ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿਧਾਨ ਸਭਾ ਚੋਣ (Punjab Assembly Election) ਤੋਂ ਪਹਿਲੇ ਰਾਜ ਦੇ ਸੀਐਮ ਦੇ ਚਹਿਰੇ ਦਾ ਐਲਾਨ ਕਰ ਦਿੱਤਾ ਹੈ । ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤੇ ਭਗਵੰਤ ਮਾਨ (Bhagwant Maan) ਨੂੰ ਮੁੱਖਮੰਤਰੀ ਬਣਾਇਆ ਜਾਵੇਗਾ।
ਆਮ ਆਦਮੀ ਪਾਰਟੀ ਤੋਂ ਸੀਐਮ ਦਾ ਚਿਹਰਾ ਬਣੇ ਭਗਵੰਤ ਸਿੰਘ ਮਾਨ
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ । ਪੰਜਾਬ ਦੇ ਸੀਐਮ ਨੂੰ ਚੁਨਣ ਦੇ ਲਈ 21 ਲੱਖ 59 ਹਜਾਰ ਲੋਕਾਂ ਨੇ ਸਲਾਹ ਦਿੱਤੀ , ਜਿਸ ਵਿਚ 93.3% ਲੋਕ ਭਗਵੰਤ ਸਿੰਘ ਮਾਨ ਦੇ ਨਾਂ ਤੇ ਸਹਿਮਤ ਹਨ ।
ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਲੋਕਤੰਤਰੀ ਤਰੀਕਾ ਅਪਣਾਇਆ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਮੇਰੇ ਛੋਟੇ ਭਰਾ ਵਰਗੇ ਹਨ । ਜੇਕਰ ਮੈਂ ਪਹਿਲਾਂ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੰਦਾ ਤਾਂ ਲੋਕਾਂ ਨੇ ਦੋਸ਼ ਲਗਾਉਣੇ ਸੀ ਕਿਓਂਕਿ ਜਿਆਦਾਤਰ ਲੋਕ ਭਾਈ-ਭਤੀਜਾਵਾਦ ਕਰਦੇ ਹਨ । ਪਰ ਸਾਡੀ ਪਾਰਟੀ ਨੇ ਸੀਐਮ ਦਾ ਚਿਹਰਾ ਚੁਨਣ ਦੇ ਲਈ ਲੋਕਤੰਤਰ ਤਰੀਕੇ ਨੂੰ ਅਪਣਾਇਆ । ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਕਿਸੀ ਪਾਰਟੀ ਨੇ ਸੀਐਮ ਦੇ ਚਿਹਰਾ ਚੁਨਣ ਵਾਸਤੇ ਲੋਕਾਂ ਦੀ ਸਲਾਹ ਲਿੱਤੀ ।
ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਮੰਗੀ ਸੀ ਸਲਾਹ
ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਇਸਦੇ ਲਈ ਇਕ ਮੋਬਾਈਲ ਨੰਬਰ ਜਾਰੀ ਕਰਦੇ ਜਨਤਾ ਦੀ ਸਲਾਹ ਮੰਗੀ ਸੀ ਅਤੇ 3 ਦਿਨਾਂ ਵਿਚ 21 ਲੱਖ ਤੋਂ ਜਿਆਦਾ ਲੋਕਾਂ ਨੇ ਸਲਾਹ ਦਿੱਤੀ । ਲੋਕਾਂ ਨੇ ਫੋਨ ਕਾਲ , whatsapp ਅਤੇ ਮੈਸੇਜ ਦੇ ਜਰੀਏ ਆਪਣੀ ਸਲਾਹ ਦਿੱਤੀ ।
ਜਾਣ ਲਓ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਾਫ ਕਰ ਚੁਕੇ ਸੀ ਕਿ ਉਹ ਪੰਜਾਬ ਵਿਚ ਸੀਐਮ ਦੇ ਦੌਰ ਵਿਚ ਨਹੀਂ ਹਨ । ਫਿਰ ਵੀ ਸਲਾਹਕਾਰੀ ਦੇ ਦੌਰਾਨ ਕੁਝ ਲੋਕਾਂ ਨੇ ਅਰਵਿੰਦ ਕੇਜਰੀਵਾਲ ਦਾ ਨਾਂ ਲਿੱਤਾ ਗਿਆ।
ਮਹੱਤਵਪੂਰਨ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਪੰਜਾਬ ਦਾ ਸੀਐਮ ਦਾ ਚਿਹਰਾ ਸਿੱਖ ਸਮਾਜ ਤੋਂ ਹੀ ਹੋਵੇਗਾ । 2017 ਵਿੱਚ ਆਮ ਆਦਮੀ ਪਾਰਟੀ ਨੂੰ ਇਸੀ ਵਜ੍ਹਾ ਤੋਂ ਝਟਕਾ ਲੱਗਿਆ ਸੀ ਕਿ ਉਨ੍ਹਾਂ ਦੇ ਕੋਲ ਮੁੱਖਮੰਤਰੀ ਦਾ ਚਿਹਰਾ ਨਹੀਂ ਸੀ ਅਤੇ ਵਿਰੋਧੀਆਂ ਨੇ ਕਿਹਾ ਸੀ ਕਿ ਰਾਜ ਦੇ ਬਾਹਰ ਤੋਂ ਆਕੇ ਕੋਈ ਮੁੱਖਮੰਤਰੀ ਕਿਵੇਂ ਬਣ ਸਕਦਾ ਹੈ ?
ਇਹ ਵੀ ਪੜ੍ਹੋ : PAU ਵਿੱਚ ਗਰਮੀ ਰੁੱਤ ਦੀਆਂ ਸਬਜ਼ੀਆਂ ਬਾਰੇ ਕਰਵਾਇਆ ਗਿਆ ਵੈਬੀਨਾਰ
Summary in English: Bhagwant Mann will be AAP's CM candidate in Punjab, Arvind Kejriwal announced