1. Home
  2. ਖਬਰਾਂ

Delhi Traffic Rules: ਟ੍ਰੈਫਿਕ ਨਿਯਮਾਂ 'ਚ ਬਦਲਾਅ, ਨਿਯਮ ਤੋੜਨ 'ਤੇ 10 ਗੁਣਾ ਵੱਧ ਜੁਰਮਾਨਾ!

ਦਿੱਲੀ ਦੇ ਗੁਰੂਗ੍ਰਾਮ ਸ਼ਹਿਰ `ਚ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਲਈ ਨਵੇ ਨਿਯਮ ਲਾਗੂ ਕੀਤੇ ਗਏ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਦੇ ਬਦਲਾਵ ਦੀ ਸੰਖੇਪ ਜਾਣਕਾਰੀ।

Priya Shukla
Priya Shukla
ਗੁਰੂਗ੍ਰਾਮ ਦੀ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ `ਚ ਬਦਲਾਵ

ਗੁਰੂਗ੍ਰਾਮ ਦੀ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ `ਚ ਬਦਲਾਵ

ਕਈ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤੇ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਂਦੇ ਹਨ। ਜਿਸ ਕਾਰਨ ਆਏ ਦਿਨ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਚੇਤਾਵਨੀਆਂ ਦੇ ਬਾਵਜੂਦ ਇਹ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।

ਅਕਸਰ ਟ੍ਰੈਫਿਕ ਪੁਲਿਸ ਦੇ ਧਿਆਨ ਵਿੱਚ ਗਲਤ ਦਿਸ਼ਾ ਅਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਗੁਰੂਗ੍ਰਾਮ 'ਚ ਜ਼ਿਆਦਾਤਰ ਸੜਕ ਹਾਦਸੇ ਲੋਕਾਂ ਦੀ ਲਾਪਰਵਾਹੀ ਕਾਰਨ ਹੁੰਦੇ ਹਨ। ਇਹ ਲੋਕ ਹਾਈਵੇਅ 'ਤੇ ਤੇਜ਼ ਰਫਤਾਰ ਨਾਲ ਗਲਤ ਦਿਸ਼ਾ 'ਚ ਕਾਰ ਚਲਾਉਂਦੇ ਹਨ, ਜੋ ਹਾਦਸਿਆਂ ਦਾ ਸਬੱਬ ਬਣਦੇ ਹਨ। ਜਿਸਦੇ ਚਲਦਿਆਂ ਗੁਰੂਗ੍ਰਾਮ ਦੀ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ `ਚ ਬਦਲਾਵ ਕੀਤੇ ਹਨ ਤੇ ਇਨ੍ਹਾਂ ਨਿਯਮਾਂ ਨੂੰ ਸਖਤ ਬਣਾਇਆ ਹੈ।

ਕਿ ਹਨ ਇਹ ਨਿਯਮ:

ਇਸ ਦੇ ਮੁਤਾਬਿਕ ਜੇਕਰ ਤੁਸੀਂ ਗੁਰੂਗ੍ਰਾਮ ਦੀਆਂ ਸੜਕਾਂ ਤੇ ਕਿਸੇ ਵੀ ਨਿਯਮ ਨੂੰ ਤੋੜਦੇ ਹੋ ਤਾਂ ਤੁਹਾਨੂੰ 10 ਗੁਣਾ ਜ਼ਿਆਦਾ ਜੁਰਮਾਨਾ ਦੇਣਾ ਪਵੇਗਾ। ਨਾਲ ਹੀ, ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਚਲਾਨ ਵਧਾਉਣ ਦੇ ਨਾਲ-ਨਾਲ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਨਿਯਮਾਂ ਨੂੰ ਤੋੜਨ ਵਾਲੇ ਲੋਕ ਕਿਸੇ ਵੀ ਹਾਲਤ 'ਚ ਭੱਜਣ ਨਾ।

ਚਲਾਨ ਦਾ ਵੇਰਵਾ:

-ਗਲਤ ਪਾਸੇ ਗੱਡੀ ਚਲਾਉਣ ਵਾਲਿਆਂ ਦਾ ਚਲਾਨ 500 ਰੁਪਏ।

-ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ 'ਤੇ 5000 ਰੁਪਏ ਤੱਕ ਦਾ ਚਲਾਨ।

-ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 5500 ਰੁਪਏ ਤੱਕ ਦਾ ਜੁਰਮਾਨਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਮੈਦਾ-ਸੁਜੀ ਸਮੇਤ ਆਟੇ ਦੀ ਬਰਾਮਦ 'ਤੇ ਲਗਾਈ ਪਾਬੰਦੀ, ਆਮ ਲੋਕਾਂ ਨੂੰ ਮਿਲੇਗੀ ਰਾਹਤ

ਨਿਯਮ ਤੋੜਨ ਵਾਲਿਆਂ ਦੀ ਨਿਗਰਾਨੀ ਕਿਵੇਂ ਕੀਤੀ ਜਾਵੇਗੀ?

ਨਿਯਮਾਂ ਨੂੰ ਤੋੜਨ ਵਾਲਿਆਂ ਤੇ ਨਜ਼ਰ ਰੱਖਣ ਲਈ ਵੀ ਟ੍ਰੈਫਿਕ ਪੁਲਿਸ ਨੇ ਵੱਖਰੇ ਪ੍ਰਬੰਧ ਕੀਤੇ ਹਨ। ਇਸਦੇ ਲਈ ਗੁਰੂਗ੍ਰਾਮ ਸ਼ਹਿਰ 'ਚ 38 ਹੌਟਸਪਾਟ(Hotspot) ਤਿਆਰ ਕੀਤੇ ਜਾਣਗੇ। ਇਹ ਹੌਟਸਪਾਟ ਉਨ੍ਹਾਂ ਥਾਵਾਂ `ਤੇ ਹੋਣਗੇ ਜਿੱਥੇ ਦੁਰਘਟਨਾਵਾਂ ਦੇ ਸਭ ਤੋਂ ਵੱਧ ਮਾਮਲੇ ਦੇਖਣ ਨੂੰ ਮਿਲਦੇ ਹਨ ਤੇ ਨਾਲ ਹੀ ਉਹ ਖੇਤਰ ਜਿੱਥੇ ਅੱਜ ਦੇ ਨੌਜਵਾਨ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗੁਰੂਗ੍ਰਾਮ 'ਚ ਨਵੇਂ ਟ੍ਰੈਫਿਕ ਨਿਯਮ ਲਾਗੂ ਹੁੰਦੇ ਹੀ ਪਹਿਲੇ ਦਿਨ ਕਰੀਬ 45 ਚਲਾਨ ਕੱਟੇ ਗਏ।

Summary in English: Changes in traffic rules, 10 times more fine for breaking the rules!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters