1. Home
  2. ਖਬਰਾਂ

KVK: ਬਾਗਬਾਨੀ ਫਸਲਾਂ ਦੀ ਪਨੀਰੀ ਲਈ ਅਪਣਾਓ ਇਹ ਵਿਧੀ, ਕਿਸਾਨਾਂ ਨੂੰ ਹੋਵੇਗਾ ਚੰਗਾ ਮੁਨਾਫ਼ਾ!

ਕ੍ਰਿਸ਼ੀ ਵਿਗਿਆਨ ਕੇਂਦਰ ਸਮੇਂ-ਸਮੇਂ 'ਤੇ ਪਹਿਲਕਦਮੀਆਂ ਕਰਦਾ ਹੈ ਤਾਂ ਜੋ ਕਿਸਾਨ ਆਪਣੀਆਂ ਫਸਲਾਂ ਤੋਂ ਵੱਧ ਤੋਂ ਵੱਧ ਝਾੜ ਅਤੇ ਮੁੱਲ ਪ੍ਰਾਪਤ ਕਰ ਸਕਣ।

KJ Staff
KJ Staff
ਕਿੱਤਾ ਮੁੱਖੀ ਸਿਖਲਾਈ ਕੋਰਸ

ਕਿੱਤਾ ਮੁੱਖੀ ਸਿਖਲਾਈ ਕੋਰਸ

ਕ੍ਰਿਸ਼ੀ ਵਿਗਆਨ ਕੇਂਦਰ, ਖੇੜੀ (ਸੰਗਰੂਰ) ਵੱਲੋਂ ਪੰਜ-ਰੋਜ਼ਾ ਚੱਲਣ ਵਾਲੇ ਕਿੱਤਾ ਮੁੱਖੀ ਸਿਖਲਾਈ ਕੋਰਸ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਿਖਿਆਰਥੀਆਂ ਨੂੰ ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ ਗਈ ਨਾਲ ਹੀ ਵਾਧੂ ਮੁਨਾਫ਼ਾ ਕਮਾਉਣ ਲਈ ਨਵੀ ਵਿਧੀ ਨਾਲ ਵੀ ਜਾਣੂ ਕਰਵਾਇਆ ਗਿਆ। ਆਓ ਜਾਣਦੇ ਹਾਂ ਕਿ ਕੁਝ ਰਿਹਾ ਖਾਸ... 

ਕ੍ਰਿਸ਼ੀ ਵਿਗਆਨ ਕੇਂਦਰ, ਖੇੜੀ (ਸੰਗਰੂਰ)

ਕ੍ਰਿਸ਼ੀ ਵਿਗਆਨ ਕੇਂਦਰ, ਖੇੜੀ (ਸੰਗਰੂਰ)

ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸਮੇਂ-ਸਮੇਂ ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ (Vocational training courses) ਦਾ ਆਯੋਜਨ ਕਰਦਾ ਰਹਿੰਦਾ ਹੈ। ਇਸੇ ਲੜੀ 'ਚ 10 ਤੋਂ 17 ਅਗਸਤ ਤੱਕ ਕ੍ਰਿਸ਼ੀ ਵਿਗਆਨ ਕੇਂਦਰ ਖੇੜੀ ਵਿਖੇ "ਬਾਗਬਾਨੀ ਫ਼ਸਲਾਂ ਦੀ ਪਨੀਰੀ ਦਾ ਉਤਪਾਦਨ" ਵਿਸ਼ੇ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸ  ਚਲਾਇਆ ਗਿਆ। ਇਸ ਸਿਖਲਾਈ ਕੋਰਸ 'ਚ ਮਸ਼ਹੂਰ ਡਾਕਟਰਾਂ ਨੇ ਸਿਖਿਆਰਥੀਆਂ ਨੂੰ ਕਿ ਕਾਫੀ ਕੁਝ ਸਿਖਾਇਆ।

ਮਾਹਿਰਾਂ ਵੱਲੋਂ ਟ੍ਰੇਨਿੰਗ (Training by experts)

ਡਾ. ਮਨਦੀਪ ਸਿੰਘ ਨੇ ਫਸਲੀ ਵਿਭਿੰਨਤਾ ਦੀ ਮਹੱਤਤਾ ਤੇ ਜੋਰ ਦਿੰਦਿਆਂ ਦੱਸਿਆ ਕਿ ਚੰਗੀ ਕਿਸਮ ਦੇ ਤਿਆਰ ਕੀਤੇ ਫਲਦਾਰ ਬੂਟੇ ਅਤੇ ਵਧੀਆ ਤਰੀਕੇ ਨਾਲ ਤਿਆਰ ਕੀਤੀਆਂ ਪਨੀਰੀਆਂ ਦੀ ਵਰਤੋਂ ਕਰਕੇ ਹੀ ਬਾਗਬਾਨੀ ਦਾ ਵਧੇਰੇ ਝਾੜ ਅਤੇ ਕੁਆਲਟੀ ਪ੍ਰਾਪਤ ਕਰ ਸਕਦੇ ਹਾਂ।

ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਫ਼ਲਦਾਰ ਬੂਟਿਆਂ, ਸਬਜ਼ੀਆਂ ਅਤੇ ਫੁੱਲਾਂ ਦੀਆਂ ਸਿਫਾਰਸ਼ ਕਿਸਮਾਂ ਦੀ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ। ਇੱਹ ਸਿਫਾਰਸ਼ ਕਿਸਮਾਂ ਪੀ.ਏ.ਯੂ. ਲੁਧਿਆਣਾ ਵੱਲੋਂ ਸਿਗੀਆਂ। ਉਨ੍ਹਾਂ ਨੇ ਸਬਜ਼ੀਆਂ ਦੀਆਂ ਵਧੀਆ ਕੁਆਲਟੀ ਦੀਆਂ ਪਨੀਰੀਆਂ ਤਿਆਰ ਕਰਨਾ ਸਿਖਾਇਆ। ਜਿਸ ਵਿੱਚ ਬੈਡ ਤਿਆਰ ਕਰਕੇ ਲਿਫਾਫਿਆਂ ਅਤੇ ਪਲੱਗ ਟ੍ਰੇਅ ਦਾ ਤਰੀਕਾ ਸ਼ਾਮਿਲ ਸੀ। 

ਡਾ. ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦੀ ਕਾਸ਼ਤ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਦੱਸੇ। ਇੱਹ ਸਮੱਸਿਆ ਬੂਟਿਆਂ `ਚ ਖੁਰਾਕੀ ਤੱਤਾਂ ਦੀ ਘਾਟ ਨਾਲ ਹੁੰਦੀ ਹੈ। 

ਡਾ. ਚੇਤਕ ਬਿਸ਼ਨੋਈ, ਸਹਾਇਕ ਵਿਗਿਆਨੀ (ਬਾਗਬਾਨੀ) ਅਤੇ ਡਾ. ਨਵਜੋਤ ਗੁਪਤਾ, ਸਹਾਇਕ ਪ੍ਰੋਫੈਸਰ (ਬਾਗਬਾਨੀ), ਖੇਤਰੀ ਖੋਜ ਕੇਂਦਰ ਬਠਿੰਡਾ, ਨੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਤਿਆਰ ਕਰਨ ਦੀਆਂ ਕਲਮੀ/ਪਿਉਂਦੀ ਤਕਨੀਕਾਂ ਬਾਰੇ ਪ੍ਰੈਕਟੀਕਲ(practical) ਜਾਣਕਾਰੀ ਦਿੱਤੀ।

 ਡਾ. ਰਿਸ਼ੂ ਸ਼ਰਮਾਂ, ਵਿਗਿਆਨੀ (ਫਲੋਰੀਕਲਚਰ ਅਤੇ ਲੈਂਡਸਕੇਪਿੰਗ), ਪੀ.ਏ.ਯੂ. (PAU) ਲੁਧਿਆਣਾ, ਨੇ ਮੌਸਮੀ ਫੁੱਲਾਂ ਦੀ ਪਨੀਰੀਆਂ, ਝਾੜੀਦਾਰ ਵੇਲਾਂ ਅਤੇ ਫੁੱਲਾਂ ਵਾਲੇ ਰੁੱਖਾਂ ਦੇ ਵਾਧੇ ਲਈ ਕਲਮੀ ਤਕਨੀਕਾਂ ਬਾਰੇ ਢੁਕਵੇਂ ਨੁਕਤੇ ਸਾਂਝੇ ਕੀਤਾ।

ਇਹ ਵੀ ਪੜੋ: Low Cost Farming: ਘੱਟ ਪੈਸਿਆਂ 'ਚ ਕਰੋ ਵੱਧ ਖੇਤੀ, ਸੌਖਾ ਢੰਗ ਆਪਣਾ ਕੇ ਹੋ ਜਾਓ ਮਾਲਾਮਾਲ!

ਪਨੀਰੀ ਤਿਆਰ ਕਰਨ ਦੀ ਤਕਨੀਕ

ਪਨੀਰੀ ਤਿਆਰ ਕਰਨ ਦੀ ਤਕਨੀਕ

ਡਾ. ਬੂਟਾ ਸਿੰਘ ਰੋਮਾਣਾ, ਸੀਨੀਅਰ ਪਸਾਰ ਮਾਹਿਰ, ਸੰਗਰੂਰ, ਨੇ ਸਰਦੀ /ਗਰਮੀ/ ਵਰਖਾ ਰੁੱਤ ਦੌਰਾਨ ਦੀਆਂ ਸਿਹਤਮੰਦ ਪਨੀਰੀਆਂ ਤਿਆਰ ਕਰਨ ਦੇ ਤਰੀਕੇ ਸਾਂਝੇ ਕੀਤੇ। ਸਿਖਿਆਰਥੀਆੰ ਨੂੰ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਨਰਸਰੀ ਫਾਰਮਾਂ ਦਾ ਦੌਰਾ ਵੀ ਕਰਾਇਆ ਗਿਆ।

 ਡਾ. ਨਵੀਨ ਗਰਗ, ਸੀਨੀਅਰ ਸਬਜ਼ੀ ਵਿਗਿਆਨੀ,ਖੇਤਰੀ ਖੋਜ ਕੇਂਦਰ ਬਠਿੰਡਾ, ਨੇ ਪੌਲੀਨੈੱਟ ਹਾਊਸ (Polynet House) ਵਿੱਚ ਮਿੱਟੀ ਰਹਿਤ ਮੀਡੀਅਮ (medium) ਵਰਤ ਕੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦੀ ਤਕਨੀਕ ਸਾਂਝੀ ਕੀਤੀ।

Summary in English: Adopt this method for cultivation of horticultural crops, farmers will get good profit!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters