨਾਲ ਦੇ ਨਾਲ ਹੀ ਹਲਕਾ ਪਾਣੀ ਵੀ ਦੇ ਦਵੋ। 

● ਇਸ ਨਾਲ ਫਾਲਤੂ ਬੂਟੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

ਕਪਾਹ:

● ਗੁਲਾਬੀ ਸੁੰਡੀ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਈਥੀਓਨ (Ethion) 50 ਈਸੀ 1000 ਮਿ.ਲੀ., ਪ੍ਰੋਫੇਨੋਫੋਸ (Profenophos) 50 ਈਸੀ 1000 ਮਿ.ਲੀ., ਇਮਾਮੈਕਟਿਨ ਬੈਂਜ਼ੋਏਟ (ImamectinBenzoate) 5 ਐਸਜੀ 240 ਗ੍ਰਾਮ ਜਾਂ ਥਾਇਓਨਡੀਕਾਰਬ (Thyondicarb) 75 ਡਬਲਯੂ.ਪੀ.800 ਗ੍ਰਾਮ ਨੂੰ ਇੱਕ ਲੀਟਰ ਪਾਣੀ `ਚ ਮਿਲਾ ਕੇ ਖੇਤ `ਚ ਛਿੜਕਾਅ ਕਰ ਦਵੋ।

ਮੱਛੀ ਪਾਲਣ ਵਿਸ਼ੇਸ਼ ਸਲਾਹ:

ਮੱਛੀ:

● ਕਿਸਾਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਟੈਂਕ `ਚ ਮੱਛੀਆਂ ਰੱਖਿਆ ਹਨ, ਉਸ ਟੈਂਕ ਦਾ ਪਾਣੀ ਸਾਫ਼ ਤੇ  ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ। 

● ਇਸ ਨਾਲ ਮੱਛੀਆਂ ਦੇ ਅੰਡੇ ਕਿਸੇ ਫੰਗਲ ਤਣਾਅ ਦੁਆਰਾ ਸੰਕਰਮਿਤ ਨਹੀਂ ਹੋ ਸਕਦੇ।

● ਮੱਛੀਆਂ ਨੂੰ ਪਾਲਣ ਲਈ ਇਹ ਸਮਾਂ ਤਲਾਬ ਦੀ ਤਿਆਰੀ ਕਰਨ ਲਈ ਬਿਲਕੁਲ ਢੁਕਵਾਂ ਹੈ। 

● ਮੱਛੀਆਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਕਣਕ-ਝੋਨੇ ਤੋਂ ਬਾਅਦ ਚੰਗੀ ਫਸਲ ਦਾ ਵਿਕਲਪ ਜ਼ਰੂਰੀ: ਸੀ.ਐਮ

ਮੱਖੀ ਪਾਲਣ ਸੰਬੰਧੀ ਵਿਸ਼ੇਸ਼ ਸਲਾਹ:

● ਮਧੂ ਮੱਖੀ ਪਾਲਕਾਂ ਨੂੰ ਮਧੂ ਮੱਖੀਆਂ ਦੇ ਵਿਕਾਸ ਲਈ ਸੰਤੁਲਨ ਭੋਜਨ ਦੇਣ ਦੀ ਸਲਾਹ ਦਿੱਤੀ ਗਈ ਹੈ।

● ਜੇਕਰ ਫੀਡ ਉਪਲਬਧ ਨਾ ਹੋਵੇ ਤਾਂ ਨਕਲੀ ਫੀਡ ਦਾ ਪ੍ਰਬੰਧ ਕਰੋ।

● ਨਕਲੀ ਫੀਡ ਯਾਨੀ 500 ਮਿਲੀਲੀਟਰ ਪਾਣੀ ਤੇ 500 ਗ੍ਰਾਮ ਚੀਨੀ ਨੂੰ ਮਿਲਾ ਕੇ ਮਧੂ ਮੱਖੀਆਂ ਨੂੰ ਦੇ ਦਵੋ। 

ਪਸ਼ੂ ਪਾਲਣ ਲਈ ਵਿਸ਼ੇਸ਼ ਸਲਾਹ:

ਗਾਵਾਂ ਅਤੇ ਮੱਝਾਂ:

● ਗਾਵਾਂ ਅਤੇ ਮੱਝਾਂ ਦਾ ਦੁੱਧ ਚੁੰਘਾਉਣ ਤੋਂ ਪਹਿਲਾਂ ਅਤੇ ਬਾਅਦ `ਚ ਆਪਣੇ ਹੱਥ ਸਾਬਣ ਨਾਲ ਜ਼ਰੂਰ ਧੋਵੋ।

● ਜਿਸ ਪਾਂਡੇ `ਚ ਦੁੱਧ ਚੁੰਘਾਉਣਾਂ ਹੋਵੇ ਉਸ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। 

● ਸਵੇਰੇ ਤੇ ਸ਼ਾਮ ਦੇ ਸਮੇਂ ਪਸ਼ੂਆਂ ਨੂੰ ਚੰਗੀ ਗੁਣਵੱਤਾ ਵਾਲੇ ਚਾਰੇ ਦੇ ਨਾਲ 50 - 100 ਗ੍ਰਾਮ ਖਣਿਜ ਮਿਸ਼ਰਣ ਵੀ ਖੁਆਓ।  

● ਇਸ ਨਾਲ ਦੁੱਧ ਉਤਪਾਦਕਤਾ ਅਤੇ ਪਸ਼ੂ ਦੀ ਪ੍ਰਤੀਰੋਧਕ ਸ਼ਕਤੀ `ਚ ਵਾਧਾ ਹੋਏਗਾ

● ਜਾਨਵਰਾਂ ਦੇ ਸਰੀਰ `ਚ ਪਾਣੀ ਦੀ ਕਮੀ ਨਾ ਆਵੇ ਇਸ ਲਈ ਉਨ੍ਹਾਂ ਨੂੰ ਸਾਫ਼ ਤੇ ਤਾਜ਼ਾ ਪਾਣੀ ਪੀਣ ਲਈ ਦਵੋ।

● ਗਾਵਾਂ ਅਤੇ ਮੱਝਾਂ ਨੂੰ ਗਰਮ ਮੌਸਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ।

ਸਬਜ਼ੀਆਂ ਲਈ ਵਿਸ਼ੇਸ਼ ਸਲਾਹ:

● ਇਸ ਸਮੇਂ ਫੁੱਲ-ਗੋਭੀ, ਗੋਭੀ, ਬਰੋਕਲੀ ਦੀਆਂ ਅਗੇਤੀਆਂ ਕਿਸਮਾਂ ਦੀ ਵਧੀਆ ਬਿਜਾਈ ਕੀਤੀ ਜਾ ਸਕਦੀ ਹੈ। 

● ਖੇਤ ਦੀ ਤਿਆਰੀ ਤੇ ਸਰਦੀਆਂ ਦੀ ਸਬਜ਼ੀਆਂ ਜਿਵੇਂ ਆਲੂ, ਮੂਲੀ, ਸ਼ਲਗਮ, ਪਾਲਕ, ਧਨੀਆ, ਮੇਥੀ ਆਦਿ ਦੀ ਬਿਜਾਈ ਲਈ ਵੀ ਇਹ ਮੌਸਮ ਬਿਲਕੁੱਲ ਅਨੁਕੂਲ ਹੈ।

● ਟਮਾਟਰ ਦੇ ਝੁਲਸ ਰੋਗ (late blight of tomato) ਦੀ ਰੋਕਥਾਮ ਲਈ 600 ਗ੍ਰਾਮ ਇੰਡੋਫਿਲ ਐਮ-45 (Indofil M-45) ਨੂੰ 200 ਲੀਟਰ ਪਾਣੀ `ਚ ਰਲਾ ਕੇ ਪ੍ਰਤੀ ਏਕੜ `ਚ ਛਿੜਕਾਅ ਕਰੋ।

● ਮਿਰਚ `ਚ ਫੁਟ ਰੋਟ (Foot rot) ਤੇ ਡਾਏ ਬੈਕ (die back) ਵਰਗੀ ਬਿਮਾਰੀ ਨੂੰ ਰੋਕਣ ਲਈ `ਚ 10 ਦਿਨਾਂ ਦੇ ਵਿੱਚਕਾਰ 250 ਮਿ.ਲੀ. Folicur ਜਾਂ 250 ਲਿਟਰ Britax ਨੂੰ ਖੇਤ `ਚ ਪਾਓ।

● ਭਿੰਡੀ ਨੂੰ ਜੱਸੀਦ (Jassid) ਨਾਮਕ ਕੀੜੇ `ਤੋਂ ਬਚਾਉਣ ਲਈ ਇੱਕ ਜਾਂ ਦੋ ਹਫਤੇ ਦੇ ਵਿੱਚਕਾਰ 80 ਮਿ.ਲੀ ਈਕੋਟਿਨ (ecotin) 5% (ਨਿੰਮ ਅਧਾਰਤ ਕੀਟਨਾਸ਼ਕ) ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਖੇਤ `ਚ ਪਾ ਦਵੋ।

Summary in English: Advice to the farmers of Haryana, the Meteorological Department has issued an advisory for the agriculture sector

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters