1. Home
  2. ਖਬਰਾਂ

PAU-PHILIPPINES ਵਿਚਾਲੇ ਸਮਝੌਤਾ, ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਬਣੀ ਸਹਿਮਤੀ

ਇਹ ਪੰਜ ਸਾਲਾ ਪ੍ਰੋਜੈਕਟ ਝੋਨੇ ਦੀਆਂ ਕਈ ਬਿਮਾਰੀਆਂ ਦੀ ਰੋਕਥਾਮ ਲਈ ਨਵੇਂ ਸਰੋਤਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ।

Gurpreet Kaur Virk
Gurpreet Kaur Virk
ਪੀਏਯੂ-ਫਿਲੀਪੀਨਜ਼ ਦਰਮਿਆਨ ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਸਮਝੌਤਾ

ਪੀਏਯੂ-ਫਿਲੀਪੀਨਜ਼ ਦਰਮਿਆਨ ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਸਮਝੌਤਾ

Good News: ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ਼ ਤੋਂ ਡਾ. ਵੈਨ ਸ਼ੈਪਲਰ-ਲੂ ਅਤੇ ਡਾ. ਜੀਨੀ ਨੇ ਬੀਤੀ ਦਿਨੀਂ ਪੀ.ਏ.ਯੂ. (PAU) ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪੰਜਾਬ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਝੋਨੇ ਦੀ ਕਾਸ਼ਤ ਦੇ ਖੇਤਰ ਵਿੱਚ ਖੋਜ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਝੋਨੇ ਦੀਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੇ ਵਿਕਾਸ ਵਿੱਚ ਪੀਏਯੂ ਅਤੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ਼ ਦੀ ਇਤਿਹਾਸਕ ਸਾਂਝ ਬਾਰੇ ਗੱਲ ਕੀਤੀ। ਡਾ. ਗੋਸਲ ਨੇ ਝੋਨੇ ਦੀ ਕਾਸ਼ਤ ਵਿੱਚ ਚੁਣੌਤੀ ਵਜੋਂ ਸਾਹਮਣੇ ਆ ਰਹੀਆਂ ਬਿਮਾਰੀਆਂ ਖਾਸ ਕਰਕੇ ਦੱਖਣੀ ਚੌਲਾਂ ਦੀ ਬਲੈਕ ਸਟ੍ਰੀਕ ਡਵਾਰਫ ਵਾਇਰਸ ਤੋਂ ਇਲਾਵਾ ਇੱਕ ਨਵੀਂ ਵਾਇਰਲ ਬਾਰੇ ਗੱਲ ਕੀਤੀ ਜਿਸਦੀ ਪਛਾਣ ਪੀਏਯੂ ਦੁਆਰਾ ਸਾਲ 2022 ਦੌਰਾਨ ਪਹਿਲੀ ਵਾਰ ਕੀਤੀ ਗਈ ਸੀ।

ਡਾ. ਗੋਸਲ ਨੇ ਪੀਏਯੂ ਅਤੇ ਆਈਆਰਆਰਆਈ ਦੇ ਵਿਗਿਆਨੀਆਂ ਨੂੰ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ ਬਿਮਾਰੀਆਂ ਦੀ ਰੋਕਥਾਮ ਲਈ ਸਾਂਝੇ ਤੌਰ ਤੇ ਵਿਚਾਰ-ਵਟਾਂਦਰਾ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ : PAU ਵੱਲੋਂ 6 ਜ਼ਿਲ੍ਹਿਆਂ ਦਾ ਦੌਰਾ, ਕਣਕ ਦੇ ਖੇਤਾਂ ਦਾ ਕੀਤਾ ਨਿਰੀਖਣ

ਪੀਏਯੂ-ਫਿਲੀਪੀਨਜ਼ ਦਰਮਿਆਨ ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਸਮਝੌਤਾ

ਪੀਏਯੂ-ਫਿਲੀਪੀਨਜ਼ ਦਰਮਿਆਨ ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਸਮਝੌਤਾ

ਆਈਆਰਆਰਆਈ ਦੇ ਵਿਗਿਆਨੀਆਂ ਨੇ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ’ਤੇ ਖੇਤੀਬਾੜੀ ਅਤੇ ਭੋਜਨ ਦੇ ਖੇਤਰ ਵਿੱਚ ਪੀਏਯੂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਦੱਖਣ ਏਸ਼ੀਆ ਵਿੱਚ ਹੈਦਰਾਬਾਦ, ਤੇਲੰਗਾਨਾ ਅਤੇ ਹੋਰ ਥਾਵਾਂ ਤੇ ਝੋਨੇ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਪੀਏਯੂ ਵਿੱਚ ਪਹੁੰਚੇ ਹਨ। ਇਹ ਪ੍ਰੋਜੈਕਟ ਜਿਸਦਾ ਕੁੱਲ ਬਜਟ 19.37 ਕਰੋੜ ਹੈ ਅਤੇ ਇਹ ਪ੍ਰੋਜੈਕਟ ਪੀਏਯੂ ਲੁਧਿਆਣਾ ਅਤੇ ਆਈਆਰਆਰਆਈ, ਫਿਲੀਪੀਨਜ ਦੁਆਰਾ ਸਾਂਝੇ ਤੌਰ ’ਤੇ ਨੇਪਰੇ ਚੜਾਇਆ ਜਾਵੇਗਾ।

ਇਹ ਵੀ ਪੜ੍ਹੋ : PAU ਵੱਲੋਂ ਕਿਸਾਨਾਂ ਨਾਲ ਕਣਕ ਦੀ Surface Seeding Sowing 'ਤੇ ਵਿਚਾਰਾਂ

ਪ੍ਰੋਜੈਕਟ ਦੇ ਪ੍ਰਮੁੱਖ ਨਿਗਰਾਨ ਡਾ. ਜਗਜੀਤ ਸਿੰਘ ਲੋਰੇ ਨੇ ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਝੋਨੇ ਦੇ ਰੋਗਾਣੂਆਂ ਬਾਰੇ ਪ੍ਰੋਜੈਕਟ ਦੇ ਵੇਰਵੇ ਸਾਂਝੇ ਕੀਤੇ। ਇਸ ਮੌਕੇ ਪ੍ਰੋਜੈਕਟ ਵਿੱਚ ਸਹਿਯੋਗੀ ਡਾ. ਧਰਮਿੰਦਰ ਭਾਟੀਆ, ਡਾ. ਪ੍ਰੀਤਇੰਦਰ ਸਰਾਓ, ਡਾ. ਰੁਪਿੰਦਰ ਕੌਰ ਅਤੇ ਡਾ. ਮਨਦੀਪ ਹੂੰਝਣ ਵੀ ਮੌਜੂਦ ਸਨ।

ਤੁਹਾਨੂੰ ਦੱਸ ਦੇਈਏ ਕਿ ਇਹ ਪੰਜ ਸਾਲਾ ਪ੍ਰੋਜੈਕਟ ਝੋਨੇ ਦੀਆਂ ਕਈ ਬਿਮਾਰੀਆਂ ਦੀ ਰੋਕਥਾਮ ਲਈ ਨਵੇਂ ਸਰੋਤਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ। ਆਈਆਰਆਰਆਈ ਦੇ ਵਿਗਿਆਨੀਆਂ ਨੇ ਖੋਜ ਪ੍ਰਯੋਗਸਾਲਾਵਾਂ ਦਾ ਦੌਰਾ ਕੀਤਾ ਅਤੇ ਝੋਨੇ ਦੀ ਫਸਲ ’ਤੇ ਕੰਮ ਕਰ ਰਹੇ ਮਾਹਿਰਾਂ ਜਿਵੇਂ ਡਾ. ਰਣਵੀਰ ਸਿੰਘ ਗਿੱਲ ਅਤੇ ਹੋਰ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।

Summary in English: Agreement between PAU-PHILIPPINES on rice related project

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters