Dairy Officials of Odisha: ਉੜੀਸਾ ਦੀ ਬੋਲਨਗੀਰ-ਕਾਲਾਹਾਂਡੀ-ਨੁਆਪਾੜਾ ਖੇਤਰੀ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਦੇ ਡੇਅਰੀ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਪ੍ਰਦਰਸ਼ਨੀ ਦੋਰਾ ਕੀਤਾ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਦੌਰੇ ਵਿਚ ਤਿੰਨ ਜ਼ਿਲ੍ਹਿਆਂ ਦੇ ਕੁੱਲ 27 ਅਧਿਕਾਰੀ ਸ਼ਾਮਿਲ ਸਨ ਜਿਨ੍ਹਾਂ ਵਿਚ ਇਸ ਯੂਨੀਅਨ ਦਾ ਪ੍ਰਬੰਧਕੀ ਮੰਡਲ ਵੀ ਸੀ। ਇਨ੍ਹਾਂ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਵੈਟਨਰੀ ਯੂਨੀਵਰਸਿਟੀ ਵਿਖੇ ਡੇਅਰੀ ਖੇਤਰ ਵਿਚ ਆਏ ਨਵੇਂ ਰੁਝਾਨਾਂ ਅਤੇ ਤਕਨਾਲੋਜੀਆਂ ਦੇ ਰੂ-ਬ-ਰੂ ਕਰਵਾਇਆ ਗਿਆ।
ਯੂਨੀਵਰਸਿਟੀ ਦੇ ਡੇਅਰੀ ਫਾਰਮ ’ਤੇ ਇਸ ਦੌਰੇ ਦੀ ਅਗਵਾਈ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਲਾਈਵਸਟਾਕ ਫਾਰਮ ਨੇ ਕੀਤੀ ਅਤੇ ਜਲਵਾਯੂ ਅਨੁਕੂਲ ਸ਼ੈਡਾਂ ਦੇ ਬਾਰੇ ਦੱਸਿਆ ਤੇ ਵਧੇਰੇ ਉਤਪਾਦਨ ਲੈਣ ਲਈ ਸੰਤੁਲਿਤ ਆਹਾਰ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੂੰ ਸਵੈਚਾਲਿਤ ਦੁੱਧ ਚੁਆਈ ਪਲਾਂਟ ਦੀ ਸਾਰੀ ਕਾਰਜਸ਼ੈਲੀ ਬਾਰੇ ਵੀ ਦੱਸਿਆ ਅਤੇ ਸਮਝਾਇਆ ਗਿਆ। ਪਸ਼ੂ ਹਸਪਤਾਲ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਵੱਡੇ ਪਸ਼ੂਆਂ ਦੇ ਇਲਾਜ ਖੇਤਰ ਵਿਚ ਲਿਜਾਇਆ ਗਿਆ ਅਤੇ ਉਥੇ ਪਸ਼ੂਆਂ ਅਤੇ ਕਿਸਾਨਾਂ ਲਈ ਉਪਲਬਧ ਸਹੂਲਤਾਂ ਬਾਰੇ ਦੱਸਿਆ ਗਿਆ।
ਇਹ ਵੀ ਪੜੋ: Nestlé Scientists ਨੇ ਟਿਕਾਊ ਸਾਂਝ ਉਸਾਰਨ ਹਿਤ ਕੀਤਾ Veterinary University ਦਾ ਦੌਰਾ
ਡਾ. ਗੁਰਪ੍ਰੀਤ ਸਿੰਘ ਪ੍ਰੀਤ ਨੇ ਇਸ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਵਫ਼ਦ ਨੂੰ ਕਿਸਾਨਾਂ ਲਈ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਗਏ ਕਿਸਾਨ ਸੂਚਨਾ ਕੇਂਦਰ ਦੀਆਂ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਪਸ਼ੂ ਪਾਲਕ ਟੈਲੀ-ਅਡਵਾਇਜ਼ਰੀ ਕੇਂਦਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰੇ ਦਾ ਸੰਯੋਜਨ ਡਾ. ਅਰੁਣਬੀਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।
Summary in English: Dairy officials of Odisha and Progressive Farmers visited the Veterinary University