1. Home
  2. ਖਬਰਾਂ

PAU ਦੇ ਵਾਈਸ ਚਾਂਸਲਰ ਨੇ ਨਵਾਂ Crop Calendar ਕਿਸਾਨੀ ਸਮਾਜ ਨੂੰ ਕੀਤਾ ਅਰਪਿਤ

Punjab Agricultural University ਦੇ Vice Chancellor Dr. Satbir Singh Gosal ਨੇ ਅੱਜ ਕਿਸਾਨ ਭਾਈਚਾਰੇ ਨੂੰ ਸਾਲ 2023-24 ਲਈ ਯੂਨੀਵਰਸਿਟੀ ਦਾ ਨਵਾਂ ਫਸਲੀ ਕੈਲੰਡਰ ਪੇਸ਼ ਕੀਤਾ।

Gurpreet Kaur Virk
Gurpreet Kaur Virk
ਪੀਏਯੂ ਵੱਲੋਂ ਨਵਾਂ ਫਸਲ ਕੈਲੰਡਰ ਜਾਰੀ

ਪੀਏਯੂ ਵੱਲੋਂ ਨਵਾਂ ਫਸਲ ਕੈਲੰਡਰ ਜਾਰੀ

New Crop Calendar Released: ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਾਲ 2023-24 ਲਈ ਯੂਨੀਵਰਸਟੀ ਦਾ ਫਸਲ ਕੈਲੰਡਰ ਅੱਜ ਕਿਸਾਨੀ ਸਮਾਜ ਨੂੰ ਅਰਪਿਤ ਕੀਤਾ। ਆਓ ਜਾਣਦੇ ਹਾਂ ਕੀ ਕੁਝ ਰਿਹਾ ਖ਼ਾਸ...

ਇਸ ਮੌਕੇ ਬੋਲਦਿਆਂ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਹਰ ਮੁਹਾਜ਼ ਤੇ ਕਿਸਾਨੀ ਤੱਕ ਤਾਜ਼ਾ ਜਾਣਕਾਰੀ ਪਹੁੰਚਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਬਦਲਦੇ ਸਮੇਂ ਮੁਤਾਬਿਕ ਨਾ ਸਿਰਫ਼ ਨਵੀਆਂ ਸੰਚਾਰ ਤਕਨੀਕਾਂ ਨੂੰ ਅਪਨਾਇਆ ਹੈ ਬਲਕਿ ਸਮੇਂ ਦੀ ਮੰਗ ਮੁਤਾਬਿਕ ਆਪਣੀਆਂ ਪ੍ਰਕਾਸ਼ਨਾਵਾਂ ਦਾ ਪੱਧਰ ਵੀ ਉੱਚਾ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਫ਼ਸਲ ਕੈਲੰਡਰ ਯੂਨੀਵਰਸਿਟੀ ਦੀਆ ਪਸਾਰ ਸੇਵਾਵਾਂ ਦੀ ਰਵਾਇਤ ਹੈ ਜਿਸ ਵਿੱਚ ਹਰ ਸਾਲ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਲੈ ਕੇ ਅਗਲੇ ਸਾਲ ਹਾੜੀ ਦੀ ਵਾਢੀ ਤੱਕ ਦਾ ਸਾਰਾ ਕਾਰਜ-ਵਿਹਾਰ ਵਿਉਂਤਬੰਦ ਤਰੀਕੇ ਨਾਲ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Punjab Agricultural University ਵਿਖੇ ਵਿਗਿਆਨ ਅਤੇ ਖੇਤੀ ਸੰਚਾਰ 'ਤੇ Workshop

ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਨੂੰ ਚਲੰਤ ਖੇਤੀ ਸਮੱਸਿਆਵਾਂ ਮੁਤਾਬਿਕ ਕਿਸਾਨਾਂ ਤੱਕ ਪਹੁੰਚਾਉਂਦੀ ਹੈ। ਹਰ ਮਹੀਨੇ ਪਸਾਰ ਰਸਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਛਪ ਕੇ ਕਿਸਾਨਾਂ ਤੱਕ ਪਹੁੰਚਦੇ ਹਨ।

ਇਸ ਤੋਂ ਇਲਾਵਾ ਹਾੜੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ, ਵੱਖ-ਵੱਖ ਕਿੱਤਿਆਂ ਅਤੇ ਫ਼ਸਲਾਂ ਨਾਲ ਸੰਬੰਧਿਤ ਕਿਤਾਬਚੇ ਮੌਜੂਦਾ ਖੇਤੀ ਦੇ ਸਾਰੇ ਪੱਖਾਂ ਬਾਰੇ ਕਿਸਾਨੀ ਗਿਆਨ ਵਿੱਚ ਵਾਧਾ ਕਰਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਢੰਗ ਅਤੇ ਵਿਧੀ ਨਾਲ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਦੇ ਧਾਰਨੀ ਬਣਨ।

ਇਹ ਵੀ ਪੜ੍ਹੋ : PAU-PHILIPPINES ਵਿਚਾਲੇ ਸਮਝੌਤਾ, ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਬਣੀ ਸਹਿਮਤੀ

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਪੰਜਾਬੀ ਸੰਪਾਦਕ ਡਾ. ਜਗਵਿੰਦਰ ਸਿੰਘ, ਡਿਜ਼ਾਇਨਰ ਸੰਦੀਪ ਕੌਰ ਕਲਸੀ, ਪ੍ਰਸਿੱਧ ਪੱਤਰਕਾਰ ਤੋਤਾ ਸਿੰਘ ਦੀਨਾ, ਫੋਟੋਗ੍ਰਾਫਰ ਮਨਜੀਤ ਸਿੰਘ, ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ।

Summary in English: Vice Chancellor of PAU presented New Crop Calendar to the farming community

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters