ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਨੌਕਰੀ ਪਾਉਣ ਦਾ ਸੁਪਨਾ ਦੇਸ਼ ਦੇ ਹਰ ਨੌਜਵਾਨ ਦਾ ਹੈ। ਜਿਸ ਨਾਲ ਉਹ ਨਾ ਕੇਵਲ ਆਪਣੀ ਸਗੋਂ ਦੇਸ਼ ਦੀ ਵੀ ਤਰੱਕੀ ਲਈ ਕੰਮ ਕਰਦੇ ਹਨ। ਜੇਕਰ ਤੁਸੀਂ ਵੀ UPSC `ਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਇਸ ਲੇਖ ਤੋਂ UPSC `ਚ ਨਿਕਲਿਆਂ ਭਰਤੀਆਂ ਦੀ ਜਾਣਕਾਰੀ ਪ੍ਰਾਪਤ ਕਰੋ। ਇਨ੍ਹਾਂ ਨੌਕਰੀਆਂ ਲਈ ਉਮੀਦਵਾਰ ਨਿਰਧਾਇਤ ਸਮੇਂ ਤੋਂ ਪਹਿਲਾਂ ਆਪਣਾ ਨਾਮ ਰਜਿਸਟਰ ਕਰਾ ਲੈਣ। ਇਨ੍ਹਾਂ ਅਸਾਮੀਆਂ ਦੀ ਹੋਰ ਜਾਣਕਾਰੀ ਲਈ ਇਸ ਲੇਖ ਨੂੰ ਪੜ੍ਹੋ...
ਆਖਰੀ ਮਿਤੀ:
ਯੋਗ ਤੇ ਚਾਹਵਾਨ ਉਮੀਦਵਾਰ ਭਰਤੀ ਪ੍ਰਕਿਰਿਆ `ਚ ਹਿੱਸਾ ਲੈਣ ਲਈ 13 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ:
ਇਨ੍ਹਾਂ ਅਹੁਦਿਆਂ `ਤੇ ਭਰਤੀ ਲਈ ਉਮੀਦਵਾਰਾਂ ਕੋਲ ਸੀ.ਏ (CA), ਐਮ.ਬੀ.ਏ (MBA), ਬੀ.ਈ (BE), ਬੀ.ਟੈਕ (B.Tech), ਇੰਜੀਨੀਅਰਿੰਗ (Engineering), ਬੀ.ਐਸ.ਸੀ (B.Sc), ਗ੍ਰੈਜੂਏਸ਼ਨ (Graduation), ਪੋਸਟ ਗ੍ਰੈਜੂਏਸ਼ਨ (Post graduation), ਮਾਸਟਰ ਡਿਗਰੀ (Master's degree) ਤੇ ਡਿਪਲੋਮਾ (Diploma) ਹੋਣਾ ਚਾਹੀਦਾ ਹੈ।
43 ਅਸਾਮੀਆਂ ਦਾ ਵੇਰਵਾ:
● ਐਸ.ਐਫ.ਆਈ.ਓ (SFIO) ਲਈ 12 ਅਹੁਦੇ
● ਸਪੈਸ਼ਲਿਸਟ ਗ੍ਰੇਡ 3 ਲਈ 28 ਅਹੁਦੇ
● ਅਸਿਸਟੈਂਟ ਪ੍ਰੋਫੈਸਰ (ਆਯੁਰਵੇਦ) ਲਈ 1 ਪੋਸਟ
● ਅਸਿਸਟੈਂਟ ਪ੍ਰੋਫੈਸਰ (ਯੂਨਾਨੀ) ਲਈ 1 ਪੋਸਟ
● ਵੈਟਰਨਰੀ ਅਫਸਰ ਲਈ 10 ਅਹੁਦੇ
ਅਰਜ਼ੀ ਕਿਵੇਂ ਦੇਣੀ ਹੈ?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਅਧਿਕਾਰਤ ਵੈੱਬਸਾਈਟ @upsconline.nic.in 'ਤੇ ਜਾ ਕੇ ਔਨਲਾਈਨ ਰਜਿਸਟਰੇਸ਼ਨ ਕਰਨੀ ਪਵੇਗੀ। ਰਜਿਸਟਰੇਸ਼ਨ ਕਰਾਉਣ ਲਈ ਇਸ ਲਿੰਕ `ਤੇ ਕਲਿੱਕ ਕਰੋ।
ਅਰਜ਼ੀ ਲਈ ਫੀਸ:
ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਜਨਰਲ (General) ਤੇ ਓਬੀਸੀ (OBC) ਉਮੀਦਵਾਰਾਂ ਲਈ 25 ਰੁਪਏ ਨਿਰਧਾਰਤ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ SC, ST, PWD ਉਮੀਦਵਾਰਾਂ ਲਈ ਛੋਟ ਹੈ।
ਉਮਰ ਸੀਮਾ:
ਜਿਨ੍ਹਾਂ ਉਮੀਦਵਾਰਾਂ ਦੀ ਉਮਰ 40 ਸਾਲ ਹੈ, ਉਹ ਇਸ ਭਰਤੀ ਲਈ ਯੋਗ ਹਨ।
ਇਹ ਵੀ ਪੜ੍ਹੋ : ਇੰਡੋ ਤਿੱਬਤੀ ਬਾਰਡਰ ਪੁਲਿਸ ਨੇ ਕਾਂਸਟੇਬਲ ਦੀਆਂ 108 ਅਸਾਮੀਆਂ ਲਈ ਮੰਗੀਆਂ ਅਰਜ਼ੀਆਂ
ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਹੁਦਿਆਂ `ਤੇ ਉਮੀਦਵਾਰਾਂ ਦੀ ਚੋਣ ਦੋ ਪ੍ਰਕਿਰਿਆ ਰਾਹੀਂ ਕੀਤੀ ਜਾਏਗੀ। ਪਹਿਲੀ ਲਿਖਤੀ ਪ੍ਰੀਖਿਆ (Written examination) ਦੇ ਆਧਾਰ 'ਤੇ ਅਤੇ ਦੂਜੀ ਇੰਟਰਵਿਊ (interview) ਦੇ ਆਧਾਰ 'ਤੇ ਕੀਤੀ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ 'ਚੋਂ ਪਾਸ ਹੋਏ ਉਮੀਦਵਾਰ ਹੀ ਇਸ ਨੌਕਰੀ ਲਈ ਚੁਣੇ ਜਾਣਗੇ।
ਜ਼ਰੂਰੀ ਦਸਤਾਵੇਜ਼:
● ਯੋਗਤਾ ਸਰਟੀਫਿਕੇਟ (Qualification Certificate)
● ਆਧਾਰ ਕਾਰਡ (Aadhar card)
● ਡ੍ਰਾਇਵਿੰਗ ਲਾਇਸੇੰਸ (Driving license)
● ਪੈਨ ਕਾਰਡ (Pan Card)
● ਜਾਤੀ ਸਰਟੀਫਿਕੇਟ (Caste certificate)
● ਰਿਹਾਇਸ਼ੀ ਪ੍ਰਮਾਣ ਪੱਤਰ (Residence Certificate)
● ਜਨਮ ਪ੍ਰਮਾਣ ਪੱਤਰ (Birth Certificate)
● ਰੁਜ਼ਗਾਰ ਐਕਸਚੇਂਜ ਰਜਿਸਟ੍ਰੇਸ਼ਨ ਸਰਟੀਫਿਕੇਟ (Employment Exchange Registration Certificate)
Summary in English: Bumper Recruitment in UPSC, send your applications before the last date