ਯੂਕਰੇਨ-ਰੂਸ ਯੁੱਧ ਦੇ ਦੌਰਾਨ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ 1 ਮਾਰਚ ਨੂੰ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਸਨ। ਸਿਲੰਡਰ ਦੇ ਰੇਟ ਵਿੱਚ 105 ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਵਪਾਰਕ ਐਲਪੀਜੀ ਸਿਲੰਡਰ(Commercial LPG Cylinder) ਵਿੱਚ ਕੀਤਾ ਗਿਆ ਹੈ।
5 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ ਵਾਧਾ
ਇਸ ਵਾਧੇ ਨਾਲ ਦਿੱਲੀ 'ਚ ਮੰਗਲਵਾਰ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,012 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 5 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ ਵੀ 27 ਰੁਪਏ ਦਾ ਵਾਧਾ ਹੋਇਆ ਹੈ। ਹੁਣ ਦਿੱਲੀ ਵਿੱਚ 5 ਕਿਲੋ ਦੇ ਸਿਲੰਡਰ ਦੀ ਕੀਮਤ 569 ਰੁਪਏ ਹੋਵੇਗੀ।
ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਨਹੀਂ ਵਧੇ
ਫਿਲਹਾਲ ਕੱਚੇ ਤੇਲ ਦੀਆਂ ਕੀਮਤਾਂ 102 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2021 ਤੋਂ 1 ਫਰਵਰੀ 2022 ਦਰਮਿਆਨ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ, ਅਤੇ 6 ਅਕਤੂਬਰ 2021 ਤੋਂ ਬਾਅਦ ਘਰੇਲੂ ਐਲਪੀਜੀ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਭਾਵ ਘਰੇਲੂ ਸਿਲੰਡਰ ਦੀ ਕੀਮਤ ਵਿਚ ਫਿਲਹਾਲ ਕੋਈ ਬਦਲਾਅ ਨਹੀਂ ਕਿੱਤਾ ਗਿਆ ਹੈ।
ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਮਹੀਨਾਵਾਰ ਸੋਧਿਆ ਜਾਂਦਾ ਹੈ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਨੈਸ਼ਨਲ ਆਇਲ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 91.50 ਰੁਪਏ ਦੀ ਕਟੌਤੀ ਕੀਤੀ ਸੀ।
ਵਪਾਰਕ ਸਿਲੰਡਰ (Commercial LPG Cylinder) ਦੀ ਕੀਮਤ ਵਿਚ 105 ਰੁਪਏ ਦਾ ਵਾਧਾ
ਇਸ ਵਾਰ ਵੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ।19 ਕਿਲੋਗ੍ਰਾਮ ਦਾ ਐਲਪੀਜੀ ਸਿਲੰਡਰ ਦਿੱਲੀ ਵਿੱਚ 1 ਮਾਰਚ ਤੋਂ ਭਾਵ ਅੱਜ ਤੋਂ 2012 ਰੁਪਏ ਦੀ ਬਜਾਏ 1907 ਰੁਪਏ ਵਿੱਚ ਮਿਲੇਗਾ। ਹੁਣ ਕੋਲਕਾਤਾ ਵਿਚ ਇਹ 1987 ਰੁਪਏ ਦੀ ਬਜਾਏ 2095 ਰੁਪਏ ਵਿਚ ਮਿਲੇਗਾ। ਉਥੇ ਹੀ ਮੁੰਬਈ 'ਚ ਹੁਣ ਇਸ ਦੀ ਕੀਮਤ 1857 ਤੋਂ ਵਧ ਕੇ 1963 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਰੂਸ ਤੇ ਲੱਗੀਆਂ ਪਾਬੰਦੀਆਂ ਕਾਰਨ ਭਾਰਤ ਦੀ ਵਧੇਗੀ ਮਹਿੰਗਾਈ ਦਰ !
Summary in English: Commercial LPG Cylinder: Price of Commercial LPG Cylinder Rises by Rs 105! Find out how much it costs