1. Home
  2. ਖਬਰਾਂ

PAU ਵਿੱਚ 11 ਅਕਤੂਬਰ ਨੂੰ Employment Fair

ਜੇਕਰ ਤੁਸੀਂ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਹੋ, ਤਾਂ Punjab Agricultural University ਲੈ ਕੇ ਆਇਆ ਹੈ ਸੁਨਹਿਰਾ ਮੌਕਾ। ਦਰਅਸਲ, ਚਾਹਵਾਨ ਵਿਦਿਆਰਥੀਆਂ ਲਈ 11 ਅਕਤੂਬਰ, 2023 ਨੂੰ ਰੁਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ।

Gurpreet Kaur Virk
Gurpreet Kaur Virk
11 ਅਕਤੂਬਰ ਨੂੰ PAU ਵਿਖੇ ਰੁਜ਼ਗਾਰ ਮੇਲਾ

11 ਅਕਤੂਬਰ ਨੂੰ PAU ਵਿਖੇ ਰੁਜ਼ਗਾਰ ਮੇਲਾ

Golden Opportunity: ਪੀਏਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਵੱਲੋਂ ਆਉਂਦੀ 11 ਅਕਤੂਬਰ, 2023 ਨੂੰ ਰੁਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਸਮਾਗਮ ਵਿੱਚ ਪੀਏਯੂ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਢੁਕਵੇਂ ਮੌਕੇ ਮੁਹਈਆ ਕਰਾਉਣ ਦੇ ਉਦੇਸ਼ ਨਾਲ ਕਈ ਗਤੀਵਿਧੀਆਂ ਹੋਣਗੀਆਂ। ਇਸ ਤੋਂ ਇਲਾਵਾ, ਵੱਖ-ਵੱਖ ਸੰਸਥਾਵਾਂ ਦੁਆਰਾ ਕਰਵਾਈਆਂ ਜਾਣ ਵਾਲੀਆਂ ਨੌਕਰੀਆਂ ਲਈ ਇੰਟਰਵਿਊਆਂ ਤੋਂ ਇਲਾਵਾ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ, ਸਫਲਤਾ ਪ੍ਰਾਪਤ ਕਰਨ ਲਈ ਢੁਕਵੀਂ ਸਮਰੱਥਾ ਦੇ ਨਿਰਮਾਣ ਅਤੇ ਸਵੈ-ਰੁਜ਼ਗਾਰ ਵਰਗੇ ਮੁੱਦਿਆਂ 'ਤੇ ਪੈਨਲ ਵਿਚਾਰ ਚਰਚਾ ਹੋਵੇਗੀ।

ਡਾ. ਖੁਸ਼ਦੀਪ ਧਾਰਨੀ, ਐਸੋਸੀਏਟ ਡਾਇਰੈਕਟਰ, ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੀਏਯੂ ਦੇ ਪੁਰਾਣੇ ਵਿਦਿਆਰਥੀਆਂ ਦੇ ਤਜਰਬੇ ਵੀ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਨੇ ਸਵੈ-ਰੁਜ਼ਗਾਰ ਸ਼ੁਰੂ ਕੀਤਾ ਹੈ ਅਤੇ ਸਫਲਤਾਪੂਰਵਕ ਆਪਣੇ ਕਾਰੋਬਾਰ ਚਲਾ ਰਹੇ ਹਨ।

ਇਸ ਤੋਂ ਇਲਾਵਾ, ਪ੍ਰਮੁੱਖ ਬੈਂਕ ਕਾਰੋਬਾਰ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਦੇਣਗੇ। ਰੁਜ਼ਗਾਰ ਮੇਲੇ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ਼ ਨੌਕਰੀਆਂ ਮਿਲਣ ਦਾ ਲਾਭ ਹੋਵੇਗਾ ਸਗੋਂ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਗਿਆਨ ਅਤੇ ਪ੍ਰੇਰਣਾ ਵੀ ਮਿਲੇਗੀ।

ਇਹ ਵੀ ਪੜ੍ਹੋ : ਪਰਾਲੀ ਨਾਲ ਚੱਲਣ ਵਾਲੇ Biogas Plant Technology ਨੂੰ ਹੁਲਾਰਾ

ਡਾ. ਨਿਰਮਲ ਸਿੰਘ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਇਸ ਕਾਰਜ ਨੂੰ ਉਦਯੋਗਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਇੱਕ ਦਰਜਨ ਤੋਂ ਵੱਧ ਫਰਮਾਂ ਨੇ ਇਸ ਸਮਾਗਮ ਦੌਰਾਨ ਪੀਏਯੂ ਦੇ ਵਿਦਿਆਰਥੀਆਂ ਨੂੰ 100 ਦੇ ਕਰੀਬ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਸਮਾਗਮ ਦੀ ਸਫਲਤਾ ਦੀ ਆਸ ਪ੍ਰਗਟਾਈ ਅਤੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਅਜਿਹੇ ਨੇਤਾਵਾਂ ਵਿੱਚ ਬਦਲਣਗੇ ਜੋ ਖੇਤੀਬਾੜੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਵਿੱਚ ਲੈ ਜਾਣਗੇ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Employment Fair on 11 October in PAU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News