1. Home
  2. ਖਬਰਾਂ

PAU 'ਚ 10th-12th ਪਾਸ ਵਿਦਿਆਰਥੀਆਂ ਲਈ ਚਲਾਏ ਜਾਂਦੇ ਕੋਰਸਾਂ ਦਾ ਵੇਰਵਾ

Training Camp ਦੌਰਾਨ ਕਿਸਾਨਾਂ ਨੂੰ Punjab Agricultural University ਦੁਆਰਾ 10ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਲਈ ਚਲਾਏ ਜਾਂਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ।

Gurpreet Kaur Virk
Gurpreet Kaur Virk
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਪੀ.ਏ.ਯੂ. (Punjab Agricultural University) ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਡੇਹਲੋਂ ਦੇ ਸਹਿਯੋਗ ਨਾਲ ਪਿੰਡ ਬਾਬਰਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਆਓ ਜਾਣਦੇ ਹਾਂ ਇਸ ਮੌਕੇ ਕੀ ਕੁਝ ਰਿਹਾ ਖ਼ਾਸ...

ਜਾਣਕਾਰੀ ਲਈ ਦੱਸੇ ਦੇਈਏ ਕਿ ਸਿਖਲਾਈ ਕੈਂਪ (Training Program) ਦੌਰਾਨ ਜਿੱਥੇ ਡਾ. ਪੰਕਜ ਸਰਮਾ ਨੇ ਕਿਸਾਨਾਂ ਨੂੰ ਪੀਏਯੂ ਦੁਆਰਾ 10ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਲਈ ਚਲਾਏ ਜਾਂਦੇ ਵੱਖ-ਵੱਖ ਕੋਰਸਾਂ ਬਾਰੇ ਜਾਗਰੂਕ ਕੀਤਾ। ਉੱਥੇ ਹੀ ਡਾ. ਲਵਲੀਸ਼ ਗਰਗ ਨੇ ਹੁਨਰ ਵਿਕਾਸ ਕੇਂਦਰ ਦੁਆਰਾ ਆਯੋਜਿਤ ਕੀਤੇ ਜਾਂਦੇ ਵੱਖ-ਵੱਖ ਸਿਖਲਾਈ ਕੋਰਸਾਂ, ਕਿਸਾਨਾਂ ਲਈ ਪ੍ਰਸੰਗਿਕਤਾ ਅਤੇ ਮਹੱਤਤਾ ਬਾਰੇ ਦੱਸਿਆ।

ਇਹ ਵੀ ਪੜ੍ਹੋ : GADVASU ਦੀ ਤੀਸਰੀ ਕਨਵੋਕੇਸ਼ਨ 'ਚ Punjab Vidhan Sabha Speaker ਹੋਣਗੇ ਮੁੱਖ ਮਹਿਮਾਨ

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਇਸ ਮੌਕੇ ਡਾ. ਲਵਲੀਸ਼ ਗਰਗ ਨੇ ਤਿੰਨ ਮਹੀਨਿਆਂ ਦੇ ਏਕੀਕ੍ਰਿਤ ਫਸਲ ਉਤਪਾਦਨ ਯੰਗ ਫਾਰਮਰਜ ਟਰੇਨਿੰਗ ਕੋਰਸ ਅਤੇ ਪੰਜਾਬ ਦੇ ਪੇਂਡੂ ਨੌਜਵਾਨਾਂ ਲਈ ਇਸਦੀ ਪ੍ਰਸੰਗਿਕਤਾ ਬਾਰੇ ਵੀ ਚਾਨਣਾ ਪਾਇਆ।

ਪ੍ਰੋਗਰਾਮ ਦੌਰਾਨ ਡਾ. ਗੁਰਮੀਤ ਧਾਲੀਵਾਲ ਖੇਤੀਬਾੜੀ ਵਿਸਥਾਰ ਅਫਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੇ ਨਾਲ ਹੀ ਡਾ. ਹਰਵਿੰਦਰ ਕੌਰ ਨੇ ਆਉਣ ਵਾਲੇ ਸੀਜਨ ਦੀਆਂ ਫਸਲਾਂ ਦੀਆਂ ਰੋਜਾਨਾ ਦੀਆਂ ਗਤੀਵਿਧੀਆਂ ਬਾਰੇ ਦੱਸਿਆ।

ਇਹ ਵੀ ਪੜ੍ਹੋ : ਪੀਏਯੂ ਨੇ Janta Model Biogas Plant ਦੇ ਵਪਾਰੀਕਰਨ ਲਈ ਕੀਤਾ Agreement

ਖੇਤੀਬਾੜੀ ਅਫਸਰ ਨਿਰਮਲ ਸਿੰਘ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਸੰਭਾਲਣ ਲਈ ਵੱਖ-ਵੱਖ ਤਕਨੀਕਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਮਿੱਟੀ ਦੀ ਪਰਖ ’ਤੇ ਵੀ ਜੋਰ ਦਿੱਤਾ। ਕੈਂਪ ਵਿੱਚ 72 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Details of courses offered in PAU for 10th-12th pass students

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters