1. Home
  2. ਖਬਰਾਂ

ਟਮਾਟਰ ਦੀ ਬੇਕਦਰੀ ਨੂੰ ਘਟਾਉਣ ਲਈ ਇੱਕ ਨਵੇਕਲਾ ਢੰਗ, ਜਾਣੋ ਕਿਵੇਂ

ਲਗਾਤਾਰ ਘੱਟਦੇ ਦਾਮ ਨਾਲ ਟਮਾਟਰ ਦੀ ਬੇਕਦਰੀ ਦਿਨੋਦਿਨ ਵਧਦੀ ਜਾ ਰਹੀ ਹੈ। ਜਿਸ ਨੂੰ ਘਟਾਉਣ ਲਈ ਸਾਡੇ ਕੋਲ ਇੱਕ ਨਵਾਂ ਨੁਕਤਾ ਹੈ।

KJ Staff
KJ Staff
Food Processing For Tomato

Food Processing For Tomato

ਟਮਾਟਰ ਇਕ ਅਜਿਹੀ ਚੀਜ਼ ਹੈ ਜੋ ਕਿ ਆਮ ਤੌਰ ਤੇ ਹਰ ਘਰ ਦੀ ਸਬਜ਼ੀ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਸਬਜ਼ੀ `ਚ ਚਾਰ ਚੰਦ ਲਗ ਜਾਂਦੇ ਹਨ। ਇਹ ਆਮ ਜਿਹੀ ਸਬਜ਼ੀ ਨੂੰ ਹੋਰ ਸੁਵਾਦ ਬਣਾ ਦਿੰਦਾ ਹੈ। ਪਰ ਅੱਜ-ਕੱਲ੍ਹ ਜਿਵੇਂ ਟਮਾਟਰ ਦੇ ਦਾਮ `ਚ ਘਾਟਾ ਹੋ ਰਿਹਾ ਹੈ, ਲੋਕਾਂ ਪ੍ਰਤੀ ਉਸ ਦੀ ਬੇਕਬਰਦੀ ਵੱਧਦੀ ਜਾ ਰਹੀ ਹੈ। ਪਰ ਸਾਥੀਓ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ, ਸਾਡੇ ਕੋਲ ਤੁਹਾਡੀ ਇਸ ਸਮੱਸਿਆ ਦਾ ਵੀ ਹੱਲ ਹੈ। 

ਇਸ ਪ੍ਰਕਿਰਿਆ ਰਾਹੀਂ ਕਿਸਾਨ ਭਰਾ ਘੱਟੋ-ਘੱਟ ਲਾਗਤ 'ਤੇ ਵੱਧ ਮੁਨਾਫ਼ਾ ਲੈ ਸਕਦੇ ਹਨ। ਇਸ ਨਵੇਂ ਨੁਕਤੇ ਨੂੰ ਫੂਡ ਪ੍ਰੋਸੈਸਿੰਗ (Food Processing) ਆਖਦੇ ਹਨ। ਜਿਸ ਰਾਹੀਂ ਤੁਸੀਂ ਆਪਣੇ ਖ਼ਰਾਬ ਹੋ ਚੁੱਕੇ ਟਮਾਟਰ ਦੀ ਵਰਤੋਂ ਸਹੀ ਢੰਗ ਨਾਲ ਕਰ ਸਕਦੇ ਹੋ।

ਆਓ ਜਾਣਦੇ ਹਾਂ ਇਸ ਖਾਸ ਤੇ ਨਵੇਂ ਤਰੀਕੇ ਬਾਰੇ:

ਫੂਡ ਪ੍ਰੋਸੈਸਿੰਗ (Food Processing): 

ਫੂਡ ਪ੍ਰੋਸੈਸਿੰਗ ਉਹ ਪ੍ਰਕਿਰਿਆ ਹੈ ਜਿਸ `ਚ ਭੋਜਨ ਪਦਾਰਥਾਂ ਨੂੰ ਇੱਕ ਨਵੇਂ ਰੂਪ ਵਿੱਚ ਬਦਲਿਆ ਜਾਂਦਾ ਹੈ। ਇਸ ਫੂਡ ਪ੍ਰੋਸੈਸਿੰਗ ਤਰੀਕੇ ਰਾਹੀਂ ਕੱਚੇ ਭੋਜਨ ਮਾਲ `ਚ ਰਸਾਇਣਕ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਨਵੇਂ ਭੋਜਨ ਨੂੰ ਤਿਆਰ ਕੀਤਾ ਜਾਂਦਾ ਹੈ।  

ਫੂਡ ਪ੍ਰੋਸੈਸਿੰਗ ਦੀ ਪ੍ਰਕਿਰਿਆ:

ਇਸ ਲਈ ਸਭ ਤੋਂ ਪਹਿਲਾਂ ਸਬਜ਼ੀ ਜਾਂ ਫ਼ਲਾਂ ਨੂੰ ਧੋਣਾ ਚਾਹੀਦਾ ਹੈ। ਜਿਸ ਤੋਂ ਬਾਅਦ ਸਬਜ਼ੀ ਜਾਂ ਫ਼ਲਾਂ ਨੂੰ ਕੁਚਲਣਾ, ਗੁੱਦਾ ਲਾਹੁਣਾ, ਜੂਸ ਲਈ ਉਪਕਰਣਾਂ ਦੀ ਵਰਤੋਂ ਕਰਦੇ ਹੋਏ, ਇਸ ਪ੍ਰਕਿਰਿਆ ਦੇ ਅੰਤਲੇ ਪੜਾਅ ਦੀ ਤਿਆਰੀ ਕਰਨੀ ਚਾਹੀਦੀ ਹੈ। ਅੰਤ `ਚ ਆਪਣੇ ਪ੍ਰੋਸੈਸਡ ਭੋਜਨ (processed food) ਨੂੰ ਬੋਤਲਾਂ ਚ ਭਰ ਕੇ ਲੇਬਲਿੰਗ (labeling) ਪ੍ਰਕਿਰਿਆ ਤੋਂ ਬਾਅਦ ਸਟੋਰੇਜ਼ (storage) ਪ੍ਰਕਿਰਿਆ ਮੁਕੰਮਲ ਕਰ ਦੇਣੀ ਚਾਹੀਦੀ ਹੈ। 

ਇਹ ਵੀ ਪੜੋ: ਹੁਣ ਸਤੰਬਰ ਤੱਕ ਮਿਲੇਗਾ ਮੁਫਤ ਰਾਸ਼ਨ, ਪੜ੍ਹੋ ਪੂਰੀ ਖ਼ਬਰ

ਟਮਾਟਰ `ਤੋਂ ਪ੍ਰਪਾਤ ਹੋਣ ਵਾਲੇ ਉਤਪਾਦ: 

ਫੂਡ ਪ੍ਰੋਸੈਸਿੰਗ ਤਕਨੀਕ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਟਮਾਟਰ ਉਤਪਾਦ ਦੀ ਤਿਆਰੀ ਕੀਤੀ ਜਾ ਸਕਦੀ ਹੈ। ਜਿਵੇਂ ਕਿ  ਟਮਾਟਰ ਦਾ ਜੂਸ (tomato juice), ਟਮਾਟਰ ਦਾ ਪੇਸਟ (tomato paste), ਟਮਾਟਰ ਦਾ ਕੈਚੱਪ (tomato ketchup), ਟਮਾਟਰ ਦਾ ਸੂਪ (tomato soup), ਟਮਾਟਰ ਦੀ ਚਟਨੀ (tomato chutney), ਡੀਹਾਈਡ੍ਰੇਟਿਡ ਟਮਾਟਰ (dehydrated tomato) ਆਦਿ। 

ਕੁਝ ਮੁਢਲੇ ਲਾਭ:

● ਫੂਡ ਪ੍ਰੋਸੈਸਿੰਗ ਪ੍ਰਕਿਰਿਆ ਰਾਹੀਂ ਭੋਜਨ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕਦਾ ਹੈ। 

● ਇਸ ਰਾਹੀਂ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।   

● ਵੱਡੀ ਅਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ।  

● ਭੋਜਨ ਦੀ ਲੰਬੇ ਸਮੇਂ ਤੱਕ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ।  

● ਭੋਜਨ ਨੂੰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਆਇਆ ਜਾ ਸਕਦਾ ਹੈ।  

● ਇਸ ਪ੍ਰਕਿਰਿਆ ਰਾਹੀਂ ਭੋਜਨ ਦੀ ਬੇਕਦਰੀ ਨੂੰ ਰੋਕਿਆ ਜਾ ਸਕਦਾ ਹੈ।

Summary in English: An innovative method to reduce tomato spoilage, learn how

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters