New Rules From April 2023: ਮਾਰਚ ਮਹੀਨਾ ਖ਼ਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਜੇਕਰ ਅਪ੍ਰੈਲ ਦੀ ਗੱਲ ਕਰੀਏ ਤਾਂ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਸ ਮਹੀਨੇ ਤੋਂ ਨਵਾਂ ਵਿੱਤੀ ਸਾਲ ਵੀ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਯਕੀਨੀ ਤੌਰ 'ਤੇ ਅਜਿਹੇ ਕਈ ਵੱਡੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪੈਣ ਵਾਲਾ ਹੈ। ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ ਜਿਨ੍ਹਾਂ 'ਚ ਵੱਡਾ ਬਦਲਾਅ ਹੋਣ ਵਾਲਾ ਹੈ।
ਹਰ ਮਹੀਨੇ ਦੀ ਪਹਿਲੀ ਤਰੀਕ ਆਉਣ ਨਾਲ ਕਈ ਨਿਯਮਾਂ ਵਿੱਚ ਵੀ ਬਦਲਾਅ ਆ ਜਾਉਂਦਾ ਹੈ। ਪਰ ਹਰ ਸਾਲ 1 ਅਪ੍ਰੈਲ ਦੀ ਤਰੀਕ ਆਪਣੇ ਆਪ 'ਚ ਹੀ ਖਾਸ ਮੰਨੀ ਜਾਂਦੀ ਹੈ ਕਿਉਂਕਿ ਇਸ ਦਿਨ ਤੋਂ ਭਾਰਤ 'ਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਇਸ ਸਾਲ ਅਪ੍ਰੈਲ ਮਹੀਨੇ 'ਚ ਕਿਹੜੇ-ਕਿਹੜੇ ਬਦਲਾਅ ਹੋਣ ਜਾ ਰਹੇ ਹਨ।
ਆਧਾਰ-ਪੈਨ ਲਿੰਕ ਲਾਜ਼ਮੀ
ਜੇਕਰ ਤੁਸੀਂ 31 ਮਾਰਚ 2023 ਤੱਕ ਆਪਣਾ ਆਧਾਰ ਅਤੇ ਪੈਨ ਕਾਰਡ ਲਿੰਕ (Aadhaar and PAN card link) ਨਹੀਂ ਕੀਤਾ, ਤਾਂ ਤੁਹਾਡਾ ਪੈਨ ਨੰਬਰ ਅਵੈਧ ਹੋ ਜਾਵੇਗਾ। ਦੱਸ ਦੇਈਏ ਕਿ ਇਸ ਨੂੰ ਦੁਬਾਰਾ ਐਕਟੀਵੇਟ ਕਰਨ ਲਈ ਤੁਹਾਨੂੰ ਆਧਾਰ ਨਾਲ ਲਿੰਕ ਕਰਦੇ ਸਮੇਂ 10,000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ।
ਇਹ ਵੀ ਪੜ੍ਹੋ: Good News: ਹਾੜ੍ਹੀ ਦੇ ਫ਼ਸਲੀ ਕਰਜ਼ੇ ਦੀ ਵਸੂਲੀ ਮੁਲਤਵੀ, ਕਿਸਾਨਾਂ ਦਾ ਵਿਆਜ ਵੀ ਮੁਆਫ਼: CM
ਐਲਪੀਜੀ ਦੀਆਂ ਕੀਮਤਾਂ
ਆਮ ਤੌਰ 'ਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਗੈਸ ਸਿਲੰਡਰ (LPG gas cylinder) ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਅਪ੍ਰੈਲ ਮਹੀਨੇ 'ਚ ਕਮਰਸ਼ੀਅਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੀ ਰਾਹਤ ਮਿਲਦੀ ਹੈ ਜਾਂ ਇਸ 'ਚ ਵਾਧਾ ਦਰਜ ਕੀਤਾ ਜਾਂਦਾ ਹੈ।
LPG ਅਤੇ CNG ਦੀਆਂ ਕੀਮਤਾਂ 'ਚ ਬਦਲਾਅ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਗੈਸ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕਮਰਸ਼ੀਅਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੀ ਰਾਹਤ ਮਿਲਦੀ ਹੈ ਜਾਂ ਇਸ 'ਚ ਵਾਧਾ ਦਰਜ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Punjab 'ਚ ਕਿੰਨੂ ਦੀ ਪੈਦਾਵਾਰ `ਚ ਆਈ ਗਿਰਾਵਟ, ਕਿਸਾਨਾਂ ਵੱਲੋਂ ਖਜੂਰ ਦੀ ਕਾਸ਼ਤ ਲਈ Subsidy ਦੀ ਮੰਗ
ਗੱਡੀਆਂ ਹੋ ਜਾਣਗੀਆਂ ਮਹਿੰਗੀਆਂ
ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਯਾਨੀ ਅਪ੍ਰੈਲ ਮਹੀਨੇ ਦੀ ਪਹਿਲੀ ਤਰੀਕ ਮਹਿੰਗਾਈ ਲਿਆ ਸਕਦੀ ਹੈ। ਕਾਰਨ ਇਹ ਹੈ ਕਿ ਨਵੇਂ ਨਿਕਾਸੀ ਮਾਪਦੰਡਾਂ ਕਾਰਨ ਕੰਪਨੀਆਂ ਦੀ ਲਾਗਤ ਵਧੇਗੀ, ਜਿਸ ਤੋਂ ਬਾਅਦ ਉਹ ਆਪਣੇ ਵਾਹਨਾਂ ਦੀ ਕੀਮਤ ਵਧਾ ਸਕਦੀਆਂ ਹਨ। ਮਾਹਿਰਾਂ ਮੁਤਾਬਕ ਇਨ੍ਹਾਂ ਕੀਮਤਾਂ 'ਚ 50,000 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਸੋਨੇ ਦੀ ਹਾਲਮਾਰਕਿੰਗ ਨਾਲ ਜੁੜੇ ਨਿਯਮਾਂ 'ਚ ਬਦਲਾਅ
ਸੋਨੇ ਦੀ ਹਾਲਮਾਰਕਿੰਗ ਨਾਲ ਜੁੜੇ ਨਿਯਮਾਂ ਵਿੱਚ ਭੰਬਲਭੂਸਾ ਦੂਰ ਕਰਨ ਲਈ ਸਰਕਾਰ ਨੇ ਹੁਣ ਇਨ੍ਹਾਂ ਵਿੱਚ ਇਕਸਾਰਤਾ ਲਿਆਉਣ ਦੀ ਯੋਜਨਾ ਬਣਾਈ ਹੈ। ਇਹ ਨਵਾਂ ਨਿਯਮ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਹੁਣ ਦੇਸ਼ ਵਿੱਚ 4 ਅੰਕਾਂ ਵਾਲੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਵਾਲੇ ਗਹਿਣੇ ਉਪਲਬਧ ਨਹੀਂ ਹੋਣਗੇ। ਸਗੋਂ ਹੁਣ ਸਿਰਫ 6 ਅੰਕਾਂ ਵਾਲੇ HUID ਵਾਲੇ ਗਹਿਣੇ ਹੀ ਖਰੀਦੇ ਅਤੇ ਵੇਚੇ ਜਾ ਸਕਦੇ ਹਨ।
7.5 ਲੱਖ ਆਮਦਨ ਹੋਵੇਗੀ ਟੈਕਸ ਮੁਕਤ
ਦੇਸ਼ 'ਚ ਨਵੀਂ ਟੈਕਸ ਵਿਵਸਥਾ ਦੇ ਤਹਿਤ 7 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ। ਇਸ ਦੇ ਨਾਲ ਹੀ, ਨਵੀਂ ਟੈਕਸ ਪ੍ਰਣਾਲੀ ਵਿੱਚ, 50,000 ਰੁਪਏ ਦੀ ਮਿਆਰੀ ਕਟੌਤੀ ਦਾ ਲਾਭ ਮਿਲੇਗਾ। ਇਸ ਤਰ੍ਹਾਂ ਆਮ ਆਦਮੀ ਦੀ 7.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ।
Summary in English: Big changes to happen in April 2023, these rule changes will directly affect the pocket