1. Home
  2. ਖਬਰਾਂ

ਗੰਨੇ ਦੀ Research ਅਤੇ Development ਲਈ ਵਿਚਾਰ-ਵਟਾਂਦਰਾ

ਮੀਟਿੰਗ ਦੌਰਾਨ ਉਦਯੋਗਾਂ ਅਤੇ ਕਿਸਾਨਾਂ ਦੀ ਭਲਾਈ ਲਈ ਉੱਚ ਸੁਕਰੋਜ਼ ਮਾਤਰਾ ਅਤੇ ਵੱਧ ਝਾੜ ਦੇਣ ਵਾਲੀਆਂ ਗੰਨੇ ਦੀਆਂ ਕਿਸਮਾਂ ਵਿਕਸਿਤ ਕਰਨ ਬਾਰੇ ਸੁਝਾਅ ਪੇਸ਼।

Gurpreet Kaur Virk
Gurpreet Kaur Virk
ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

Research and Development: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸ਼ੂਗਰਫੈੱਡ ਦੀ ਉੱਚ ਪੱਧਰੀ ਟੀਮ ਨੇ ਪੰਜਾਬ ਵਿੱਚ ਗੰਨਾ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਦੌਰਾ ਕੀਤਾ। ਆਓ ਜਾਣਦੇ ਹਾਂ ਇਸ ਮੌਕੇ ਕੀ ਕੁਝ ਰਿਹਾ ਖਾਸ...

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ (ਆਈ ਏ ਐੱਸ), ਪ੍ਰਬੰਧਕੀ ਨਿਰਦੇਸ਼ਕ, ਸ਼ੂਗਰਫੈੱਡ, ਪੰਜਾਬ ਦੀ ਅਗਵਾਈ ਵਾਲੀ ਇਸ ਟੀਮ ਵਿੱਚ ਸ਼੍ਰੀ ਕੰਵਲਜੀਤ ਸਿੰਘ, ਜੀ ਐੱਮ ਅਤੇ ਗੰਨਾ ਸਲਾਹਕਾਰ, ਸ਼ੂਗਰਫੈੱਡ ਅਤੇ ਸ਼੍ਰੀ ਅਰਵਿੰਦਰ ਪਾਲ ਸਿੰਘ ਕੈਰੋਂ, ਜੀ ਐੱਮ, ਬਟਾਲਾ ਕੋਆਪ੍ਰੇਟਿਵ ਸ਼ੂਗਰ ਮਿਲਜ਼, ਲਿਮਟਿਡ ਸ਼ਾਮਲ ਸਨ। ਇਸ ਟੀਮ ਨੇ ਯੂਨੀਵਰਸਿਟੀ ਵਲੋਂ ਗੰਨਾ ਖੋਜ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ., ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਅਤੇ ਯੂਨੀਵਰਸਿਟੀ ਗੰਨਾ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ।

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਸੰਧੂ ਨੇ ਦੱਸਿਆ ਕਿ ਸ਼ੂਗਰਫੈੱਡ ਮੌਜੂਦਾ ਸਮੇਂ ਕਾਰਜਸ਼ੀਲ ਨੌਂ ਸਹਿਕਾਰੀ ਖੰਡ ਮਿੱਲਾਂ ਦੀ ਸਰਵਉੱਚ ਸੰਸਥਾ ਹੈ, ਜੋ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਰੋਗ ਰਹਿਤ ਬੀਜ ਮੁਹਈਆ ਕਰਵਾਉਣਾ, ਕੀੜਿਆਂ-ਮਕੌੜਿਆਂ ਦੀ ਰੋਕਥਾਮ, ਗੰਨੇ ਦੀ ਸਮੇਂ ਸਿਰ ਖਰੀਦ ਅਤੇ ਉਸਦੇ ਭੁਗਤਾਨ ਵਿਚ ਮਦਦ ਕਰਨਾ ਆਦਿ ਪ੍ਰਦਾਨ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਲਗਭਗ 1.80 ਲੱਖ ਕਿਸਾਨ ਪਰਿਵਾਰ ਰਾਜ ਦੀਆਂ ਖੰਡ ਮਿੱਲਾਂ ਨਾਲ ਜੁੜੇ ਹੋਏ ਹਨ ਅਤੇ ਸਾਡਾ ਮੰਤਵ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ, ਪ੍ਰਤੀ ਏਕੜ ਝਾੜ ਵਿੱਚ ਵਾਧਾ ਕਰਨਾ ਅਤੇ ਗੰਨਾ ਖੋਜ ਅਤੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ ਉਦਯੋਗਾਂ ਅਤੇ ਕਿਸਾਨਾਂ ਦੀ ਭਲਾਈ ਲਈ ਵੱਧ ਸੁਕਰੋਜ਼ ਮਾਤਰਾ ਅਤੇ ਵੱਧ ਝਾੜ ਦੇਣ ਵਾਲੀਆਂ ਗੰਨੇ ਦੀਆਂ ਕਿਸਮਾਂ ਵਿਕਸਿਤ ਕਰਨ ਲਈ ਆਪਣੇ ਸੁਝਾਅ ਪੇਸ਼ ਕੀਤੇ। ਸ਼੍ਰੀ ਸੰਧੂ ਨੇ ਗੰਨੇ ਦੀ ਰਹਿੰਦ-ਖੂੰਹਦ ਤੋਂ ਤਿਆਰ ਹੋਣ ਵਾਲੀ ਈਥਾਨੋਲ ਬਾਰੇ ਵੀ ਦੱਸਿਆ, ਜਿਸ ਨਾਲ ਜੈਵਿਕ ਇੰਧਨ ਤੇ ਨਿਰਭਰਤਾ ਘਟਦੀ ਹੈ।

ਇਹ ਵੀ ਪੜ੍ਹੋ : Sugarcane farming : ਗੰਨੇ ਦੀ ਖੇਤੀ ਨੂੰ ਲਾਲ ਸੜਨ ਦੀ ਬਿਮਾਰੀ ਦੇ ਵਧਦੇ ਪ੍ਰਕੋਪ ਤੋਂ ਬਚਾਉਣ ਲਈ ਅਪਣਾਓ ਇਹ ਤਰੀਕਾ !

ਇਸ ਮੌਕੇ ਗੰਨਾ ਖੋਜ ਅਤੇ ਡੱਬਾਬੰਦੀ ਨੂੰ ਹੁਲਾਰਾ ਦੇਣ ਲਈ ਆਪਣੇ ਵੱਡਮੁੱਲੇ ਵਿਚਾਰ ਸਾਂਝਿਆਂ ਕਰਦਿਆਂ ਡਾ. ਗੋਸਲ ਨੇ ਟਿਸ਼ੂ ਕਲਚਰ ਜਾਂ ਮਾਈਕ੍ਰੋਪ੍ਰੋਪੇਗੇਸ਼ਨ ਤੇ ਜ਼ੋਰ ਦਿੱਤਾ ਤਾਂ ਜੋ ਰੋਗ ਰਹਿਤ ਬੀਜਾਂ ਦਾ ਤੇਜ਼ੀ ਨਾਲ ਉਤਪਾਦਨ ਹੋ ਸਕੇ ਅਤੇ ਉੱਤਮ ਕਿਸਮਾਂ ਦੀ ਜੈਨੇਟਿਕ ਪ੍ਰਤਿਸ਼ਠਾ ਬਣੀ ਰਹੇ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਬਰੀਡਿੰਗ ਅਤੇ ਪ੍ਰੋਪੇਗੇਸ਼ਨ ਵਿਚ ਵਾਧਾ ਹੋਵੇਗਾ।

ਉਨ੍ਹਾਂ ਨੇ ਗੰਨੇ ਦੇ ਰਸ ਦੀ ਉਪਭੋਗਤਾ ਵਿਚ ਪਾਸੰਦਗੀ ਲਈ ਵੱਖੋ-ਵੱਖਰੇ ਸੁਆਦ ਅਤੇ ਖੰਡ ਦੀ ਮਾਤਰਾ ਵਿੱਚ ਵਿਭਿੰਨਤਾ ਤੇ ਖੋਜ ਕਰਨ ਤੇ ਵੀ ਸੁਝਾਅ ਦਿੱਤੇ। ਇਸਦੇ ਨਾਲ ਹੀ ਉਨ੍ਹਾਂ ਨੇ ਗੰਨੇ ਦੀ ਵਪਾਰਕ ਕਾਸ਼ਤ ਕਰਨ ਲਈ ਸਥਾਨ-ਵਿਸ਼ੇਸ਼ੱਗ ਕਿਸਮਾਂ ਵਿਕਸਿਤ ਕਰਨ ਅਤੇ ਵਰਤੋਂ ਯੋਗ ਮਿਆਦ ਵਿੱਚ ਵਾਧਾ ਕਰਨ ਲਈ ਬੋਤਲਾਂ ਦੇ ਨਾਲ ਨਾਲ ਟੈਟ੍ਰਾ ਡੱਬਾਬੰਦੀ ਦੇ ਵੀ ਸੁਝਾਅ ਦਿੱਤੇ। ਉਨ੍ਹਾਂ ਨੇ ਗੰਨੇ ਦੀ ਜੈਵਿਕ ਖੇਤੀ ਅਤੇ ਇਸਦੀ ਰਹਿੰਦ-ਖੂੰਹਦ ਤੋਂ ਜੈਵਿਕ ਖਾਦ ਦੇ ਉਤਪਾਦਨ ਤੇ ਵੀ ਖੋਜ ਕਰਨ ਦੇ ਮਸ਼ਵਰੇ ਦਿੱਤੇ।

ਇਹ ਵੀ ਪੜ੍ਹੋ : Sugarcane Cultivation: ਸਹੀ ਸਮੇਂ 'ਤੇ ਕਰੋ ਗੰਨੇ ਦੀ ਕਾਸ਼ਤ, ਜਾਣੋ ਬਿਜਾਈ ਦਾ ਸਹੀ ਤਰੀਕਾ

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਗੰਨੇ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਸਖਤ ਖੋਜ ਅਤੇ ਕਰੜੇ ਤਜ਼ਰਬਿਆਂ ਤੇ ਅਧਾਰਿਤ ਹੁੰਦੀਆਂ ਹਨ। ਡਾ. ਢੱਟ ਨੇ ਗੈਰ ਸਿਫ਼ਾਰਸ਼ ਕਿਸਮਾਂ, ਜੋ ਕਿ ਨੁਕਸਾਨਦੇਹ ਪੈਥੋਜਿਨਸ ਪ੍ਰਤੀ ਅਸੁਰੱਖਿਅਤ ਹੁੰਦੀਆਂ ਹਨ, ਦੀ ਕਾਸ਼ਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਨੇ ਗੰਨੇ ਦੀ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਵਿੱਚ ਸਹਿਕਾਰੀ ਖੰਡ ਮਿੱਲਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ।

ਗੰਨੇ ਦੀ ਕਾਸ਼ਤ ਨੂੰ ਦਰਪੇਸ਼ ਅਨੇਕਾਂ ਚੁਣੌਤੀਆਂ ਨੂੰ ਨਜਿੱਠਣ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਲਜ਼ਾਰ ਸਿੰਘ ਸੰਘੇੜਾ, ਨਿਰਦੇਸ਼ਕ, ਖੇਤਰੀ ਖੋਜ ਸਟੇਸ਼ਨ, ਕਪੂਰਥਲਾ ਨੇ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲ ਕਰਮੀਆਂ ਨੂੰ ਕਿਸਮਾਂ ਦੀ ਚੋਣ ਕਰਨ, ਬਿਜਾਈ ਦੇ ਸੀਜ਼ਨਜ਼ ਅਤੇ ਪੌਦੇ/ਰੈਟੂਨ ਦੀਆਂ ਕਿਸਮਾਂ ਬਾਰੇ ਸਮੁੱਚੀ ਅਗਵਾਈ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀਆਂ ਸੇਵਾਵਾਂ ਬਾਰੇ ਦੱਸਿਆ।

ਇਹ ਵੀ ਪੜ੍ਹੋ : Sugarcane Cultivation: ਇਸ ਤਰ੍ਹਾਂ ਕਰੋ ਗੰਨੇ ਦੀ ਕਾਸ਼ਤ, ਹੋਵੇਗੀ ਤਗੜੀ ਕਮਾਈ!

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਪੰਜਾਬ ਵਿੱਚ ਗੰਨੇ ਦੀ ਖੋਜ ਅਤੇ ਵਿਕਾਸ ਲਈ ਵਿਚਾਰਾਂ

ਉਹਨਾਂ ਨੇ ਨਵੀਆਂ ਤਕਨੀਕਾਂ ਜਿਵੇਂ ਕਿ ਐੱਫ ਆਈ ਆਰ ਬੀ, ਕਰਾਪ ਜੀਓਮੈਟਰੀ, ਅੰਤਰ ਫਸਲੀਕਰਨ ਅਤੇ ਕੀਟ ਪ੍ਰਬੰਧਣ ਲਈ ਬਾਇਓ-ਏਜੰਟ ਉਤਪਾਦਨ ਅਤੇ ਉਨ੍ਹਾਂ ਦੀ ਵਰਤੋਂ ਆਦਿ ਬਾਰੇ ਵੀ ਵਿਚਾਰ-ਵਟਾਂਦਰੇ ਕੀਤੇ। ਡਾ. ਸੰਘੇੜਾ ਨੇ ਗੰਨੇ ਦੇ ਵਿਕਾਸ, ਰੈਟੂਨ ਪ੍ਰਬੰਧਣ, ਗੰਨੇ ਦੀ ਬਿਜਾਈ ਦੀ ਪਿੜਾਈ ਦੀ ਸਮਾਂ ਸਾਰਨੀ, ਮਸ਼ੀਨੀਕਰਨ ਅਤੇ ਸਿਖਲਾਈ ਆਦਿ ਬਾਰੇ ਵੀ ਦੱਸਿਆ।

ਦੌਰੇ ਤੇ ਆਈ ਟੀਮ ਨੇ ਤੁਪਕਾ ਸਿੰਚਾਈ ਦੀਆਂ ਵਿਸ਼ੇਸ਼ਤਾਵਾਂ, ਲਾਗਤਾਂ ਅਤੇ ਸਬਸਿਡੀਆਂ, ਮਾਈਕ੍ਰੋਪ੍ਰੋਪੇਗੇਸ਼ਨ ਅਤੇ ਗੰਨੇ ਦੇ ਉਤਪਾਦਾਂ ਦੀ ਡੱਬਾਬੰਦੀ ਦੇ ਵੇਰਵਿਆਂ ਬਾਰੇ ਸਮੁੱਚੀ ਜਾਣਕਾਰੀ ਹਾਸਲ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Discussions for research and development of sugarcane

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters