1. Home
  2. ਖਬਰਾਂ

Bank of Baroda 'ਚ ਨਿਕਲੀਆਂ ਭਰਤੀਆਂ, 150 ਤੋਂ ਵੱਧ ਅਸਾਮੀਆਂ ਲਈ ਮੰਗੀਆਂ ਅਰਜ਼ੀਆਂ

ਜੇਕਰ ਤੁਸੀਂ ਵੀ Bank ਵਿੱਚ ਕੰਮ ਕਰਨ ਦੇ ਇਛੁੱਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, Bank of Baroda ਨੇ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।

Gurpreet Kaur Virk
Gurpreet Kaur Virk
150 ਤੋਂ ਵੱਧ ਅਸਾਮੀਆਂ ਲਈ ਭਰਤੀ, ਜਲਦੀ ਕਰੋ ਅਪਲਾਈ

150 ਤੋਂ ਵੱਧ ਅਸਾਮੀਆਂ ਲਈ ਭਰਤੀ, ਜਲਦੀ ਕਰੋ ਅਪਲਾਈ

Bank Recruitment 2023: ਬੈਂਕ ਆਫ ਬੜੌਦਾ ਨੇ ਵੱਖ-ਵੱਖ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਵਿੱਚ, ਅਸਾਮੀਆਂ ਦੀ ਕੁੱਲ ਸੰਖਿਆ 157 ਨਿਰਧਾਰਤ ਕੀਤੀ ਗਈ ਹੈ। ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਨੌਕਰੀ ਲਈ ਕਿਵੇਂ ਅਪਲਾਈ ਕਰਨਾ ਹੈ।

ਜੇਕਰ ਤੁਸੀਂ ਬੈਂਕ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ। ਜੀ ਹਾਂ, ਬੈਂਕ ਆਫ ਬੜੌਦਾ (Bank of Baroda) ਨੇ ਮੈਨੇਜਰ, ਕ੍ਰੈਡਿਟ ਐਨਾਲਿਸਟ ਅਤੇ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਭਰਤੀ ਲਈ ਅਪਲਾਈ ਕਰਨ ਦਾ ਆਖਰੀ ਦਿਨ 17 ਮਈ 2023 ਹੈ। ਜੇਕਰ ਤੁਸੀਂ ਵੀ ਇਸ ਨੌਕਰੀ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਇਸਦੀ ਅਧਿਕਾਰਤ ਵੈੱਬਸਾਈਟ ibpsonline.ibps.in 'ਤੇ ਜਾ ਕੇ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹੋ।

ਇਹ ਵੀ ਪੜ੍ਹੋ : ਨਰਮੇ ਦੀ ਕਾਸ਼ਤ ਸਬੰਧੀ Kisan Training Camp, ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵਧੀਆ ਜਾਣਕਾਰੀ

ਕੁੱਲ ਅਹੁਦੇ

ਬੈਂਕ ਆਫ ਬੜੌਦਾ (Bank of Baroda) ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਬੈਂਕ ਨੇ ਕੁੱਲ 157 ਅਹੁਦਿਆਂ ਲਈ ਭਰਤੀਆਂ ਸ਼ੁਰੂ ਕੀਤੀਆਂ ਹਨ।

ਯੋਗਤਾ

ਬੈਂਕ ਆਫ ਬੜੌਦਾ (Bank of Baroda) ਦੀ ਭਰਤੀ ਲਈ, ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਖੇਤਰ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : International Conference ਵਿੱਚ PAU ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ

ਉਮਰ ਸੀਮਾ

ਇਸ ਵਿੱਚ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਹੱਦ ਘੱਟੋ-ਘੱਟ 24 ਸਾਲ ਅਤੇ ਵੱਧ ਤੋਂ ਵੱਧ 42 ਸਾਲ ਰੱਖੀ ਗਈ ਹੈ। ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਵੀ ਦਿੱਤੀ ਗਈ ਹੈ। ਉਮਰ ਦੀ ਗਣਨਾ 1 ਅਪ੍ਰੈਲ 2023 ਦੇ ਆਧਾਰ 'ਤੇ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਅਤੇ ਯੋਗਤਾ ਲਈ, ਕਿਰਪਾ ਕਰਕੇ ਅਧਿਕਾਰਤ ਨੋਟੀਫਿਕੇਸ਼ਨ ਦੇਖੋ।

ਚੋਣ ਪ੍ਰਕਿਰਿਆ

ਸਾਰੇ ਉਮੀਦਵਾਰ ਜੋ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਆਨਲਾਈਨ ਅਪਲਾਈ ਕਰਨ ਤੋਂ ਬਾਅਦ ਨਿਰਧਾਰਤ ਮਿਤੀ 'ਤੇ ਔਨਲਾਈਨ ਟੈਸਟ ਹੋਵੇਗਾ, ਉਸ ਤੋਂ ਬਾਅਦ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਗਰੁੱਪ ਚਰਚਾ ਅਤੇ ਇੰਟਰਵਿਊ ਲਈ ਬੁਲਾਇਆ ਜਾਵੇਗਾ।

ਅਰਜ਼ੀ ਕਿਵੇਂ ਦੇਣੀ ਹੈ?

● ਅਰਜ਼ੀ ਦੇਣ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ibpsonline.ibps.in 'ਤੇ ਜਾਣਾ ਚਾਹੀਦਾ ਹੈ।

● ਹੁਣ ਇਸ ਵੈਬਸਾਈਟ ਦੇ ਹੋਮ ਬਟਨ 'ਤੇ ਨਵੀਂ ਰਜਿਸਟ੍ਰੇਸ਼ਨ ਲਈ ਇੱਥੇ ਕਲਿੱਕ ਕਰੋ ਦਾ ਲਿੰਕ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਪੁੱਛੀ ਗਈ ਸਾਰੀ ਜਾਣਕਾਰੀ ਦਰਜ ਕਰਨੀ ਪਵੇਗੀ।

● ਵੈੱਬਸਾਈਟ ਵਿੱਚ ਨਿਰਧਾਰਤ ਸਾਰੇ ਦਸਤਾਵੇਜ਼ ਅਪਲੋਡ ਕਰੋ ਅਤੇ ਫਿਰ ਫੀਸ ਜਮ੍ਹਾਂ ਕਰੋ।

● ਫਾਰਮ ਭਰਨ ਤੋਂ ਬਾਅਦ, ਭਵਿੱਖ ਦੇ ਸੰਦਰਭ ਲਈ ਇਸਦੀ ਇੱਕ ਕਾਪੀ ਲਓ।

Summary in English: Bank of Baroda Recruitment, Applications invited for more than 150 posts

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters