ਹੁਣ ਤੱਕ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਤੋਂ ਰਾਹਤ ਨਹੀਂ ਮੀਲੀ ਸੀ, ਕਿ ਹੁਣ ਮਦਰ ਡੇਅਰੀ ਦੁਆਰਾ ਦੁੱਧ ਦੇ ਭਾਅ ਅਚਾਨਕ ਵਧਾ ਦਿੱਤੇ ਗਏ ਹਨ | ਦਰਅਸਲ, ਗੁਜਰਾਤ ਕੋਆਪਰੇਟਿਵ ਮਿਲਕ ਮਾਰਕੇਟਿੰਗ ਫੈਡਰੇਸ਼ਨ (GCMMF), ਜੋ ਕਿ ਅਮੂਲ ਨਾਮ ਦੇ ਤਹਿਤ ਡੇਅਰੀ ਉਤਪਾਦਾਂ ਦਾ ਨਿਰਮਾਣ ਕਰਦੀ ਹੈ, ਉਹਨਾਂ ਨੇ 15 ਦਸੰਬਰ 2019 ਤੋਂ ਗੁਜਰਾਤ, ਦਿੱਲੀ-ਐਨਸੀਆਰ, ਪੱਛਮੀ ਬੰਗਾਲ, ਮੁੰਬਈ ਅਤੇ ਮਹਾਰਾਸ਼ਟਰ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ ਦੇ ਬਾਜ਼ਾਰਾਂ ਵਿੱਚ ਦੁੱਧ ਦੀਆਂ ਕੀਮਤਾਂ ਵਿਚ 2 ਤੋਂ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ |
ਦੱਸ ਦਈਏ ਕਿ ਹਾਲ ਹੀ ਵਿੱਚ, ਮਦਰ ਡੇਅਰੀ ਨੇ 15 ਦਸੰਬਰ ਤੋਂ ਦਿੱਲੀ-ਐਨਸੀਆਰ ਤੋਂ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜੇ ਗੱਲ ਕਰੀਏ ਅਹਿਮਦਾਬਾਦ ਦੀ ਤਾਂ ਉਥੇ ਅਮੂਲ ਗੋਲ੍ਡ ਦੀ ਕੀਮਤ 28 ਰੁਪਏ ਪ੍ਰਤੀ 500 ਮਿ.ਲੀ.,ਲੀਟਰ ਹੋ ਗਈ, ਅਤੇ ਅਮੂਲ ਤਾਜ਼ਾ ਦੀ ਕੀਮਤ 22 ਰੁਪਏ ਪ੍ਰਤੀ 500 ਮਿ.ਲੀ. ਲੀਟਰ ਹੋ ਗਈ | ਹਾਲਾਂਕਿ, ਅਮੂਲ ਸ਼ਕਤੀ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਹੋਵੇਗਾ ਜੋ ਕਿ 25 ਰੁਪਏ ਪ੍ਰਤੀ 500 ਮਿ.ਲੀ.ਲੀਟਰ ਤੇ ਹੀ ਮਿਲੇਗਾ |
ਮਹੱਤਵਪੂਰਨ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ, ਅਮੂਲ ਨੇ ਪੈਕੇਟ ਦੇ ਦੁੱਧ ਦੀਆਂ ਕੀਮਤਾਂ ਵਿੱਚ ਸਿਰਫ ਦੋ ਵਾਰ ਵਾਧਾ ਕੀਤਾ ਹੈ. ਇਸ ਸਮੇਂ ਦੇ ਦੌਰਾਨ, ਦੁੱਧ ਦੀ ਐਮਆਰਪੀ (MRP ) ਵਿੱਚ ਸਾਲਾਨਾ 3 ਪ੍ਰਤੀਸ਼ਤ ਤੋਂ ਘੱਟ ਭਾਵ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ. ਇਸ ਦੇ ਨਾਲ, ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਖੁਰਾਕੀ ਮੁਦਰਾਸਫਿਤੀ ਨਾਲੋਂ ਘੱਟ ਹੈ. ਇਸ ਤੋਂ ਇਲਾਵਾ ਪਸ਼ੂਆਂ ਨੂੰ ਦਿੱਤੇ ਚਾਰੇ ਦੀ ਕੀਮਤ ਵਿਚ 35 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਮਦਰ ਡੇਅਰੀ ਨੇ ਕਿਹਾ ਹੈ ਕਿ ਹਾਲਤਾਂ ਦੇ ਅਨੁਕੂਲ ਨਾ ਹੋਣ ਕਾਰਨ ਕਈ ਰਾਜਾਂ ਵਿੱਚ ਦੁੱਧ ਦੀ ਉਪਲਬਧਤਾ ਵਿੱਚ ਕਮੀ ਆਈ ਹੈ। ਜਿਸ ਕਾਰਨ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਹੈ।
Summary in English: After Mother Dairy, Amul also increased the price of milk keywords