1. Home
  2. ਖਬਰਾਂ

Budget 2022: ਜਨ ਧਨ ਯੋਜਨਾ ਦੇ ਤੀਜੇ ਪੜਾਅ ਦਾ ਹੋ ਸਕਦਾ ਹੈ ਐਲਾਨ

Budget 2022 ਦੀ ਤਿਆਰੀ ਜੋਰਾਂ ਤੇ ਹੈ । ਸਰਕਾਰ, ਜਨਤਾ ਅਤੇ ਇਕੋਨਮੀ ਦੇ ਲਈ ਇਸ ਸਾਲ ਦਾ ਬਜਟ ਬਹੁਤ ਅਹਿਮ ਰਹਿਣ ਵਾਲਾ ਹੈ । ਜਾਣਕਾਰੀ ਅਨੁਸਾਰ , ਵਿੱਤੀ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬੈਕਿੰਗ ਸੈਕਟਰ ਦੇ ਲਈ ਵੱਡਾ ਐਲਾਨ ਕਰ ਸਕਦੀ ਹੈ ।

Pavneet Singh
Pavneet Singh
PM Jan Dhan Yojana

PM Jan Dhan Yojana

Budget 2022 ਦੀ ਤਿਆਰੀ ਜੋਰਾਂ ਤੇ ਹੈ । ਸਰਕਾਰ, ਜਨਤਾ ਅਤੇ ਇਕੋਨਮੀ ਦੇ ਲਈ ਇਸ ਸਾਲ ਦਾ ਬਜਟ ਬਹੁਤ ਅਹਿਮ ਰਹਿਣ ਵਾਲਾ ਹੈ । ਜਾਣਕਾਰੀ ਅਨੁਸਾਰ , ਵਿੱਤੀ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬੈਕਿੰਗ ਸੈਕਟਰ ਦੇ ਲਈ ਵੱਡਾ ਐਲਾਨ ਕਰ ਸਕਦੀ ਹੈ । ਸਰਕਾਰ ਇਸ ਬਜਟ ਵਿਚ ਜਨਧਨ ਯੋਜਨਾ (Jan Dhan Yojana) ਦੇ ਤੀਜੇ ਪੜਾਵ ਨੂੰ ਸ਼ੁਰੂ ਕਰ ਸਕਦੀ ਹੈ । ਇਸ ਦੇ ਤਹਿਤ ਜਿੰਨੇ ਵੀ ਜਨਧਨ ਖਾਤਾ ਹੋਲਡਰ ਹਨ , ਉਨ੍ਹਾਂ ਨੂੰ ਡਿਜਿਟਲ ਬੈਕਿੰਗ ਅਤੇ ਡੋਰ ਸਟੈਪ ਬੈਕਿੰਗ ਦੀ ਸਹੂਲਤ ਤੋਂ ਜੋੜਨ ਦਾ ਕੰਮ ਕੀਤਾ ਜਾਵੇਗਾ । ਡਿਜਿਟਲ ਬੈਕਿੰਗ ਸੇਵਾ ਦੀ ਸ਼ੁਰੂਆਤ ਹੋ ਜਾਣ ਦੇ ਬਾਅਦ ਜਨਧਨ ਖਾਤਾ ਹੋਲਡਰ ਮੋਬਾਈਲ ਤੋਂ ਵੀ ਬੈਕਿੰਗ ਸਰਵਿਸ ਦਾ ਲਾਭ ਚੁੱਕ ਸਕਣਗੇ ।

ਜਾਣਕਾਰੀ ਇਹ ਵੀ ਹੈ ਕੀ ਜਨਧਨ ਖਾਤੇ ਤੋਂ ਅਟੱਲ ਪੈਨਸ਼ਨ ਯੋਜਨਾ , ਸੁਕੰਨਿਆ ਸਮਰਿੱਧੀ ਯੋਜਨਾ ਵਰਗੀ ਯੋਜਨਾਵਾਂ ਨੂੰ ਲਿੰਕ ਕੀਤਾ ਜਾ ਸਕਦਾ ਹੈ । ਮਤਲਬ , ਜਨਧਨ ਖਾਤੇ ਤੋਂ ਵੀ ਇਨ੍ਹਾਂ ਯੋਜਨਾਵਾਂ ਵਿਚ ਜਮਾ ਕਿੱਤੀ ਜਾ ਸਕਦੀ ਹੈ । ਇਸ ਦੇ ਕਾਰਨ ਇਨ੍ਹਾਂ ਯੋਜਨਾਵਾਂ ਦਾ ਦਾਇਰਾ ਹੋਰ ਜਿਆਦਾ ਵੱਧ ਜਾਵੇਗਾ ।

44 ਕਰੋੜ ਤੋਂ ਵੱਧ ਜਨਧਨ ਖਾਤੇ

ਜਨਧਨ ਖਾਤਿਆਂ ਦੇ ਅਧੀਨ 44.33 ਕਰੋੜ ਖਾਤੇ ਖੋਲ੍ਹੇ ਜਾ ਚੁਕੇ ਹਨ । ਸਰਕਾਰ ਦਾ ਮਕਸਦ ਇਨ੍ਹਾਂ ਖਾਤੇ ਹੋਲਡਰਾਂ ਨੂੰ ਸੁਕੰਨਿਆ ਸਮਰਿੱਧੀ ਯੋਜਨਾ ਤੋਂ ਜੋੜਨ ਦਾ ਹੈ । ਦੱਸ ਦਈਏ ਕੀ ਜ਼ਿਆਦਾਤਰ ਜਨਧਨ ਖਾਤੇ ਸਰਕਾਰੀ ਬੈਂਕਾਂ ਵਿਚ ਖੋਲੇ ਗਏ ਹਨ । ਇਨ੍ਹਾਂ ਬੈਂਕ ਖਾਤਿਆਂ ਵਿਚ 1 ਲੱਖ 54 ਹਜਾਰ 916 ਕਰੋੜ ਰੁਪਏ ਜਮਾ ਹਨ ।

2014 ਵਿਚ ਇਸ ਯੋਜਨਾ ਨੂੰ ਸ਼ੁਰੂ ਕਿੱਤਾ ਗਿਆ ਸੀ

ਇਸ ਯੋਜਨਾ ਨੂੰ 2014 ਵਿਚ ਸ਼ੁਰੂ ਕੀਤਾ ਗਿਆ ਸੀ । ਜਨਧਨ ਯੋਜਨਾ ਨੂੰ ਇਸ ਲਈ ਸ਼ੁਰੂ ਕਿੱਤਾ ਗਿਆ ਸੀ ਤਾਕਿ ਦੇਸ਼ ਦੇ ਸਾਰੇ ਲੋਕਾਂ ਨੂੰ ਬੈਕਿੰਗ ਸਿਸਟਮ ਤੋਂ ਜੋੜਿਆ ਜਾ ਸਕੇ । PMJDY ਖਾਤੇ ਵਿਚ ਘਟੋ-ਘਟ ਬੈਲੇਂਸ ਰੱਖਣ ਦੀ ਜਰੂਰਤ ਨਹੀਂ ਹੁੰਦੀ ਹੈ । ਇਸ ਖਾਤੇ ਹੋਲਡਰ ਨੂੰ Rupay ਡੈਬਿਟ ਕਾਰਡ ਜਾਰੀ ਕਿੱਤਾ ਜਾਂਦਾ ਹੈ । ਇਸ ਤੋਂ ਇਲਾਵਾ 2 ਲੱਖ ਦਾ ਦੁਰਘਟਨਾ ਬੀਮਾ ਮਿਲਦਾ ਹੈ । 10 ਹਜਾਰ ਦੇ ਓਵਰਡਰਾਫਟ ਦੀ ਸਹੂਲਤ ਮਿਲਦੀ ਹੈ।

ਜਨਧਨ ਖਾਤਾ ਖੋਲਣ ਦੇ ਲਈ ਦਸਤਾਵੇਜ :-

ਜਨਧਨ ਖਾਤਾ ਖੋਲਣ ਦੇ ਲਈ ਕੇਵਾਏਸੀ ਦੀ ਪ੍ਰੀਕ੍ਰਿਆ ਬਹੁਤ ਆਸਾਨ ਹੈ । ਹੇਠਾਂ ਦੱਸੇ ਗਏ ਕਿਸੀ ਇਕ ਦਸਤਾਵੇਜ ਨੂੰ ਜਮਾ ਕਰਨ ਦੇ ਬਾਅਦ ਐਸਬੀਆਈ ਜਾਂ ਹੋਰ ਕਿਸੀ ਵੀ ਬੈਂਕ ਵਿਚ ਜਨਧਨ ਖਾਤਾ ਖੋਲ ਸਕਦੇ ਹੋ :-

  • ਪਾਸਪੋਰਟ

  • ਡ੍ਰਾਇਵਿੰਗ ਲਾਇਸੇੰਸ

  • ਪੈਨ ਕਾਰਡ

  • ਆਧਾਰ ਕਾਰਡ

  • ਵੋਟਰ ਆਈਡੀ ਕਾਰਡ

  • ਨਰੇਗਾ ਦੁਆਰਾ ਜਾਰੀ ਕੀਤਾ ਜਾਬ ਕਾਰਡ ਜਿਸ 'ਤੇ ਰਾਜ ਸਰਕਾਰ ਦੀ ਮੋਹਰ ਲੱਗੀ ਹੋਈ ਹੈ

  • ਕੇਂਦਰੀ ਜਾਂ ਰਾਜ ਸਰਕਾਰ, ਕਾਨੂੰਨੀ ਜਾਂ ਰੈਗੂਲੇਟਰੀ ਅਥਾਰਟੀ, ਸਰਕਾਰੀ ਕੰਪਨੀ, ਵਪਾਰਕ ਬੈਂਕ, ਸਰਕਾਰੀ ਵਿੱਤੀ ਸੰਸਥਾ ਦੁਆਰਾ

    ਜਾਰੀ ਕੀਤਾ ਪਛਾਣ ਪੱਤਰ

  • ਗਜ਼ਟਿਡ ਅਫਸਰ ਦੁਆਰਾ ਹਸਤਾਖਰਿਤ ਤਸਦੀਕ ਫੋਟੋ ਵਾਲਾ ਪੱਤਰ    

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਚ Status ਨੂੰ ਦੇਖਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ

Summary in English: Budget 2022: The third phase of Jan Dhan Yojana may be announced

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters