1. Home
  2. ਖਬਰਾਂ

ਵੱਡੀ ਖ਼ਬਰ ! ਪਸ਼ੂ ਪਾਲਣ, ਮੱਛੀ ਪਾਲਣ, ਮਧੂਮੱਖੀ ਪਾਲਣ ਅਤੇ ਹਰਬਲ ਖੇਤੀ ਲਈ ਹੋਇਆ ਕਰੋੜੋ ਰੁਪਏ ਦੇ ਪੈਕੇਜ ਦਾ ਐਲਾਨ

ਮੋਦੀ ਸਰਕਾਰ ਨੇ ਮੌਜੂਦਾ ਕੋਰੋਨਾ ਸੰਕਟ ਦੇ ਵਿਚਕਾਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਮੰਗਲਵਾਰ ਨੂੰ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਲ ਇੱਕ ਪ੍ਰੈਸ ਕਾਨਫਰੰਸ ਰਾਹੀਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀਤੀ ਸੀ। ਵਿੱਤ ਮੰਤਰੀ ਨੇ ਕਲ ਕਿਸਾਨਾਂ ਲਈ ਆਰਥਿਕ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਤੋਂ ਪਹਿਲਾਂ ਸ਼ੁਰਵਾਤੀ ਦੋ ਕਿਸ਼ਤਾਂ ਵਿੱਚ MSME ਸੈਕਟਰ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਘੋਸ਼ਿਤ ਕੀਤਾ ਸੀ।

KJ Staff

ਵਿੱਤ ਮੰਤਰੀ ਨੇ ਕਿਸਾਨਾਂ ਲਈ ਕੀਤਾ ਐਲਾਨ

ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ 'ਤੇ ਕੇਂਦਰਤ ਹੋਣਗੀਆਂ |

ਉਹਨਾਂ ਨੇ ਕਲ 11 ਐਲਾਨ ਕੀਤੇ ਸੀ, ਜਿਨ੍ਹਾਂ ਵਿੱਚੋਂ 8 ਬੁਨਿਆਦੀ ਢਾਂਚੇ ਨੂੰ ਮਜ਼ਬੂਤ ​ਕਰਨਾ, ਸਮਰੱਥਾ ਅਤੇ ਬਿਹਤਰ ਲੌਜਿਸਟਿਕ ਦੇ ਨਿਰਮਾਣ ਨਾਲ ਸਬੰਧਤ ਹਨ, ਜਦੋਂ ਕਿ ਬਾਕੀ 3 ਪ੍ਰਬੰਧਕੀ ਸੁਧਾਰਾਂ ਨਾਲ ਸਬੰਧਤ ਹਨ |

ਸਰਕਾਰ ਖੇਤੀਬਾੜੀ ਢਾਂਚੇ ਲਈ ਇਕ ਲੱਖ ਕਰੋੜ ਦੇਵੇਗੀ। ਇਹ ਐਗਰੀਗ੍ਰੇਟਸ,ਐਫਪੀਓ, ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਆਦਿ ਜਿਵੇਂ ਕਿ ਕੋਲਡ ਸਟੋਰੇਜ ਦੇ ਲਈ ਫਾਰਮ ਗੇਟ ਇਂਫਾਸਟਰਕਚ ਢਾਂਚੇ ਦੇ ਵਿਕਾਸ ਨੂੰ ਦਿੱਤੇ ਜਾਣਗੇ |

ਸਰਕਾਰ ਨੇ ਮਾਈਕਰੋ ਫੂਡ ਐਂਟਰਪ੍ਰਾਈਜਜ਼ (ਐਮ.ਐਫ.ਈ.) ਦੇ ਲਈ 10,000 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਪ੍ਰਧਾਨ ਮੰਤਰੀ ਦੀ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਮਜ਼ਬੂਤ ​​ਕਰੇਗੀ।

ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ, ਇਸ ਦੀ ਘੋਸ਼ਣਾ ਬਜਟ ਵਿੱਚ ਕੀਤੀ ਗਈ ਸੀ, ਜੋ ਕੋਰੋਨਾ ਕਾਰਨ ਤੁਰੰਤ ਲਾਗੂ ਕੀਤੀ ਜਾ ਰਹੀ ਹੈ। ਮਛੇਰਿਆਂ ਨੂੰ ਨਵੀਆਂ ਕਿਸ਼ਤੀਆਂ ਦਿੱਤੀਆਂ ਜਾਣਗੀਆਂ. 55 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਨਾਲ ਭਾਰਤ ਦੀ ਬਰਾਮਦ ਦੁੱਗਣੀ ਹੋ ਕੇ 1 ਲੱਖ ਕਰੋੜ ਰੁਪਏ ਹੋ ਜਾਵੇਗੀ। ਅਗਲੇ 5 ਸਾਲਾਂ ਵਿੱਚ, 70 ਮਿਲੀਅਨ ਟਨ ਵਾਧੂ ਮੱਛੀ ਉਤਪਾਦਨ ਹੋਵੇਗਾ |

15,000 ਕਰੋੜ ਰੁਪਏ ਦਾ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਸ਼ੁਰੂ ਕੀਤਾ ਜਾਵੇਗਾ। ਇਹ ਪਸ਼ੂ ਪਾਲਣ ਨਾਲ ਜੁੜੇ ਲੋਕਾਂ ਦੀ ਮਦਦ ਕਰੇਗਾ |

ਮਧੂ ਮੱਖੀ ਪਾਲਣ 'ਤੇ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਮਧੂ ਮੱਖੀ ਪਾਲਕਾਂ ਨੂੰ ਦੋ ਲੱਖ ਤੋਂ ਵੱਧ ਦੀ ਮਦਦ ਕਰੇਗਾ |

ਹਰਬਲ ਖੇਤੀ ਨੂੰ ਉਤਸ਼ਾਹਤ ਕਰਨ ਲਈ 4000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਅਗਲੇ 2 ਸਾਲਾਂ ਵਿੱਚ 10,00,000 ਹੈਕਟੇਅਰ ਜ਼ਮੀਨ ਕਵਰ ਕੀਤੀ ਜਾਏਗੀ |

ਟਾਪ ਤੋਂ ਟੋਟਲ ਸਕੀਮ ਦੇ ਲਈ 500 ਕਰੋੜ ਰੁਪਏ ਦਾ ਲਾਭ ਦਿੱਤਾ ਜਾਵੇਗਾ। ਟਮਾਟਰ, ਆਲੂ ਅਤੇ ਪਿਆਜ਼ ਲਈ ਲਾਗੂ ਸਕੀਮ ਨੂੰ ਸਾਰੇ ਫਲਾਂ ਅਤੇ ਸਬਜ਼ੀਆਂ ਲਈ ਲਾਗੂ ਕੀਤਾ ਜਾਵੇਗਾ | ਇਸਦੇ ਤਹਿਤ ਵਧੇਰੇ ਖੇਤਰਾਂ ਤੋਂ ਘਾਟੇ ਵਾਲੇ ਖੇਤਰਾਂ ਵਿੱਚ ਭੇਜਣ ਲਈ ਕੋਲਡ ਸਟੋਰੇਜ ਅਤੇ ਆਵਾਜਾਈ ਲਈ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਏਗੀ |

Summary in English: big news ! Crore rupees package announced to promote animal husbandry, fisheries, bee keeping and herbal farming

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters