1. Home
  2. ਖਬਰਾਂ

Pashu Palan Mela: ਤਿੰਨ ਵਰ੍ਹੇ ਬਾਅਦ ਮੇਲੇ ਦਾ ਆਗਾਜ਼, ਕਈ ਪਹਿਲੂਆਂ ਤੋਂ ਬਣੇਗਾ ਗਿਆਨ ਦਾ ਕੇਂਦਰ

ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਪਸ਼ੂ ਪਾਲਣ ਮੇਲਾ 23 ਸਤੰਬਰ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

Gurpreet Kaur Virk
Gurpreet Kaur Virk
ਤਿੰਨ ਵਰ੍ਹੇ ਬਾਅਦ ਮੇਲੇ ਦਾ ਆਗਾਜ਼

ਤਿੰਨ ਵਰ੍ਹੇ ਬਾਅਦ ਮੇਲੇ ਦਾ ਆਗਾਜ਼

Fair Preparations: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ ਪਸ਼ੂ ਪਾਲਣ ਮੇਲਾ 23 ਸਤੰਬਰ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮੇਲਾ 23 ਸਤੰਬਰ ਤੋਂ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ ਤੇ ਮੇਲੇ ਦੀਆਂ ਸਾਰੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰਾ ਨਾਲ ਚੱਲ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਤਿੰਨ ਵਰ੍ਹੇ ਬਾਅਦ ਹੋਣ ਜਾ ਰਿਹਾ ਇਹ ਮੇਲਾ ਕਈ ਪਹਿਲੂਆਂ ਤੋਂ ਗਿਆਨ ਦਾ ਕੇਂਦਰ ਸਾਬਿਤ ਹੋਵੇਗਾ। ਆਓ ਜਾਣਦੇ ਹਾਂ ਕਿ ਕੁਝ ਰਵੇਗਾ ਖ਼ਾਸ...

Pashu Palan Mela 2022: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਪਸ਼ੂ ਪਾਲਣ ਮੇਲਾ ਹਰ ਉਮਰ ਦੇ ਮਰਦਾਂ, ਔਰਤਾਂ ਤੇ ਬੱਚਿਆਂ ਲਈ ਇਕ ਵਧੀਆ ਪ੍ਰਦਰਸ਼ਨੀ ਹੋਵੇਗੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਰਫ ਕਿਸਾਨ ਹੀ ਨਹੀਂ ਸਗੋਂ ਹਰ ਨਾਗਰਿਕ ਲਈ ਮੇਲੇ ਵਿੱਚ ਕੁਝ ਨਾ ਕੁਝ ਖਿੱਚ ਦਾ ਵਿਸ਼ਾ ਜ਼ਰੂਰ ਹੋਵੇਗਾ।

"ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ"

23 ਸਤੰਬਰ ਨੂੰ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲਣ ਵਾਲੇ ਪਸ਼ੂ ਪਾਲਣ ਮੇਲੇ ਸਬੰਧੀ ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਹਰ ਵਰਗ ਉਮਰ ਤੇ ਸੁਭਾਅ ਵਾਸਤੇ ਵੱਖ-ਵੱਖ ਵਸਤੂਆਂ ਅਤੇ ਨੁਮਾਇਸ਼ਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਨਾਅਰਾ ਹੋਵੇਗਾ ‘ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ’। ਉਨ੍ਹਾਂ ਕਿਹਾ ਕਿ ਅਸੀਂ ਪਸ਼ੂ ਪਾਲਣ ਕਿੱਤਿਆਂ ਨੂੰ ਸੁੱਚਜੇ ਢੰਗ ਨਾਲ ਪ੍ਰਫੁਲਿਤ ਕਰਕੇ ਤੰਦਰੁਸਤ ਪਰਿਵਾਰ ਤੇ ਖੁਸ਼ਹਾਲ ਕਿਸਾਨ ਬਨਾਉਣ ਦੇ ਸੰਕਲਪ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ।

ਬੱਚਿਆਂ ਲਈ ਨਵੀਆਂ ਜਾਣਕਾਰੀਆਂ

ਡਾ. ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਰੂਚੀ ਵਾਸਤੇ ਜਿਥੇ ਗਾਂਵਾਂ, ਮੱਝਾਂ, ਭੇਡਾਂ, ਬੱਕਰੀਆਂ, ਖਰਗੋੋਸ਼, ਅਤੇ ਮੱਛੀਆਂ ਆਦਿ ਵਰਗੇ ਜੀਵ ਹੋਣਗੇ, ਉਥੇ ਸ਼ਹਿਰੀ ਬੱਚੇ ਇਕ ਖੁੱਲਾ ਖੁਲਾਸਾ ਪੇਂਡੂ ਦਿੱਖ ਵਾਲਾ ਮਾਹੌਲ ਵੇਖ ਕੇ ਹੋਰ ਖੁਸ਼ ਹੋਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿੱਚ ਕਿੱਤਾ ਮੁਖੀ ਕੋਰਸਾਂ ਰਾਹੀਂ ਜੀਵ ਵਿਗਿਆਨ ਜਾਂ ਪੇਂਡੂ ਸਭਿਆਚਾਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਮੇਲੇ ਵਿੱਚ ਕਈ ਨਵੀਆਂ ਜਾਣਕਾਰੀਆਂ ਤੇ ਵੇਖਣਯੋਗ ਚੀਜਾਂ ਮਿਲਣਗੀਆਂ।

ਨਿਰਦੇਸ਼ਕ ਵੱਲੋਂ ਜਾਣਕਾਰੀ ਸਾਂਝੀ

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਘਰਾਂ ਵਿੱਚ ਪਾਲਤੂ ਜਾਨਵਰ ਜਿਵੇਂ ਕੁੱਤਾ, ਬਿੱਲੀ ਆਦਿ ਰੱਖਣ ਵਾਲੇ ਮਾਲਕ ਵੀ ਇਸ ਮੇੇਲੇ ਵਿੱਚ ਵਿਸ਼ੇਸ਼ ਆਨੰਦ ਲੈਣਗੇ, ਕਿਉਂਕਿ ਇਨ੍ਹਾਂ ਜਾਨਵਰਾਂ ਨੂੰ ਬਿਹਤਰ ਢੰਗ ਨਾਲ ਪਾਲਣ, ਖੁਰਾਕ ਦੇਣ ਤੇ ਟੀਕਾਕਰਨ ਲਈ ਮਾਹਿਰ ਮੌਕੇ ’ਤੇ ਹੀ ਉਨ੍ਹਾਂ ਨੂੰ ਜਾਣਕਾਰੀ ਦੇਣਗੇ।

● ਕਿਸਾਨ ਵੀਰ ਆਪਣੇ ਪਸ਼ੂਆਂ ਦਾ ਖੂਨ, ਗੋਹਾ, ਪਿਸ਼ਾਬ ਅਤੇ ਦੁੱਧ ਜਾਂਚ ਵਾਸਤੇ ਲਿਆ ਸਕਦੇ ਹਨ।
● ਮੇਲੇ 'ਚ ਪਸ਼ੂਆਂ ਦੇ ਜਾਂਚ ਦੀ ਕੋਈ ਫੀਸ ਨਹੀਂ ਲਈ ਜਾਏਗੀ।
● ਯੂਨੀਵਰਸਿਟੀ ਨੇ ਸਜਾਵਟੀ ਮੱਛੀਆਂ ਨੂੰ ਰੱਖਣ ਤੇ ਪਾਲਣ ਵਾਸਤੇ ਵਿਸ਼ੇਸ਼ ਕੰਮ ਕੀਤਾ ਹੈ, ਉਸ ਸਬੰਧੀ ਮੱਛੀਆਂ ਦੇ ਸ਼ੌਕੀਨ ਹੋਰ ਸੂਚਨਾਵਾਂ ਪ੍ਰਾਪਤ ਕਰ ਸਕਣਗੇ।
● ਮੱਛੀ ਪਾਲਣ ਦਾ ਕਿੱਤਾ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਦਾ ਗਿਆਨ ਫ਼ਿਸ਼ਰੀਜ਼ ਕਾਲਜ ਦੇ ਮਾਹਿਰਾਂ ਵੱਲੋਂ ਦਿੱਤਾ ਜਾਏਗਾ।

ਡਾ. ਬਰਾੜ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਸੁਆਣੀਆਂ ਜੋ ਕਿ ਪਸ਼ੂਧਨ ਕਿੱਤਿਆਂ ਵਿੱਚ ਮਦਦ ਕਰਦੀਆਂ ਹਨ ਜਾਂ ਪੂਰਨ ਤੌਰ ’ਤੇ ਕੰਮ ਕਰ ਰਹੀਆਂ ਹਨ ਉਹ ਮੇਲੇ ਵਿੱਚ ਆ ਕੇ ਪਸ਼ੂ ਉਤਪਾਦਾਂ ਦੇ ਨਵੇਂ ਤੇ ਬਿਹਤਰ ਉਪਯੋਗ ਜਾਨਣ ਲਈ ਵਿਚਾਰ ਵਟਾਂਦਰਾ ਕਰ ਸਕਦੀਆਂ ਹਨ। ਯੂਨੀਵਰਸਿਟੀ ਦੇ ਡੇਅਰੀ ਸਾਇੰਸ ਤਕਨਾਲੋਜੀ ਕਾਲਜ ਅਤੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਅਤੇ ਫ਼ਿਸ਼ਰੀਜ ਕਾਲਜ ਦੀਆਂ ਬਣਾਈਆਂ ਵਸਤਾਂ ਨੂੰ ਬਨਾਉਣ ਦੇ ਤਰੀਕੇ ਤੇ ਉਨ੍ਹਾਂ ਦਾ ਸੁਆਦ ਪਰਖਣ ਦਾ ਇਹ ਇਕ ਲਾਹੇਵੰਦ ਮੌਕਾ ਹੈ।

ਸੁਆਦ ਦੇ ਸ਼ੌਕੀਨ ਸ਼ਾਕਾਹਾਰੀ ਤੇ ਮਾਸਾਹਾਰੀ ਦੋਵਾਂ ਕਿਸਮ ਦੇ ਲੋਕਾਂ ਵਾਸਤੇ ਕਈ ਤਰਾਂ ਦੇ ਭੋਜਨ ਪਦਾਰਥ ਜਿਵੇਂ ਮਿੱਠਾ ਦੁੱਧ, ਲੱਸੀ, ਮਿੱਠਾ ਦਹੀ, ਮੀਟ ਪੈਟੀਆਂ, ਮੀਟ ਕੋਫਤੇ, ਮੀਟ ਦੇ ਆਚਾਰ ਅਤੇ ਘੱਟ ਚਿਕਨਾਈ ਵਾਲਾ ਪਨੀਰ ਵਿਸ਼ੇਸ਼ ਖਿੱਚ ਵਾਲੀਆਂ ਹੋਣਗੀਆਂ।ਮੀਟ ਕਟਲੇਟ ਅਤੇ ਕਈ ਤਰ੍ਹਾਂ ਦੇ ਹੋਰ ਉਤਪਾਦ ਵੀ ਖਿੱਚ ਦਾ ਕੇਂਦਰ ਹੋਣਗੇ।

ਇਹ ਵੀ ਪੜ੍ਹੋ : ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰਾਂ ਦਾ ਐਲਾਨ, 23 ਸਤੰਬਰ ਨੂੰ ਪਸ਼ੂ ਪਾਲਣ ਮੇਲੇ 'ਚ ਕੀਤੇ ਜਾਣਗੇ ਭੇਂਟ

ਮਿਲਾਵਟੀ ਦੁੱਧ ਦੀ ਪਹਿਚਾਣ ਤੇ ਜਾਂਚ ਲਈ ਜਾਣਕਾਰੀ

ਡਾ. ਬਰਾੜ ਨੇ ਅੱਗੇ ਦੱਸਿਆ ਕਿ ਮਿਲਾਵਟੀ ਦੁੱਧ ਦੀ ਪਹਿਚਾਣ ਤੇ ਜਾਂਚ ਵਾਸਤੇ ਵੀ ਮੇਲੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਵਰਤੋਂ ਵਾਲਾ ਦੁੱਧ ਸਾਰਿਆਂ ਦੀ ਸਿਹਤ ਲਈ ਮੁਫ਼ੀਦ ਰਹੇ। ਇਸ ਨਾਲ ਇਕ ਆਮ ਆਦਮੀ ਜ਼ਿੰਦਗੀ ਨੂੰ ਹੋਰ ਸਿਹਤਮੰਦ ਤੇ ਬਿਹਤਰ ਢੰਗ ਨਾਲ ਜੀਣ ਸਬੰਧੀ ਜਾਗਰੁਕ ਹੋ ਸਕੇਗਾ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਦੁੱਧ ਦੀ ਜਾਂਚ ਕਿਟ ਵੀ ਮੇਲੇ ਵਿੱਚ ਖਰੀਦ ਵਾਸਤੇ ਉਪਲਬਧ ਹੋਵੇਗੀ।

ਬੇਰੁਜ਼ਗਾਰ ਯੁਵਕਾਂ ਤੇ ਛੋਟੇ ਕਿਸਾਨਾਂ ਲਈ ਖਿੱਚ ਦੇ ਵਿਸ਼ੇ

ਡਾ. ਬਰਾੜ ਨੇ ਕਿਹਾ ਕਿ ਬੇਰੁਜ਼ਗਾਰ ਯੁਵਕਾਂ ਅਤੇ ਛੋਟੇ ਕਿਸਾਨਾਂ ਲਈ ਮੇਲੇ ਵਿੱਚ ਕਈ ਖਿੱਚ ਦੇ ਵਿਸ਼ੇ ਹੋਣਗੇ। ਜਿਹੜੇ ਵੀ ਕਿਸਾਨ ਥੋੜੇ ਪੈਸਿਆਂ ਨਾਲ ਆਪਣਾ ਧੰਦਾ ਕਰਨਾ ਚਾਹੁੰਦੇ ਹਨ ਉਸ ਸਬੰਧੀ ਜਾਣਕਾਰੀ ਅਤੇ ਮਾਲੀ ਸਹਾਇਤਾ ਬਾਰੇ ਮੇਲੇ ਵਿੱਚ ਮਾਹਿਰ ਵਿਗਿਆਨੀ ਤੇ ਬੈਂਕਾਂ ਦੇ ਅਧਿਕਾਰੀ ਹਰ ਕਿਸਮ ਦੀ ਜਾਣਕਾਰੀ ਦੇਣਗੇ। ਉਨਾਂ੍ਹ ਕਿਹਾ ਕਿ ਖਾਣ ਵਾਲੇ ਪਦਾਰਥਾਂ ਨੂੰ ਸ਼ੁੱਧ, ਵਧੀਆ ਤੇ ਤੇਜ਼ੀ ਨਾਲ ਤਿਆਰ ਕਰਨ ਵਾਲੀ ਮਸ਼ੀਨਰੀ ਵੀ ਮੇਲੇ ਵਿੱਚ ਰੱਖੀ ਜਾਵੇਗੀ ਤਾਂ ਕਿ ਸਾਨੂੰ ਮਿਲਣ ਵਾਲੇ ਉਤਪਾਦ ਜਿਸ ਸਾਫ ਸੁਥਰੇ ਮਾਹੌਲ ਵਿੱਚ ਤਿਆਰ ਹੁੰਦੇ ਹਨ ਉਸ ਬਾਰੇ ਉਪਭੋਗੀ ਵੀ ਜਾਣ ਸਕਣ ਜਾਂ ਉੱਦਮੀ ਆਪਣੇ ਉਦਯੋਗ ਨੂੰ ਹੋਰ ਬਿਹਤਰ ਬਣਾ ਸਕਣ।

ਕਈ ਨਵੇਂ ਕਿਤਾਬਚੇ ਵੀ ਹੋਣਗੇ ਜਾਰੀ

ਯੂਨੀਵਰਸਿਟੀ ਵੱਲੋਂ ਪਸੂਆਂ ਸਬੰਧੀ ਹਰ ਕਿਸਮ ਦੀ ਸਮੱਸਿਆ, ਪਸ਼ੂ ਬਿਮਾਰੀਆਂ ਅਤੇ ਨਵੇਂ ਰੁਜ਼ਗਾਰ ਸਥਾਪਿਤ ਕਰਨ ਲਈ ਸਿਖਲਾਈ ਲੈਣ ਸਬੰਧੀ ਸਾਹਿਤ ਵੀ ਮੇਲੇ ਦਾ ਸ਼ਿੰਗਾਰ ਹੋਵੇਗਾ। ਮਹੀਨਾਵਾਰ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਨੂੰ ਘਰ ਬੈਠੇ ਪ੍ਰਾਪਤ ਕਰਨ ਲਈ ਪਸ਼ੂ ਪਾਲਕ ਆਪਣੇ ਨਾਂ ਵੀ ਦਰਜ ਕਰਵਾ ਸਕਣਗੇ। ਮੇਲੇ ਵਿਚ ਕਈ ਨਵੇਂ ਕਿਤਾਬਚੇ ਵੀ ਜਾਰੀ ਕੀਤੇ ਜਾਣਗੇ।

Summary in English: After three years, the start of animal husbandry fair will become a center of knowledge from many aspects

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters