1. Home
  2. ਖਬਰਾਂ

GADVASU ਦਾ Institute of Microbial Technology ਨਾਲ ਇਕਰਾਰਨਾਮਾ

ਇਸ ਪ੍ਰਾਜੈਕਟ ਦੇ ਤਹਿਤ ਦੋਵਾਂ ਸੰਸਥਾਵਾਂ ਦੇ ਵਿਗਿਆਨੀ ਅਤੇ ਖੋਜਾਰਥੀ ਨਵੇਂ ਅਧਿਐਨ ਦੇ ਰੂਬਰੂ ਹੋਣਗੇ ਅਤੇ ਨਵੀਨ ਜਾਂਚ ਵਿਧੀਆਂ, ਬਿਹਤਰ ਪਸ਼ੂ ਸਿਹਤ ਸੰਭਾਲ ਅਤੇ ਖੇਤੀਬਾੜੀ ਲਈ ਟਿਕਾਊ ਅਭਿਆਸਾਂ ’ਤੇ ਅਮਲ ਕਰਨਗੇ।

Gurpreet Kaur Virk
Gurpreet Kaur Virk
ਗਡਵਾਸੂ ਅਤੇ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਵਿਚਾਲੇ ਕਰਾਰ

ਗਡਵਾਸੂ ਅਤੇ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਵਿਚਾਲੇ ਕਰਾਰ

Agreement: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਚੰਡੀਗੜ੍ਹ ਵਿਖੇ ਸਥਿਤ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਨਾਲ ਇਕ ਇਕਰਾਰਨਾਮੇ ’ਤੇ ਸਹੀ ਪਾਈ ਹੈ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਇਸ ਸਮਾਰੋਹ ਵਿਚ ਯੂਨੀਵਰਸਿਟੀ ਵੱਲੋਂ ਮੌਜੂਦ ਰਹੇ। ਦੂਸਰੀ ਸੰਸਥਾ ਵੱਲੋਂ ਡਾ. ਨੀਰਜ ਕੁਮਾਰ ਖੱਤਰੀ, ਸੰਯੋਜਕ ਨੇ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ। ਇਸ ਮੌਕੇ ’ਤੇ ਡਾ. ਐਨ ਕਲਈਸੇਲਵੀ, ਮਹਾਂਨਿਰਦੇਸ਼ਕ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ, ਡਾ. ਸੰਜੀਵ ਖੋਸਲਾ, ਨਿਰਦੇਸ਼ਕ, ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ, ਚੰਡੀਗੜ੍ਹ ਅਤੇ ਪ੍ਰੋਫੈਸਰ, ਐਸ ਅਨੰਥਾ ਰਾਮਾਕ੍ਰਿਸ਼ਨਾ ਵੀ ਮੌਜੂਦ ਸਨ।

ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਇਸ ਸਹਿਮਤੀ ਪੱਤਰ ਸੰਬੰਧੀ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਦੀ ਭਾਈਵਾਲਤਾ ਵੈਟਨਰੀ, ਪਸ਼ੂ ਵਿਗਿਆਨ ਅਤੇ ਸੂਖਮ ਜੀਵ ਵਿਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਇਸ ਸਾਂਝ ਨਾਲ ਇਸ ਖੇਤਰ ਦੀਆਂ ਚੁਣੌਤੀਆਂ ਨੂੰ ਨਜਿੱਠਣ ਦੇ ਨਾਲ ਸਾਧਨਾਂ, ਖੋਜ ਯੋਗਤਾਵਾਂ ਅਤੇ ਗਿਆਨ ਨੂੰ ਇਕੱਠਿਆਂ ਵਰਤਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋGADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project

ਇਸ ਪ੍ਰਾਜੈਕਟ ਦੇ ਤਹਿਤ ਦੋਵਾਂ ਸੰਸਥਾਵਾਂ ਦੇ ਵਿਗਿਆਨੀ ਅਤੇ ਖੋਜਾਰਥੀ ਨਵੇਂ ਅਧਿਐਨ ਦੇ ਰੂ-ਬ-ਰੂ ਹੋਣਗੇ ਅਤੇ ਨਵੀਨ ਜਾਂਚ ਵਿਧੀਆਂ, ਬਿਹਤਰ ਪਸ਼ੂ ਸਿਹਤ ਸੰਭਾਲ ਅਤੇ ਖੇਤੀਬਾੜੀ ਲਈ ਟਿਕਾਊ ਅਭਿਆਸਾਂ ’ਤੇ ਅਮਲ ਕੀਤਾ ਜਾਵੇਗਾ। ਇਸ ਨਾਲ ਪਸ਼ੂ ਬਿਮਾਰੀਆਂ ਦੇ ਨਵੇਂ ਇਲਾਜ ਲੱਭਣ ਲਈ ਵੀ ਫਾਇਦਾ ਮਿਲੇਗਾ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਦੁਵੱਲੇ ਵਟਾਂਦਰਾ ਪ੍ਰੋਗਰਾਮ ਅਧੀਨ ਇਕ ਦੂਸਰੀ ਸੰਸਥਾ ਵਿਚ ਜਾਣ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Agreement of GADVASU with Institute of Microbial Technology

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters