1. Home
  2. ਖਬਰਾਂ

CAGDI Recruitment 2020:ਕੇਂਦਰੀ ਖੇਤੀਬਾੜੀ ਇੰਸਟੀਚਿਯੂਟ ਵਿੱਚ ਨਿਕਲਿਆ ਹਜ਼ਾਰਾਂ ਅਸਾਮੀਆਂ ਲਈ ਭਰਤੀਆਂ, ਛੇਤੀ ਦੇਵੋ ਅਰਜੀ

ਖੇਤੀਬਾੜੀ ਸੰਸਥਾਵਾਂ ਵਿੱਚ ਨੌਕਰੀਆਂ ਦੀ ਭਾਲ ਕਰਨ ਵਾਲੇ ਲੋਕਾਂ ਲਈ ਇੱਕ ਚੰਗਾ ਮੌਕਾ ਹੈ. ਦਰਅਸਲ, ਕੇਂਦਰੀ ਖੇਤੀਬਾੜੀ ਵਿਕਾਸ ਸੰਸਥਾ, ਜਿਸ ਨੂੰ ਸੀਏਜੀਡੀਆਈ (CAGDI) ਵੀ ਕਿਹਾ ਜਾਂਦਾ ਹੈ, ਨੇ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀਆਂ ਕਢਿਆ ਹਨ | ਜਿਸ ਦੀ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਇਸਦੇ ਲਈ ਯੋਗ ਅਤੇ ਚਾਹਵਾਨ ਉਮੀਦਵਾਰ ਸੰਸਥਾ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਬਿਨੈ ਕਰ ਸਕਦੇ ਹਨ | ਇਸ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 25 ਜੂਨ, 2020 ਨਿਰਧਾਰਤ ਕੀਤੀ ਗਈ ਹੈ | ਇਸ ਤੋਂ ਬਾਅਦ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ |

KJ Staff

ਪੋਸਟਾਂ ਦਾ ਪੂਰਾ ਵੇਰਵਾ

ਅਹੁਦਿਆਂ ਦਾ ਨਾਮ:

ਵਪਾਰ ਪ੍ਰਤੀਨਿਧ -1036

ਸਹਾਇਕ ਨਿਵੇਸ਼ ਪ੍ਰਬੰਧਕ -996

ਮੁੱਖ ਜਾਂਚ ਅਧਿਕਾਰੀ - 36

ਨਿਵੇਸ਼ ਪ੍ਰਬੰਧਕ -99

ਮਾਸਿਕ ਤਨਖਾਹ

ਵਪਾਰ ਪ੍ਰਤੀਨਿਧ: ਪ੍ਰਤੀ ਮਹੀਨਾ 16,680 ਰੁਪਏ

ਸਹਾਇਕ ਨਿਵੇਸ਼ ਪ੍ਰਬੰਧਕ: 20,500 ਰੁਪਏ ਪ੍ਰਤੀ ਮਹੀਨਾ

ਮੁੱਖ ਨਿਵੇਸ਼ ਅਧਿਕਾਰੀ: ਪ੍ਰਤੀ ਮਹੀਨਾ 45,000 ਰੁਪਏ

ਨਿਵੇਸ਼ ਪ੍ਰਬੰਧਕ: ਪ੍ਰਤੀ ਮਹੀਨਾ 38,000 ਰੁਪਏ

ਉਮਰ ਦੀ ਸੀਮਾ

ਉਮੀਦਵਾਰਾਂ ਦੀ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 24 ਮਈ 2020 ਤੱਕ 35 ਸਾਲ ਹੋਣੀ ਚਾਹੀਦੀ ਹੈ |

ਸਿੱਖਿਆ ਯੋਗਤਾ

ਵਪਾਰ ਪ੍ਰਤੀਨਿਧ - ਉਮੀਦਵਾਰਾਂ ਨੂੰ 10 ਵੀਂ ਜਮਾਤ ਜਾਂ ਮੈਟ੍ਰਿਕ ਪਾਸ ਹੋਣੀ ਚਾਹੀਦੀ ਹੈ |

ਸਹਾਇਕ ਨਿਵੇਸ਼ ਪ੍ਰਬੰਧਕ - ਬਿਨੈਕਾਰ ਕੋਲ ਇਸ ਪੱਧਰ ਦੀ ਬੀ.ਕਾਮ. ਜਾਂ ਕੋਈ ਹੋਰ ਡਿਗਰੀ ਹੋਣੀ ਚਾਹੀਦੀ ਹੈ |

ਮੁੱਖ ਨਿਵੇਸ਼ ਅਧਿਕਾਰੀ - ਉਮੀਦਵਾਰਾਂ ਕੋਲ ਬੀ.ਕਾਮ ਜਾਂ ਬੀ.ਬੀ.ਏ. ਦੀ ਡਿਗਰੀ ਘੱਟੋ ਘੱਟ ਇਕ ਸਾਲ ਦੇ ਅਨੁਭਵ ਨਾਲ ਹੋਣੀ ਚਾਹੀਦੀ ਹੈ |

ਨਿਵੇਸ਼ ਪ੍ਰਬੰਧਕ - ਬਿਨੈਕਾਰਾਂ ਕੋਲ ਘੱਟੋ ਘੱਟ ਤਿੰਨ ਸਾਲਾਂ ਦਾ ਤਜੁਰਬਾ ਦੇ ਨਾਲ M.Com / MBA ਹੋਣਾ ਚਾਹੀਦਾ ਹੈ |

ਮਹੱਤਵਪੂਰਣ ਤਾਰੀਖ

25/06/2020

ਚੋਣ ਪ੍ਰਕਿਰਿਆ:

ਉਮੀਦਵਾਰਾਂ ਦੀ ਚੋਣ ਸਿਰਫ ਵਿਅਕਤੀਗਤ ਇੰਟਰਵਿਯੂ 'ਤੇ ਅਧਾਰਤ ਹੋਵੇਗੀ | ਇੰਟਰਵਿਯੂ ਸਥਾਨ ਅਤੇ ਤਾਰੀਖ ਬਾਰੇ ਵੇਰਵੇ ਜਲਦੀ ਹੀ ਅਧਿਕਾਰਤ ਵੈਬਸਾਈਟ https://www.cagdi.in/ 'ਤੇ ਪ੍ਰਦਰਸ਼ਤ ਕੀਤੇ ਜਾਣਗੇ | ਇਸ ਲਈ ਬਿਨੈਕਾਰਾਂ ਨੂੰ ਸਮੇਂ ਸਮੇਂ 'ਤੇ ਵੈਬਸਾਈਟ ਦੀ ਜਾਂਚ ਕਰਨੀ ਚਾਹੀਦੀ ਹੈ |

ਅਰਜ਼ੀ ਕਿਵੇਂ ਦੇਣੀ ਹੈ

ਇਸ ਦੇ ਲਈ, ਚਾਹਵਾਨ ਉਮੀਦਵਾਰਾਂ ਨੂੰ ਆਪਣੀ ਵਿਸਤ੍ਰਿਤ ਸੀਵੀ / ਬਾਇਓ-ਡਾਟਾ / ਰੈਜਿਯੂਮ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਨੂੰ cagdi.india@gmail.com 'ਤੇ ਭੇਜਣਾ ਚਾਹੀਦਾ ਹੈ | ਇਸ ਦੇ ਲਈ ਆਵੇਦਨ ਜਮਾ ਕਰਨ ਦੀ ਆਖਰੀ ਤਾਰੀਖ 25 ਜੂਨ 2020 ਹੈ | ਵਧੇਰੇ ਜਾਣਕਾਰੀ ਅਤੇ ਵੇਰਵਿਆਂ ਲਈ, ਕੇਂਦਰੀ ਖੇਤੀਬਾੜੀ ਵਿਕਾਸ ਇੰਸਟੀਚਿਯੂਟ ਜਾਂ CAGDI ਦੀ ਅਧਿਕਾਰਤ ਵੈਬਸਾਈਟ - https://www.cagdi.in/ ਦੇਖੋ |

Summary in English: CAGDI Recruitment 2020: Recruitment for thousands of posts in Central Agricultural Institute, apply soon

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters