1. Home
  2. ਖਬਰਾਂ

3-4 ਦਿਨਾਂ ਵਿੱਚ ਆਰਮੀ ਨੇ ਪੀਯੂ ਦੇ ਹੋਸਟਲ ਨੂੰ 100 ਬੈੱਡਾਂ ਕੋਵਿਡ ਹਸਪਤਾਲ ਵਿੱਚ ਕੀਤਾ ਤਬਦੀਲ

ਚੰਦਿਮੰਦਿਰ ਵਿਖੇ ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੁਆਰਾ ਪੀਯੂ ਦੇ ਇੰਟਰਨੈਸ਼ਨਲ ਹੋਸਟਲ ਵਿਖੇ ਤਿਆਰ ਕੀਤਾ 100 ਬੈੱਡਾਂ ਵਾਲਾ ਕੋਵਿਡ ਹਸਪਤਾਲ ਸੋਮਵਾਰ ਨੂੰ ਸ਼ੁਰੂ ਕੀਤਾ ਗਿਆ।

KJ Staff
KJ Staff
Army converted

Army converted

ਚੰਦਿਮੰਦਿਰ ਵਿਖੇ ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੁਆਰਾ ਪੀਯੂ ਦੇ ਇੰਟਰਨੈਸ਼ਨਲ ਹੋਸਟਲ ਵਿਖੇ ਤਿਆਰ ਕੀਤਾ 100 ਬੈੱਡਾਂ ਵਾਲਾ ਕੋਵਿਡ ਹਸਪਤਾਲ ਸੋਮਵਾਰ ਨੂੰ ਸ਼ੁਰੂ ਕੀਤਾ ਗਿਆ।

ਇਸ ਦੀ ਸ਼ੁਰੂਆਤ ਪ੍ਰਸ਼ਾਸਕ ਵੀਪੀ ਸਿੰਘ ਬਦਨੋਰ ਨੇ ਕੀਤੀ। ਵੈਸਟਰਨ ਕਮਾਂਡ ਦਾ ਲੇ. ਜਨਰਲ ਆਰ ਪੀ ਸਿੰਘ ਵੀ ਇਥੇ ਪਹੁੰਚੇ। ਪ੍ਰਬੰਧਕ ਨੇ ਕਿਹਾ ਕਿ ਇਹ ਹਸਪਤਾਲ ਚੰਡੀਗੜ੍ਹ ਲਈ ਵਰਦਾਨ ਸਾਬਤ ਹੋਵੇਗਾ।

ਕੋਰੋਨਾ ਦੇ ਪੱਧਰ -1 ਮਰੀਜ਼ ਇੱਥੇ ਦਾਖਲ ਹੋਣਗੇ। ਜਿਨ੍ਹਾਂ ਮਰੀਜਾਂ ਨੂੰ ਜੀ.ਐੱਮ.ਐੱਸ.ਐੱਚ.-16 ਅਤੇ ਸੈਕਟਰ -32 ਦੇ ਮੈਡੀਕਲ ਅਫਸਰ ਰੈਫਰ ਕਰਣਗੇ, ਸਿਰਫ ਉਹਨਾਂ ਨੂੰ ਇੱਥੇ ਦਾਖਲ ਕੀਤਾ ਜਾਵੇਗਾ. ਸਿੱਧੇ ਆਏ ਮਰੀਜ਼ਾਂ ਨੂੰ ਇੱਥੇ ਦਾਖਲ ਨਹੀਂ ਕੀਤਾ ਜਾਵੇਗਾ।

ਇੱਥੇ ਜੇਕਰ ਮਰੀਜ਼ ਦੀ ਸਿਹਤ ਵਿਗੜਦੀ ਹੈ, ਤਾਂ ਉਸਨੂੰ ਪੀਜੀਆਈ, ਜੀਐਮਸੀਐਚ -32, ਸੈਕਟਰ -48 ਹਸਪਤਾਲ ਰੈਫਰ ਕੀਤਾ ਜਾਵੇਗਾ। ਜ਼ਰੂਰਤ ਪੈਣ 'ਤੇ ਕੁਝ ਮਰੀਜ਼ਾਂ ਨੂੰ ਚੰਦਿਮੰਦਿਰ ਕਮਾਂਡ ਹਸਪਤਾਲ ਵਿੱਚ ਭੇਜਿਆ ਜਾ ਸਕਦਾ ਹੈ. ਪ੍ਰਬੰਧਕ ਨੇ ਕਿਹਾ ਕਿ ਆਰਮੀ ਜੇ ਚਾਹੁਣ ਤਾਂ ਪੀਜੀਆਈ ਦੇ ਸੀਨੀਅਰ ਡਾਕਟਰਾਂ ਨਾਲ ਵੀ ਸਲਾਹ ਕਰ ਸਕਦੀ ਹੈ।

ਹਸਪਤਾਲ ਦੀ ਵਿਸ਼ੇਸ਼ਤਾ

  • ਗਰਾਉਂਡ ਫਲੋਰ 'ਤੇ ਇਕ ਸਕ੍ਰੀਨ ਲੱਗੀ ਹੈ. ਸਕ੍ਰੀਨ ਤੇ ਬੈੱਡ ਨੰਬਰ, ਮਰੀਜ਼ ਦਾ ਨਾਮ ਅਤੇ ਉਸਦੀ ਸਥਿਤੀ ਬਾਰੇ ਵਿੱਚ ਉਹਨਾਂ ਦੇ ਅਟੈਂਡੈਂਟਸ ਜਾਣ ਸਕਣਗੇ।

  • ਗਰਾਉਂਡ ਫਲੋਰ ਤੇ 9 ਬੈੱਡਾਂ ਦੇ ਆਕਸੀਜਨ ਸਿਲੰਡਰ ਅਤੇ ਆਕਸੀਜਨ ਕੋਂਸੇਟਰੇਟਰ ਦੀ ਸਹੂਲਤ ਹੈ. ਅਤੇ ਚਾਰ ਵੈਂਟੀਲੇਟਰ ਵੀ।

  • ਫਸਟ ਫਲੋਰ 'ਤੇ 29, ਦੂਜੇ ਫਲੋਰ ਤੇ 29 ਬੈਡ ਆਕਸੀਜਨ ਸਿਲੰਡਰ ਨਾਲ ਤਿਆਰ।

  • ਤੀਜੇ ਫਲੋਰ ਤੇ 32 ਬੈੱਡ ਹਨ, ਪਹਿਲੇ ਦਿਨ ਆਕਸੀਜਨ ਸਿਲੰਡਰ ਇਥੇ ਇੰਸਟਾਲ ਨਹੀਂ ਕੀਤੇ ਜਾ ਸਕੇ।

  • ਚੌਥੇ ਫਲੋਰ ਤੇ 6 ਬੈੱਡ ਲਗੇ ਹੋਏ ਹਨ. ਕੁਝ ਕਮਰਿਆਂ ਵਿੱਚ ਬੈਡ ਲੱਗਣੇ ਬਾਕੀ ਹਨ।

  • ਚੌਥੀ ਮੰਜ਼ਲ ਤੇ ਐਕਸ-ਰੇ ਮਸ਼ੀਨ ਲਗਾਈ. ਮਰੀਜ਼ ਦਾ ਇਥੇ ਐਕਸ-ਰੇ ਕੀਤਾ ਜਾ ਸਕੇ. ਦਵਾਈਆਂ ਦਾ ਸਟਾਕ ਅਤੇ ਟੈਸਟਿੰਗ ਲੈਬ ਵੀ।

  • ਹਸਪਤਾਲ ਵਿੱਚ ਰੱਖੇ ਗਏ 121 ਸਿਲੰਡਰਾਂ ਵਿੱਚ 1869 ਲੀਟਰ ਆਕਸੀਜਨ ਹੈ। ਇੱਥੇ 10 ਆਕਸੀਜਨ ਕੰਸਟ੍ਰੇਟਰ , 4 ਵੈਲੀ ਲੈਟਰ ਅਤੇ 8 ਮਲਟੀਪਲ ਮਾਨੀਟਰ ਵੀ ਹਨ।

ਇਹ ਵੀ ਪੜ੍ਹੋ :- COVID-19: ਪੰਜਾਬ ਵਿੱਚ 18 ਤੋਂ 44 ਸਾਲ ਦੇ ਲੋਕਾਂ ਦਾ ਟੀਕਾਕਰਣ ਸ਼ੁਰੂ

Summary in English: Army converted PU hostel in 100 beded covid hospital that to within 3 to 4 days

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters