Animal Reproductive Problems: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਡੇਅਰੀ ਪਸ਼ੂਆਂ ਦੀਆਂ ਪ੍ਰਜਣਨ ਸਮੱਸਿਆਵਾਂ ਨੂੰ ਜਾਂਚਣ ਅਤੇ ਇਲਾਜ ਹਿਤ ਪਿੰਡ, ਧਨੇਰ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ।
ਫਾਰਮਰ ਫਸਟ ਪ੍ਰਾਜੈਕਟ ਅਧੀਨ ਲਗਾਏ ਗਏ ਇਸ ਕੈਂਪ ਲਈ ਇਸ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਅਤੇ ਨਿਰੇਦਸ਼ਕ ਪਸਾਰ ਸਿੱਖਿਆ, ਡਾ. ਪਰਕਾਸ਼ ਸਿੰਘ ਬਰਾੜ ਨੇ ਅਗਵਾਈ ਦਿੱਤੀ। ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਨੇ ਦੱਸਿਆ ਕਿ ਇਹ ਪ੍ਰਾਜੈਕਟ ਡਾ. ਰਾਜੇਸ਼ ਕਸਰੀਜਾ ਅਤੇ ਡਾ. ਬਿਲਾਵਲ ਸਿੰਘ, ਸਹਿ ਨਿਰੀਖਕ ਤੇ ਡਾ. ਗੁਰਪ੍ਰੀਤ ਕੌਰ ਤੁਲਾ ਨੇ ਆਯੋਜਿਤ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਇਸ ਕੈਂਪ ਵਿੱਚ 12 ਕਿਸਾਨ ਆਪਣੇ ਡੇਅਰੀ ਪਸ਼ੂ ਜਿਨ੍ਹਾਂ ਵਿੱਚ ਗਾਵਾਂ ਅਤੇ ਮੱਝਾਂ ਸ਼ਾਮਿਲ ਸਨ ਨੂੰ ਨਿਰੀਖਣ ਅਤੇ ਇਲਾਜ ਲਈ ਲੈ ਕੇ ਆਏ।
ਇਹ ਵੀ ਪੜ੍ਹੋ: GADVASU ਦੇ ਵਿਦਿਆਰਥੀ ਅੰਤਰਰਾਸ਼ਟਰੀ ਸਿਖਲਾਈ ਲਈ ਜਾਣਗੇ Malaysia
ਡਾ. ਰਾਜੇਸ਼ ਅਤੇ ਡਾ. ਬਿਲਾਵਲ ਨੇ ਇਨ੍ਹਾਂ ਪਸ਼ੂਆਂ ਦੀ ਜਾਂਚ ਕੀਤੀ ਅਤੇ ਢੁੱਕਵਾਂ ਇਲਾਜ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਇਲਾਜ ਦੇ ਅਗਲੇ ਪੜਾਅ ਬਾਰੇ ਦੱਸਣ ਦੇ ਨਾਲ ਨਾਲ ਪ੍ਰਜਣਨ ਸਮੱਸਿਆਵਾਂ ਤੋਂ ਬਚਾਅ ਨੁਕਤਿਆਂ ਬਾਰੇ ਵੀ ਜਾਗਰੂਕ ਕੀਤਾ। ਡਾ. ਰਾਜੇਸ਼ ਨੇ ਦੱਸਿਆ ਕਿ ਪ੍ਰਜਣਨ ਸਮੱਸਿਆਵਾਂ ਨਾਲ ਪਸ਼ੂਆਂ ਦਾ ਦੁੱਧ ਘੱਟਦਾ ਹੈ, ਅਗਲੇ ਸੂਏ ਵਿੱਚ ਦੇਰ ਹੁੰਦੀ ਹੈ ਅਤੇ ਪਸ਼ੂ ਦਾ ਕੁੱਲ ਉਤਪਾਦਕ ਜੀਵਨ ਵੀ ਛੋਟਾ ਹੁੰਦਾ ਹੈ।
ਇਹ ਵੀ ਪੜ੍ਹੋ: GADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project
ਡਾ. ਬਿਲਾਵਲ ਨੇ ਪਸ਼ੂਆਂ ਦੇ ਸਹੀ ਪ੍ਰਜਣਨ ਪ੍ਰਬੰਧਨ ਬਾਰੇ ਦੱਸਿਆ ਅਤੇ ਕਿਹਾ ਕਿ ਸਾਨੂੰ ਗਰਮੀਆਂ ਵਿਚ ਵਿਸ਼ੇਸ਼ ਤੌਰ ’ਤੇ ਪਸ਼ੂਆਂ ਦੀਆਂ ਪ੍ਰਜਣਨ ਸਮੱਸਿਆਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਪਸ਼ੂਆਂ ਵਿਚ ਗਰਮੀਆਂ ਦੇ ਤਨਾਅ ਕਾਰਣ ਮਿਲਾਪ ਕਾਲ ਖੁੰਝ ਜਾਣ ਅਤੇ ਹੋਰ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਕਿਸਾਨਾਂ ਨੂੰ ਪਸ਼ੂਆਂ ਦੀਆਂ ਸਮੱਸਿਆਵਾਂ ’ਤੇ ਕਾਬੂ ਪਾਉਣ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਸਾਹਿਤ ਵੀ ਦਿੱਤਾ ਗਿਆ। ਕਿਸਾਨਾਂ ਨੇ ਕੈਂਪ ਸੰਬੰਧੀ ਆਪਣੀ ਪੂਰਨ ਸੰਤੁਸ਼ਟੀ ਜ਼ਾਹਿਰ ਕੀਤੀ।
ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਆਉਂਦੇ ਹਫ਼ਤੇ ਇਸੇ ਪਿੰਡ ਪਸ਼ੂਆਂ ਦੀਆਂ ਪ੍ਰਜਣਨ ਸਮੱਸਿਆਵਾਂ ਸੰਬੰਧੀ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਜਿਸ ਨਾਲ ਕਿ ਉਨ੍ਹਾਂ ਦੇ ਪਸ਼ੂਆਂ ਦੀ ਸਿਹਤ ਚੰਗੀ ਹੋਵੇ ਅਤੇ ਉਤਪਾਦਨ ਵੀ ਵਧੇ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Camp for solving animal reproductive problems