Fertilizers: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ ਹਾੜੀ ਸੀਜ਼ਨ ਲਈ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਓ ਜਾਣਦੇ ਹਾਂ ਪੂਰੀ ਖ਼ਬਰ...
ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਦੂਜਾ ਵੱਡਾ ਫੈਸਲਾ ਲਿਆ ਹੈ। ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਫਾਸਫੇਟ ਅਤੇ ਪੋਟਾਸ਼ ਖਾਦਾਂ ਲਈ 22,303 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਾੜੀ ਸੀਜ਼ਨ ਲਈ ਸਬਸਿਡੀ 1 ਅਕਤੂਬਰ, 2023 ਤੋਂ 31 ਮਾਰਚ, 2024 ਤੱਕ ਜਾਰੀ ਰਹੇਗੀ। ਨਾਈਟ੍ਰੋਜਨ ਲਈ ਸਬਸਿਡੀ 47.2 ਰੁਪਏ ਪ੍ਰਤੀ ਕਿਲੋ, ਫਾਸਫੋਰਸ 20.82 ਰੁਪਏ ਪ੍ਰਤੀ ਕਿਲੋ, ਪੋਟਾਸ਼ 2.38 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ।
ਸਲਫਰ ਸਬਸਿਡੀ 1.89 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ। ਖਾਦ ਦੀਆਂ ਕੀਮਤਾਂ 'ਤੇ ਸਬਸਿਡੀ ਜਾਰੀ ਰਹੇਗੀ। ਨਾਲ ਹੀ ਇਸ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਕਿ ਐੱਨ.ਬੀ.ਐੱਸ. ਤਹਿਤ ਕਿਸਾਨਾਂ ਨੂੰ ਸਸਤੇ ਭਾਅ 'ਤੇ ਖਾਦ ਮਿਲੇਗੀ ਅਤੇ ਯੂਰੀਆ ਦੀ ਕੀਮਤ ਨਹੀਂ ਵਧਾਈ ਜਾਵੇਗੀ।
ਇਹ ਵੀ ਪੜ੍ਹੋ : Good News: ਦੇਸ਼ ਦੇ ਕਿਸਾਨਾਂ ਨੂੰ ਵੱਡਾ ਤੋਹਫਾ, ਹਾੜੀ ਦੀਆਂ ਫ਼ਸਲਾਂ ਦੇ MSP 'ਚ ਵਾਧਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਾੜੀ ਦੇ ਸੀਜ਼ਨ ਲਈ ਪੌਸ਼ਟਿਕ ਤੱਤਾਂ 'ਤੇ ਆਧਾਰਿਤ ਸਬਸਿਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਖਾਦਾਂ ਦੀਆਂ ਵਧਦੀਆਂ ਕੀਮਤਾਂ ਦਾ ਭਾਰਤ ਦੇ ਕਿਸਾਨਾਂ 'ਤੇ ਕੋਈ ਅਸਰ ਨਾ ਪੈਣ ਦੇਣ ਲਈ ਦ੍ਰਿੜ੍ਹ ਹੈ।
ਸਾਲ 2021 ਤੋਂ ਸਬਸਿਡੀ ਦਰ ਨੂੰ ਇਸ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ 'ਤੇ ਕੋਈ ਵਾਧੂ ਬੋਝ ਨਾ ਪਵੇ।ਡੀਏਪੀ 'ਤੇ ਸਬਸਿਡੀ 4500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਾਰੀ ਰਹੇਗੀ। ਡੀਏਪੀ ਪੁਰਾਣੇ ਰੇਟ ਅਨੁਸਾਰ 1350 ਰੁਪਏ ਪ੍ਰਤੀ ਥੈਲਾ ਮਿਲੇਗਾ, ਜਦੋਂਕਿ NPK 1470 ਰੁਪਏ ਪ੍ਰਤੀ ਬੈਗ 'ਤੇ ਉਪਲਬਧ ਹੋਵੇਗਾ।
Summary in English: Fertilizer Subsidy: Good news for farmers, central government releases new rates of urea