1. Home
  2. ਖਬਰਾਂ

PAU ਵੱਲੋਂ ਕਿਸਾਨਾਂ ਨਾਲ ਕਣਕ ਦੀ Surface Seeding Sowing 'ਤੇ ਵਿਚਾਰਾਂ

ਕਿਸਾਨਾਂ ਨੇ Surface Seeding Mulching Technique ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਘੱਟ ਖਰਚ ਵਾਲੀ ਵਿਧੀ ਨੂੰ ਕਾਰਗਰ ਦੱਸਿਆ, ਨਾਲ ਹੀ ਵਾਢੀ ਤੋਂ ਬਾਅਦ ਚੰਗਾ ਝਾੜ ਮਿਲਣ ਦੀ ਆਸ ਪ੍ਰਗਟਾਈ।

Gurpreet Kaur Virk
Gurpreet Kaur Virk
ਸਰਫੇਸ ਸੀਡਿੰਗ ਬਿਜਾਈ ਤੋਂ ਮਿਲੇਗਾ ਕਣਕ ਦਾ ਚੰਗਾ ਝਾੜ

ਸਰਫੇਸ ਸੀਡਿੰਗ ਬਿਜਾਈ ਤੋਂ ਮਿਲੇਗਾ ਕਣਕ ਦਾ ਚੰਗਾ ਝਾੜ

Surface Seeding Mulching Technique: ਸਰਫੇਸ ਸੀਡਿੰਗ ਤਕਨੀਕ ਹਰ ਕਿਸਮ ਦੇ ਕਿਸਾਨਾਂ ਲਈ ਮਦਦਗਾਰ ਹੈ, ਖਾਸ ਤੌਰ ’ਤੇ ਉਨ੍ਹਾਂ ਕਿਸਾਨਾਂ ਲਈ ਜੋ ਮਸ਼ੀਨਰੀ 'ਤੇ ਜ਼ਿਆਦਾ ਖਰਚ ਨਹੀਂ ਕਰ ਸਕਦੇ। ਇਸ ਤਕਨੀਕ ਰਾਹੀਂ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋਕਣ ਦੀ ਸਮਰੱਥਾ ਹੈ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪੀ.ਏ.ਯੂ. ਮਾਹਿਰਾਂ (PAU Experts) ਨੇ ਦੱਸਿਆ ਕਿ ਸਰਫੇਸ ਸੀਡਿੰਗ ਤਕਨੀਕ (Surface Seeding Technique) ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ ਅਤੇ ਵਾਤਾਵਰਣ ਪੱਖੀ ਤਕਨੀਕ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਪਸਾਰ ਸਿੱਖਿਆ ਵਿਭਾਗ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਗਰਾਉਂ ਬਲਾਕ ਦੇ ਅਧਿਕਾਰੀਆਂ ਦੇ ਨਾਲ ਸਰਫ਼ੇਸ ਸੀਡਿੰਗ ਮਲਚਿੰਗ ਤਕਨੀਕ (Surface Seeding Mulching Technique) ਨਾਲ ਬੀਜੀ ਕਣਕ ਦੀ ਫਸਲ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗੋਦ ਲਏ ਪਿੰਡਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ : ਕਿਸਾਨ ਮੇਲੇ 'ਚ State Bank of India ਵੱਲੋਂ ਕਿਸਾਨਾਂ ਨਾਲ ਸਬੰਧਤ ਬੈਂਕ ਸਕੀਮਾਂ ਬਾਰੇ ਜਾਣਕਾਰੀ ਸਾਂਝੀ

ਸਰਫੇਸ ਸੀਡਿੰਗ ਬਿਜਾਈ ਤੋਂ ਮਿਲੇਗਾ ਕਣਕ ਦਾ ਚੰਗਾ ਝਾੜ

ਸਰਫੇਸ ਸੀਡਿੰਗ ਬਿਜਾਈ ਤੋਂ ਮਿਲੇਗਾ ਕਣਕ ਦਾ ਚੰਗਾ ਝਾੜ

ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸ. ਜਸਪਾਲ ਸਿੰਘ, ਸ. ਅਜਮੇਰ ਸਿੰਘ ਅਤੇ ਸ. ਹਰਿੰਦਰ ਪਾਲ ਸਿੰਘ, ਕੁਲਾਰ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਸਰਫੇਸ ਸੀਡਿੰਗ ਮਲਚਿੰਗ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਘੱਟ ਖਰਚ ਵਾਲੀ ਵਿਧੀ ਕਾਰਗਰ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਵਾਢੀ ਤੋਂ ਬਾਅਦ ਚੰਗਾ ਝਾੜ ਮਿਲਣ ਦੀ ਆਸ ਹੈ।

ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਤਸੱਲੀ ਪ੍ਰਗਟਾਈ ਕਿ ਮਾੜੇ ਮੌਸਮ ਦੇ ਬਾਵਜੂਦ ਕਣਕ ਦੀ ਫ਼ਸਲ ਡਿੱਗੀ ਨਹੀਂ ਜਦਕਿ ਨਾਲ ਲੱਗਦੇ ਰਕਬੇ ਵਿੱਚ ਫ਼ਸਲ ਪੂਰੀ ਤਰ੍ਹਾਂ ਢਹੀ ਹੋਈ ਹੈ। ਉਨ੍ਹਾਂ ਕਿਸਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਸਬੰਧੀ ਹੋਰ ਮਾਰਗਦਰਸ਼ਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਖਾਦਾਂ ਅਤੇ ਪਾਣੀ ਦੀ ਸਿਫ਼ਾਰਸ਼ ਤੋਂ ਵੱਧ ਵਰਤੋਂ ਫ਼ਸਲਾਂ ਦੇ ਨੁਕਸਾਨ ਦਾ ਕਾਰਨ: PAU

ਜਗਰਾਉਂ ਬਲਾਕ ਦੇ ਡਾ.ਗੁਰਦੀਪ ਸਿੰਘ, ਡਾ.ਰਮਿੰਦਰ ਸਿੰਘ ਅਤੇ ਡਾ.ਅਮਨਦੀਪ ਸਿੰਘ ਨੇ ਫਸਲ ਦੀ ਸਥਿਤੀ ਦਾ ਨਿਰੀਖਣ ਕੀਤਾ। ਡਾ.ਧਰਮਿੰਦਰ ਸਿੰਘ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਖੇਤੀ-ਮਸ਼ੀਨਰੀ ਨੂੰ ਕਿਰਾਏ ਅਤੇ ਸਹਿਕਾਰੀ ਆਧਾਰ 'ਤੇ ਉਹਨਾਂ ਦੀ ਵਰਤੋਂ ਲਈ ਵਰਤਣ ਦੀ ਤਾਕੀਦ ਕੀਤੀ ਅਤੇ ਡਾ.ਲਖਵਿੰਦਰ ਕੌਰ, ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਲਾਭਦਾਇਕ ਖੇਤੀ ਲਈ ਖੇਤੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ।

Summary in English: PAU discussed with farmers on Surface Seeding Sowing of wheat

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters