1. Home
  2. ਖਬਰਾਂ

Car Care Tips : ਗਰਮੀਆਂ ਦੇ ਮੌਸਮ ਵਿਚ ਇਸ ਤਰ੍ਹਾਂ ਕਰੋ ਸੀਐਨਜੀ ਵਾਲੀ ਗੱਡੀਆਂ ਦੀ ਦੇਖ ਭਾਲ!

ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ-ਜਿਵੇਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਆ ਰਿਹਾ ਹੈ।

Pavneet Singh
Pavneet Singh
CNG vehicles in the summer

CNG vehicles in the summer

ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ-ਜਿਵੇਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਆ ਰਿਹਾ ਹੈ। ਉਵੇਂ ਹੀ ਲੋਕਾਂ ਦਾ ਰੁਖ ਹੁਣ ਪੈਟਰੋਲ-ਡੀਜ਼ਲ ਵਾਹਨਾਂ ਨੂੰ ਛੱਡ ਕੇ ਇਲੈਕਟ੍ਰਿਕ ਅਤੇ ਸੀਐਨਜੀ ਵਾਹਨਾਂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕਾਂ ਦੀ ਸਹੂਲਤ ਲਈ ਸਰਕਾਰ ਕਈ ਥਾਵਾਂ 'ਤੇ ਇਲੈਕਟ੍ਰਿਕ ਵਾਹਨਾਂ ਅਤੇ ਚਾਰਜਿੰਗ ਸੁਵਿਧਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਵੀ ਪ੍ਰਦਾਨ ਕਰ ਰਹੀ ਹੈ।

ਜੇਕਰ ਸੀਐਨਜੀ ਵਾਹਨਾਂ ਦੀ ਗੱਲ ਕਰੀਏ ਤਾਂ ਇਹ ਵਾਹਨ ਪੈਟਰੋਲ-ਡੀਜ਼ਲ ਵਾਹਨਾਂ ਦੇ ਮੁਕਾਬਲੇ ਕਾਫ਼ੀ ਸਮੇਂ ਤੱਕ ਸੜਕਾਂ 'ਤੇ ਚੱਲਦੇ ਹਨ। ਵੈਸੇ, ਸੀਐਨਜੀ ਵਾਹਨਾਂ ਨੂੰ ਹੋਰ ਵਾਹਨਾਂ ਨਾਲੋਂ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਆਪਣੇ CNG ਵਾਹਨ ਦੀ ਸਹੀ ਦੇਖਭਾਲ ਕਰਨਾ ਚਾਹੁੰਦੇ ਹੋ, ਤਾਂ ਇਸ ਖ਼ਬਰ ਵਿਚ ਦਿੱਤੀ ਜਾਣਕਾਰੀ ਤੁਹਾਨੂੰ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।

ਪਾਰਕਿੰਗ ਵਿੱਚ ਸਾਵਧਾਨੀ

ਜੇਕਰ ਤੁਸੀਂ ਆਪਣੀ ਸੀਐਨਜੀ ਕਾਰ ਨੂੰ ਪਾਰਕਿੰਗ ਵਿੱਚ ਪਾਰਕ ਕਰਦੇ ਹੋ, ਤਾਂ ਕਾਰ ਨੂੰ ਹਮੇਸ਼ਾ ਛਾਂ ਵਾਲੀ ਥਾਂ 'ਤੇ ਹੀ ਪਾਰਕ ਕਰੋ, ਕਿਉਂਕਿ ਇਨ੍ਹਾਂ ਵਾਹਨਾਂ ਵਿੱਚ ਗੈਸ ਦੀ ਮਾਤਰਾ ਵੱਧ ਹੁੰਦੀ ਹੈ, ਜੋ ਪੈਟਰੋਲ ਨਾਲੋਂ ਤਾਪਮਾਨ 'ਤੇ ਤੇਜ਼ੀ ਨਾਲ ਨਿਕਲਦੀ ਹੈ। ਇਸ ਲਈ ਹਰ ਕਿਸੇ ਨੂੰ ਕਦੇ ਵੀ ਸੀਐਨਜੀ ਵਾਹਨ ਨੂੰ ਗਰਮ ਥਾਂ 'ਤੇ ਪਾਰਕ ਨਹੀਂ ਕਰਨਾ ਚਾਹੀਦਾ।

ਏਅਰ ਫਿਲਟਰ ਸਫਾਈ

ਕੁਝ ਲੋਕ ਲੰਬੇ ਸਮੇਂ ਤੱਕ ਆਪਣੀ ਕਾਰ ਦਾ ਏਅਰ ਫਿਲਟਰ ਸਾਫ਼ ਨਹੀਂ ਕਰਵਾਉਂਦੇ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਮਹਿੰਗਾ ਝਟਕਾ ਲਗਦਾ ਹੈ। ਇਸ ਲਈ ਸਮੇਂ-ਸਮੇਂ 'ਤੇ ਕਾਰ ਦੇ ਏਅਰ ਫਿਲਟਰ ਦੀ ਸਫਾਈ ਕਰਵਾਉਂਦੇ ਰਹੋ। ਕੰਪਨੀ ਮੁਤਾਬਕ ਵਾਹਨ ਦੇ ਏਅਰ ਫਿਲਟਰ ਨੂੰ ਹਮੇਸ਼ਾ 5000 ਕਿਲੋਮੀਟਰ ਦੀ ਦੂਰੀ 'ਤੇ ਸਾਫ ਰੱਖੋ। 

ਇਹ ਵੀ ਪੜ੍ਹੋ: SBI Jobs: ਸਟੇਟ ਬੈਂਕ ਨੇ ਕੱਡੀ ਇਹਨਾਂ ਅਹੁਦਿਆਂ ਤੇ ਭਰਤੀ ! ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ

CNG ਸਿਲੰਡਰ ਦੀ ਜਾਂਚ

ਕੰਪਨੀ ਦਾ ਕਹਿਣਾ ਹੈ ਕਿ ਪੈਟਰੋਲ ਕਾਰ ਨੂੰ ਜ਼ਿਆਦਾ ਦੇਰ ਤੱਕ CNG ਮੋਡ 'ਤੇ ਨਹੀਂ ਚਲਾਉਣਾ ਚਾਹੀਦਾ, ਕਿਉਂਕਿ ਸਮੇਂ ਦੇ ਨਾਲ ਸਿਲੰਡਰ 'ਚ ਪ੍ਰੈਸ਼ਰ ਘੱਟ ਹੋਣ ਲੱਗਦਾ ਹੈ। ਇਸ ਨਾਲ ਵਾਹਨ ਦੇ ਵਾਲਵ ਫਟਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਤੁਹਾਨੂੰ ਸਮੇਂ-ਸਮੇਂ 'ਤੇ ਵਾਹਨ ਦੇ CNG ਸਿਲੰਡਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।

Summary in English: Car Care Tips: Here's how to take care of CNG vehicles in the summer!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters