1. Home
  2. ਖਬਰਾਂ

KVK: ਮੁਰਗੀ ਪਾਲਣ ਦੇ ਕਾਰੋਬਾਰ `ਚ ਮੁਹਾਰਤ ਹਾਸਿਲ ਕਰਨ ਦੇ ਲਈ ਇਸ ਸਿਖਲਾਈ ਕੋਰਸ ਦਾ ਹਿਸਾ ਬਣੋ!

ਜੇਕਰ ਤੁਸੀਂ ਮੁਰਗੀ ਪਾਲਣ ਦੇ ਧੰਦੇ ਰਾਹੀਂ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਇਸ ਸਿਖਲਾਈ ਕੋਰਸ ਦਾ ਹਿੱਸਾ ਜ਼ਰੂਰ ਬਣੋ...

Priya Shukla
Priya Shukla
ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

Krishi Vigyan Kendra: ਕੇ.ਵੀ.ਕੇ ਵਿਖੇ ਜ਼ਰੂਰਤਮੰਦਾਂ ਲਈ ਸਮੇਂ-ਸਮੇਂ ਤੇ ਕਿੱਤਾ ਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਵੱਖੋ-ਵੱਖਰੇ ਵਿਸ਼ਿਆਂ 'ਤੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵਾਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 7 ਦਿਨਾਂ ਦਾ ਕਿੱਤਾ ਮੁੱਖੀ ਸਿਖਲਾਈ ਕੋਰਸ ਸ਼ੁਰੂ ਹੋ ਰਿਹਾ ਹੈ। ਜਿਸ ਦਾ ਹਿੱਸਾ ਬਣਕੇ ਤੁਸੀਂ “ਮੁਰਗੀ ਫਾਰਮਿੰਗ” ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ। 

KVK Langroya: ਕਿਸਾਨਾਂ ਤੇ ਆਮ ਜਨਤਾ ਨੂੰ ਵੱਖੋ-ਵੱਖਰੇ ਵਿਸ਼ਿਆਂ `ਤੇ ਸਿਖਲਾਈ ਦੇਣ ਦੇ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿੱਤਾ ਮੁੱਖੀ ਸਿਖਲਾਈ ਕੋਰਸ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਕੋਰਸਾਂ ਦੀ ਲੜੀ `ਚ ਹੁਣ ਇਕ ਹੋਰ ਕੋਰਸ ਸ਼ਾਮਿਲ ਹੋਣ ਜਾ ਰਿਹਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ “ਮੁਰਗੀ ਫਾਰਮਿੰਗ” ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਸ਼ੁਰੂ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਵਿੱਚ ਕਿ ਕੁਝ ਖਾਸ ਹੋਣ ਵਾਲਾ ਹੈ। 

ਕੌਣ-ਕੌਣ ਬਣ ਸਕਦਾ ਹੈ ਇਸਦਾ ਹਿੱਸਾ: 

● ਬੇਰੁਜ਼ਗਾਰ ਪੇਂਡੂ ਨੌਜਵਾਨ

● ਕਿਸਾਨ ਵੀਰ ਤੇ 

● ਬੀਬੀਆਂ 

ਇਸ ਸਿਖਲਾਈ ਕੋਰਸ `ਚ ਕਿ ਕੁਝ ਸਿਖਾਇਆ ਜਾਵੇਗਾ ?

ਇਹ ਕਿੱਤਾ ਮੁੱਖੀ ਸਿਖਲਾਈ ਕੋਰਸ “ਮੁਰਗੀ ਫਾਰਮਿੰਗ” ਦੇ ਵਿਸ਼ੇ `ਤੇ ਰੱਖਿਆ ਗਿਆ ਹੈ। ਡਾ. ਅਮਨਦੀਪ ਸਿੰਘ ਬਰਾੜ, ਡਿਪਟੀ ਡਾਇਰੈਕਟਰ (Deputy Director) ਨੇ ਕਿਹਾ ਕਿ ਇਸ ਕੋਰਸ (Course) ਦੌਰਾਨ ਸਿਖਿਆਰਥੀਆਂ ਨੂੰ ਮੁਰਗੀ ਪਾਲਣ ਤੋਂ ਕਿਵੇਂ ਵੱਧ ਤੋਂ ਵੱਧ ਲਾਭ ਲੈ ਸਕਦੇ ਹਾਂ, ਮੁਰਗੀਆਂ ਦਾ ਆਰਥਿਕ ਪ੍ਰਬੰਧ, ਨਸਲਾਂ, ਖੁਰਾਕੀ ਪ੍ਰਬੰਧ, ਗਰਮੀਆਂ/ਸਰਦੀਆਂ `ਚ ਸਾਂਭ ਸੰਭਾਲ, ਬਿਮਾਰੀਆਂ ਤੋਂ ਬਚਾਅ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਮੁਰਗੀ ਪਾਲਣ ਧੰਦੇ ਲਈ ਮਿਲਣ ਵਾਲੀਆਂ ਆਰਥਿਕ ਤੇ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋGST ਮਾਲੀਆ ਜੁਟਾਉਣ 'ਚ ਪੰਜਾਬ ਨੇ ਦੇਸ਼ ਦੇ ਕਈ ਵੱਡੇ ਸੂਬਿਆਂ ਨੂੰ ਪਿੱਛੇ ਛੱਡਿਆ

ਕੋਰਸ ਨਾਲ ਜੁੜੀ ਜ਼ਰੂਰੀ ਜਾਣਕਾਰੀ:

● ਇਹ ਸਿਖਲਾਈ ਕੋਰਸ ਮਿਤੀ 2 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ 8 ਸਤੰਬਰ 2022 ਤੱਕ ਜਾਰੀ ਰਹੇਗਾ। 

● ਇੱਛੁਕ ਸਿਖਿਆਰਥੀ 2 ਸਤੰਬਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹੁੰਚ ਜਾਣ।

● ਸਿਖਿਆਰਥੀ ਆਪਣੇ ਨਾਲ ਆਪਣਾ ਆਧਾਰ ਕਾਰਡ ਜਾਂ ਕੋਈ ਵੀ ਪਹਿਚਾਣ ਪੱਤਰ ਦੀ ਫੋਟੋਕਾਪੀ ਤੇ ਪਾਸਪੋਰਟ ਸਾਈਜ ਫੋਟੋ ਜ਼ਰੂਰ ਰੱਖਣ। 

● ਇਸ ਕੋਰਸ ਦੀ ਫੀਸ 50/- ਰੁਪਏ ਰੱਖੀ ਗਈ ਹੈ ਜੋ ਕਿ ਸਿਰਫ਼ ਪੁਰਸ਼ਾ ਲਈ ਹੀ ਹੈ ਬੀਬੀਆਂ ਦੀ ਕੋਈ ਫੀਸ ਨਹੀ ਲਈ ਜਾਏਗੀ।

● ਸਫਲਤਾ ਪੂਰਵਕ ਕੋਰਸ ਪੂਰਾ ਕਰਨ ਵਾਲਿਆਂ ਨੂੰ ਸਰਟੀਫਿਕੇਟ (Certificate) ਵੀ ਦਿੱਤੇ ਜਾਣਗੇ। 

ਵਧੇਰੇ ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ:

ਜੇਕਰ ਕਿਸੇ ਨੂੰ ਇਸ ਸਿਖਲਾਈ ਸੰਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਕ੍ਰਿਸ਼ੀ ਵਿਗਆਨ ਕੇਂਦਰ ਲੰਗੜੋਆ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰ: 01823-292314 ਤੇ ਸੰਪਰਕ ਕਰ ਸਕਦੇ ਹਨ।

Summary in English: Be a part of this training course to master the business of poultry farming!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters