1. Home
  2. ਖਬਰਾਂ

ਮਿਰਚਾਂ ਦੀਆਂ ਕੀਮਤਾਂ ਨੇ ਪਾਇਆ ਆਮ ਜਨਤਾਂ ਦੀ ਜੇਬਾਂ ਤੇ ਅਸਰ ! ਜਾਣੋ ਕੀਮਤਾਂ

ਤੁਸੀ ਵੇਖਦੇ ਹੀ ਹੋਵੋਗੇ ਕਿ ਕਿਵੇਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ , ਜਿਸ ਦਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਪੈ ਰਿਹਾ ਹੈ ,

Pavneet Singh
Pavneet Singh
chilli  prices affect

chilli prices affect

ਤੁਸੀ ਵੇਖਦੇ ਹੀ ਹੋਵੋਗੇ ਕਿ ਕਿਵੇਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ , ਜਿਸ ਦਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਪੈ ਰਿਹਾ ਹੈ , ਪਹਿਲਾਂ ਨਿੰਬੂ ਦੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨ ਕਿੱਤਾ ਹੋਇਆ ਸੀ ਅਤੇ ਹੁਣ ਮਿਰਚਾਂ ਦੀਆਂ ਕੀਮਤਾਂ ਵਿਚ ਵਾਧਾ ਸੁਣਨ ਨੂੰ ਮਿੱਲ ਰਿਹਾ ਹੈ। ਮਿਰਚ ਰਸੋਈ ਵਿਚ ਵਰਤਣ ਵਾਲ਼ੀ ਇਕ ਜਰੂਰੀ ਮਸਾਲਿਆਂ ਵਿਚੋਂ ਇਕ ਹੈ। ਇਸ ਦੀ ਵਰਤੋਂ ਹਰ ਘਰ ਵਿਚ ਹੁੰਦੀ ਹੈ, ਅਤੇ ਮਿਰਚਾਂ ਦੀਆਂ ਕੀਮਤਾਂ ਨੇ ਵੀ ਆਮ ਜਨਤਾ ਦੀਆਂ ਜੇਬਾਂ ਤੇ ਅਸਰ ਪਾ ਦਿੱਤਾ ਹੈ।

ਦੱਸ ਦਈਏ ਕਿ ਇਸ ਸਮੇਂ ਨਿੰਬੂ ਦੀ ਕੀਮਤ 200 ਤੋਂ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਅਤੇ ਮਿਰਚਾਂ 60 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀਆਂ ਹਨ। ਦੇਸ਼ ਦੇ ਕਈ ਸ਼ਹਿਰਾਂ 'ਚ ਮਿਰਚ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਕਰੀਬ ਪਹੁੰਚ ਗਈ ਹੈ। ਪਹਿਲਾਂ ਮੰਡੀ ਵਿੱਚ ਮਿਰਚ ਦਾ ਭਾਅ 20 ਤੋਂ 40 ਰੁਪਏ ਪ੍ਰਤੀ ਕਿਲੋ ਸੀ, ਪਰ ਹੁਣ ਕੀਮਤਾਂ ਇੱਕ ਵਾਰ ਵਿੱਚ ਦੁਗਣੀ ਹੋ ਗਈ ਹੈ।

ਕਿਸ ਕਾਰਨ ਮਿਰਚ ਦੀ ਕੀਮਤ ਵਧ ਗਈ ਹੈ(What caused the rise in chilli prices?)

ਇਕ ਰਿਪੋਰਟ ਅਨੁਸਾਰ ਮਿਰਚਾਂ ਦਾ ਉਤਪਾਦਨ ਸਾਲ 2002 ਵਿਚ 10,69,000 ਟਨ ਤੋਂ ਵਧ ਕੇ ਮੌਜੂਦਾ ਸਮੇਂ ਵਿਚ 20,92,000 ਟਨ ਹੋ ਗਿਆ ਹੈ, ਪਰ ਫਿਰ ਵੀ ਇਸ ਦਾ ਬਾਜ਼ਾਰ ਵਿਚ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਕਿਸਾਨਾਂ ਅਨੁਸਾਰ ਮਿਰਚਾਂ ਦੇ ਭਾਅ ਵਧਣ ਦਾ ਇੱਕ ਮੁੱਖ ਕਾਰਨ ਥ੍ਰਿਪਸ ਦਾ ਹਮਲਾ ਵੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਕਾਰਨ ਇਸ ਸਾਲ ਕਰੀਬ 9 ਲੱਖ ਏਕੜ ਮਿਰਚਾਂ ਦੀ ਖੇਤੀ ਤਬਾਹ ਹੋ ਗਈ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਬੇਮੌਸਮੀ ਬਰਸਾਤ ਕਾਰਨ ਮਿਰਚਾਂ ਦੀ ਫਸਲ ਵਿੱਚ ਭਾਰੀ ਕਮੀ ਆਈ ਹੈ ਅਤੇ ਢੋਆ-ਢੁਆਈ ਦਾ ਖਰਚਾ ਵਧਣ ਕਾਰਨ ਮਿਰਚਾਂ ਦੇ ਭਾਅ ਵਿੱਚ ਵੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮਾਰਕੀਟ 'ਚ ਜਲਦੀ ਹਰੀ ਮਿਰਚ ਦਾ ਪਾਊਡਰ ਮਚਾਏਗਾ ਧੂਮ! ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ!

ਇਨ੍ਹਾਂ ਰਾਜਾਂ ਵਿੱਚ ਮਿਰਚਾਂ ਦੀ ਕਾਸ਼ਤ ਕੀਤੀ ਜਾਂਦੀ ਹੈ।

ਮਿਰਚਾਂ ਦੀ ਖੇਤੀ ਕਿਸਾਨਾਂ ਲਈ ਬਹੁਤ ਲਾਹੇਵੰਦ ਖੇਤੀ ਹੈ। ਇਹ ਭਾਰਤ ਦੀਆਂ ਪ੍ਰਮੁੱਖ ਮਸਾਲਾ ਫਸਲਾਂ ਵਿੱਚੋਂ ਇੱਕ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ 792000 ਹੈਕਟੇਅਰ ਰਕਬੇ ਵਿੱਚ ਮਿਰਚ ਦੀ ਕਾਸ਼ਤ ਕੀਤੀ ਜਾਂਦੀ ਹੈ।

ਭਾਰਤ ਦੇ ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਰਾਜਸਥਾਨ ਵਿੱਚ ਇਸ ਦੀ ਵਧੇਰੇ ਕਾਸ਼ਤ ਕੀਤੀ ਜਾਂਦੀ ਹੈ।

Summary in English: chilli prices affect pockets of common people! Know the prices

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters