ਲੰਪੀ ਨਾਮਕ ਪਸ਼ੂਆਂ ਦੀ ਬਿਮਾਰੀ ਫੈਲਦੀ ਹੀ ਜਾ ਰਹੀ ਹੈ ਤੇ ਪਸ਼ੂਆਂ ਨੂੰ ਆਪਣੀ ਲਪੇਟ `ਚ ਲੈ ਰਹੀ ਹੈ। ਇਸ ਬਿਮਾਰੀ ਨਾਲ ਪ੍ਰਭਾਵਿਤ ਹਜ਼ਾਰਾਂ ਹੀ ਪਸ਼ੂਆਂ ਦੀ ਮੌਤ ਹੋ ਗਈ ਹੈ। ਅੱਜ ਇਸ ਲੇਖ `ਚ ਅਸੀਂ ਤੁਹਾਨੂੰ ਇਸ ਬਿਮਾਰੀ ਨਾਲ ਹੋਈਆਂ ਪਸ਼ੂਆਂ ਦੀ ਮੌਤਾਂ ਦੀ ਸੰਖਿਆ ਤੇ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਰੋਕਣ ਲਈ ਚੁੱਕੇ ਗਏ ਕਦਮ ਬਾਰੇ ਦੱਸਾਂਗੇ।
ਕਿ ਹੈ ਇਹ ਬਿਮਾਰੀ:
ਲੰਪੀ ਸਕਿਨ ਡਿਜ਼ੀਜ਼ (Lumpy Skin Disease) ਜਾਂ ''ਚਮੜੀ ਦੀਆਂ ਗੱਠਾਂ ਦੀ ਬਿਮਾਰੀ'' ਮੱਝਾਂ ਤੇ ਗਾਂਵਾਂ `ਚ ਵਿਸ਼ਾਣੂ ਕਾਰਣ ਹੋਣ ਵਾਲੀ ਇੱਕ ਬਿਮਾਰੀ ਹੈ। ਇਸ ਵਿੱਚ ਪਸ਼ੂਆਂ ਦੇ ਸ਼ਰੀਰ `ਤੇ ਛੋਟੀਆਂ ਗੰਢਾ ਬਣ ਜਾਂਦੀਆਂ ਹਨ ਤੇ ਬਾਅਦ ਵਿੱਚ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਮੱਛਰ, ਮੱਖੀਆਂ ਤੇ ਚਿੱਚੜ ਇਸ ਨੂੰ ਫੈਲਾਉਣ ਵਿੱਚ ਕ੍ਰਿਆਸ਼ੀਲ ਹੁੰਦੇ ਹਨ। ਇਹ ਬਿਮਾਰੀ ਜ਼ਿਆਦਾਤਰ ਗਰਮ ਤੇ ਹੁੰਮਸ ਵਾਲੇ ਮੌਸਮ `ਚ ਹੁੰਦੀ ਹੈ।
ਇਨ੍ਹੇ ਪਸ਼ੂਆਂ ਦੀ ਲੰਪੀ ਰੋਗ ਕਾਰਨ ਮੌਤ:
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਰਾਜ ਮੰਤਰੀ ਸੰਜੀਵ ਕੁਮਾਰ ਬਾਲਿਆਨ ਨੇ ਬੁੱਧਵਾਰ ਨੂੰ ਮੀਡੀਆ (Media) ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਸਾਲ ਦੇਸ਼ ਭਰ `ਚ 30 ਅਗਸਤ ਤੱਕ ਇੱਕ ਦਰਜਨ ਤੋਂ ਵੱਧ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 165 ਜ਼ਿਲ੍ਹਿਆਂ `ਚ ਲੰਪੀ ਰੋਗ ਨੇ 11.2 ਲੱਖ ਪਸ਼ੂਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਵਿਚੋਂ 49,682 ਪਸ਼ੂਆਂ ਦੀ ਮੌਤ ਹੋ ਗਈ ਹੈ।
ਕਿਹੜੇ ਸੂਬੇ ਪ੍ਰਭਾਵਿਤ ਹਨ?
ਇਸ ਸਾਲ ਅੰਡੇਮਾਨ ਤੇ ਨਿਕੋਬਾਰ ਟਾਪੂ, ਗੁਜਰਾਤ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਤੇ ਗੋਆ ਵਰਗੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ ਜਦੋਂ ਕਿ ਹਰਿਆਣਾ, ਰਾਜਸਥਾਨ ਤੇ ਗੁਜਰਾਤ `ਤੇ ਇਸਦਾ ਸਭ ਤੋਂ ਵੱਧ ਅਸਰ ਹੋਇਆ ਹੈ।
ਸਰਕਾਰ ਦੁਆਰਾ ਚੁੱਕੇ ਗਏ ਕਦਮ:
ਇਸ ਰੋਗ ਨੂੰ ਘਟਾਉਣ ਲਈ ਸਰਕਾਰ ਨੇ ਗੁਜਰਾਤ, ਪੰਜਾਬ, ਰਾਜਸਥਾਨ, ਉੱਤਰਾਖੰਡ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ `ਚ ''ਗੋਟ ਪੌਕਸ'' ਦੇ ਟੀਕੇ ਲਗਾਉਣੇ ਸ਼ੁਰੂ ਕੀਤੇ ਹਨ। ਪੂਰੇ ਦੇਸ਼ `ਚ ਇਸ ਟੀਕੇ ਦੇ 25 ਲੱਖ ਖੁਰਾਕ ਉਪਲੱਬਧ ਹਨ। ਪਰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਇਸਦੇ 1 ਕਰੋੜ ਖੁਰਾਕਾਂ ਦੀ ਲੋੜ ਹੈ। ਜਿਸਨੂੰ ਪੂਰਾ ਕਰਨ ਦੇ ਲਈ ਕੰਪਨੀਆਂ ਨੂੰ ਇਨ੍ਹਾਂ ਖੁਰਾਕਾਂ ਨੂੰ ਹੋਰ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਾਲ ਹੀ ਇਸ ਪ੍ਰਕਿਰਿਆ `ਤੇ ਨਜ਼ਰ ਰੱਖਣ ਦੇ ਲਈ ਮੰਤਰਾਲੇ `ਚ ਇੱਕ ਕੰਟਰੋਲ ਰੂਮ (Control Room) ਸਥਾਪਿਤ ਕੀਤਾ ਗਿਆ ਹੈ।
Summary in English: Death of thousands of cattle due to Lumpy disease is a loss to cattle breeders!