Fertilizers: ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੀ ਗੱਲ ਹੋਵੇ ਜਾਂ ਫ਼ਸਲਾਂ ਦੀ ਉਤਪਾਦਕਤਾ, ਇਨ੍ਹਾਂ ਸਾਰੇ ਕੰਮਾਂ ਲਈ ਵੱਖੋ-ਵੱਖਰੇ ਪੌਸ਼ਟਿਕ ਤੱਤ, ਖਾਦਾਂ ਅਤੇ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਖਾਦਾਂ ਦੀਆਂ ਵਧਦੀਆਂ ਕੀਮਤਾਂ ਤੇ ਕਾਲਾਬਾਜ਼ਾਰੀ ਕਿਸਾਨਾਂ ਲਈ ਹੀ ਨਹੀਂ ਸਗੋਂ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹੇ 'ਚ ਕਣਕ ਦੀ ਬਿਜਾਈ ਤੋਂ ਪਹਿਲਾਂ ਯੂਰੀਆ, ਡੀ.ਏ.ਪੀ ਸਮੇਤ ਇਨ੍ਹਾਂ ਖਾਦਾਂ 'ਤੇ ਵੱਡੀ ਖਬਰ ਆਈ ਹੈ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ...
Urea-DAP-NPK-MOP Price: ਇਹ ਗੱਲ ਤਾਂ ਸਭ ਜਾਣਦੇ ਨੇ ਕਿ ਖਾਦ ਦੀ ਖੇਤੀਬਾੜੀ ਖੇਤਰ 'ਚ ਅਹਿਮ ਭੂਮਿਕਾ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਦੀ ਗੱਲ ਹੋਵੇ ਜਾਂ ਫ਼ਸਲਾਂ ਦੀ ਉਤਪਾਦਕਤਾ ਵਧਾਉਣ ਦਾ ਮੁੱਦਾ, ਇਨ੍ਹਾਂ ਸਾਰੇ ਕੰਮਾਂ ਲਈ ਵੱਖੋ-ਵੱਖਰੇ ਪੌਸ਼ਟਿਕ ਤੱਤ, ਖਾਦਾਂ ਅਤੇ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਖਾਦਾਂ ਦੀਆਂ ਕੀਮਤਾਂ 'ਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਯੂਰੀਆ ਦੇ ਕੱਚੇ ਮਾਲ ਦੀ ਕੀਮਤ ਵਧਣ ਅਤੇ ਕੱਚੇ ਮਾਲ ਦੀ ਦਰਾਮਦ ਘਟਣ ਕਾਰਨ ਦੇਸ਼ ਵਿੱਚ ਯੂਰੀਆ ਖਾਦ ਦੀ ਘਾਟ ਝੱਲਣੀ ਪੈ ਰਹੀ ਹੈ।
ਜਿਕਰਯੋਗ ਹੈ ਕਿ ਖਾਦਾਂ ਦੀ ਘਾਟ ਕਾਰਨ ਮੰਗ ਪੂਰੀ ਨਹੀਂ ਹੋ ਰਹੀ ਹੈ। ਜਦੋਂਕਿ, ਹਾੜੀ ਸੀਜ਼ਨ ਵਿੱਚ ਯੂਰੀਆ ਖਾਦ ਦੀ ਲੋੜ ਸਭ ਤੋਂ ਵੱਧ ਹੁੰਦੀ ਹੈ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਹਾੜੀ ਦੇ ਸੀਜ਼ਨ ਵਿੱਚ ਯੂਰੀਆ ਖਾਦ ਲਈ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਣਕ ਦੀ ਬਿਜਾਈ ਤੋਂ ਪਹਿਲਾਂ ਖਾਦਾਂ ਬਾਰੇ ਵੱਡੀ ਖਬਰ
ਹਾੜੀ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਅਜਿਹੇ 'ਚ ਕਿਸਾਨਾਂ ਨੂੰ ਖਾਦ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਹਾਲਾਂਕਿ, ਇਸ ਸਾਲ ਔਸਤ ਤੋਂ ਵੱਧ ਮੀਂਹ ਪੈਣ ਮਗਰੋਂ ਹਾੜ੍ਹੀ ਦੀ ਫ਼ਸਲ ਹੇਠ ਰਕਬਾ ਵੀ ਵਧਣ ਦੀ ਖ਼ਬਰ ਹੈ। ਅਜਿਹੇ 'ਚ ਪਿਛਲੇ ਸਾਲ ਨਾਲੋਂ ਕਿਸਾਨਾਂ ਨੂੰ ਇਸ ਸਾਲ ਜ਼ਿਆਦਾ ਯੂਰੀਆ ਖਾਦ ਦੀ ਲੋੜ ਪਵੇਗੀ। ਪਰ ਕਣਕ ਦੀ ਬਿਜਾਈ ਤੋਂ ਪਹਿਲਾਂ ਯੂਰੀਆ ਅਤੇ ਡੀਏਪੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਯੂਰੀਆ ਦੇ ਕੱਚੇ ਮਾਲ ਦੀ ਕੀਮਤ ਵਧਣ ਅਤੇ ਕੱਚੇ ਮਾਲ ਦੀ ਦਰਾਮਦ ਘਟਣ ਕਾਰਨ ਦੇਸ਼ ਵਿੱਚ ਯੂਰੀਆ ਖਾਦ ਦੀ ਕਮੀ ਹੋ ਗਈ ਹੈ।
ਸੇਵਾ ਸਹਿਕਾਰੀ ਸਭਾਵਾਂ ਕੋਲ ਖਾਦ ਦਾ ਸਟਾਕ
ਇੱਕ ਰਿਪੋਰਟ ਮੁਤਾਬਿਕ ਖਾਦ ਦੀ ਘਾਟ ਕਾਰਨ ਮਾਰਫੈਡ ਭੋਪਾਲ ਵੱਲੋਂ ਐਫਪੀਓਜ਼ (FPO) ਨੂੰ ਖਾਦ ਦੇਣਾ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਐਫਪੀਓ ਨਾਲ ਜੁੜੇ ਕਿਸਾਨਾਂ 'ਚ ਰੋਸ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਵੇਲੇ ਯੂਰੀਆ ਖਾਦ ਸਿਰਫ਼ ਸੇਵਾ ਸਹਿਕਾਰੀ ਸਭਾਵਾਂ ਕੋਲ ਹੀ ਆ ਰਹੀ ਹੈ, ਪਰ ਇਹ ਵੀ ਕਾਫ਼ੀ ਨਹੀਂ ਹੈ। ਜਿਸ ਕਾਰਨ ਕਿਸਾਨ ਹੁਣ ਤੋਂ 400 ਤੋਂ 500 ਰੁਪਏ ਵਿੱਚ ਯੂਰੀਆ ਖਾਦ ਦੀ ਇੱਕ ਬੋਰੀ ਖਰੀਦਣ ਲਈ ਮਜਬੂਰ ਹਨ।
ਜਾਣੋ ਸਾਰੀਆਂ ਖਾਦਾਂ ਦੀ ਕੀਮਤ
ਯੂਰੀਆ ਦੀ ਕੀਮਤ ਕੇਂਦਰ ਸਰਕਾਰ ਨੇ ਤੈਅ ਕੀਤੀ ਹੈ। ਹਾਲਾਂਕਿ, ਸਰਕਾਰ ਨੇ ਯੂਰੀਆ ਅਤੇ ਹੋਰ ਖਾਦਾਂ ਦੇ ਭਾਅ ਨੂੰ ਲੈ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਪਰ ਇਹ ਰਾਹਤ ਖਾਦਾਂ ਦੀ ਕਾਲਾਬਾਜ਼ਾਰੀ ਹੋਣ ਕਾਰਨ ਨਾਂਹ ਦੇ ਬਰਾਬਰ ਹੈ। ਦੱਸ ਦੇਈਏ ਕਿ ਸਰਕਾਰ ਦੇ ਨਾਂ 'ਤੇ ਵੀ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ, ਮਜਬੂਰਨ ਕਿਸਾਨਾਂ ਨੂੰ ਕਾਲਾਬਾਜ਼ਾਰੀ ਕਰਕੇ ਮਹਿੰਗੇ ਭਾਅ 'ਤੇ ਖਾਦ ਖਰੀਦਣੀ ਪੈ ਰਹੀ ਹੈ।
ਇਹ ਵੀ ਪੜ੍ਹੋ: ਬਜ਼ਾਰ ਵਿੱਚ DAP ਦੀ ਨਵੀਂ ਕੀਮਤ, ਜਾਣੋ ਖਾਦ ਲਈ ਸਰਕਾਰੀ ਨਿਯਮ ਤੇ ਵਿਸ਼ੇਸ਼ਤਾਵਾਂ
ਸਾਉਣੀ ਸੀਜ਼ਨ 'ਚ ਖਾਦ ਦੀਆਂ ਕੀਮਤਾਂ:
Urea - 266.50 ਰੁਪਏ ਪ੍ਰਤੀ ਥੈਲਾ (45 ਕਿਲੋ)
MOP - 1,700 ਰੁਪਏ ਪ੍ਰਤੀ ਥੈਲਾ (50 ਕਿਲੋ)
DAP - 1,350 ਰੁਪਏ ਪ੍ਰਤੀ ਥੈਲਾ (50 ਕਿਲੋ)
NPK - 1,470 ਰੁਪਏ ਪ੍ਰਤੀ ਥੈਲਾ (50 ਕਿਲੋ)
ਹੁਣ ਇਸ ਰੇਟ 'ਤੇ ਮਿਲਣਗੀਆਂ ਖਾਦਾਂ:
Urea - 2,450 ਰੁਪਏ ਪ੍ਰਤੀ ਥੈਲਾ (45 ਕਿਲੋ)
NPK - 3,291 ਰੁਪਏ ਪ੍ਰਤੀ ਥੈਲਾ (50 ਕਿਲੋ)
MOP - 2,654 ਰੁਪਏ ਪ੍ਰਤੀ ਥੈਲਾ (50 ਕਿਲੋ)
DAP - 4,073 ਰੁਪਏ ਪ੍ਰਤੀ ਥੈਲਾ (50 ਕਿਲੋ)
ਦੱਸ ਦੇਈਏ ਕਿ ਦੇਸ਼ ਦੇ ਕਿਸਾਨ ਖੇਤੀ ਵਿੱਚ ਵੱਧ ਉਤਪਾਦਨ ਲਈ ਯੂਰੀਆ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਅਜਿਹੇ 'ਚ ਸਾਉਣੀ ਤੇ ਹਾੜੀ ਦੇ ਸੀਜ਼ਨ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਲਈ ਵੱਖ-ਵੱਖ ਕਿਸਮਾਂ ਦੀਆਂ ਖਾਦਾਂ ਦੀ ਲੋੜ ਹੁੰਦੀ ਹੈ। ਗੱਲ ਕਰੀਏ ਪਿਛਲੇ ਸਾਲ ਦੀ, ਤਾਂ ਬੀਤੇ ਸਾਲ ਦੇਸ਼ ਵਿੱਚ ਯੂਰੀਆ ਦੀ ਲੋੜ 350.51 ਲੱਖ ਟਨ, ਐਨਪੀਕੇ 125.82 ਲੱਖ ਟਨ, ਐਮਓਪੀ 34.32 ਲੱਖ ਟਨ ਅਤੇ ਡੀਏਪੀ 119.18 ਲੱਖ ਟਨ ਸੀ।
Summary in English: Big news on Urea-DAP-NPK-MOP, Fertilizer price change before wheat sowing