ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸਾਰਿਆਂ ਦਾ ਸੁਆਗਤ ਹੈ। ਆਓ ਜਾਣਦੇ ਹਾਂ ਅੱਜ ਦੇ ਚੌਪਾਲ ਵਿੱਚ ਕੀ ਹੈ ਖਾਸ...
ਸਤਿ ਸ੍ਰੀ ਅਕਾਲ ਕਿਸਾਨ ਭਰਾਵੋਂ, ਅੱਜ ਇੱਕ ਵਾਰ ਫਿਰ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਹਰ ਵਾਰ ਆਪਣੇ ਖ਼ਾਸ ਪ੍ਰੋਗਰਾਮ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਨੂੰ ਸੱਦਾ ਦਿੰਦਾ ਹੈ, ਜਿਨ੍ਹਾਂ ਦਾ ਖੇਤੀਬਾੜੀ ਖੇਤਰ ਵਿੱਚ ਅਹਿਮ ਯੋਗਦਾਨ ਹੋਵੇ। ਅੱਜ ਦੇ ਇਸ ਐਪੀਸੋਡ ਵਿੱਚ ਕੋਰੋਮੰਡਲ ਇੰਟਰਨੈਸ਼ਨਲ ਲਿਮਟਿਡ ਦੇ ਮਾਰਕੀਟਿੰਗ ਹੈੱਡ ਐਕਸਪਰਟ ਸਤੀਸ਼ ਤਿਵਾੜੀ ਨੇ ਆਪਣਾ ਕੀਮਤੀ ਸਮਾਂ ਦਿੱਤਾ। ਕ੍ਰਿਸ਼ੀ ਜਾਗਰਣ ਨੇ ਉਨ੍ਹਾਂ ਦੇ ਪੁੱਜਣ ’ਤੇ ਸਵਾਗਤ ਕਰਦਿਆਂ ਧੰਨਵਾਦ ਪ੍ਰਗਟ ਕੀਤਾ।
ਇਸ ਤੋਂ ਬਾਅਦ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਨੇ ਵੀ ਸਤੀਸ਼ ਤਿਵਾੜੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਸਮੁੱਚੇ ਕ੍ਰਿਸ਼ੀ ਜਾਗਰਣ ਪਰਿਵਾਰ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਤੀਸ਼ ਤਿਵਾੜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਰੋਮੰਡਲ ਪਿਛਲੇ ਕਈ ਦਹਾਕਿਆਂ ਤੋਂ ਖੇਤੀਬਾੜੀ ਅਤੇ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਨਾਲ ਹੀ, ਐਮ.ਸੀ. ਡੋਮਿਨਿਕ ਨੇ ਆਪਣੇ ਅਤੇ ਕੋਰੋਮੰਡਲ ਇੰਟਰਨੈਸ਼ਨਲ ਲਿਮਟਿਡ ਵਿਚਕਾਰ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰਨ ਬਾਰੇ ਗੱਲ ਕੀਤੀ ਅਤੇ ਸਤੀਸ਼ ਤਿਵਾੜੀ ਨੂੰ ਸੰਬੋਧਨ ਕਰਨ ਲਈ ਕਿਹਾ।
ਇਸ ਮੌਕੇ ਸਤੀਸ਼ ਤਿਵਾੜੀ ਨੇ ਸਮੁੱਚੇ ਕ੍ਰਿਸ਼ੀ ਜਾਗਰਣ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖੇ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਲੱਖਣ ਫਸਲਾਂ ਦੇ ਹੱਲ ਤਿਆਰ ਕਰਨ ਅਤੇ ਖੇਤੀਬਾੜੀ ਦੀ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਉੱਨਤ ਖੇਤੀਬਾੜੀ ਤਕਨਾਲੋਜੀਆਂ ਦਾ ਲਗਾਤਾਰ ਨਵੀਨੀਕਰਨ ਅਤੇ ਪਛਾਣ ਕਰ ਰਹੇ ਹਾਂ। ਸਾਡੀਆਂ ਨਿਰਮਾਣ ਸਾਈਟਾਂ ਅਤੇ ਖੋਜ ਅਤੇ ਵਿਕਾਸ ਸਹੂਲਤਾਂ ਖਪਤਕਾਰਾਂ ਦੇ ਫੀਡਬੈਕ ਨਾਲ ਨੇੜਿਓਂ ਜੁੜੀਆਂ ਹੋਈਆਂ ਹਨ ਅਤੇ ਲਗਾਤਾਰ ਉੱਚ ਗੁਣਵੱਤਾ ਵਾਲੇ ਪੋਸ਼ਣ, ਫਸਲ ਦੇਖਭਾਲ ਹੱਲ ਅਤੇ ਖੇਤੀਬਾੜੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਦੱਸ ਦੇਈਏ ਕਿ ਕੋਰੋਮੰਡਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਖਾਦ ਕੰਪਨੀ ਹੈ।
ਹਾਲ ਹੀ ਵਿੱਚ ਕੋਰੋਮੰਡਲ ਨੇ 5 ਨਵੇਂ ਉਤਪਾਦਾਂ ਨੂੰ ਵੀ ਲਾਂਚ ਕੀਤਾ ਹੈ, 3 ਕੀਟਨਾਸ਼ਕ, 1 ਜੜੀ-ਬੂਟੀਆਂ, 1 ਉੱਲੀਨਾਸ਼ਕ, ਜੋ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਬਿਹਤਰ ਉਤਪਾਦਨ ਵਿੱਚ ਮਦਦ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਕੋਰੋਮੰਡਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਕਿ ਕੁਝ ਕਰਨ ਜਾ ਰਿਹਾ ਹੈ, ਇਸ ਬਾਰੇ ਪੂਰੀ ਦੁਨੀਆ ਅਤੇ ਕਿਸਾਨ ਭਾਈਚਾਰੇ ਨੂੰ ਵੀ ਦੱਸਿਆ, ਜਿਸ ਦੀ ਜਾਣਕਾਰੀ ਤੁਸੀਂ ਕ੍ਰਿਸ਼ੀ ਜਾਗਰਣ ਦੇ ਫੇਸਬੁੱਕ ਪੇਜ 'ਤੇ ਜਾ ਕੇ ਦੇਖ ਸਕਦੇ ਹੋ।
Facebook Live Link: https://www.facebook.com/watch/live/?ref=watch_permalink&v=1514679105593712
ਇਸ ਦੌਰਾਨ ਸਤੀਸ਼ ਤਿਵਾੜੀ ਨੇ ਕ੍ਰਿਸ਼ੀ ਜਾਗਰਣ ਵਿੱਚ ਕੰਮ ਕਰ ਰਹੇ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਕੋਰੋਮੰਡਲ ਦੇ ਉਤਪਾਦਾਂ ਦੀ ਮਦਦ ਨਾਲ ਖੇਤੀਬਾੜੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਡੇ ਦੇਸ਼ ਵਿੱਚ ਕਈ ਅਜਿਹੇ ਸੂਬੇ ਹਨ, ਜੋ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਰਦੇ ਹਨ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿੱਥੇ ਨਾਈਟ੍ਰੋਜਨ ਦੀ ਵਰਤੋਂ 3 ਦੇ ਅਨੁਪਾਤ ਵਿੱਚ ਹੋਣੀ ਚਾਹੀਦੀ ਹੈ, ਉੱਥੇ ਇਸ ਦੀ ਵਰਤੋਂ 20 ਤੱਕ ਦੇ ਅਨੁਪਾਤ ਵਿੱਚ ਕੀਤੀ ਜਾ ਰਹੀ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਅੱਜ ਦੇ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਬੱਸ ਇਨ੍ਹਾਂ ਹੀ, ਫਿਰ ਹਾਜ਼ਿਰ ਹੋਵਾਂਗੇ ਖ਼ਾਸ ਸ਼ਕਸੀਅਤਾਂ ਅਤੇ ਖ਼ਾਸ ਜਾਣਕਾਰੀਆਂ ਨਾਲ, ਤੱਦ ਤੱਕ ਲਈ ਇਜਾਜ਼ਤ ਦਿਓ।
Summary in English: Coromandel Company's Satish Tewari Part of Krishi Jagran Chaupal! discusses agricultural products!