ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਿੰਨ ਸਾਲ ਪਹਿਲਾਂ ਕੀਤੇ ਵਾਧੇ ਨੂੰ ਕੱਲ ਪੂਰਾ ਕਰ ਦਿੱਤਾ। ਬੁੱਧਵਾਰ ਨੂੰ ਕੈਪਟਨ ਨੇ 12ਵੀਂ ਕਲਾਸ ਦੇ ਛੇ ਬੱਚਿਆਂ ਨੂੰ ਸਮਾਰਟ ਫੋਨ ਦੇ ਕਿ 92 ਕਰੋੜ ਰੁਪਏ ਦੀ ਕੈਪਟਨ ਸਮਾਰਟ ਕਨੈਕਟ ਨਾਮ ਦੀ ਸਕੀਮ ਦੀ ਰਸਮੀ ਤੌਰ ਤੇ ਸ਼ੁਰੂਆਤ ਕਰ ਦਿੱਤੀ। ਬੁੱਧਵਾਰ ਨੂੰ ਪੰਜਾਬ ਦੇ 26 ਵੱਖ ਵੱਖ ਥਾਵਾਂ ਤੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਵੀ ਫੋਨ ਵੰਡ ਕੇ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ। ਹਰ ਮੰਤਰੀ ਨੇ 20 ਬੱਚਿਆਂ ਨੂੰ ਫੋਨ ਦੇ ਕਿ ਪੰਜਾਬ ਕਾਂਗਰਸ ਦੇ ਚੋਣਾਂ ਦੌਰਾਨ ਕੀਤੇ ਵਾਧੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਾਣਕਾਰੀ ਮੁਤਾਬਿਕ ਇਸ ਸਕੀਮ ਲਈ 100 ਕਰੋੜ ਰੁਪਏ ਸਾਲ 2017-18 ਦੇ ਸਟੇਟ ਬਜਟ 'ਚ ਐਲਾਨੇ ਗਏ ਸੀ। ਪਹਿਲੇ ਫੇਜ਼ 'ਚ 12ਵੀਂ ਕਲਾਸ ਦੇ 174015 ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।ਇਸ 'ਚ 87395 ਲੜਕੇ ਤੇ 86620 ਲੜਕੀਆਂ ਸ਼ਾਮਲ ਹਨ।ਇਸ ਸਕੀਮ ਰਾਹੀਂ 36555 ਓਬੀਸੀ, 94832 ਐਸਸੀ ਤੇ 13 ਐਸਟੀ ਵਿਦਿਆਰਥੀਆਂ ਨੂੰ ਲਾਭ ਦਿੱਤਾ ਜਾਵੇਗਾ।
ਇਸ ਦੌਰਾਨ ਪੰਜਾਬ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਕੀਮ ਗਰੀਬ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ 'ਚ ਮਦਦਗਾਰ ਸਾਬਤ ਹੋਵੇਗੀ।
Summary in English: Captain Sarkar fulfills promise, distributes smartphone to youth