ਦੋਸਤੋਂ ਅੱਜ ਅਸੀਂ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਅਤੇ ਸਮਾਜ ਦੇ ਹਾਲਾਤਾਂ ਮੁਤਾਬਿਕ ਸਕੂਲਾਂ ਦੀ ਸਿੱਖਿਆ 'ਚ ਥੋੜ੍ਹੇ ਬਦਲਾਅ ਲਿਆਉਣ ਬਾਰੇ ਚਰਚਾ ਸਮਾਜਿਕ ਬਦਲਾਅ ਮਹਿਸੂਸ ਹੁੰਦੇ ਦੇਖ਼ ਕੇ ਜ਼ਰੂਰ ਅਜਿਹੀ ਵਾਰਤਾ ਬਾਰੇ ਕਰਦੇ ਹਾਂ। ਜਿਵੇਂ ਕਿ ਪ੍ਰੌਫੈ਼ਸਰ ਹਰਪਾਲ ਸਿੰਘ ਪੰਨੂ ਨੇ ਕਿਹਾ ਸੀ ਕਿ ਕੁਦਰਤ ਨੂੰ ਫ਼ੜਿਆ ਜਾਂ ਸਾਂਭਿਆ ਨਹੀਂ ਜਾ ਸਕਦਾ, ਕਿਉਂਕਿ ਕੁਦਰਤ ਜਾਂ ਤਾਂ ਵੱਧ ਪਸਾਰੇ ਵਿਚ ਚੱਲਦੀ ਹੈ ਜਾਂ ਘੱਟ ਪਸਾਰੇ ਵਿਚ, ਨਾ ਕੁਦਰਤ ਰੋਕੀ ਜਾ ਸਕਦੀ ਹੈ ਨਾ ਖਤਮ ਹੋ ਸਕਦੀ ਹੈ।
ਮਨੁੱਖ ਵੀ ਕੁਦਰਤੀ ਜੀਵ ਹੈ ਇਸ ਦੇ ਸਮੇਂ-ਸਮੇਂ ਨਾਲ ਇਸ ਦੇ ਕਾਰਜ਼ਾਂ ਵਿਚ ਤਬਦੀਲੀ ਆਉਣੀ ਵੀ ਸੁਭਾਵਿਕ ਐ, ਉਹਨਾਂ 'ਚ ਸੁਧਾਰ ਕਰਨੇ, ਵਿਚਾਰ ਵਟਾਂਦਰੇ ਨਾਲ ਨਵੇਂ ਰਾਹ ਖੇੜੇ ਤਲਾਸ਼ਣੇ, ਬਣ ਰਹੇ ਹਾਲਾਤਾਂ ਦੀ ਦਿਸ਼ਾਵਾਂ ਨੂੰ ਸੋਧ ਨਾਲ ਬਦਲਣੇ, ਉਸਦੇ ਮਾਨਸਿਕ ਤੌਰ 'ਤੇ ਅਤੇ ਬਿਨਾਂ ਕਿਸੇ ਸਰੀਰਕ ਤੌਰ 'ਤੇ, ਸਮਾਜਿਕ ਤੌਰ 'ਤੇ ਨੁਕਸਾਨ ਪਹੁੰਚਾਏ ਬਿਨਾਂ ਹੱਲ ਕਰਨ ਲਈ ਜ਼ਿੰਮੇਵਾਰ ਆਪਾਂ ਵੀ 'ਤੇ ਸਮੇਂ ਦੀ ਸਰਕਾਰਾਂ ਨੇ ਵੀ ਸਭ ਨੇ ਬਣਨਾ ਹੈ। ਗੱਲ ਕੇਵਲ ਸਮੇਂ ਤੇ ਹਾਲਾਤਾਂ ਦੀ ਨਬਜ਼ ਫ਼ੜਨ ਦੀ ਹੈ।
ਏਸ ਕੁਦਰਤੀ ਚੱਲਦੇ ਵਰਤਾਰੇ ਨੂੰ ਠੱਲ੍ਹ 'ਤੇ ਤਬਦੀਲੀ ਲਿਆਉਣ ਲਈ ਸਾਨੂੰ ਹੀ ਵਿਦੇਸ਼ ਦੀ ਭੱਜ ਦੌੜ ਤੇ ਬੇਰੁਜ਼ਗਾਰੀ ਕਰਕੇ ਨਸ਼ੇ 'ਚ ਗ੍ਰਸਤੀ ਤੋਂ ਲਾਂਭੇ ਕਰਨ ਦੀ ਪੀੜ੍ਹੀ ਨੂੰ ਬਣੇਂ ਹਾਲਾਤਾਂ ਚ ਸੋਧਣ ਦੀ ਪਹਿਲਕਦਮੀ ਕਰਨੀ ਪਵੇਗੀ। ਖੇਤੀਬਾੜੀ ਵਿਸੇ਼ ਚ ਕਿੱਤਾ ਮੁੱਖੀ ਸਿਖ਼ਲਾਈ ਸਿੱਖਿਆ/ਸਹਾਇਕ ਧੰਦਿਆਂ ਵੱਲ ਛੋਟੇ ਪੱਧਰ ਤੇ ਸੇਧ ਦੇਣ ਲਈ ਸਿੱਖਿਆਵਾਂ ਪੰਜਾਬ ਦੇ ਹਰੇਕ ਸਕੂਲ ਪੱਧਰ ਤੇ ਦੇਣੀਆਂ ਤੇ ਵਧਾਉਣੀਆਂ ਅੱਜ ਦੇ ਸਮੇਂ ਲਈ ਬੇਹੱਦ ਜ਼ਰੂਰੀ ਹਨ। ਕਿਉਂਕਿ ਵਿਦੇਸ਼ਾਂ ਨੂੰ ਭੇਜਣ ਵਾਲ਼ੀ ਬੇਰੁਜ਼ਗਾਰੀ ਵਾਲੀ ਸੋਚ ਮਾਪਿਆਂ ਤੇ ਬੱਚਿਆਂ ਵਿੱਚ ਅੱਠਵੀਂ ਜਮਾਤ ਤੋਂ ਜਾਂ ਇਸ ਤੋਂ ਵੀ ਛੋਟੀਆਂ ਜਮਾਤਾਂ ਚ ਹੀ, ਏਂ ਗੱਲਬਾਤ ਆਮ ਘਰਾਂ ਤੇ ਸਮਾਜ ਚ ਚਲੰਤ ਮੁੱਦਿਆਂ ਵਾਂਗੂੰ ਆਮ ਚੱਲਣੀ ਸ਼ੁਰੂ ਹਨ। ਸਮਾਜ ਚ ਵਿਚਰਦਿਆਂ, ਗੱਲ ਕਰਦਿਆਂ, ਸੱਥਾਂ ਚ ਬੈਠਿਆਂ ਬਲਕਿ ਸਭ ਪਾਸੇ ਕਿ ਬੱਚੇ ਨੂੰ ਬਾਹਰ ਹੀ ਭੇਜਣਾ ਹੈ ਕਿਉਂਕਿ ਏਥੇ ਪੰਜਾਬ ਚ ਕੰਮ ਨਹੀਂ ਜਾਂ ਵਧੇਰੇ ਨਸ਼ਿਆਂ ਕਰਕੇ। ਕਹਿੰਦੇ ਦੇਸ਼ ਦੇਖਦੇ ਹਾਂ ਕਿ ਕਿਹੜੇ ਜਾਂਦਾ ਜਿਥੇ ਖ਼ਰਚ ਘੱਟ ਲੱਗੇਂ। ਏਥੇ ਏਂ ਵੀ ਝੂਠਲਾਇਆਂ ਨਹੀਂ ਜਾ ਸਕਦਾ ਕਿ ਪੰਜਾਬ ਦਾ ਇੱਕ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਖੇਤੀਬਾੜੀ ਵਿਸ਼ਾ ਹੀ ਅਜਿਹਾ ਹੈ ਜੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੇ ਤੋਂ ਬਗ਼ੈਰ ਵੀ ਕੋਈ ਆਪਣੇ ਪਿੰਡ ਪੱਧਰ ਤੇ ਆਪ ਰੋਜ਼ਗਾਰ ਸ਼ੁਰੂ ਕਰ ਸਕਦੇ ਹਾਂ।
ਲੇਖ ਲਿਖਣ ਸਮੇਂ ਗੁਰਦਾਸਪੁਰ ਦੇ ਇੱਕ ਖੇਤੀ ਵਿਸੇ਼ ਦੇ ਅਧਿਆਪਕ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਖੇਤੀ ਵਿਸੇ਼ ਦੇ ਅਧਿਆਪਕਾਂ ਦੀ ਗਿਣਤੀ ਕੇਵਲ 10 ਤੋ15 ਦੇ ਕਰੀਬ ਹਨ। ਉਹ ਵੀ ਕੇਵਲ ਸੀਨੀਅਰ ਸੈਕੰਡਰੀ ਸਕੂਲ ਤੇ ਹਾਈ ਸਕੂਲਾਂ ਵਿੱਚ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਚ ਅੱਜ ਵੀ ਅੱਠਵੀਂ ਜਮਾਤ ਤੋਂ ਲੈ ਕੇ ਕਿਸੇ ਕਾਰਨ ਵੱਸ ਬੱਚੇ ਸਕੂਲਾਂ ਚੋਂ ਹੱਟ ਜਾਂਦੇ ਹਨ ਤੇ ਕੁੱਝ ਦੱਸਵੀਂ ਤੇ ਕੁੱਝ ਅਖ਼ੀਰ ਬਾਰਵੀਂ ਜਮਾਤ ਪਾਸ ਕਰਕੇ। ਜਿਥੇ ਰੋਜ਼ਗਾਰ ਪ੍ਰਬੰਧ ਪਿੰਡਾਂ ਚ ਚ ਛੋਟੇ ਪੱਧਰ ਤੇ ਪੈਦਾ ਕਰਨੇ ਇੱਕ ਵੱਡਾ ਚੈਲੰਜ ਜ਼ਰੂਰ ਹਨ ਜੇਕਰ ਡੂੰਘਾ ਸੋਚਿਆ ਜਾਵੇ ਤਾਂ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਏਥੇ ਜੇਕਰ ਉਹਨਾਂ ਨੂੰ ਰੋਜ਼ਗਾਰ ਪਿੰਡ ਪੱਧਰ ਤੇ ਤਰਾਸ਼ ਕਰਨ ਵਾਲੇ ਕਿੱਤਾ ਮੁੱਖੀ ਸਿੱਖਿਆ/ਸਿਖਲਾਈ ਸਿੱਖਿਆਂ ਨੂੰ ਵਧੇਰੇ ਦੇਣੀ ਲਾਜ਼ਮੀ ਹੋ ਜਾਵੇ ਤਾਂ ਕਿੰਨਾ ਰੋਜ਼ਗਾਰ ਪ੍ਰਬੰਧ ਛੋਟੇ ਪੱਧਰ ਤੇ ਖੇਤੀ ਅਧਿਆਪਕਾਂ ਤੋਂ ਸੇਧ ਲੈ ਕੇ ਪਿੰਡ ਚ ਹੀ ਆਪਣੇ ਪੱਧਰ ਸ਼ੁਰੂ ਕਰਨ ਬਾਰੇ ਸੋਚ ਵਿਚਾਰ ਸਕਦੇ ਹਨ ਉਹ ਭਾਵੇਂ ਜ਼ਮੀਨ ਵਾਲੇ ਹੋਣ ਜਾਂ ਬੇਜ਼ਮੀਨੇ ਹੋਂਣ ਕਿੱਤਾ ਮੁੱਖੀ ਸਿੱਖਿਆ ਵਿੱਚ ਸਭ ਪ੍ਰਬੰਧ ਹਨ। ਜਿਸ ਦਾ ਫਾਇਦਾ ਬੱਚਿਆਂ ਦੀ ਵਿਦੇਸ਼ੀ ਦੋੜ ਨੂੰ ਠੱਲ੍ਹ ਪਾ ਸਕਦੇ ਹਾਂ ਤੇ ਬੇਰੁਜ਼ਗਾਰੀ ਦੇ ਆਲਮ ਵਿੱਚ ਚੱਲਦੇ ਨੋਜਵਾਨਾਂ ਨੂੰ ਬਹੁਤ ਹੱਦ ਤੱਕ ਨਸ਼ੇ ਵੱਲ ਮੁੜਨ ਤੋਂ ਰੋਕ ਵੀ ਸਕਦੇ ਹਾਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਹਰੇਕ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖੇਤੀ ਪ੍ਰਧਾਨ ਸੂਬੇ ਨੂੰ ਦੇਖਦਿਆਂ ਖੇਤੀਬਾੜੀ ਅਧਿਆਪਕਾਂ ਦੀਆਂ ਪੋਸਟਾਂ ਵਧੇਰੇ ਵਧਾਈਆਂ ਜਾਣ ਅਤੇ ਭਰੀਆਂ ਵੀ ਜਾਂਣ। ਜਿਸ ਵਿੱਚ ਬੀ. ਐੱਸ. ਸੀ/ਐਮ. ਐਸ. ਸੀ. ਪਾਸ ਕੀਤੇ ਖੇਤੀਬਾੜੀ ਵਿਦਿਆਰਥੀਆਂ ਨੂੰ ਤਰਜੀਹ ਦੇਣ। ਜਿਥੇ ਪਿੰਡ ਪੱਧਰੀ ਸੁਧਾਰ ਵੀ ਆਉਣਾ ਸੁਭਾਵਿਕ ਹੈ ਤੇ ਪੀੜ੍ਹੀ ਦਰ ਪੀੜ੍ਹੀ ਨੂੰ ਸੇਂਧ ਵੀ ਕਿੱਤੇ ਲਈ ਮਿਲੂ।
ਅਕਸਰ ਦੇਖਣ ਚ ਆਉਂਦਾ ਹੈ ਕਿ ਸਰਕਾਰੀ ਅਦਾਰਿਆਂ ਚ ਜ਼ਿਆਦਾਤਰ ਵਿਭਾਗਾਂ ਦੀਆਂ ਆਪੋਂ ਆਪਣੇ ਵਿੰਗਾਂ ਕੇਡਰਾਂ ਦੀ ਬਣੀਆਂ ਯੂਨੀਅਨਾਂ ਤੇ ਕਮੇਟੀ ਆਪ ਕੈਬਨਿਟ ਲੀਡਰਾਂ ਕੋਲ ਮੁੱਦੇ ਲਿਆਂ ਕੇ ਹੱਲ ਕਰਵਾ ਲੈਂਦੇ ਹਨ ਤੇ ਬਹੁਤ ਸਾਰੇ ਲੋਕ ਜ਼ਮੀਨੀ ਬਦਲਾਅ ਵਾਲੇ ਮੁੱਦੇ ਉਸ ਵਿਸ਼ੇਸ਼ ਵਿਭਾਗਾਂ ਦੇ ਨਾਲ ਨਾ ਬਣੀਆਂ ਸਮਾਜਿਕ ਸੋਧਾਂ ਲਈ ਬੁੱਧੀਜੀਵੀਆਂ ਤੇ ਐਕਸਪਰਟਾਂ ਦੀਆਂ ਗਠਿਤ ਕਮੇਟੀਆਂ ਕਰਕੇ ਰਹਿ ਜਾਂਦੇ ਹਨ। ਜਿਸ ਦਾ ਸਮਾਜ ਵਿੱਚ ਕੀਤੇ ਨਾ ਕੀਤੇ ਨੁਕਸਾਨ ਦਾ ਖਮਿਆਜ਼ਾ ਚਲੰਤ ਮਸਲੇ ਕਰਕੇ ਲੋਕਾਈ ਨੂੰ ਚੁਕਾਉਣਾ ਪੈਦਾ ਹੈਂ। ਉਹ ਭਾਵੇਂ ਸਿੱਧੇ ਤੌਰ ਤੇ ਹੋਵੇ ਜਾਂ ਅਸਿੱਧੇ ਤੌਰ ਤੇ ਪੈਣਾ ਹੋਵੇਗਾ।
ਇਹ ਵੀ ਪੜ੍ਹੋ: Krishi Vigyan Kendra, Hoshiarpur ਵੱਲੋਂ ਪਿੰਡ ਚੱਗਰਾਂ ਵਿਖੇ ਕਿਸਾਨ ਸਾਇੰਸਦਾਨ ਮਿਲਣੀ ਦਾ ਆਯੋਜਨ
ਏਥੇ ਥੋੜ੍ਹੀ ਚਰਚਾ ਦੀ ਤਰਕੀਬ ਤੇ ਤਰਤੀਬ ਬਾਰੇ ਗੱਲ ਵਿਦੇਸ਼ੀ ਸਿੱਖਿਆ ਪ੍ਰਣਾਲੀ ਦੀ ਦਸ਼ਾ ਤੋਂ ਕਰੀਏ ਤਾਂ ਇੰਗਲੈਂਡ ਵਿਚ ਛੋਟੇ ਤੋਂ ਵੱਡੇ ਬੱਚਿਆਂ ਤੱਕ ਸਭ ਪ੍ਰੌਜੈਕਟਰਾਂ ਤੇ ਪੜ੍ਹਾਈ ਹੁੰਦੀ ਹੈ, ਹਾਲਾਂਕਿ ਛੋਟੇ ਬੱਚਿਆਂ ਦੀ ਪੜ੍ਹਾਈ ਬਰਮਿੰਘਮ ਸਿਟੀ ਚ ਹਰ ਸਾਲ ਅਗਲੀ ਜਮਾਤ ਲਈ ਟੈਸਟ ਪਾਸ ਕਰਕੇ ਪੜਾਈ ਮੁਫ਼ਤ ਹੋ ਜਾਂਦੀ ਹੈ। ਦੂਜਾ ਜੇਕਰ ਬੱਚਾ ਟੈਸਟ ਪਾਸ ਨਹੀਂ ਕਰਦਾ ਤਾਂ ਜਮਾਤ ਦੀ ਅੱਧੀ ਫ਼ੀਸ ਦੇਣੀ ਪੈਂਦੀ ਹੈ। ਜਦਕਿ ਸਾਡੇ ਪੰਜਾਬ ਵਿੱਚ ਜਿਹੜੀ ਭਾਰੀ ਪੜ੍ਹਾਈ ਹੁੰਦੀ ਹੈ, ਉਹ ਬੱਚੇ ਦੇ ਮੋਢੇ ਤੇ ਪਿਆ ਉਸ ਦੇ ਆਪਣੇ ਭਾਰ ਨਾਲੋਂ ਵਧੇਰੇ ਪਿੱਠ ਤੇ ਪਿੱਛੇ ਨੂੰ ਲਿੱਫਿਆ ਉਸਦਾ ਸਕੂਲ ਬਸਤਾ ਦੱਸ ਦਿੰਦਾ ਹੈ ਜੋਂ ਉਸ ਨੂੰ ਚੁੱਕਣ ਲਈ ਸਾਹੋ ਸਾਹੀ ਕਰਦਾ ਹੈ। ਜੋਂ ਅੱਜ ਸਾਨੂੰ ਕਿਸੇ ਸੋਧ ਕਰਨ ਬਾਰੇ ਕਹਿੰਦਾ ਜ਼ਰੂਰ ਹੈ।
ਪੰਜਾਬ ਇੱਕ ਖੇਤੀ ਪ੍ਰਧਾਨ ਸੂਬੇ 'ਚ ਸਕੂਲੀ ਸਿੱਖਿਆ 'ਚ ਕਿੱਤਾ ਮੁੱਖੀ ਸਿੱਖਿਆ ਸਿਖ਼ਲਾਈ ਢਾਂਚਾ ਵੱਡੇ ਪੱਧਰ ਦੇ ਸਕੂਲਾਂ ਦੇ ਸਿਖਿਆਰਥੀਆਂ ਵਿੱਚ ਲਿਆਉਣ ਦੀ ਅੱਜ ਅਹਿਮ ਲੋੜ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਖੇਤੀ ਸੰਸਥਾਵਾਂ ਵੱਲੋਂ ਵੱਡੇ ਪੱਧਰ ਤੇ ਪਿੰਡਾਂ ਦੇ ਕਿਸਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਸਿੱਖਿਅਤ ਸਿਖ਼ਲਾਈ ਕਿੱਤਾ ਮੁੱਖੀ ਸਿੱਖਿਆ ਕੈਂਪ ਦੁਆਰਾ ਉਹਨਾਂ ਨੂੰ ਸਹਾਇਕ ਧੰਦਿਆਂ ਤੇ ਪ੍ਰੋਸੈਸਿੰਗ, ਖੇਤੀ ਵਿਭਿੰਨਤਾ ਵੱਲ ਮੋੜਦੇ ਹਨ। ਕੁੱਝ ਕੁ ਜਾਗਰੂਕ ਕਿਸਾਨਾਂ ਨੂੰ ਖੇਤੀ ਸੰਸਥਾਵਾਂ ਵਿੱਚ ਭੇਜ ਕੇ ਬਕਾਇਦਾ ਸੰਬੰਧਿਤ ਕਿੱਤਾ ਸ਼ੁਰੂ ਕਰਨ ਲਈ ਪੰਜਾਬ ਦੇ ਵੱਖ ਵੱਖ ਟਰੇਨਿੰਗ ਸੰਸਥਾਵਾਂ ਚ ਪਹਿਲਾਂ ਉਹਨਾਂ ਨੂੰ ਉਥੇ ਲਿਜਾ ਕੇ ਵਿਜ਼ਿਟ ਪ੍ਰੌਗਰਾਮਾਂ ਦੁਆਰਾ ਦਿਖਾਂ ਕੇ ਮਨੋਬਲ ਸੁਧਾਰਿਆ ਜਾਂਦਾ ਹੈ, ਫਿਰ ਸਿੱਖਿਆ ਪ੍ਰਣਾਲੀ ਦੁਆਰਾ ਤੱਕਨੀਕੀ ਤੋਰ ਤੇ ਉਸ ਨਿਪੁੰਨ ਕਰਕੇ ਸਿਖਾਇਆ ਜਾਂਦਾ ਹੈ, ਜਿਸ ਨਾਲ ਉਹ ਕਿਸਾਨ ਆਪਣੇ ਪੱਧਰ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਲੈਂਦਾ ਹੈ ਤੇ ਸਵੈਂ ਰੋਜ਼ਗਾਰ ਵੀ ਅਤੇ ਹੋਰਨਾਂ ਲਈ ਸੇਧਕ ਵੀ ਬਣ ਜਾਂਦਾ ਐ।
ਜਿਸ ਤਰ੍ਹਾਂ ਅੱਜ ਬੱਚੇ ਮੋਬਾਈਲ ਫ਼ੋਨਾਂ ਤੇ ਸਭ ਦੇਖ ਕੇ ਕੁਝ ਨਕਲ ਵੱਸ ਚੱਲਦੇ ਹਨ ਤੇ ਕੁੱਝ ਲਈ ਚੰਗੀ ਤੱਕਨੀਕੀ ਜਾਣਕਾਰੀ ਚੰਗਾ ਰਾਹ ਦਸੇਰਾ ਬਣ ਜਾਂਦਾ ਹੈ। ਏਸੇ ਤਰ੍ਹਾਂ ਅੱਜ ਜਦੋਂ ਵਧੇਰੇ ਗਿਣਤੀ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਖੇਤੀਬਾੜੀ ਅਧਿਆਪਕ ਜਦੋਂ ਅਗਾਂਹਵਧੂ ਕਿਸਾਨ ਭਰਾਵਾਂ ਤੋਂ ਏਨਾਂ ਬੱਚਿਆਂ ਦੇ ਤੋਰੇ ਫੇਰੇ ਵਿਜ਼ਿਟ ਆਦਿ ਅੱਠਵੀਂ, ਦੱਸਵੀਂ, ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਅਕਤੀਗਤ ਕਰਵਾਉਣਗੇ ਤਾਂ ਸਕੂਲੋਂ ਹੱਟਣ ਸਾਰ ਨਵੀਂ ਦਿਸ਼ਾ ਲੈਂ ਕੇ ਉਹ ਕੋਈ ਕਿੱਤਾ ਸ਼ੁਰੂ ਜ਼ਰੂਰ ਕਰ ਸਕਣਗੇ ਜਾਂ ਵਿਚਾਰ ਆਵੇਗਾ ਤੇ ਕੁੱਝ ਕੁ ਜਾਗਰੂਕ ਜ਼ਰੂਰ ਹੋਣਗੇ।
ਇਹ ਵੀ ਪੜ੍ਹੋ: ਪੀ.ਏ.ਯੂ. ਨੇ Gujarat-Maharashtra ਸਥਿਤ ਦੋ ਫਰਮਾਂ ਨਾਲ Biogas Plant ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਕੀਤੇ ਸਮਝੌਤੇ
ਸਿੱਖਿਆ ਪ੍ਰਣਾਲੀ ਅਤੇ ਸਿਖਲਾਈ ਸੰਸਥਾਵਾਂ ਦਾ ਬਹੁਤ ਵੱਡਾ ਹੱਥ ਹੁੰਦਾ ਉਸ ਏਰੀਏ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਬਦਲਣ ਲਈ। ਜਿਵੇਂ ਕਹਿੰਦੇ ਸਨ ਕਿ ਸਰਪੰਚ ਦੀ ਕਾਰਗੁਜ਼ਾਰੀ ਦੇਖਣੀ ਹੈ ਤਾਂ ਉਸ ਪਿੰਡ ਦੀ ਨਾਲ਼ੀ ਗਲ਼ੀ ਦੇਖ਼ ਲਵੋ ਤੇ ਲੋਕਲ ਮੰਤਰੀ ਦੇ ਕੰਮ ਦੇਖਣੇ ਹੋਂਣ ਤਾਂ ਉਸ ਦੇ ਏਰੀਏ ਦੇ ਸੜਕੀ ਹਾਲਾਤਾਂ ਨੂੰ ਦੇਖੋਂ। ਏਸੇ ਤਰ੍ਹਾਂ ਜੇਕਰ ਸੰਸਥਾਵਾਂ ਨੂੰ ਸਮੇਂ ਨਾਲ ਢੁੱਕਵਾਂ ਮੋੜ ਜਾਂ ਦਿਸ਼ਾ ਪ੍ਰਦਾਨ ਨਾ ਕੀਤੀ ਜਾਵੇ ਤਾਂ ਕੋੜੇ ਲਫ਼ਜ਼ਾਂ ਵਿਚ ਕੇਵਲ ਨੋਕਰੀ ਨੂੰ ਪ੍ਰੌਮੋਸ਼ਨ ਤੇ ਢਾਂਚੇ ਕੇਵਲ ਨਾਮ ਦੇ ਬਣਾਈਂ ਰੱਖਣੇ ਹੀ ਕਹਿ ਸਕਦੇ ਹਾਂ। ਦਰਅਸਲ ਅਦਾਰਾ ਕੋਈ ਵੀ ਮਾੜਾ ਨਹੀਂ ਹੁੰਦਾ ਉਸ ਨੂੰ ਡਾਇਰੈਕਸ਼ਨ ਦੇਂਣ ਵਾਲਾਂ ਜਾਂ ਚੰਗਾ ਸਲਾਹਕਾਰ ਜੇਕਰ ਆਪਣੇ ਨਿੱਜੀ ਸਵਾਰਥਾਂ ਤੱਕ ਰਹਿ ਗਿਆ ਜਾਂ ਸੋਧ ਸਮਾਜ ਪੱਖੀ ਨਾ ਕਰ ਸਕਿਆ ਤਾਂ ਪਛਤਾਵਾ ਉਹਨਾਂ ਚੋਂ ਲੰਘਣ ਵਾਲਿਆਂ ਨੂੰ ਜ਼ਰੂਰ ਆਉਂਦੇ ਸਮਿਆਂ ਤੱਕ ਹੋਵੇਗਾ।
ਖੇਤੀ ਪ੍ਰਧਾਨ ਸੂਬੇ ਵਿਚ ਪੰਜਾਬ ਦੇ ਹਰੇਕ ਬਲਾਕ ਚ ਪੈਂਦੇ ਸੀਨੀਅਰ ਸੈਕੰਡਰੀ ਸਕੁੂਲਾਂ ਵਿਚ ਕਿੰਨੇ ਕੁ ਖੇਤੀ ਅਧਿਆਪਕ ਕੰਮ ਕਰ ਰਹੇ ਹਨ ਜਾਂ ਅਜੇ ਆਉਂਦੇ ਸਮੇਂ ਵਿੱਚ ਪੋਸਟ ਪੈਦਾ ਕਰਨ ਬਾਰੇ ਹੀ ਸੋਚ ਰਹੇ ਹਾਂ ਜਾਂ ਲੰਮੇ ਸਮੇਂ ਤੋਂ ਖ਼ਾਲੀ ਚੱਲ ਰਹੇ ਹਨ। ਜਿਹੜੇ ਅਧਿਆਪਕ ਕੰਮ ਕਰ ਰਹੇ ਹਨ ਉਹ ਮਿਡਲ, ਪ੍ਰਾਇਮਰੀ, ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਖੇਤੀ ਵਿਦਿਅਕ ਸੰਸਥਾਵਾਂ ਜਾਂ ਖੇਤੀ ਦੁਨੀਆਂ ਵਿੱਚ ਨਾਮਨਾ ਖੱਟਣ ਵਾਲੇ ਅਗਾਂਹਵਧੂ ਸੋਚ ਵਾਲੇ ਕਿਸਾਨ ਵਿਦਵਾਨਾਂ ਨਾਲ ਕਿੰਨਾ ਕੁ ਮੇਲ਼ ਜੋਲ, ਕਿੰਨਾ ਕੁ ਵਿਜ਼ਿਟ, ਜਾਂ ਖੇਤੀ ਵਿਭਿੰਨਤਾ, ਸਹਾਇਕ ਧੰਦਿਆਂ ਬਾਰੇ, ਜਿਨ੍ਹਾਂ ਬੱਚਿਆਂ ਕੋਲ ਜ਼ਮੀਨ ਨਹੀਂ ਹੈ, ਉਹਨਾਂ ਨੂੰ ਘਰ ਵਿੱਚ ਵਾਧੂ ਜਗ੍ਹਾ ਜਾਂ ਹਵੇਲੀ ਵਿੱਚ ਖੂੰਬਾਂ ਆਦਿ ਦੇ ਕੰਮ ਕਰਨ ਦੇ ਉਪਰਾਲੇ ਬਾਰੇ ਸਕੂਲਾਂ ਦੇ ਸਹਿਯੋਗ ਸਦਕਾ ਜਾਂ ਵਿਭਾਗਾਂ ਦੇ ਮੁਖੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿੰਨਾ ਕੁ ਏਸ ਪਾਸੇ ਵੱਲ ਨੂੰ ਕੰਮ ਹੋ ਰਿਹਾ ਉਹ ਦੇਖਣਾ ਵੀ ਅਲੱਗ ਮਸਲਾ ਹੈ। ਕਿ ਕਿੱਤਾ ਮੁੱਖੀ ਸਿਖ਼ਲਾਈ ਵਿਜ਼ਿਟ ਦੇ ਕੀ ਉਦੇਸ਼ ਉਥੋਂ ਦੇ ਨੇੜਲੇ ਖ਼ੇਤੀ ਕੇਂਦਰਾਂ ਦੇ ਵਿਜ਼ਿਟ ਕਰਵਾਉਂਦੇ ਜਾਂ ਨਹੀਂ? ਜਿਸ ਤੋਂ ਸੇਂਧ ਬੱਚਿਆਂ ਨੂੰ ਛੋਟੇ ਪੱਧਰ ਤੇ ਸਵੈਂ ਰੋਜ਼ਗਾਰ ਪ੍ਰਬੰਧ ਬਾਰੇ ਮਿਲ਼ ਸਕੇਂ ਤਾਂ ਜ਼ੋ ਉਸਦੇ ਮਾਨਸਿਕ ਮਨੋਬਲ ਵਧਾਉਣ ਨੂੰ ਤਰਜੀਹ ਮਿਲ਼ੇ, ਖਾਸਤੌਰ ਤੇ ਵਿਦੇਸ਼ੀ ਦੋੜ ਤੇ ਨਸ਼ਿਆਂ ਤੋਂ ਦੂਰ ਹੋਂਣ ਲਈ ਸਹਾਈ ਹੋਵੇਗੀ।।
ਬਤੌਰ ਲੇਖ਼ਕ ਖ਼ੇਤੀ ਅਦਾਰੇ ਚ ਕੰਮ ਕਰਦਿਆਂ ਕੋਈ ਨਾ ਕੋਈ ਪੰਜਾਬ ਸਰਕਾਰ ਵੱਲੋਂ ਜਾਰੀ ਕੰਪੇਨ ਨੂੰ ਲੈਂ ਕੇ ਬੱਚਿਆਂ ਦੇ ਆਪਣੇ ਬਲਾਕ ਦੇ ਹੀ ਸਕੂਲਾਂ ਵਿੱਚ ਜਾਣ ਦਾ ਮੌਕਾ ਮਿਲਿਆ। ਸਮੇਂ ਦੀ ਸਮਾਜਿਕ ਸੇਂਧ ਸਿੱਖਿਆ ਤੇ ਸੋਚ ਬਾਰੇ ਜਿਸ ਵਿੱਚ ਮੇਰਾ ਚਾਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ਼ ਤੇ ਇੱਕ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ਼ ਰਾਬਤਾ ਕੰਪੇਨ ਦੌਰਾਨ ਹੋਇਆ। ਸਾਰੇ ਪ੍ਰਚਾਰ ਦੇ ਕਾਰਜ ਪੂਰੇ ਕਰਨ ਤੋਂ ਬਾਅਦ ਮੈਂ ਬਾਰਵੀਂ ਤੇ ਦੱਸਵੀਂ ਜਮਾਤ ਦੇ ਵੱਡੀ ਗਿਣਤੀ ਵਿੱਚ ਬੈਠੇ ਵਿਦਿਆਰਥੀਆਂ ਨੂੰ ਨਿੱਜੀ ਤੌਰ ਤੇ ਅਸਲ ਕੰਪੇਨ ਵਾਲੇ ਮੁੱਦੇ ਤੋਂ ਬਾਹਰ ਜਾ ਕੇ ਉਹਨਾਂ ਦਾ ਕੇਵਲ ਮਨੋਬਲ ਚੈੱਕ ਕਰਨ ਲਈ ਸਵਾਲ ਪੁੱਛਿਆ ਕਿ ਭਗਤ ਪੂਰਨ ਸਿੰਘ ਕੋਂਣ ਸਨ ਤੇ ਸਮਾਜ ਨੂੰ ਉਹਨਾਂ ਦੀ ਕੀ ਦੇਂਣ ਸੀ ? ਜਿਹੜਾ ਬੱਚਾ ਦੱਸੇਗਾ ਉਸਨੂੰ ਉਚਿੱਤ ਇਨਾਮ ਮੈਂ ਆਪਣੇ ਨਿੱਜੀ ਤੌਰ ਤੇ ਦੇਵਾਂਗਾ।
ਇਹ ਵੀ ਪੜ੍ਹੋ: Surya Foundation ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਾਂਝਾ ਉਪਰਾਲਾ, ਹਰਿਆਣਾ ਦੇ ਸੋਨੀਪਤ ਵਿਖੇ Natural Farming Training Camp ਦਾ ਕੀਤਾ ਆਯੋਜਨ
ਬੜਾ ਦੁੱਖ ਹੋਇਆ ਕਿ ਕਿਸੇ ਵੀ ਛੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਏਸ ਬਾਰੇ ਨਹੀਂ ਪਤਾ ਸੀ ਤਾਂ ਮੈਂ ਉਹਨਾਂ ਦੀ ਸਕੂਲ ਮੈਨੇਜਮੈਂਟ ਨੂੰ ਬੇਨਤੀ ਕੀਤੀ ਕਿ ਆਪੋਂ ਆਪਣੇ ਮੁਲਾਜ਼ਮ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਏਨਾਂ ਸਮਾਜ ਸੇਧਕ ਸੁਧਾਰਕਾਂ/ਵਰਗਾਂ ਨੂੰ ਵੀ ਨੋਜਵਾਨ ਪੀੜੀ ਨੂੰ ਜਾਣੂ ਕਰਵਾਉਣ ਲਈ ਕਿਤਾਬਾਂ ਵਿਚ ਉਹਨਾਂ ਦੀ ਜੀਵਨੀ ਐਂਡ ਕਰਵਾਉ। ਬੱਚਿਆਂ ਨੂੰ ਪਤਾ ਲੱਗ ਸਕੇ ਕਿ ਲੋੜਵੰਦ ਲ਼ੋਕਾਂ ਦੀ ਮੱਦਦ ਕਰਨੀ ਕਿੰਨੀ ਜ਼ਰੂਰੀ ਤੇ ਕਿਵੇਂ ਹੋ ਸਕਦੀ ਹੈ ਤੇ ਬੇ- ਆਸਰਿਆਂ ਦਾ ਸਹਾਰਾ ਵੀ ਬਣਨਾ ਬਹੁਤ ਜ਼ਰੂਰੀ ਹੈ। ਜੇਕਰ ਏਨਾਂ ਬੱਚਿਆਂ ਨੂੰ ਸਮਾਜ ਸੇਵੀਆਂ ਬਾਰੇ ਦਿਸ਼ਾ ਜਾਂ ਜਾਣਕਾਰੀ ਦੇਣ ਵੱਲ ਨਾ ਲਿਆਂਦਾ ਗਿਆ ਤਾਂ ਮਾਫ਼ ਕਰਿਊ ਫਿਰ ਏਂ ਆਉਂਦੀ ਪੀੜ੍ਹੀ ਦੇ ਬੱਚੇ ਈਰਖਾਂ ਨਿੰਦਾ ਦੀ ਜ਼ਿੰਦਗੀ ਹੀ ਮਾਣਨਗੇ। ਪਿੰਡਾਂ ਚ ਵੱਟਾਂ ਛਿੱਲਣ, ਧਰਮ ਦੀ ਵੰਡ, ਲਾਲਚਾਂ ਦੇ ਸਿਆਸੀ ਵਿਕਾਰਾਂ ਤੋਂ ਅੱਗੇ ਨਹੀਂ ਲੰਘਣਗੇ।
ਪਿਛਲੇ ਦਿਨੀਂ ਬੇਹੱਦ ਜ਼ਰੂਰੀ ਮਸਲੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਇਕ ਕੈਬਨਿਟ ਮੰਤਰੀ ਨੂੰ ਮਿਲ ਕੇ ਸਕੂਲਾਂ ਵਿੱਚ ਖੇਤੀਬਾੜੀ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰਨ ਬਾਰੇ ਵੀ ਕਿਹਾ। ਜਦਕਿ ਏਂਸ ਮੁੱਦੇ ਤੇ ਪਹਿਲਾਂ ਹੀ ਕੰਮ ਕਰਨਾ ਸਰਕਾਰਾਂ ਦਾ ਹੁੰਦਾ ਹੈ ਜੋਂ ਪਹਿਲਾਂ ਹੀ ਅਮਲੀ ਜਾਮਾ ਪਹਿਨਾਇਆ ਜਾਣਾਂ ਵੀ ਚਾਹੀਦਾ ਸੀ। ਨਾ ਕਿ ਬੱਚਿਆਂ ਵੱਲੋਂ ਖੁਦ ਖੇਤੀ ਪ੍ਰਧਾਨ ਸੂਬੇ ਵਿਚ ਸਮਾਜ਼ ਦੇ ਬੇਹੱਦ ਜ਼ਰੂਰੀ ਮਸਲੇ ਤੇ ਪਹਿਲਾਂ ਆਪ ਧਰਨਾ ਲਗਾਉਂਦੇ, ਫਿਰ ਸਮਾਂ ਖ਼ਰਾਬ ਕਰਕੇ ਯਾਦ ਪੱਤਰ ਸਮਾਜ ਦੇ ਜ਼ਰੂਰੀ ਕੰਮ ਕਰਵਾਉਣ ਲਈ ਸਰਕਾਰਾਂ ਨੂੰ ਦਿੰਦੇ ਜੋਂ ਕਿ ਬੇਹੱਦ ਦੁੱਖਦਾਈ ਹੈ।
ਅੱਜ ਵੀ ਬਹੁਤ ਸਾਰੇ ਮੁੱਦੇ ਜੋਂ ਸਮਾਜ ਦੇ ਚੰਗੇ ਭਵਿੱਖ ਲਈ ਹਨ ਉਹਨਾਂ ਨੂੰ ਵਿਦਿਆ ਦੇ ਖੇਤਰ ਦੇ ਬੁੱਧੀਜੀਵੀ ਵਰਗ ਨਾਲ ਗੱਲਬਾਤ ਕਰਕੇ ਜਰਨਲ ਸਕੂਲ ਸਿੱਖਿਆ ਕਿਤਾਬਾਂ ਵਿੱਚ ਐਡ ਕਰਨ ਦੀ ਲੋੜ ਹੈ ਖਾਸਤੌਰ ਤੇ ਗੰਦੇ ਤੇ ਨੈਗੇਟਿਵ ਸ਼ੋਸ਼ਲ ਮੀਡੀਆ ਤੇ ਵੱਧਦੇ ਕਰੇਜ਼ ਕਰਕੇ। ਜਿਥੇ ਅੱਜ ਨੋਜਵਾਨਾਂ ਚ ਸਹਿਣਸ਼ੀਲਤਾ ਤੇ ਸਮਝਦਾਰੀ ਦੀ ਭਾਵਨਾ ਖ਼ਤਮ ਹੋ ਕੇ ਕਾਹਲ ਤੇ ਹਾਊਮੈਂ ਵਿਚ ਬਦਲ ਰਹੀ ਹੈ। ਵੱਡੇ ਛੋਟੇ ਦੇ ਸਤਿਕਾਰ ਚ ਗਿਰਾਵਟ ਦਰਜ ਹੋਈ ਹੈ।
ਏਥੇ ਗੱਲ ਕੇਵਲ ਬੱਚਿਆਂ ਦੇ ਰੋਜ਼ਗਾਰ ਦੀ ਹੀ ਨਹੀਂ, ਕਿੰਨੇ ਪੰਜਾਬ ਦੇ ਸਕੂਲਾਂ ਵਿੱਚ ਉਹ ਬੱਚੇ ਹਨ ਜੋ ਅੱਠਵੀਂ ਜਮਾਤ, ਦੱਸਵੀਂ ਤੇ ਬਾਰਵੀਂ ਜਮਾਤ ਵਿੱਚੋਂ ਕਿਸੇ ਨਾ ਕਿਸੇ ਕਾਰਨ ਵੱਸ ਸਕੂਲੋਂ ਹੱਟ ਕੇ ਘਰ ਬੈਠ ਵਿਹਲ ਪੁਣੇ ਕਰਕੇ ਕੋਈ ਕੰਮ ਨਾ ਹੋਣ ਦੀ ਸੂਰਤ ਵਿੱਚ ਨਸ਼ਿਆਂ ਅਤੇ ਵਿਦੇਸ਼ ਭੱਜ ਜਾਣ ਦੀ ਫ਼ਿਰਾਕ ਚ ਰਹਿ ਜਾਂਦੇ ਹਨ। ਅਜਿਹੇ ਵਿਚ ਜੇਕਰ ਹਰੇਕ ਕਲਾਸ ਵਿੱਚ ਖੇਤੀ ਵਿਸ਼ਿਆਂ ਚ ਸਹਾਇਕ ਧੰਦਿਆਂ ਚ ਪ੍ਰੌਸੈਸਿੰਸ ਰੂਪ ਵਿੱਚ ਕਾਸ਼ਤ ਬਾਰੇ ਅਤੇ ਜੇਕਰ ਕਿਸੇ ਬੱਚੇ ਕੋਲ ਜ਼ਮੀਨ ਨਾ ਹੋਵੇ ਜਾਂ ਬੇਹੱਦ ਮਰਲਿਆਂ ਚ ਘੱਟ ਹੋਵੇ, ਉਥੇ ਵੀ ਖੂੰਬਾਂ, ਆਦਿ ਤੇ ਪਿੰਡਾਂ ਦੇ ਪਹਿਆਂ ਰਾਹਾਂ ਆਦਿ ਤੇ ਸ਼ਹਿਦ ਦੀ ਮੱਖੀ ਪਾਲਣ ਦਾ ਕਿੱਤਾ ਚਲਾਉਣ ਬਾਰੇ ਜਾਣਕਾਰੀ ਜਾਂ ਸਿਖ਼ਲਾਈ ਲਈ ਕੇਂਦਰਿਤ ਕੋਂਣ ਕਰੇਗਾ ?
ਈ ਕਿੰਨੇ ਖੇਤੀਬਾੜੀ ਅਧਿਆਪਕ ਹੋਣਗੇ ਤਾਂ ਤਕਰੀਬਨ ਸਿਫ਼ਰ ਕਹਿਣਾ ਹੀ ਲਾਜ਼ਮੀ ਹੋਵੇਗਾ। ਏਸ ਬਾਰੇ ਕਦੋਂ ਤੇ ਕਿੰਨੇ ਸੋਚਣਾ ? ਗੱਲਾਂ ਖੇਤੀ ਨੀਤੀਆਂ ਬਣਾਉਣ ਦੀਆਂ ਹੋ ਰਹੀਆਂ ਹਨ, ਪਰ ਛੋਟੀ ਪੀੜ੍ਹੀ ਜੋਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਜ਼ਿਆਦਾ ਤਾਦਾਦ ਚ ਨਹੀਂ ਪਹੁੰਚ ਪਾਉਂਦੇ। ਉਹਨਾਂ ਦੇ ਪਿੰਡ ਪੱਧਰੀ ਭਵਿੱਖ ਦੀ ਚਿੰਤਾ ਕਿੰਨੇ ਕਰਨੀ ਹੈ। ਹਾਲਾਤ ਪੰਜਾਬ ਦੇ ਬੱਚਿਆਂ ਦੇ ਪਿੰਡਾਂ ਵਿੱਚ ਕੀ ਹੋਣਗੇ ਜੇਕਰ ਬੱਚਾ ਬੇਹੱਦ ਗਰੀਬ ਘਰ ਦਾ ਹੋਇਆ ਜਾਂ ਤਾਂ ਪਿੰਡ ਚ ਨਰੇਗਾ ਕਾਮਿਆਂ ਵਿੱਚ ਉਡੀਕ ਰਹੂ ਤੇ ਜੇ ਉਸ ਕੋਲ ਚਾਰ ਪੈਲ਼ੀਆਂ ਹੋਈਆਂ ਤਾਂ ਜ਼ਲਦ ਵੇਚ ਕੇ ਆਪਣੇ ਪਿੰਡ ਤੇ ਮਾਂ ਧਰਤ ਨੂੰ ਛੱਡ ਜਾਣ ਲਈ ਵਿਦੇਸ਼ ਪਹੁੰਚਣ ਦੀ ਫ਼ਿਰਾਕ 'ਚ ਹੋਵੇਗਾ। ਲਿਖ਼ਤ ਸਮਾਜ ਵਿਚ ਵਿਚਰਦਿਆਂ ਸੋਧਾਂ ਦੀ ਲੋੜ ਮਹਿਸੂਸ ਹੋਣ ਕਰਕੇ ਲਿਖੀਂ ਗਈ ਹੈ।
ਸਰੋਤ: ਕਮਲ਼ਇੰਦਰਜੀਤ ਬਾਜਵਾ, ਬਲਾਕ ਟੈੱਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ - ਗੁਰਦਾਸਪੁਰ
Summary in English: Can Punjab's agricultural teachers manage their own employment in villages and stop the generation running away from schools to foreign countries?