1. Home
  2. ਖਬਰਾਂ

ਮਿਰਚਾਂ ਦੀ ਹਾਈਬ੍ਰਿਡ ਕਿਸਮ CH-27 ਦੇ ਵਪਾਰਕ ਬੀਜ ਉਤਪਾਦਨ ਲਈ ਸਮਝੌਤਾ

CH-27 ਮਿਰਚਾਂ ਦੀ ਹਾਈਬ੍ਰਿਡ ਕਿਸਮ ਹੈ, ਜਿਸ ਦੇ ਵਪਾਰਕ ਬੀਜ ਉਤਪਾਦਨ ਲਈ ਸਮਝੌਤਾ ਹੋਇਆ ਹੈ। ਦੱਸ ਦੇਈਏ ਕਿ ਇਹ ਕਿਸਮ ਪੱਤਾ ਲਪੇਟਾ ਵਾਇਰਸ, ਫਲਾਂ ਦੇ ਗਲਣ ਤੇ ਜੜ੍ਹ ਗੰਢ ਨਿਮਾਟੋਡ ਪ੍ਰਤੀ ਸਹਿਣਸ਼ੀਲ ਹੈ।

Gurpreet Kaur Virk
Gurpreet Kaur Virk

ਖ਼ਬਰ ਮਿਰਚਾਂ ਦੀ ਕਿਸਮ CH-27 ਨਾਲ ਜੁੜੀ ਹੋਈ, ਜਿਸ ਦੇ ਵਪਾਰਕ ਬੀਜ ਉਤਪਾਦਨ ਲਈ ਸਮਝੌਤਾ ਹੋਇਆ ਹੈ।

ਮਿਰਚਾਂ ਦੀ ਹਾਈਬ੍ਰਿਡ ਕਿਸਮ CH-27

ਮਿਰਚਾਂ ਦੀ ਹਾਈਬ੍ਰਿਡ ਕਿਸਮ CH-27

Hybrid Variety of Chilli: CH-27 ਮਿਰਚਾਂ ਦੀ ਹਾਈਬ੍ਰਿਡ ਕਿਸਮ ਹੈ, ਜਿਸ ਦੇ ਵਪਾਰਕ ਬੀਜ ਉਤਪਾਦਨ ਲਈ ਸਮਝੌਤਾ ਹੋਇਆ ਹੈ। ਦੱਸ ਦੇਈਏ ਕਿ ਇਹ ਕਿਸਮ ਪੱਤਾ ਲਪੇਟਾ ਵਾਇਰਸ, ਫਲਾਂ ਦੇ ਗਲਣ ਤੇ ਜੜ੍ਹ ਗੰਢ ਨਿਮਾਟੋਡ ਪ੍ਰਤੀ ਸਹਿਣਸ਼ੀਲ ਹੈ। ਆਓ ਜਾਣਦੇ ਹਾਂ ਇਸ ਲੇਖ ਰਾਹੀਂ ਪੂਰੀ ਖ਼ਬਰ...

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਨੇ ਸਤਾਬਦੀ ਸੀਡਜ ਪ੍ਰਾਈਵੇਟ ਲਿਮਟਿਡ, ਬੀ.ਏ.-22, ਫੇਜ-2, ਮੰਗੋਲਪੁਰੀ, ਇੰਡਸਟਰੀਅਰਲ ਏਰੀਆ, ਦਿੱਲੀ-110034 ਨਾਲ ਸਮਝੌਤਾ ਕੀਤਾ। ਇਹ ਸਮਝੌਤਾ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐਚ-27 ਦੇ ਵਪਾਰਕ ਬੀਜ ਉਤਪਾਦਨ ਲਈ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ CH-27 ਮਿਰਚਾਂ ਦੀ ਹਾਈਬ੍ਰਿਡ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਫਲ ਦਿੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ ਲੰਬੇ (6.7 ਸੈਂਟੀਮੀਟਰ), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਹ ਕਿਸਮ ਪੱਤਿਆਂ ਦੇ ਝੁਰੜੀਆਂ, ਫਲਾਂ ਅਤੇ ਜੜ੍ਹਾਂ ਦੇ ਸੜਨ, ਮੱਕੜੀ ਦੀਆਂ ਜੂਆਂ ਆਦਿ ਦੇ ਰਸ ਚੂਸਣ ਵਾਲੇ ਕੀੜਿਆਂ ਪ੍ਰਤੀ ਰੋਧਕ ਹੈ।

ਇਸ ਕਿਸਮ ਦੀ ਖ਼ਾਸੀਅਤ ਦੇ ਮੱਦੇਨਜ਼ਰ ਬੁਧਵਾਰ ਨੂੰ ਪੀ.ਏ.ਯੂ. (PAU) ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਤਾਬਦੀ ਸੀਡਜ ਪ੍ਰਾਈਵੇਟ ਲਿਮਟਿਡ ਦੇ ਬਰੀਡਰ ਸ੍ਰੀ ਰਵਿੰਦਰ ਨਾਥ ਵਰਮਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪਣੀਆਂ ਸੰਸਥਾਵਾਂ ਦੀ ਤਰਫੋਂ ਦਸਤਖਤ ਕੀਤੇ।

ਖੋਜ ਦੇ ਵਧੀਕ ਨਿਰਦੇਸਕ ਡਾ. ਪੁਸਪਿੰਦਰ ਪਾਲ ਸਿੰਘ ਪੰਨੂ ਨੇ ਮਿਰਚ ਹਾਈਬ੍ਰਿਡ ਦੇ ਵਪਾਰੀਕਰਨ ਲਈ ਸਬਜੀ ਵਿਗਿਆਨ ਵਿਭਾਗ ਦੇ ਸੀਨੀਅਰ ਸਬਜ਼ੀ ਮਾਹਿਰ ਡਾ. ਸੈਲੇਸ ਜਿੰਦਲ ਨੂੰ ਵਧਾਈ ਦਿੱਤੀ।

ਡਾ. ਜਿੰਦਲ ਨੇ ਦੱਸਿਆ ਕਿ ਸੀ.ਐਚ.-27 ਪੱਤਾ ਲਪੇਟਾ ਵਾਇਰਸ, ਫਲਾਂ ਦੇ ਗਾਲੇ ਅਤੇ ਜੜ੍ਹ ਗੰਢ ਨਿਮਾਟੋਡ ਪ੍ਰਤੀ ਸਹਿਣਸ਼ੀਲ ਅਤੇ ਉੱਚ ਝਾੜ ਦੇਣ ਵਾਲੀ ਹਾਈਬ੍ਰਿਡ ਕਿਸਮ ਹੈ। ਇਸ ਦੇ ਪੌਦੇ ਫੈਲਦੇ ਹਨ ਅਤੇ ਲੰਬੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ। ਇਸ ਕਿਸਮ ਦੇ ਫਲ ਹਲਕੇ ਹਰੇ, ਲੰਬੇ ਅਤੇ ਦਰਮਿਆਨੇ ਕੌੜੇ ਹੁੰਦੇ ਹਨ। ਇਹ ਹਾਈਬ੍ਰਿਡ ਕਿਸਮ ਮਿਰਚਾਂ ਦਾ ਪਾਊਡਰ ਬਣਾਉਣ ਅਤੇ ਪ੍ਰੋਸੈਸਿੰਗ ਦੇ ਉਦੇਸ਼ ਲਈ ਢੁਕਵੀਂ ਹੈ। ਇਸੇ ਲਈ ਸੀ ਐੱਚ-27 ਦੇਸ ਭਰ ਵਿੱਚ ਮਿਰਚ ਉਤਪਾਦਕਾਂ ਦੀ ਪਸੰਦੀਦਾ ਕਿਸਮ ਹੈ।

ਇਹ ਵੀ ਪੜ੍ਹੋ : ਪੀ.ਏ.ਯੂ. ਦਾ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ : ਡਾ. ਗੋਸਲ

ਡਾ. ਊਸਾ ਨਾਰਾ, ਪਲਾਂਟ ਬਰੀਡਰ, ਤਕਨਾਲੋਜੀ ਮਾਰਕੀਟਿੰਗ ਅਤੇ ਆਈਪੀਆਰ ਸੈੱਲ, ਪੀਏਯੂ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 310 ਸੰਧੀਆਂ ’ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੀ.ਏ.ਯੂ. ਨੇ ਵੱਖ-ਵੱਖ ਕੰਪਨੀਆਂ/ਫਰਮਾਂ ਨਾਲ ਇਸ ਮਿਰਚ ਦੇ ਹਾਈਬ੍ਰਿਡ ਦੇ 23 ਸਮਝੌਤੇ ਕੀਤੇ ਹਨ।

ਜ਼ਿਕਰਯੋਗ ਹੈ ਕਿ ਪੀਏਯੂ ਸੀਐਚ-27 ਭਾਰਤ ਸਰਕਾਰ ਦੁਆਰਾ ਵਿਕਸਤ ਮਿਰਚ ਦੀ ਇੱਕ ਹਾਈਬ੍ਰਿਡ ਕਿਸਮ ਹੈ, ਜਿਸ ਨੂੰ ਉੱਤਰ ਪੱਛਮੀ ਭਾਰਤ ਦੇ ਕਿਸਾਨਾਂ ਦੁਆਰਾ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ।

Summary in English: Agreement for commercial seed production of hybrid variety CH-27 of chilli

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters