1. Home
  2. ਖਬਰਾਂ

ਕਿਸਾਨਾਂ ਨੂੰ ਉਸਾਰੂ ਅਤੇ ਸੁਚਾਰੂ ਸਾਹਿਤ ਪਹੁੰਚਾਉਣਾ ਪੀ.ਏ.ਯੂ. ਦਾ ਉਦੇਸ਼: Dr. T.S. Riar

ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਸੰਚਾਰ ਯੁਕਤਾਂ ਬਾਰੇ ਵੈਬੀਨਾਰ ਕਰਵਾਇਆ ਗਿਆ। ਇਸ ਵਿਚ ਮੁੱਖ ਬੁਲਾਰੇ ਵਜੋਂ ਸਾਬਕਾ ਵਧੀਕ ਨਿਰਦੇਸ਼ਕ ਸੰਚਾਰ ਡਾ. ਰਣਜੀਤ ਸਿੰਘ ਅਤੇ ਸੰਚਾਰ ਕੇਂਦਰ ਵਿਚ ਸੰਪਾਦਕ ਪੰਜਾਬੀ ਵਜੋਂ ਕਾਰਜ ਕਰ ਰਹੇ ਡਾ. ਜਗਵਿੰਦਰ ਸਿੰਘ ਸਨ।

Gurpreet Kaur Virk
Gurpreet Kaur Virk
ਪੀ.ਏ.ਯੂ. ਵਿੱਚ ਵਿਸ਼ੇਸ਼ ਵੈਬੀਨਾਰ

ਪੀ.ਏ.ਯੂ. ਵਿੱਚ ਵਿਸ਼ੇਸ਼ ਵੈਬੀਨਾਰ

Special Webinar: ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਸੰਚਾਰ ਕੇਂਦਰ ਦੇ ਸਹਿਯੋਗ ਨਾਲ ਬੀਤੇ ਦਿਨੀਂ ਇਕ ਵਿਸ਼ੇਸ਼ ਵੈਬੀਨਾਰ ਕਰਵਾਇਆ। ਇਹ ਵੈਬੀਨਾਰ ਯੂਨੀਵਰਸਿਟੀ ਦੇ ਮਾਹਿਰਾਂ, ਵਿਗਿਆਨੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰਾਂ ਦੇ ਨਾਲ-ਨਾਲ ਪਸਾਰ ਦੇ ਖੇਤਰ ਵਿਚ ਕਾਰਜਸ਼ੀਲ ਲੋਕਾਂ ਨੂੰ ਢੁੱਕਵੇਂ ਸੰਚਾਰ ਲਈ ਸੰਚਾਰ ਯੁਕਤਾਂ ਤੋਂ ਜਾਣੂੰ ਕਰਾਉਣ ਦੇ ਉਦੇਸ਼ ਨਾਲ ਕਰਾਇਆ ਗਿਆ।

ਇਸ ਵਿਚ ਮੁੱਖ ਬੁਲਾਰੇ ਵਜੋਂ ਸਾਬਕਾ ਵਧੀਕ ਨਿਰਦੇਸ਼ਕ ਸੰਚਾਰ ਡਾ. ਰਣਜੀਤ ਸਿੰਘ ਅਤੇ ਸੰਚਾਰ ਕੇਂਦਰ ਵਿਚ ਸੰਪਾਦਕ ਪੰਜਾਬੀ ਵਜੋਂ ਕਾਰਜ ਕਰ ਰਹੇ ਡਾ. ਜਗਵਿੰਦਰ ਸਿੰਘ ਸਨ।

ਡਾ. ਰਣਜੀਤ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਇਕ ਪਸਾਰ ਕਰਮੀਆਂ ਦੀਆਂ ਯੋਗਤਾਵਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਖੇਤਰ ਵਿਚ ਜਾ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਣ ਅਤੇ ਉਹਨਾਂ ਦੇ ਹੱਲ ਸੁਝਾਉਣ ਲਈ ਮਾਹਿਰਾਂ ਨੂੰ ਆਪਣੇ ਵਿਸ਼ੇ ਉੱਤੇ ਪਕੜ ਦੇ ਨਾਲ-ਨਾਲ ਢੁੱਕਵੀਆਂ ਭਾਸ਼ਾਈ ਯੁਗਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਸ ਕਾਰਜ ਵਿਚ ਸਵੈ ਭਰੋਸਾ ਅਤੇ ਤਕਨਾਲੋਜੀ ਦੀ ਤਾਜ਼ਾ ਜਾਣਕਾਰੀ ਵੀ ਸਹਾਈ ਹੁੰਦੀ ਹੈ। ਉਹਨਾਂ ਕਿਹਾ ਕਿ ਅਖਬਾਰਾਂ, ਰਸਾਲਿਆਂ ਲਈ ਪਸਾਰ ਲੇਖ ਲਿਖਣ ਅਤੇ ਟੀ ਵੀ ਰੇਡੀਓ ਵਾਰਤਾਵਾਂ ਸਮੇਂ ਇਕ ਵਿਗਿਆਨੀ ਨੂੰ ਆਪਣੇ ਉਦੇਸ਼ ਬਾਰੇ ਸਪੱਸ਼ਟ ਹੋਣਾ ਲਾਜ਼ਮੀ ਹੈ।

ਡਾ. ਜਗਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿਚ ਉਹਨਾਂ ਸਾਹਿਤਕ ਗੁਣਾਂ ਦੀ ਗੱਲ ਕੀਤੀ ਜਿਨ੍ਹਾਂ ਨਾਲ ਕੋਈ ਲਿਖਤ ਛਪਣ ਯੋਗਤਾ ਦੇ ਗੁਣ ਦੀ ਧਾਰਨੀ ਹੋ ਸਕਦੀ ਹੈ। ਉਹਨਾਂ ਕਿਹਾ ਸਰਲਤਾ, ਸੰਖੇਪਤਾ, ਸਪੱਸ਼ਟਤਾ ਅਤੇ ਸੁਝਾਊ ਹੋਣ ਦੇ ਨਾਲ-ਨਾਲ ਦੁਹਰਾਓ ਤੋਂ ਮੁਕਤ ਅਤੇ ਬੋਝਲ ਭਾਸ਼ਾ ਦਾ ਗਲਬਾ ਉਤਾਰ ਕੇ ਕਿਸੇ ਲਿਖਤ ਦੀ ਸੰਚਾਰ ਯੋਗਤਾ ਦੁੱਗਣੀ ਹੋ ਜਾਂਦੀ ਹੈ।

ਪਸਾਰ ਕਰਮੀ ਡਾ. ਮਨਮੀਤ ਕੌਰ ਨੇ ਇਸ ਮੌਕੇ ਬੋਲਦਿਆਂ ਤਕਨਾਲੋਜੀਆਂ ਦੇ ਰੂਪਾਂਤਰਣ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਪਸਾਰ ਮਾਹਿਰਾਂ ਨੂੰ ਲਗਾਤਾਰ ਮਿਹਨਤ ਅਤੇ ਅਭਿਆਸ ਨਾਲ ਇਸ ਯੋਗ ਬਨਾਉਣਾ ਚਾਹੀਦਾ ਹੈ ਕਿ ਉਹ ਆਪਣੀ ਗੱਲ ਨੂੰ ਸੌਖੇ ਅਤੇ ਸਪੱਸ਼ਟ ਤਰੀਕੇ ਨਾਲ ਸੰਚਾਰਿਤ ਕਰ ਸਕਣ।

ਇਹ ਵੀ ਪੜ੍ਹੋ: ਅੰਬ ਪੰਜਾਬੀਆਂ ਲਈ ਇਕ ਫਲ ਹੋਣ ਦੇ ਨਾਲ-ਨਾਲ ਵਿਰਾਸਤ ਦਾ ਪ੍ਰਤੀਕ: Vice Chancellor Dr. Satbir Singh Gosal

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਮਾਹਿਰਾਂ ਦੀ ਸਮਰਥਾ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਵੇਰਵਾ ਦਿੱਤਾ। ਉਹਨਾਂ ਕਿਹਾ ਕਿ ਖੋਜ ਤਕਨਾਲੋਜੀਆਂ ਨੂੰ ਕਿਸਾਨਾਂ ਤੱਕ ਸੰਚਾਰਿਤ ਕਰਨ ਲਈ ਡਾਇਰੈਕਟੋਰੇਟ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਵੈਬੀਨਾਰ ਦੇ ਮੰਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਉਸਾਰੂ ਅਤੇ ਸੁਚਾਰੂ ਸਾਹਿਤ ਪਹੁੰਚਾਉਣਾ ਪੀ.ਏ.ਯੂ. ਦਾ ਉਦੇਸ਼ ਹੈ ਅਤੇ ਇਸਲਈ ਅਜਿਹੇ ਯਤਨਾਂ ਦੀ ਲੜੀ ਜਾਰੀ ਰੱਖੀ ਜਾਏਗੀ।

ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਅੱਜ ਦੇ ਭਾਸ਼ਣ ਨੂੰ ਬੇਹੱਦ ਲਾਹੇਵੰਦ ਕਿਹਾ। ਵੈਬੀਨਾਰ ਦਾ ਸੰਚਾਲਨ ਪਸਾਰ ਮਾਹਿਰ ਡਾ. ਲਖਵਿੰਦਰ ਕੌਰ ਨੇ ਕੀਤਾ।

Summary in English: Aim of PAU to deliver constructive and efficient literature to farmers: Dr TS Riar

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters