1. Home
  2. ਖਬਰਾਂ

ਚੰਡੀਗੜ੍ਹ ਵਿਖੇ ਆਯੋਜਿਤ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਪਹਿਲਾ ਦਿਨ

ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਹੋਇਆ ਆਗਾਜ਼, ਭਾਰਤ ਦੇ ਉਪ ਪ੍ਰਧਾਨ ਜਗਦੀਪ ਧਨਖੜ ਬਣੇ ਮੁੱਖ ਮਹਿਮਾਨ...

Priya Shukla
Priya Shukla
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ 15ਵੇਂ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਮੀਤ ਪ੍ਰਧਾਨ ਜਗਦੀਪ ਧਨਖੜ

ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ 15ਵੇਂ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਮੀਤ ਪ੍ਰਧਾਨ ਜਗਦੀਪ ਧਨਖੜ

ਚੰਡੀਗੜ੍ਹ ਵਿਖੇ ਆਯੋਜਿਤ ਐਗਰੋ ਟੈਕ ਇੰਡੀਆ ਦਾ 15ਵਾਂ ਐਡੀਸ਼ਨ, ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ ਪਹਿਲੇ ਦਿਨ ਦਾ ਅੱਜ ਆਗਾਜ਼ ਹੋਇਆ। ਦੱਸ ਦੇਈਏ ਕਿ ਇਹ ਮੇਲਾ ਅੱਜ ਤੋਂ ਲੈ ਕੇ 7 ਨਵੰਬਰ ਤੱਕ ਜਾਰੀ ਰਹੇਗਾ। ਇਹ ਸਮਾਗਮ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਸਾਰੇ ਹਿੱਸੇਦਾਰਾਂ ਨਾਲ ਕਾਰੋਬਾਰ ਕਰਨ ਲਈ ਇੱਕ ਵਧੀਆ ਮੌਕਾ ਪ੍ਰਦਾਨ ਕਰ ਰਿਹਾ ਹੈ। ਇਹ ਸਮਾਗਮ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਐਗਰੋ ਟੈਕ ਇੰਡੀਆ ਵੱਲੋਂ ਆਯੋਜਿਤ ਕੀਤਾ ਗਿਆ ਹੈ।

ਦੀਪਕ ਜੈਨ ਸੀਆਈਆਈ ਐਗਰੋ ਟੈਕ 2022 ਦੇ 15ਵੇਂ ਐਡੀਸ਼ਨ ਵਿੱਚ ਬੋਲਦੇ ਹੋਏ

ਦੀਪਕ ਜੈਨ ਸੀਆਈਆਈ ਐਗਰੋ ਟੈਕ 2022 ਦੇ 15ਵੇਂ ਐਡੀਸ਼ਨ ਵਿੱਚ ਬੋਲਦੇ ਹੋਏ

ਲੂਮੈਕਸ ਇੰਡਸਟਰੀਜ਼ ਦੇ ਚੇਅਰਮੈਨ ਤੇ ਐਮਡੀ ਦੀਪਕ ਜੈਨ ਨੇ ਕਿਹਾ ਕਿ ਭਾਰਤ ਲਈ ਮਸ਼ੀਨੀਕਰਨ ਦਾ ਸਮਾਂ ਆ ਗਿਆ ਹੈ। CII ਐਗਰੋ ਟੈਕ 2022 ਦੇ ਉਦਘਾਟਨੀ ਸੈਸ਼ਨ `ਚ ਟਿਕਾਊ ਖੇਤੀ ਲਈ ਖਾਦ ਤੇ ਹੋਰ ਸਰੋਤਾਂ ਦੀ ਆਸਾਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ''ਇੱਕ ਦੇਸ਼ ਇੱਕ ਖਾਦ'' ਨੂੰ ਵੱਡੇ ਹੁਲਾਰੇ ਦੀ ਲੋੜ ਹੈ।

ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ 2022 ਦੇ 15ਵੇਂ ਐਡੀਸ਼ਨ ਦਾ ਉਦਘਾਟਨੀ ਸਮਾਰੋਹ

ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ 2022 ਦੇ 15ਵੇਂ ਐਡੀਸ਼ਨ ਦਾ ਉਦਘਾਟਨੀ ਸਮਾਰੋਹ

ਇਸ 4 ਦਿਨਾਂ ਦੇ ਸਮਾਗਮ ਦੀਆਂ ਸਮਕਾਲੀ ਗਤੀਵਿਧੀਆਂ `ਚ 100 ਤੋਂ ਵੱਧ ਪ੍ਰਦਰਸ਼ਕਾਂ ਦੀ ਵਿਸ਼ੇਸ਼ਤਾ ਵਾਲੀ ਗਲੋਬਲ ਪ੍ਰਦਰਸ਼ਨੀ, 6 ਕਿਸਾਨ ਗੋਸ਼ਠੀਆਂ, 9 ਕਾਨਫਰੰਸਾਂ, B2G ਤੇ G2B ਮੀਟਿੰਗਾਂ ਸ਼ਾਮਲ ਹਨ। ਇਸ ਉਦਯੋਗ ਦੇ 100 ਸੀਈਓਜ਼ ਤੇ 40,000 ਕਿਸਾਨ, ਸਤਿਕਾਰਤ ਸੰਸਥਾਵਾਂ ਦੇ 100 ਤੋਂ ਵੱਧ ਉੱਘੇ ਬੁਲਾਰਿਆਂ ਦੁਆਰਾ ਵਿਚਾਰ-ਵਟਾਂਦਰੇ ਦੀ ਸ਼ਮੂਲੀਅਤ ਇਸਨੂੰ ਨੈਟਵਰਕਿੰਗ ਦਾ ਇੱਕ ਹੌਟਸਪੌਟ ਬਣਾਉਂਦੀ ਹੈ।

ਇਹ ਵੀ ਪੜ੍ਹੋ: ਕ੍ਰਿਸ਼ੀ ਜਾਗਰਣ ਅਤੇ ਕੋਸੋਵੋ ਨੇ ਕੀਤਾ MoU 'ਤੇ ਦਸਤਖਤ, ਖੇਤੀਬਾੜੀ ਖੇਤਰ ਦੀ ਬਿਹਤਰੀ ਲਈ ਹੋਵੇਗਾ ਕੰਮ

CII Agro Tech India:

ਇਹ ਭਾਰਤ ਦੀ ਪ੍ਰਮੁੱਖ ਅੰਤਰਰਾਸ਼ਟਰੀ ਪਹਿਲਕਦਮੀ ਹੈ ਜੋ ਵਿਸ਼ੇਸ਼ ਤੌਰ 'ਤੇ ਤਕਨਾਲੋਜੀ ਦਖਲਅੰਦਾਜ਼ੀ, ਵਿਚਾਰ-ਵਟਾਂਦਰੇ ਤੇ ਪਾਲਣ ਪੋਸ਼ਣ ਸਾਂਝੇਦਾਰੀ ਰਾਹੀਂ ਭਾਰਤੀ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੈ। CII ਐਗਰੋ ਟੈਕ ਇੰਡੀਆ 2022 ਦੀ ਥੀਮ 'ਸਸਟੇਨੇਬਲ ਐਗਰੀਕਲਚਰ ਐਂਡ ਫੂਡ ਸਕਿਓਰਿਟੀ ਲਈ ਡਿਜੀਟਲ ਪਰਿਵਰਤਨ' ਹੈ। ਇਸ ਦਾ ਮੁੱਖ ਉਦੇਸ਼ ਡਿਜੀਟਲ ਟੈਕਨਾਲੋਜੀ, ਵਾਤਾਵਰਣ ਤੇ ਵਾਤਾਵਰਣਿਕ ਸਟੀਵਰਸ਼ਿਪ ਨੂੰ ਏਕੀਕ੍ਰਿਤ, ਕਿਸਾਨ ਭਾਈਚਾਰੇ ਤੇ ਹੋਰ ਖਪਤਕਾਰਾਂ ਲਈ ਤਕਨੀਕੀ ਗਿਆਨ ਇੱਕ ਛੱਤ ਹੇਠ ਕਰਨਾ ਹੈ।

Summary in English: First day of the Premier Agri and Food Technology Fair held at Chandigarh

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters