1. Home
  2. ਖਬਰਾਂ

Vegetables Price: ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਤੋਂ ਵਿਗੜਿਆ ਲੋਕਾਂ ਦਾ ਬਜਟ !

ਬਜਾਰਾਂ ਵਿਚ ਵੱਧਦੇ ਸਬਜ਼ੀਆਂ ਦੇ ਭਾਅ ਨੂੰ ਵੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਜਿਵੇਂ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਹੋਵੇ। ਇਕ ਤਰਫ ਸਬਜ਼ੀਆਂ ਦੇ ਭਾਅ ਵਧਣ ਕਾਰਨ ਕਿਸਾਨਾਂ ਦੇ ਚਿਹਰੇ ਤਾਂ ਖਿੱਲ ਰਹੇ ਹਨ

Pavneet Singh
Pavneet Singh
Vegetables Price

Vegetables Price

ਬਜਾਰਾਂ ਵਿਚ ਵੱਧਦੇ ਸਬਜ਼ੀਆਂ ਦੇ ਭਾਅ ਨੂੰ ਵੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਜਿਵੇਂ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਹੋਵੇ। ਇਕ ਤਰਫ ਸਬਜ਼ੀਆਂ ਦੇ ਭਾਅ ਵਧਣ ਕਾਰਨ ਕਿਸਾਨਾਂ ਦੇ ਚਿਹਰੇ ਤਾਂ ਖਿੱਲ ਰਹੇ ਹਨ, ਪਰ ਦੁੱਜੀ ਤਰਫ ਆਮ ਲੋਕਾਂ ਨੂੰ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਵਧਦੀ ਮਹਿੰਗਾਈ ਤੋਂ ਕਿੰਨੇ ਲੋਕ ਚਿੰਤਤ ਹਨ, ਇਹ ਜਾਣਨ ਲਈ ਇੱਕ ਸੰਸਥਾ ਵੱਲੋਂ ਇੱਕ ਸਰਵੇਖਣ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਇਹ ਪਾਇਆ ਗਿਆ ਕਿ ਲਗਭਗ 87% ਭਾਰਤੀ ਇਸ ਮਹਿੰਗਾਈ ਤੋਂ ਪ੍ਰਭਾਵਿਤ ਹੋਏ ਹਨ।ਇਸ ਸਰਵੇਖਣ ਦੌਰਾਨ ਪਤਾ ਲੱਗਾ ਕਿ ਭਾਰਤ ਦੇ 311 ਜ਼ਿਲ੍ਹਿਆਂ ਵਿੱਚੋਂ ਸੂਬੇ ਦੇ ਕਰੀਬ 11,800 ਨਾਗਰਿਕ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਬੇਹੱਦ ਪਰੇਸ਼ਾਨ ਹਨ। ਜਦੋਂ ਸੰਸਥਾ ਵੱਲੋਂ ਸਰਵੇ ਕੀਤਾ ਗਿਆ ਤਾਂ ਸਬਜ਼ੀਆਂ ਦੇ ਭਾਅ ਨੂੰ ਲੈ ਕੇ ਸ਼ਹਿਰੀਆਂ ਤੋਂ ਕਈ ਸਵਾਲ ਪੁੱਛੇ ਗਏ, ਜਿਸ ਵਿੱਚ ਸਾਰਿਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ। ਭਾਰਤ ਦੇ ਲਗਭਗ 37% ਨਾਗਰਿਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿਚ 25% ਤੋਂ ਵੱਧ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ 36% ਨਾਗਰਿਕਾਂ ਦਾ ਕਹਿਣਾ ਹੈ ਕਿ ਸਾਨੂੰ ਸਬਜ਼ੀਆਂ ਦੇ ਭਾਅ ਪਿਛਲੇ ਮਹੀਨੇ ਦੇ ਮੁਕਾਬਲੇ 10-25% ਵੱਧ ਦੇਣੇ ਪਏ ਹਨ। ਇਸ ਤੋਂ ਇਲਾਵਾ ਹੋਰ 14 ਫੀਸਦੀ ਨਾਗਰਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਬਜ਼ੀਆਂ ਦੀ ਖਰੀਦ 'ਤੇ '0 ਤੋਂ 10 ਫੀਸਦੀ ਜ਼ਿਆਦਾ' ਕੀਮਤ ਅਦਾ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਨਿੰਬੂ ਨੇ ਕੀਤੇ ਲੋਕਾਂ ਦੇ ਦੰਦ ਖੱਟੇ! ਵਧਦੀਆਂ ਕੀਮਤਾਂ ਨੇ ਵਿਗਾੜਿਆ ਬਜਟ


ਦੂਜੇ ਪਾਸੇ ਹੋਰ ਸ਼ਹਿਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਬਜ਼ੀਆਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਇੰਨੀ ਹੀ ਮਾਤਰਾ 'ਚ ਖਰੀਦਣ 'ਤੇ '50-100 ਫੀਸਦੀ' ਮਹਿੰਗੀ ਕਰਨੀ ਪੈਂਦੀ ਹੈ। ਇਸ ਲਈ ਕਿਤੇ-ਕਿਤੇ ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਸਬਜ਼ੀਆਂ ਦਾ ਦੁੱਗਣਾ ਭਾਅ ਦੇਣਾ ਪੈ ਰਿਹਾ ਹੈ।

ਸਰਵੇਖਣ ਵਿੱਚ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ। ਜਿਸ ਵਿੱਚ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਲਗਭਗ 64 ਪ੍ਰਤੀਸ਼ਤ ਪੁਰਸ਼ ਸਨ ਜਦੋਂ ਕਿ 36 ਪ੍ਰਤੀਸ਼ਤ ਔਰਤਾਂ ਸਨ।

Summary in English: Vegetables Price: Rising Vegetable Prices Deteriorate People's Budget!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters