1. Home
  2. ਖਬਰਾਂ

ਕ੍ਰਿਸ਼ੀ ਜਾਗਰਣ ਅਤੇ ਕੋਸੋਵੋ ਨੇ ਕੀਤਾ MoU 'ਤੇ ਦਸਤਖਤ, ਖੇਤੀਬਾੜੀ ਖੇਤਰ ਦੀ ਬਿਹਤਰੀ ਲਈ ਹੋਵੇਗਾ ਕੰਮ

ਕੋਸੋਵੋ ਨੇ ਕ੍ਰਿਸ਼ੀ ਜਾਗਰਣ ਦੇ ਨਾਲ ਐਮਓਯੂ ਸਾਈਨ ਕੀਤਾ ਹੈ। ਜਿਸ ਦੇ ਮੱਦੇਨਜ਼ਰ ਹੁਣ ਖੇਤੀਬਾੜੀ ਅਤੇ ਕਿਸਾਨਾਂ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ।

Gurpreet Kaur Virk
Gurpreet Kaur Virk

ਕੋਸੋਵੋ ਨੇ ਕ੍ਰਿਸ਼ੀ ਜਾਗਰਣ ਦੇ ਨਾਲ ਐਮਓਯੂ ਸਾਈਨ ਕੀਤਾ ਹੈ। ਜਿਸ ਦੇ ਮੱਦੇਨਜ਼ਰ ਹੁਣ ਖੇਤੀਬਾੜੀ ਅਤੇ ਕਿਸਾਨਾਂ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ।

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਕ੍ਰਿਸ਼ੀ ਜਾਗਰਣ ਦੀ ਸਥਾਪਨਾ ਹੀ ਕਿਸਾਨਾਂ ਅਤੇ ਖੇਤੀ ਖੇਤਰ ਦੇ ਵਿਕਾਸ ਲਈ ਕੀਤੀ ਗਈ ਹੈ। ਜਿਸ ਲਈ ਕ੍ਰਿਸ਼ੀ ਜਾਗਰਣ ਕਿਸਾਨਾਂ ਦੇ ਹਿੱਤਾਂ ਲਈ ਸਮੇਂ-ਸਮੇਂ 'ਤੇ ਕਈ ਸਖ਼ਤ ਕਦਮ ਚੁੱਕਦਾ ਰਹਿੰਦਾ ਹੈ। ਇਸੇ ਲੜੀ 'ਚ 2 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਕੋਸੋਵੋ ਦਾ ਇੱਕ ਸਮਾਗਮ ਕਰਵਾਇਆ ਗਿਆ। ਸ਼ਾਮ ਦਾ ਖ਼ਾਸ ਪੱਲ ਉਦੋਂ ਆਇਆ ਜਦੋਂ ਇੰਡੀਆ ਕੋਸੋਵੋ ਕਮਰਸ਼ੀਅਲ ਇਕਨਾਮਿਕ ਆਫਿਸ ਦੀ ਡਾਇਰੈਕਟਰ ਜਨਰਲ ਪਾਇਲ ਕਨੋਦੀਆ ਅਤੇ ਕ੍ਰਿਸ਼ੀ ਜਾਗਰਣ ਦੇ ਸੰਪਾਦਕ ਅਤੇ ਮੁੱਖ ਐਮਸੀ ਡੋਮਿਨਿਕ ਨੇ ਸਹਿਮਤੀ ਪੱਤਰ (MoU Sign) 'ਤੇ ਦਸਤਖਤ ਕੀਤੇ।

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਤੁਹਾਨੂੰ ਦੱਸ ਦੇਈਏ ਕਿ ਕੋਸੋਵੋ ਯੂਰਪ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਕੋਸੋਵੋ ਗਣਰਾਜ ਨੇ ਨਵੀਂ ਦਿੱਲੀ ਵਿੱਚ ਭਾਰਤੀ ਕਾਰੋਬਾਰੀਆਂ ਲਈ ਆਪਣਾ ਪਹਿਲਾ ਵਪਾਰਕ ਆਰਥਿਕ ਦਫ਼ਤਰ ਖੋਲ੍ਹਿਆ ਹੈ। ਇਸਦਾ ਉਦੇਸ਼ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਖੇਤੀਬਾੜੀ ਦੇਸ਼ ਅਤੇ ਯੂਰਪ ਦੇ ਸਭ ਤੋਂ ਨੌਜਵਾਨ ਦੇਸ਼ ਵਿਚਕਾਰ ਸਬੰਧਾਂ ਨੂੰ ਮਜ਼ਬੂਤ ​​​​ਕਰਨ ਵਿੱਚ ਮਦਦ ਕਰਨਾ ਹੈ। ਆਈ.ਕੇ.ਸੀ.ਈ.ਓ (IKCEO) ਦੋਵਾਂ ਦੇਸ਼ਾਂ ਦੇ MSMEs ਨੂੰ ਵੱਖ-ਵੱਖ ਸਾਂਝੇਦਾਰੀ 'ਤੇ ਮਿਲ ਕੇ ਕੰਮ ਕਰਨ ਵਿੱਚ ਮਦਦ ਕਰੇਗਾ।

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਪਾਇਲ ਕਨੋਦੀਆ ਨੇ ਕਿਹਾ ਕਿ “ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੈਂ ਕੋਸੋਵੋ ਵਿੱਚ ਕਾਰੋਬਾਰ ਨੂੰ ਭਾਰਤ ਵਿੱਚ ਲਿਆਉਣ ਅਤੇ ਭਾਰਤ ਵਿੱਚ ਕੋਸੋਵੋ ਵਿੱਚ ਬਹੁਤ ਜ਼ਿਆਦਾ ਕਾਰੋਬਾਰ ਕਰਨ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।

ਜਦੋਂ ਉਨ੍ਹਾਂ ਤੋਂ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਖੇਤੀਬਾੜੀ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ, ‘‘ਖੇਤੀਬਾੜੀ ਭਾਰਤ ਦੀ ਰੀੜ੍ਹ ਦੀ ਹੱਡੀ ਹੈ ਅਤੇ ਕੋਸੋਵੋ ਦੀ ਵੀ, ਸਾਡੀਆਂ ਲੋੜਾਂ ਲਗਾਤਾਰ ਵਧ ਰਹੀਆਂ ਹਨ। ਖੇਤੀਬਾੜੀ ਅਤੇ ਖੇਤੀ ਵਿੱਚ ਤਕਨਾਲੋਜੀ ਦੀ ਪ੍ਰਾਪਤੀ ਭਵਿੱਖ ਹੈ। ਇਸ ਲਈ, ਜਿਸ ਪਲ ਸਾਡੇ ਕੋਲ ਦੇਣ ਅਤੇ ਲੈਣ ਲਈ ਕੁਝ ਹੁੰਦਾ ਹੈ, ਰਿਸ਼ਤੇ ਅਤੇ ਕਾਰੋਬਾਰ ਵਧਦੇ-ਫੁੱਲਦੇ ਹਨ।

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਸੰਪਾਦਕ ਅਤੇ ਮੁੱਖ ਐੱਮ.ਸੀ. ਡੋਮਿਨਿਕ ਨੇ ਕਿਹਾ, “ਯੂਰਪ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਦੇ ਨਾਲ ਇੱਕ ਐਮਓਯੂ ਦਸਤਖਤ ਕਰਨਾ ਅਤੇ ਉਨ੍ਹਾਂ ਨਾਲ ਖੇਤੀਬਾੜੀ ਉਦਯੋਗ ਵਿੱਚ ਦੋ ਦਹਾਕਿਆਂ ਤੋਂ ਵੱਧ ਦੀ ਸਾਡੀ ਮੁਹਾਰਤ ਨੂੰ ਸਾਂਝਾ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਅਸੀਂ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਾਂ। ”

ਇਹ ਵੀ ਪੜ੍ਹੋ : MoU Sign: ਏਐਫਸੀ ਇੰਡੀਆ ਅਤੇ ਕ੍ਰਿਸ਼ੀ ਜਾਗਰਣ ਨੇ ਕੀਤਾ ਐਮਓਯੂ ਸਾਈਨ!

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਕੋਸੋਵੋ ਅਤੇ ਕ੍ਰਿਸ਼ੀ ਜਾਗਰਣ ਵਿਚਾਲੇ ਐਮਓਯੂ ਸਾਈਨ

ਅਨੂਪ ਸਿੰਘ, ਅੰਡਰ ਸੈਕਟਰੀ, ਵਿਦੇਸ਼ ਮੰਤਰਾਲੇ, ਸਮੇਤ ਕੁਝ ਹੋਰ ਪਤਵੰਤੇ ਜਿਨ੍ਹਾਂ ਨੇ ਉਦਘਾਟਨੀ ਸਮਾਰੋਹ ਵਿੱਚ ਆਪਣੀ ਹਾਜ਼ਰੀ ਲਗਵਾਈ। ਦੀਪਕ ਕਨੋਦੀਆ, ਡਾਇਰੈਕਟਰ, ਐਮ3ਐਮ ਗਰੁੱਪ। ਜ਼ਿੰਬਾਬਵੇ ਗਣਰਾਜ ਦੇ ਦੂਤਾਵਾਸ ਤੋਂ ਪੀਟਰ ਹੋਬਵਾਨੀ ਅਤੇ ਭਾਰਤੀ ਆਰਥਿਕ ਵਪਾਰ ਸੰਗਠਨ ਦੇ ਅੰਤਰਰਾਸ਼ਟਰੀ ਸਹਿਯੋਗ ਦੇ ਨਿਰਦੇਸ਼ਕ ਮੋਹਿਤ ਸ਼੍ਰੀਵਾਸਤਵ ਮੌਜੂਦ ਸਨ।

ਕੋਸਾਵਾ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਤੋਂ ਬਾਅਦ, ਕ੍ਰਿਸ਼ੀ ਜਾਗਰਣ ਦੀਆਂ ਟੀਮਾਂ ਇਸ ਐਸੋਸੀਏਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਸਥਾਨਕ ਜਾਂ ਵਿਸ਼ਵ ਪੱਧਰ 'ਤੇ ਭਾਰਤ ਦੇ ਖੇਤੀ ਕਾਰੋਬਾਰ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹਨ।

Summary in English: Krishi Jagran and Kosovo sign MoU, will work for the betterment of agriculture sector

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters