1. Home
  2. ਖਬਰਾਂ

ਖੇਤੀ ਮਾਹਿਰਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ

ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ "ਕੁਦਰਤੀ ਖੇਤੀ" ਬਾਰੇ ਸਿਖਲਾਈ, ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਣ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਕੀਤਾ ਪ੍ਰੇਰਿਤ।

Gurpreet Kaur Virk
Gurpreet Kaur Virk
ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਸਿਖਲਾਈ

ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਸਿਖਲਾਈ

Training Camp: ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ "ਕੁਦਰਤੀ ਖੇਤੀ" ਬਾਰੇ ਦੋ ਦਿਨਾਂ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਭਾਗ ਲਿਆ ਗਿਆ, ਜਿਥੇ ਉਨ੍ਹਾਂ ਨੂੰ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਵਿਸਥਾਰ ਨਾਲ ਦੱਸਿਆ ਗਿਆ।

ਸਿਖਿਆਰਥੀਆਂ ਦਾ ਸੁਆਗਤ ਕਰਦਿਆਂ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਨੇ ਕੇ.ਵੀ.ਕੇ. ਦੀਆਂ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਹਨਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਣ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਡਾ.ਬੌਂਸ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਤੋਂ ਸਿੱਧੀ ਖਰੀਦ ਕਰਕੇ ਉਹ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਹੌਸਲ਼ਾਂ ਵਧਾਉਣ।

ਡਾ: ਸੁਖਵਿੰਦਰ ਸਿੰਘ ਔਲਖ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਕੇ.ਵੀ.ਕੇ, ਹੁਸ਼ਿਆਰਪੁਰ, ਨੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ, ਇਸਦੇ ਸਿਧਾਂਤਾਂ ਅਤੇ ਭਾਗਾਂ ਜਿਵੇਂ ਕਿ ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਮਲਚਿੰਗ ਅਤੇ ਵੱਖ-ਵੱਖ ਪੌਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੁਦਰਤੀ ਖੇਤੀ ਵਿੱਚ ਅਗਨੀ ਅਸਤਰ, ਬ੍ਰਹਮ ਅਸਤਰ, ਖੱਟੀ ਲੱਸੀ ਦੀ ਵਰਤੋਂ ਵਰਗੇ ਸੁਰੱਖਿਆ ਉਪਾਅ ਬਾਰੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਸਿਖਿਆਰਥੀਆਂ ਨੂੰ ਆਪਣੀ ਜ਼ਮੀਨ ਦੇ ਕੁਝ ਹਿੱਸੇ ਨੂੰ ਕੁਦਰਤੀ ਖੇਤੀ ਵਿੱਚ ਤਬਦੀਲ ਕਰਨ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਸ਼੍ਰੀ. ਨਰਿੰਦਰ ਸਿੰਘ, ਪ੍ਰਧਾਨ, ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ (ਆਈ.ਐਫ.ਏ.), ਰਜਿ., ਹੁਸ਼ਿਆਰਪੁਰ ਨੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂੰ ਕਰਵਾਇਆ ਅਤੇ ਕੁਦਰਤੀ ਖੇਤੀ ਵਿੱਚ ਮਿੱਤਰ ਕੀੜਿਆਂ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਪਛਾਣਨ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਇਹ ਵੀ ਪੜੋ: ਹੁਸ਼ਿਆਰਪੁਰ ਦੇ ਪਿੰਡ ਟੂਟੋ ਮਜਾਰਾ ਵਿਖੇ Natural Farming ਬਾਰੇ ਦੋ ਰੋਜ਼ਾ ਸਿਖਲਾਈ ਕੈਂਪ

ਸਿਖਿਆਰਥੀਆਂ ਨਾਲ ਜਿਲੇ ਦੇ ਹੋਰ ਅਗਾਂਹਵਧੂ ਕੁਦਰਤੀ ਖੇਤੀ ਕਰਣ ਵਾਲੇ ਕਿਸਾਨ ਵੀ ਰੂਬਰੂ ਹੋਏ।ਪਿੰਡ ਬੱਸੀ ਗੁਲਾਮ ਹੁਸੈਨ ਦੇ ਸ਼੍ਰੀ. ਕਰਨੈਲ ਸਿੰਘ, ਜੋਕਿ ਆਈ.ਐਫ.ਏ. ਦੇ ਸਿਖਲਾਈ ਸਕੱਤਰ ਵੀ ਹਨ, ਨੇ ਆਪਣੇ ਫਾਰਮ 'ਤੇ ਉਗਾਈਆਂ ਸਬਜ਼ੀਆਂ ਦੀ ਕਾਸ਼ਤ ਅਤੇ ਸਵੈ-ਮੰਡੀਕਰਨ ਬਾਰੇ ਦੱਸਿਆ। ਆਈ.ਐਫ.ਏ. ਦੇ ਇੱਕ ਹੋਰ ਅਨੁਭਵੀ ਮੈਂਬਰ, ਸ਼੍ਰੀ. ਤਰਸੇਮ ਸਿੰਘ, ਪਿੰਡ ਨੀਲਾ ਨਲੋਆ ਨੇ ਮੁੱਲ ਵਧਾਉਣ ਲਈ ਪ੍ਰੋਸੈਸਿੰਗ ਕਰਨ ਅਤੇ ਦਾਲਾਂ ਦੀ ਕਾਸ਼ਤ ਬਾਰੇ ਚਰਚਾ ਕੀਤੀ ਅਤੇ ਸ਼੍ਰੀ. ਬਖਸ਼ੀਸ਼ ਸਿੰਘ, ਪਿੰਡ ਹਰੀਪੁਰ ਨੇ ਰਵਾਇਤੀ ਖੇਤੀ ਅਤੇ ਰੋਜ਼ਾਨਾ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਜੜੀ-ਬੂਟੀਆਂ ਬਾਰੇ ਜਾਣਕਾਰੀ ਦਿੱਤੀ।

ਕੁਦਰਤੀ ਖੇਤੀ ਵਿਚ ਪੌਦਿਆਂ ਦੀ ਖੁਰਾਕ ਅਤੇ ਸੁਰੱਖਿਆ ਲਈ ਜੀਵ ਅੰਮ੍ਰਿਤ, ਬੀਜ ਅੰਮ੍ਰਿਤ ਅਤੇ ਹੋਰ ਮਿਸ਼ਰਣ ਤਿਆਰ ਕਰਨ ਬਾਰੇ ਵਿਧੀ ਪ੍ਰਦਰਸ਼ਨ ਵੀ ਕੀਤਾ ਗਿਆ।ਹਾਜਿਰ ਕਿਸਾਨਾਂ ਨੂੰ ਸਥਾਨਕ ਜੜੀ ਬੂਟੀਆਂ ਅਤੇ ਉਪਯੋਗੀ ਪੌਦਿਆਂ ਦੀ ਪਛਾਣ ਵੀ ਕਰਵਾਈ ਗਈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Agricultural experts highlighted the importance and scope of natural farming and inspired the farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters