ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਦਿੱਲੀ ਵਿੱਚ ਅਜੇ ਵੀ ਮਰੀਜ਼ਾਂ ਨੂੰ ਬੈਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੁਸ਼ਕਲ ਸਮੇਂ ਵਿਚ ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ. ਉਨ੍ਹਾਂ ਵਿਚੋਂ ਇਕ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਹੈ। ਜਿਸ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 400 ਬੈਡਾਂ ਵਾਲਾ ਕੋਵਿਡ ਕੇਅਰ ਸੈਂਟਰ ਬਣਾਇਆ ਹੈ।
ਇਹ ਕੇਂਦਰ ਅੱਜ ਦੁਪਹਿਰ 2 ਵਜੇ ਤੋਂ ਚਾਲੂ ਹੋਵੇਗਾ। ਐਤਵਾਰ ਨੂੰ ਇਸ ਦੇ ਸੰਚਾਲਨ ਨੂੰ ਲੈ ਕੇ ਟਰਾਇਲ ਕੀਤਾ ਗਿਆ ਹੈ। ਇਸ ਕੋਵਿਡ ਕੇਅਰ ਸੈਂਟਰ ਵਿੱਚ, ਮਰੀਜ਼ਾਂ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ ਤਾਂ ਇਹ ਯਕੀਨੀ ਬਣਾਉਣ ਲਈ ਵੀ ਪੂਰਾ ਧਿਆਨ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਥੇ ਮਰੀਜ਼ਾਂ ਨੂੰ ਆਕਸੀਜਨ ਤੋਂ ਇਲਾਵਾ ਦਵਾਈਆਂ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ। ਇਥੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਨੂੰ ਦਿੱਲੀ ਸਰਕਾਰ ਨੇ ਮੁਹੱਈਆ ਕਰਾਇਆ ਹੈ। ਮੈਡੀਕਲ ਸਟਾਫ ਦੇ ਰਹਿਣ ਅਤੇ ਖਾਣ ਪੀਣ ਦੇ ਵੀ ਇਥੇ ਪੂਰੇ ਪ੍ਰਬੰਧ ਕੀਤੇ ਗਏ ਹਨ।
ਹਾਲਾਂਕਿ, ਹੁਣੀ ਸਿਰਫ 300 ਬੈਡ ਹੀ ਮਰੀਜ਼ਾਂ ਨੂੰ ਉਪਲਬਧ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਜਲਦੀ ਹੀ 100 ਬੈਡ ਵੀ ਉਪਲੱਬਧ ਕਰਵਾਏ ਜਾਣਗੇ। ਮਹਾਂਮਾਰੀ ਦੇ ਗੰਭੀਰ ਫੈਲਣ ਦੇ ਬਾਵਜੂਦ ਵੀ ਇਹ ਹਸਪਤਾਲ ਲੋਕਾਂ ਲਈ ਕਿਸੀ ਸੰਜੀਵਨੀ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ :- Punjab: ਮੋਹਾਲੀ ਵਿਚ ਪੰਜ ਏਕੜ ਜਮੀਨ ਵਿੱਚ ਬਣੇਗਾ ਵਾਇਰਲੌਜੀ ਇੰਸਟੀਚਿਉਟ
Summary in English: Corona care center starts in Gurudwara Rakabganj Sahib from today, arrangement of 400 oxygen beds