1. Home
  2. ਖਬਰਾਂ

ਖਾਦ ਦੀ ਭਾਰੀ ਘਾਟ ਕਾਰਨ ਕਿਸਾਨਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ

ਕਿਸਾਨਾਂ ਦੇ ਸਾਂਝੇ ਫੋਰਮ ਨੇ ਸਰਕਾਰ ਦੁਆਰਾ ਹਿਮਾਚਲ ਪ੍ਰਦੇਸ਼ ਵਿਚ ਖਾਦ ਦੀ ਭਾਰੀ ਕਿੱਲਤ ਨੂੰ ਪੂਰਾ ਕਰਨ ਲਈ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਹੈ।

Pavneet Singh
Pavneet Singh
Farmers

Farmers

ਕਿਸਾਨਾਂ ਦੇ ਸਾਂਝੇ ਫੋਰਮ ਨੇ ਸਰਕਾਰ ਦੁਆਰਾ ਹਿਮਾਚਲ ਪ੍ਰਦੇਸ਼ ਵਿਚ ਖਾਦ ਦੀ ਭਾਰੀ ਕਿੱਲਤ ਨੂੰ ਪੂਰਾ ਕਰਨ ਲਈ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਹੈ। ਕਿਸਾਨ ਸੰਘਰਸ਼ ਸਮਿਤੀ (ਕੇ. ਐੱਸ. ਐੱਸ.) ਨੇ ਵੀ ਸਰਕਾਰ 'ਤੇ ਕਿਸਾਨ ਵਿਰੋਧੀ ਨੀਤੀਆਂ ਬਣਾਉਣ ਅਤੇ ਖੇਤੀ ਅਤੇ ਬਾਗਵਾਨੀ ਸਬਸਿਡੀਆਂ ਵਿਚ ਕਟੌਤੀ ਕਰਨ ਦਾ ਦੋਸ਼ ਲਗਾਇਆ ਹੈ।


ਫ਼ਸਲਾਂ ਨੂੰ ਖਾਦ ਦੀ ਬਹੁਤ ਜਰੂਰਤ ਹੈ ,ਕਿਸਾਨ ਸੰਘਰਸ਼ ਸਮਿਤੀ ਕਨਵੀਨਰ ਅਤੇ ਸ਼ਿਮਲਾ ਦੇ ਸਾਬਕਾ ਮੇਅਰ ਸੰਜੇ ਚੌਹਾਨ ਨੇ ਕਿਹਾ ਸਰਕਾਰ ਜਰੂਰਤ ਅਤੇ ਸਮੇਂ ਸਿਰ ਯਕੀਨੀ ਸਪਲਾਈ ਕਰਨ ਵਿਚ ਅਸਫਲ ਰਹੀ ਹੈ। ਫਲ ਉਤਪਾਦਕਾਂ ਨੂੰ ਖੁਲੀ ਮੰਡੀ ਤੋਂ ਮਹਿੰਗੀ ਅਤੇ ਘੱਟ ਗੁਣਵਤਾ ਵਾਲੀ ਖਾਦ ਖਰੀਦਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ।


ਸੀਪੀਆਈ ਦੇ ਨੇਤਾ ਨੇ ਕਿਹਾ ਕਿ , ਜੇਕਰ ਸਰਕਾਰ ਵਾਜਬ ਦਰ ਤੇ ਖਾਦ ਦੇਣ ਵਿਚ ਅਸਫਲ ਰਹਿੰਦੀ ਹੈ ਤਾਂ, ਮੰਗ ਅਨੁਸਾਰ ਅੱਸੀ ਕਿਸਾਨਾਂ ਨੂੰ ਲਾਮਬੰਦ (Mobilized) ਕਰਾਂਗੇ ਅਤੇ ਅੰਦੋਲਨ ਸ਼ੁਰੂ ਕਰਾਂਗੇ। ਕਿਸਾਨਾਂ ਨੂੰ ਪੋਟਾਸ਼ , ਐਨਪੀਕੇ 12:32:16 ਅਤੇ ਐਨਪੀਕੇ 15:15:15 ਦੀ ਜਰੂਰਤ ਹੁੰਦੀ ਹੈ।


ਕਿਸਾਨਾਂ ਦੇ ਅਨੁਸਾਰ , ਸਰਕਾਰ ਹਰ ਸਾਲ ਹਿਮਾਚਲ ਪ੍ਰਦੇਸ਼ ਸਟੇਟ ਕੋਆਪ੍ਰੇਟਿਵ ਮਾਰਕੀਟਿੰਗ ਐਂਡ ਕੰਜ਼ਿਊਮਰ ਫੈਡਰੇਸ਼ਨ (HIMFED) ਦੇ ਰਾਹੀਂ ਖਾਦ ਦੇਵੇਗੀ। ਦੁੱਜੀ ਤਰਫ , ਸਰਕਾਰੀ ਏਜੰਸੀ ਜ਼ਰੂਰੀ ਗਿਣਤੀ ਵਿੱਚ ਖਾਦਾਂ ਲਈ ਆਰਡਰ ਦੇਣ ਵਿੱਚ ਅਸਫਲ ਰਹੀ ਹੈ ,ਜਿਸਦੇ ਨਤੀਜੇ ਵਜੋਂ ਘਾਟ ਹੋਈ ਹੈ। ਫੈਡਰਲ ਅਤੇ ਰਾਜ ਸਰਕਾਰਾਂ ਦੁਆਰਾ ਸਬਸਿਡੀ ਨੂੰ ਖਤਮ ਕਰਨ ਦੇ ਨਤੀਜੇ ਵੱਜੋ ਖਾਦ ਦੀ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ।


ਪਿਛਲੇ ਸਾਲ 25 ਕਿਲੋ ਕੈਲਸ਼ੀਅਮ ਨਾਈਟ੍ਰੇਟ ਦੀ ਕੀਮਤ 1,100 ਰੁਪਏ ਤੋਂ 1,250 ਸੀ , ਜਦਕਿ ਇਸ ਸਾਲ ਇਸ ਦੀ ਕੀਮਤ 1300 ਰੁਪਏ ਤੋਂ 1750 ਹੈ। ਪਿਛਲੇ ਸਾਲ 50 ਕਿਲੋ ਪੋਟਾਸ਼ ਦੀ ਬੋਰੀ ਦੇ ਲਈ 1150 ਦੀ ਕੀਮਤ ਇਸ ਸਾਲ ਵੱਧ ਕੇ 1750 ਕਰ ਦਿੱਤੀ ਹੈ। ਪਿਛਲੇ ਸਾਲ ਐਨ ਪੀ ਕੇ 12 :32 :16 ਦੀ ਕੀਮਤ 1200 ਰੁਪਏ ਸੀ , ਪਰ ਇਹ ਪਹਿਲਾਂ ਦੀ ਵਧਕੇ 1750 ਰੁਪਏ ਹੋ ਚੁਕੀ ਹੈ।

ਚੌਹਾਨ ਨੇ ਅੱਗੇ ਦਾਅਵਾ ਕੀਤਾ ਕਿ ਬਾਗਵਾਨੀ ਉਤਪਾਦ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਕਾਰਪੋਰੇਸ਼ਨ (HPMC) ਕਿਸਾਨਾਂ ਨੂੰ ਬਕਾਇਆ ਕਰਜ਼ਿਆਂ ਦੇ ਵਿਰੁੱਧ ਖਾਦ ਅਤੇ ਹੋਰ ਵਸਤੂਆਂ ਖਰੀਦਣ ਲਈ ਮਜਬੂਰ ਕਰ ਰਿਹਾ ਹੈ। "ਸਰਕਾਰ ਕਿਸਾਨਾਂ 'ਤੇ ਮਾਰਕੀਟ ਨਾਲੋਂ ਇਨਪੁਟਸ ਲਈ ਉੱਚੀਆਂ ਦਰਾਂ ਦੇਣ ਲਈ ਦਬਾਅ ਪਾ ਰਹੀ ਹੈ।" ਉਨ੍ਹਾਂ ਅੱਗੇ ਕਿਹਾ, "ਸਰਕਾਰ ਨੂੰ ਇਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਅਤੇ ਬਕਾਇਆ ਦਾ ਭੁਗਤਾਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ MSP ਤੇ ਝੋਨਾ ਅਤੇ ਕਣਕ ਖਰੀਦਣ ਵਾਲੇ ਕਿਸਾਨਾਂ ਵਿਚ 12.3% ਦੀ ਆਈ ਗਿਰਾਵਟ

Summary in English: Farmers decide to protest against government due to severe shortage of fertilizer

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters