Youth Fair: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਯੁਵਕ ਮੇਲੇ ਦੇ ਦੂਜੇ ਦਿਨ ਕੋਲਾਜ ਮੇਕਿੰਗ, ਕਲੇ ਮਾਡਲਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ ਮੁਕਾਬਲੇ ਕਰਵਾਏ ਗਏ।
ਡਾ. ਨਿਰਮਲ ਸਿੰਘ, ਯੂਨੀਵਰਸਿਟੀ ਲਾਇਬ੍ਰੇਰੀਅਨ ਅੱਜ ਦੇ ਦਿਨ ਸਵੇਰ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਸਨ। ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਵਿਦਿਆਰਥੀ ਬਹੁਤ ਰੀਝ ਨਾਲ ਇਸ ਯੁਵਕ ਮੇਲੇ ਵਿਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਦੀ ਕਲਾ ਵੀ ਸਲਾਹੁਣਯੋਗ ਹੈ। ਉਹ ਯੁਵਕ ਮੇਲੇ ਰਾਹੀਂ ਸਵੈ-ਵਿਸ਼ਵਾਸ, ਬਹਾਦਰੀ, ਸੂਝ-ਬੂਝ, ਸਮਾਂ ਪ੍ਰਬੰਧਨ ਅਤੇ ਆਨੰਦ ਪ੍ਰਾਪਤ ਕਰਦੇ ਹਨ।
ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਕੋਲਾਜ ਮੇਕਿੰਗ ਲਈ ਵਿਸ਼ਾ `ਯੁੱਧ ਜਾਂ ਸ਼ਾਤੀ` ਅਤੇ ਕਲੇ ਮਾਡਲਿੰਗ ਲਈ ਵਿਸ਼ਾ ‘ਮਨੁੱਖ ਅਤੇ ਜਾਨਵਰ ਵਿਚ ਸੰਬੰਧ’ ਸੀ। ਦੋਨਾਂ ਮੁਕਾਬਲਿਆਂ ਵਿਚ 12-12 ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਮੁਕਾਬਲਿਆਂ ਵਿੱਚ ਵੈਟਨਰੀ ਸਾਇੰਸ ਕਾਲਜ, ਲੁਧਿਆਣਾ, ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਅਤੇ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸਾਹ ਨਾਲ ਮੁਕਾਬਲਿਆਂ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : Veterinary University ਦਾ 12th Youth Festival ਸ਼ੁਰੂ
ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਦੱਸਿਆ ਕਿ ਕੱਲ 08 ਨਵੰਬਰ ਦੇ ਮੁਕਾਬਲੇ ਮੌਕੇ ’ਤੇ ਚਿੱਤਰਕਾਰੀ (ਸਵੇਰੇ 08.00 ਵਜੇ), ਇੰਸਟਾਲੇਸ਼ਨ (11.00 ਵਜੇ) ਅਤੇ ਰੰਗੋਲੀ (ਦੁਪਹਿਰ 02.00 ਵਜੇ), ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਵਿਖੇ ਸ਼ੁਰੂ ਹੋਣਗੇ।
ਨਤੀਜੇ:
ਕੋਲਾਜ ਮੇਕਿੰਗ:
1. ਦੀਪਕ ਕੁਮਾਰ ਚੰਮ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2. ਸਿਮਰਨਜੀਤ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਬਿਪਾਸ਼ਾ ਬਾਸਿਲ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ
ਕਲੇ ਮਾਡਲਿੰਗ:
1. ਹਰਪ੍ਰੀਤ ਸਿੰਘ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2. ਵਿਸ਼ਵ ਕੁਮਾਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਨਖਵਾ ਸ਼ਲੋਕ, ਕਾਲਜ ਆਫ ਫ਼ਿਸ਼ਰੀਜ਼
ਕਾਰਟੂਨ ਬਨਾਉਣ ਦਾ ਮੁਕਾਬਲਾ (ਕੱਲ ਦਾ ਨਤੀਜਾ)
1. ਸਮਰਪ੍ਰੀਤ ਸਿੰਘ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2. ਉਪਿੰਦਰਜੀਤ ਕੌਰ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
3. ਅਦਿਤੀ ਠਾਕੁਰ, ਕਾਲਜ ਆਫ ਫ਼ਿਸ਼ਰੀਜ਼
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Different colors of art at the second day of Youth Fair of Veterinary University