ਹੁਣ ਬੈਂਕ ਡੁੱਬਣ ਦੀ ਸਥਿਤੀ ਵਿੱਚ ਗਾਹਕਾਂ ਨੂੰ 5 ਲੱਖ ਰੁਪਏ ਤੱਕ ਦਾ ਭੁਗਤਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਪਹਿਲਾਂ ਬੈਂਕ ਡੁੱਬਣ ਜਾਂ ਦਿਵਾਲੀਆ ਹੋਣ 'ਤੇ ਜਮ੍ਹਾਕਰਤਾ ਨੂੰ ਸਿਰਫ 1 ਲੱਖ ਰੁਪਏ ਮਿਲਦੇ ਸਨ, ਪਰ ਹੁਣ ਸਰਕਾਰ ਨੇ ਇਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ।
ਬੈਂਕ ਡਿਪਾਜ਼ਿਟ ਇੰਸ਼ੋਰੈਂਸ: ਇਸੀ ਕੜੀ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਗਿਆਨ ਭਵਨ ਵਿਖੇ, ਡਿਪੌਜਿਟਰਸ ਫਰਸਟ:: ਗਾਰੰਟੀਸ਼ੁਦਾ ਸਮਾਂਬੱਧ ਜਮ੍ਹਾ ਬੀਮਾ ਭੁਗਤਾਨ 5 ਲੱਖ ਰੁਪਏ ਤੱਕ' (Depositors First: Guaranteed Time-bound Deposit Insurance Payment up to Rs 5 Lakh) ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਗਲਤ ਨੀਤੀਆਂ ਕਾਰਨ ਪਹਿਲਾਂ ਬੈਂਕ ਸੰਕਟ 'ਚ ਲੋਕਾਂ ਦੀ ਮਿਹਨਤ ਦੀ ਕਮਾਈ ਡੁੱਬ ਜਾਂਦੀ ਸੀ, ਉਨ੍ਹਾਂ ਨੂੰ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਮਿਲਦਾ ਸੀ।
ਪੀਐਮ ਮੋਦੀ ਨੇ ਕਿਹਾ ਕਿ ਸਥਿਤੀ ਨੂੰ ਬਦਲਣ ਲਈ ਸਾਡੀ ਸਰਕਾਰ ਨੇ ਬਹੁਤ ਸੰਵੇਦਨਸ਼ੀਲਤਾ ਨਾਲ ਫੈਸਲੇ ਲਏ, ਕਾਨੂੰਨ ਬਦਲਿਆ। ਅਤੇ ਅੱਜ ਲੋਕਾਂ ਨੂੰ ਬੈਂਕ ਡੁੱਬਣ 'ਤੇ 5 ਲੱਖ ਰੁਪਏ ਤੱਕ ਮਿਲਣਗੇ, ਉਹ ਵੀ 90 ਦਿਨਾਂ ਦੇ ਅੰਦਰ ਮਿਲਣਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਬੈਂਕਾਂ ਵਿੱਚ ਜਮ੍ਹਾਂ 74 ਲੱਖ ਕਰੋੜ ਰੁਪਏ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਪ੍ਰੋਗਰਾਮ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਰਾਜ ਮੰਤਰੀ ਅਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਵੀ ਮੌਜੂਦ ਸਨ।
ਸਾਰੇ ਤਰ੍ਹਾਂ ਦੇ ਖਾਤਿਆਂ ਨੂੰ ਕੀਤਾ ਜਾਵੇਗਾ ਕਵਰ
ਡਿਪਾਜ਼ਿਟ ਇੰਸ਼ੋਰੈਂਸ ਸਕੀਮ ਦੇਸ਼ ਦੇ ਸਾਰੇ ਵਪਾਰਕ ਬੈਂਕਾਂ ਵਿੱਚ ਬਚਤ, ਫਿਕਸਡ, ਮੌਜੂਦਾ, ਆਵਰਤੀ ਡਿਪਾਜ਼ਿਟ ਵਰਗੀਆਂ ਸਾਰੀਆਂ ਜਮ੍ਹਾਂ ਰਕਮਾਂ ਨੂੰ ਕਵਰ ਕਰਦੀ ਹੈ। ਰਾਜ, ਕੇਂਦਰੀ ਅਤੇ ਪ੍ਰਾਇਮਰੀ ਸਹਿਕਾਰੀ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਵੀ ਇਸ ਦਾਇਰੇ ਵਿੱਚ ਆਉਂਦੀਆਂ ਹਨ।
ਇਸ ਕਦਮ ਨੂੰ ਬੈਂਕਿੰਗ ਖੇਤਰ 'ਚ ਵੱਡੇ ਸੁਧਾਰ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਰਕਾਰ ਨੇ ਬੈਂਕ ਜਮ੍ਹਾਂ ਬੀਮਾ ਕਵਰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਹੁਣ ਲਗਭਗ 98.1 ਫੀਸਦੀ ਖਾਤੇ ਇਸ ਦਾਇਰੇ 'ਚ ਆ ਗਏ ਹਨ। ਜਦਕਿ ਅੰਤਰਰਾਸ਼ਟਰੀ ਬੈਂਚਮਾਰਕ 80 ਫੀਸਦੀ ਹੈ।
ਮਹੱਤਵਪੂਰਨ ਹੈ ਕਿ ਨਵੇਂ ਨਿਯਮ ਦੇ ਤਹਿਤ, ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਨੇ ਹਾਲ ਹੀ ਵਿੱਚ ਅੰਤਰਿਮ ਭੁਗਤਾਨ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ। ਇਹ ਰਕਮ 16 ਸ਼ਹਿਰੀ ਸਹਿਕਾਰੀ ਬੈਂਕਾਂ ਦੇ ਜਮ੍ਹਾਂਕਰਤਾਵਾਂ ਨੂੰ ਜਾਰੀ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਲਗਭਗ 1 ਲੱਖ ਜਮ੍ਹਾਕਰਤਾਵਾਂ ਦੇ ਬਦਲਵੇਂ ਬੈਂਕ ਖਾਤਿਆਂ 'ਚ 1,300 ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਗਿਆ ਹੈ।
ਡੀ.ਆਈ.ਸੀ.ਜੀ.ਸੀ ਦੇ ਬਾਰੇ ਵਿਚ
DICGC ਦੇਸ਼ ਦੇ ਬੈਂਕਾਂ ਵਿੱਚ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਦੀ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ। DICGC ਭਾਰਤੀ ਰਿਜ਼ਰਵ ਬੈਂਕ ਦੀ ਮਲਕੀਅਤ ਵਾਲੀ ਇੱਕ ਸਹਾਇਕ ਕੰਪਨੀ ਹੈ, ਜੋ ਬੈਂਕ ਡਿਪਾਜ਼ਿਟ 'ਤੇ ਬੀਮਾ ਕਵਰ ਪ੍ਰਦਾਨ ਕਰਦੀ ਹੈ।
ਹੁਣ ਹਰੇਕ ਜਮ੍ਹਾਂਕਰਤਾ ਨੂੰ ਬੈਂਕ ਦੇ ਡੁੱਬਣ ਜਾਂ ਬੰਦ ਹੋਣ ਦੀ ਸਥਿਤੀ ਵਿੱਚ ਉਸ ਦੇ ਨਾਲ ਮੂਲ ਅਤੇ ਵਿਆਜ ਦੀ ਰਕਮ ਲਈ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਂਦਾ ਹੈ। ਇਸ ਰਕਮ ਵਿੱਚ ਮੂਲ ਰਕਮ ਅਤੇ ਵਿਆਜ ਦੀ ਰਕਮ ਦੋਵੇਂ ਸ਼ਾਮਲ ਹਨ। ਪਰ ਜੇਕਰ ਮੂਲ ਰਕਮ ਹੀ 5 ਲੱਖ ਰੁਪਏ ਹੈ, ਤਾਂ ਤੁਹਾਨੂੰ ਸਿਰਫ਼ ਮੂਲ ਰਕਮ ਹੀ ਵਾਪਸ ਮਿਲੇਗੀ, ਫਿਰ ਵਿਆਜ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ਬਿਨਾਂ ਬੈਲੇਂਸ ਦੇ ਵੀ ਕੱਢੇ ਜਾ ਸਕਦੇ ਹਨ ਜਨਧਨ ਖਾਤੇ 'ਚੋਂ 10 ਹਜ਼ਾਰ ਰੁਪਏ, ਜਾਣੋ ਕਿਵੇਂ ?
Summary in English: Even if the bank sinks, the account holder will get Rs 5 lakh, read the full story