1. Home
  2. ਸਫਲਤਾ ਦੀਆ ਕਹਾਣੀਆਂ

ਜਾਣੋ ਕਿਵੇਂ ਅਨੋਖੀ ਖੇਤੀ ਨੂੰ ਆਪਣਾ ਕੇ ਇਸ ਔਰਤ ਨੇ ਕਮਾਏ 30 ਲੱਖ ਰੁਪਏ!

ਜੇਕਰ ਮੰਨ ਵਿੱਚ ਕੁਝ ਕਰ ਦਿਖਾਉਣ ਦੀ ਚਾਹਤ ਹੋਵੇ ਤਾਂ ਮੰਜ਼ਿਲ ਆਪਣੇ ਆਪ ਹੀ ਮਿਲ ਜਾਂਦੀ ਹੈ। ਕੁੱਝ ਅਜਿਹੀ ਕਹਾਣੀ ਹੈ ਸੰਗੀਤਾ ਪਿੰਗਲੇ ਦੀ।

KJ Staff
KJ Staff
ਸੰਗੀਤਾ ਪਿੰਗਲੇ, ਮਹਿਲਾ ਕਿਸਾਨ

ਸੰਗੀਤਾ ਪਿੰਗਲੇ, ਮਹਿਲਾ ਕਿਸਾਨ

ਇੱਕ ਔਰਤ ਦੇ ਬਹੁਤ ਸਾਰੇ ਰੂਪ ਹੁੰਦੇ ਹਨ। ਉਹ ਆਪਣਾ ਘਰ-ਬਾਰ ਵੀ ਸੰਭਾਲ ਸਕਦੀ ਹੈ ਤੇ ਆਪਣਾ ਘਰ ਚਲਾਉਣ ਲਈ ਪੈਸੇ ਵੀ ਕਮਾ ਸਕਦੀ ਹੈ। ਜੇਕਰ ਇੱਕ ਔਰਤ ਕੁਝ ਕਰਨ ਦਾ ਤੈਅ ਕਰਦੀ ਹੈ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਆਪਣਾ ਸਾਰਾ ਜ਼ੋਰ ਲਾ ਦਿੰਦੀ ਹੈ ਅਤੇ ਉਸ ਕੰਮ ਨੂੰ ਪੂਰਾ ਕਰਕੇ ਹੀ ਸਾਂਹ ਲੈਂਦੀ ਹੈ। ਅਜਿਹੀ ਸੋਚ ਨੂੰ ਮਹਾਰਾਸ਼ਟਰ ਦੀ ਰਹਿਨ ਵਾਲੀ ਮਹਿਲਾ ਕਿਸਾਨ ਨੇ ਸੱਚ ਸਾਬਿਤ ਕਰਕੇ ਦਿਖਾਇਆ ਹੈ।

ਮਹਿਲਾ ਕਿਸਾਨ ਦੀ ਨਿਜੀ ਜਾਣਕਾਰੀ:

ਇਸ ਮਹਿਲਾ ਦਾ ਨਾਮ ਸੰਗੀਤਾ ਪਿੰਗਲੇ ਹੈ। ਇਹ ਮਹਾਰਾਸ਼ਟਰ `ਚ ਨਾਸਿਕ ਦੇ ਮਟੋਰੀ ਪਿੰਡ ਵਿੱਚ ਰਹਿੰਦੀ ਹੈ। ਇਨ੍ਹਾਂ ਦਾ ਜੀਵਨ ਬਹੁਤ ਹੀ ਮੁਸ਼ਕਿਲ ਰਿਹਾ ਹੈ। ਸੰਗੀਤਾ ਦੇ ਪਤੀ ਦੀ 2004 ਵਿੱਚ ਇੱਕ ਸੜਕ ਹਾਦਸੇ `ਚ ਮੌਤ ਹੋ ਗਈ ਸੀ। ਇਸ ਸਮੇਂ ਉਸ ਦੇ ਤਿੰਨ ਬੱਚੇ ਸਨ ਅਤੇ ਉਹ 9 ਮਹੀਨਿਆਂ ਦੀ ਗਰਭਵਤੀ ਵੀ ਸੀ। ਇਹ ਸਭ ਹੋਣ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਗਈ। ਕੁਝ ਸਮੇਂ ਬਾਅਦ ਪਰਿਵਾਰਕ ਝਗੜੇ ਕਾਰਨ ਉਹ ਆਪਣੇ ਬੱਚਿਆਂ ਸਮੇਤ ਸਹੁਰੇ ਘਰ ਰਹਿਣ ਲੱਗੀ। ਕੁਝ ਸਮੇਂ ਬਾਅਦ ਉਸਦੇ ਸਹੁਰੇ ਦੀ ਮੌਤ ਹੋ ਗਈ। ਉਸਦੇ ਸਹੁਰੇ ਕੋਲ 13 ਏਕੜ ਜ਼ਮੀਨ ਸੀ, ਜਿਸਦੀ ਰਖਵਾਲੀ ਕਰਨ ਲਈ ਸੰਗੀਤਾ ਹੀ ਰਹਿ ਗਈ ਸੀ।


ਕਿਵੇਂ ਲਿੱਤਾ ਖੇਤੀ ਕਰਨ ਦਾ ਫੈਸਲਾ?

ਸੰਗੀਤਾ ਦੇ ਪਰਿਵਾਰ ਦਾ ਹੁਣ ਇੱਕਮਾਤਰ ਆਮਦਨ ਦਾ ਸਾਧਨ ਉਹ 13 ਏਕੜ ਜ਼ਮੀਨ ਹੀ ਸੀ। ਇਸ ਕਰਕੇ ਉਸਨੂੰ ਖੇਤ ਵਿੱਚ ਕੰਮ ਕਰਨਾ ਸਿੱਖਣਾ ਪਿਆ। ਜਿਸਦੇ ਚਲਦੇ ਲੋਕਾਂ ਨੇ ਉਸਨੂੰ ਕਹਿਣਾ ਸ਼ੁਰੂ ਕਰ ਦਿੱਤਾ ਕੇ ਉਹ ਪਰਿਵਾਰ, ਬੱਚੇ ਤੇ ਖੇਤ ਇਕੱਠੇ ਨਹੀਂ ਸੰਭਾਲ ਪਾਊਗੀ। ਪਰ ਸੰਗੀਤਾ ਪਿੱਛੇ ਨਹੀ ਹਟੀ, ਉਸਨੇ ਸੋਚ ਲਿਆ ਸੀ ਕੇ ਹੁਣ ਉਹ ਲੋਕਾਂ ਨੂੰ ਦਿਖਾ ਕੇ ਰਹੂਗੀ ਕੇ ਇੱਕ ਔਰਤ ਜੋ ਚਾਹੇ ਉਹ ਕਰ ਸਕਦੀ ਹੈ।

ਖੇਤੀ ਦੀ ਸ਼ੁਰੂਆਤ:

ਖੇਤੀ ਦੀ ਸ਼ੁਰੂਆਤ ਵਿੱਚ ਸੰਗੀਤਾ ਨੇ ਪੈਸੇ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੇ ਗਹਿਣੇ ਗਿਰਵੀ ਰੱਖ ਕੇ ਕਰਜ਼ ਲਿੱਤਾ ਤੇ ਆਪਣੇ ਚਚੇਰੇ ਭਰਾਵਾਂ ਤੋਂ ਪੈਸੇ ਉਧਾਰ ਲਿੱਤੇ। ਸੰਗੀਤਾ ਦੇ ਭਰਾਵਾਂ ਨੇ ਉਸਦਾ ਬਹੁਤ ਸਾਥ ਦਿੱਤਾ। ਉਨ੍ਹਾਂ ਨੇ ਸੰਗੀਤਾ ਨੂੰ ਖੇਤੀ ਕਰਨੀ, ਕੀਟਨਾਸ਼ਕ ਦਾ ਪ੍ਰਯੋਗ ਕਰਨਾ, ਖਾਦ ਪਾਉਣੀ, ਆਦਿ ਸਿਖਾਇਆ। ਸੰਗੀਤਾ ਵਿਗਿਆਨ ਦੀ ਵਿਦਿਆਰਥੀ ਸੀ, ਇਸ ਕਰਕੇ ਉਹ ਇਹ ਸੱਭ ਜਲਦੀ ਸਿੱਖ ਗਈ।


ਕੀ ਮੁਸ਼ਕਿਲਾਂ ਆਇਆਂ ਖੇਤੀ ਦੇ ਦੌਰਾਨ:

ਖੇਤੀ ਦੇ ਦੌਰਾਨ ਸੰਗੀਤਾ ਨੇ ਇੱਹ ਇਹਸਾਸ ਕੀਤਾ ਕੇ ਖੇਤੀ ਦੇ ਕੁਝ ਕੰਮ ਹਨ ਜੋ ਕੀ ਸਿਰਫ਼ ਮਰਦ ਹੀ ਕਰ ਸਕਦੇ ਹਨ, ਜਿਵੇਂ ਕੀ ਟਰੈਕਟਰ(tractor) ਚਲਾਉਣਾ, ਹੱਲ ਵਾਹੁਣਾ, ਖੇਤੀ ਉਪਕਰਣਾਂ ਦੀ ਵਰਤੋਂ ਕਰਨੀ ਤੇ ਸਭ ਤੋਂ ਮੁੱਖ, ਉਤਪਾਦ ਨੂੰ ਮੰਡੀ `ਚ ਲੈਕੇ ਜਾਣਾ ਤੇ ਵੇਚਣਾ। ਇਸ ਕਰਕੇ ਸੰਗੀਤਾ ਨੇ ਟਰੈਕਟਰ ਅਤੇ ਦੋਪਹੀਆ(two-wheeler) ਵਾਹਨ ਚਲਾਉਣਾ ਤੇ ਟਰੈਕਟਰ ਦੀ ਮੁਰੰਮਤ ਕਰਨਾ ਸਿੱਖ ਲਿਆ, ਤਾਂ ਜੋ ਬਾਅਦ ਵਿੱਚ ਉਸਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਦੂਜਿਆਂ ਦੀ ਮਦਦ ਨਾ ਲੈਣੀ ਪਵੇ।

ਇਹ ਵੀ ਪੜ੍ਹੋSoybean Success Story: ਜਿਲ੍ਹਾ ਹੁਸ਼ਿਆਰਪੁਰ ਵਿੱਚ ਫ਼ਸਲੀ ਵਿਭਿੰਨਤਾ ਨੂੰ ਵਧਾਉਣ ਲਈ ਕਿਸਾਨਾਂ ਦੀ ਪਹਿਲਕਦਮੀ!

ਅੰਗੂਰ ਦੀ ਖੇਤੀ

ਅੰਗੂਰ ਦੀ ਖੇਤੀ

ਅੰਗੂਰ ਦੀ ਖੇਤੀ ਤੋਂ ਕਮਾਈ:

ਸੰਗੀਤਾ ਦੇ ਖੇਤ ਤੋਂ ਪ੍ਰਤੀ ਸਾਲ 800 ਤੋਂ 1000 ਟਨ ਅੰਗੂਰ ਦੀ ਪੈਦਾਵਾਰ ਆ ਰਹੀ ਹੈ ਤੇ ਉਹ ਲਗਭਗ 30 ਲੱਖ ਰੂਪਏ ਦਾ ਮੁਨਾਫਾ ਕਮਾ ਰਹੀ ਹੈ। ਟਮਾਟਰ ਦੀ ਖੇਤੀ (Tomato Cultivation) ਵਿੱਚ ਕੁਝ ਨੁਕਸਾਨ ਜ਼ਰੂਰ ਹੋਇਆ, ਪਰ ਉਸਦੀ ਭਰਪਾਈ ਹੌਲੀ-ਹੌਲੀ ਹੋ ਗਈ। ਖੇਤੀ `ਚ ਸਫਲਤਾ ਹਾਸਿਲ ਕਰਨ ਤੋਂ ਬਾਅਦ ਸੰਗੀਤਾ ਨੇ ਅੰਗੂਰਾਂ ਨੂੰ ਨਿਰਯਾਤ ਕਰਨ ਦੀ ਯੋਜਨਾ ਬਣਾਈ। ਹਾਲਾਂਕਿ, ਹਜੇ ਬੇਮੋਸਮ ਬਰਸਾਤ ਹੋਣ ਕਰਕੇ ਇੱਹ ਪੂਰਾ ਨਹੀਂ ਹੋ ਪਾਇਆ। ਪਰ ਸੰਗੀਤਾ ਨੂੰ ਵਿਸ਼ਵਾਸ ਹੈ ਕੀ ਉਹ ਇਸ ਨਿਰਯਾਤ ਦੀ ਯੋਜਨਾ ਨੂੰ ਵੀ ਸਫਲਤਾਪੂਰਵਕ ਪੂਰਾ ਕਰੇਗੀ।

Summary in English: Know how this woman earned 30 lakh rupees by adopting unique farming!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters